ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਈ਼ ਨੂੰ ਕਸ਼ਮੀਰ ਵਾਦੀ ਦੇ ਰਜੌਰੀ ਵਿਖੇ ਹੋਇਆ ਸੀ। ਉਹ ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਨੂੰ ਲਛਮਣ ਦਾਸ ਤੇ ਮਾਧੋ ਦਾਸ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ। 15 ਸਾਲ ਦੀ ਉਮਰ ਵਿੱਚ ਹੀ ਉਹ ਵੈਰਾਗੀ ਬਣ ਗਿਆ ਅਤੇ ਉਸ ਨੇ ਗੁਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾ ਲਿਆ, ਇਥੇ ਹੀ ਉਸ ਦੀ ਮੁਲਾਕਾਤ ਦਸ਼ਮ ਪਾਤਸ਼ਾਹ ਕਲਗੀਆਂ ਵਾਲੇ ਨਾਲ ਹੋਈ। ਉਹ ਗੁਰੂ ਜੀ ਦਾ ਸ਼ਰਦਾਲੂ ਬਣ ਗਿਆ। ਗੁਰੂ ਜੀ ਨੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਪੰਜਾਬ ਵਿੱਚ ਮੁਗਲਾ ਵਿਰੁੱਧ ਸਿੱਖਾਂ ਦੀ ਅਗਵਾਈ ਕਰਣ ਲਈ ਭੇਜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਲਿਤਾੜੇ ਹੋਏ ਗਰੀਬ ਗੁਰਬੇ, ਧੀਆਂ ਧਿਆਣੀਆਂ ਦੀ ਰੱਖਿਆ ਲਈ ਕਾਫ਼ਲੇ ਦਾ ਜਥੇਦਾਰ ਥਾਪਿਆਂ। ਸਮਾਨਾ ਵਿਖੇ ਨੌਵੇ ਪਾਤਸ਼ਾਹ ਦਾ ਸੀਸ ਦਾ ਕਤਲ ਕਰਣ ਵਾਲੇ ਸਈਅਦ ਜਲਾਉਦ ਦੀਨ ਤੇ ਛੋਟੇ ਸਹਿਬਜਾਦਿਆ ਨੂੰ ਨੀਆਂ ਵਿੱਚ ਚਿੰਨਣ ਵਾਲੇ ਜੱਲਾਦ ਸ਼ਾਲਮ ਬੇਗ ਤੇ ਬਾਸਲ ਬੇਗ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਦਿੱਤੀ। ਅਪ੍ਰੈਲ 1710 ਸਰਹੰਦ ਦੇ ਆਲੇ ਦੁਆਲੇ ਨੂੰ ਮੁਗਲਾ ਕੋਲੋ ਅਜ਼ਾਦ ਕਰਵਾਇਆਂ। ਚਾਪੜਚਿੱੜੀ ਦੀ ਜਿੱਤ ਪਿੱਛੋਂ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। 14 ਮਈ 1710 ਸਰਹੰਦ ਦੇ ਕਸਬੇ ਤੇ ਕਬਜ਼ਾ ਕੀਤਾ, ਹੱਲ ਵਾਹਿਕ ਕਾਸ਼ਤਕਾਰਾਂ ਨੂੰ ਜ਼ਮੀਨ ਦਾ ਮਾਲਕ ਬਣਾਇਆਂ। ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਸਿੱਕੇ ਚਲਾਏ। ਆਪ ਨੂੰ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਗ੍ਰਿਫਤਾਰ ਕਰਣ ਤੋ ਬਾਅਦ ਦਿੱਲੀ ਵਿਖੇ ਪੁੱਤਰ ਅਜੇ ਸਿੰਘ ਦਿੱਲ ਤੜਫਦਾ ਹੋਇਆ ਕੱਢ ਕੇ ਮੁੰਹ ਵਿੱਚ ਪਾਇਆ। ਅੱਖਾ ਕੱਢ , ਹੱਥ ਪੈਰ ਕੱਟ, ਸਰੀਰ ਦੀਆਂ ਬੋਟੀਆਂ ਕੱਢ, ਸਿਰ ਵੱਡ ਦਿੱਤਾ, ਬੰਦ ਬੰਦ ਕੱਟਨ ਤੋ ਬਾਅਦ ਅਨੇਕ ਤਸੀਹੇ ਦੇ ਸ਼ਹੀਦ ਕਰ ਦਿੱਤਾ। ਬਾਬਾ ਜੀ ਦੀ ਮਹਾਨ ਸ਼ਹਾਦਤ ਪੂਰੇ ਸਿੱਖ ਜੱਗਤ ਲਈ ਚਾਨਣ ਮੁਨਾਰਾ ਰਹੇਗੀ।
ਜੋ ਨੌਜਵਾਨ ਪੀੜੀ ਸਾਡੇ ਸਿੱਖ ਇਤਹਾਸ, ਆਪਣੇ ਸੂਰਬੀਰ ਯੋਧਿਆ ਦੀਆਂ ਕੁਰਬਾਨੀਆਂ ਤੋਂ ਅਨਜਾਨ ਹੈ। ਨਸ਼ਿਆਂ ਵਿੱਚ ਗੁਲਤਾਨ ਹੈ। ਸਰਕਾਰ ਨੂੰ ਖ਼ਾਸ ਕਰ ਕੇ ਸ਼ਰੋਮਨੀ ਗੁਰਦੁਆਰਾ ਕਮੇਟੀ ਨੂੰ ਬੱਚਿਆ ਨੂੰ ਸਕੂਲ ਲੈਵਲ ਤੇ ਜਾਣਕਾਰੀ ਦੇਣੀ ਚਾਹੀਦੀ ਹੈ।ਇਸ ਨੂੰ ਸਲੇਬਸ ਦਾ ਅੰਗ ਬਨਾਉਣਾ ਚਾਹੀਦਾ ਹੈ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ। ਸਕੂਲਾਂ ਵਿੱਚ ਬਾਲ ਸਭਾ ਲਗਾ ਕੇ ਆਪਣੇ ਜੋਧਿਆ ਦੇ ਅਧਿਆਪਕਾਂ ਵਲੋਂ ਗੀਤ, ਕਵਿਤਾ ਲਿਖ ਪੜਾਉਣੇ ਚਾਹੀਦੇ ਹਨ। ਇਸ ਨਾਲ ਬੱਚਿਆ ਵਿੱਚ ਦੇਸ਼ ਭਗਤੀ ਦਾ ਜਜ਼ਬਾ, ਆਪਣੇ ਧਰਮ ਬਾਰੇ ਜਾਣਕਾਰੀ ਮਿਲਦੀ ਹੈ। ਅੱਜ ਸਾਨੂੰ ਸਕੰਲਪ ਲੈਕੇ ਬਾਬਾ ਬੰਦਾ ਸਿੰਘ ਜੀ ਵੱਲੋਂ ਕੀਤਿਆ ਕਾਰਨਾਮਿਆਂ ਤੋਂ ਸੇਧ ਲੈਕੇ ਨਸ਼ੇ ਦਾ ਤਿਆਗ ਕਰ ਉਨ੍ਹਾਂ ਦੇ ਪੂਰਨਿਆਂ ਤੇ ਚਲਨਾਂ ਚਾਹੀਦਾ ਹੈ। ਇਹ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨਾਂ ਦੇ ਜਨਮ ਦਿਨ ਪਰ ਸੱਚੀ ਸ਼ਰਦਾਜਲੀ ਹੈ। ਕਰੋਨਾ ਵਰਗੀ ਨਾ ਮੁਰਾਦ ਬੀਮਾਰੀ ਨੂੰ ਭਜਾਉਣ ਲਈ ਬਾਬਾ ਜੀ ਦੇ ਜਨਮ ਦਿਨ ਤੇ ਹਰ ਪ੍ਰਾਣੀ ਨੂੰ ਅਰਦਾਸ ਕਰਣੀ ਚਾਹੀਦੀ ਹੈ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ