ਮੁੰਬਈ – ਗਾਇਕ ਅਤੇ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਹੋਇਆ। ਇਸ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਰਿਵਾਰ ਦੇ ਵਲੋਂ ਹਾਲੇ ਨੇ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਸੀ ਕਿਉਂਕਿ ਅੰਤਿਮ ਰਸਮਾਂ ਨਿਭਾਉਣ ਦੇ ਲਈ ਪ੍ਰੀਵਾਰ ਵਲੋਂ ਬੱਪੀ ਲਹਿਰੀ ਦੇ ਅਮਰੀਕਾ ਰਹਿੰਦੇ ਬੇਟੇ ਬੱਪਾ ਲਹਿਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਉਸਦੇ ਅਮਰੀਕਾ ਤੋਂ ਮੁੰਬਈ ਪੁੱਜਣ ‘ਤੇ ਹੀ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਬੱਪੀ ਲਹਿਰੀ ਦੇ ਅਮਰੀਕਾ ਰਹਿੰਦੇ ਬੇਟੇ ਬੱਪਾ ਲਹਿਰੀ ਦੇ ਅਮਰੀਕਾ ਤੋਂ ਇਥੇ ਪੁੱਜਣ ‘ਤੇ ਹੀ ਵੀਰਵਾਰ ਸਵੇਰ ਤੋਂ ਬੱਪੀ ਲਹਿਰੀ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਸੀ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾ ਕੇ ਇਕ ਖੁੱਲ੍ਹੇ ਟਰੱਕ ਵਿਚ ਬਿਠਾ ਕੇ ਸ਼ਮਸ਼ਾਨਘਾਟ ਲਿਜਾਇਆ ਗਿਆ। ਬੱਪੀ ਦਾ ਅੰਤਿਮ ਸੰਸਕਾਰ ਤੋਂ ਪਹਿਲਾਂ ਕਈ ਸੈਲੇਬਸ ਉਨ੍ਹਾਂ ਦੇ ਘਰ ਉਨ੍ਹਾਂ ਦੀ ਦੇਹ ਦੇਖਣ ਲਈ ਗਏ ਸਨ। ਬਾਲੀਵੁੱਡ ਅਦਾਕਾਰਾ ਕਾਜੋਲ ਆਪਣੀ ਮਾਂ ਤਨੁਜਾ ਨਾਲ ਬੱਪੀ ਲਹਿਰੀ ਦੇ ਘਰ ਗਈ। ਇਸ ਤੋਂ ਬਾਅਦ ਪਵਨ ਹੰਸ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਕਈ ਵੱਡੇ ਸਿਤਾਰੇ ਵੀ ਪਹੁੰਚੇ। ਅੰਤਿਮ ਸੰਸਕਾਰ ਮੌਕੇ ਸ਼ਕਤੀ ਕਪੂਰ, ਇਲਾ ਅਰੁਣ, ਅਲਕਾ ਯਾਗਨਿਕ, ਨਿਖਿਲ ਦਿਵੇਦੀ ਸ਼ਮਸ਼ਾਨਘਾਟ ‘ਚ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਰੂਪਾਲੀ ਗਾਂਗੁਲੀ, ਮੀਕਾ ਸਿੰਘ, ਬਿੰਦੂ ਦਾਰਾ ਸਿੰਘ ਵੀ ਸ਼ਮਸ਼ਾਨਘਾਟ ਪਹੁੰਚੇ ਅਤੇ ਬੱਪੀ ਲਹਿਰੀ ਨੂੰ ਵਿਦਾਈ ਦਿੱਤੀ।
ਬੱਪੀ ਲਹਿਰੀ ਦੀ ਮੰਗਲਵਾਰ ਦੇਰ ਰਾਤ ਔਬਸਟਰਕਟਿਵ ਸਲੀਪ ਐਪਨੀਆ (OSA) ਕਾਰਨ ਮੌਤ ਹੋ ਗਈ। ਇਸ ਬਿਮਾਰੀ ਤੋਂ ਇਲਾਵਾ ਉਹ ਵਾਰ-ਵਾਰ ਹਰਟ ਦੀ ਬਿਮਾਰੀ ਨਾਲ ਵੀ ਜੂਝ ਰਹੇ ਸਨ। ਇਸ ਬਿਮਾਰੀ ਕਾਰਨ ਉਹ ਕਈ ਦਿਨਾਂ ਤੋਂ ਹਸਪਤਾਲ ਵਿਚ ਵੀ ਸੀ, ਹਸਪਤਾਲ ਤੋਂ ਠੀਕ ਹੋਣ ਤੋਂ ਬਾਅਦ ਉਹ 15 ਫਰਵਰੀ ਨੂੰ ਆਪਣੇ ਘਰ ਵੀ ਆ ਗਿਆ ਸੀ। ਇਸ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ। ਪਰਿਵਾਰ ਵਾਲੇ ਹਸਪਤਾਲ ਲੈ ਗਏ ਪਰ ਬੱਪੀ ਲਹਿਰੀ ਦੀ ਮੌਤ ਹੋ ਗਈ।