ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੇ 11 ਸਾਲ ਦੇ ਇਕੱਠੇ ਰਹਿਣ ਤੋਂ ਬਾਅਦ ਸੋਮਵਾਰ 15 ਨਵੰਬਰ ਨੂੰ ਚੰਡੀਗੜ੍ਹ ਵਿੱਚ ਵਿਆਹ ਕੀਤਾ। ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਹੁਣ ਪ੍ਰਸ਼ੰਸਕਾਂ ਸਮੇਤ ਕਈ ਬਾਲੀਵੁੱਡ ਸੈਲੀਬਰੀਟੀਜ਼ ਸੋਸ਼ਲ ਮੀਡੀਆ ‘ਤੇ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਨੂੰ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
ਵਿਆਹ ਤੋਂ ਬਾਅਦ ਰਾਜਕੁਮਾਰ ਰਾਓ ਨੇ ਸੋਸ਼ਲ ਮੀਡੀਆ ‘ਤੇ ਪੱਤਰਲੇਖਾ ਨਾਲ ਫੋਟੋਆਂ ਸ਼ੇਅਰ ਕੀਤੀਆਂ ਅਤੇ ਲਿਖਿਆ, ”ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮੌਜ-ਮਸਤੀ ਤੋਂ ਬਾਅਦ ਅੱਜ ਮੈਂ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ। ਮੇਰੀ ਰੂਹ, ਮੇਰਾ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ। ਅੱਜ ਮੇਰੇ ਲਈ ਤੁਹਾਡੇ ਪਤੀ ਕਹੇ ਜਾਣ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ, ਪੱਤਰਲੇਖਾ, ਤੁਸੀਂ ਸਦਾ ਲਈ ਹੋ . . . ਅਤੇ ਉਸ ਤੋਂ ਅੱਗੇ ਵੀ।
ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਿਯੰਕਾ ਚੋਪੜਾ, ਤਾਪਸੀ ਪੰਨੂ ਅਤੇ ਅਨਿਲ ਕਪੂਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਕੁਮੈਂਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਪ੍ਰਿਯੰਕਾ ਚੋਪੜਾ ਨੇ ਲਿਖਿਆ, “ਮੈਂ ਰੋ ਨਹੀਂ ਰਹਾਂ ਹੂੰ, ਤਮ ਰੋ ਰਹੇ ਹੋ! ਵਧਾਈ ਹੋਵੇ, ਵੋਹੂ।” ਅਨਿਲ ਕਪੂਰ ਨੇ ਟਿੱਪਣੀ ਕੀਤੀ ਅਤੇ ਲਿਖਿਆ, “ਮੁਬਾਰਕਾਂ ਮੇਰੇ ਦੋਸਤ . . ਕਾਸ਼ ਮੈਂ ਜਸ਼ਨ ਮਨਾਉਣ ਲਈ ਚੰਡੀਗੜ੍ਹ ਵਿੱਚ ਹੁੰਦਾ। ਮੁੰਬਈ ਵਾਪਸ ਆਉਣ ‘ਤੇ ਮਿਸਟਰ ਅਤੇ ਮਿਸਿਜ਼ ਰਾਜਕੁਮਾਰ-ਪੱਤਰਲੇਖਾ ਦੇ ਰੂਪ ਤਹਾਨੂੰ ਜਲਦੀ ਮਿਲਦੇ ਹਾਂ। “ਤਾਪਸੀ ਨੇ ਲਿਖਿਆ, “ਤੁਸੀਂ ਦੋਵੇਂ ਮੈਨੂੰ ‘ਇੱਕ ਦੂਜੇ ਲਈ’ ਅਸਲ ਵਿੱਚ ਮਹਿਸੂਸ ਕਰਾਉਂਦੇ ਹੋ! ਵਧਾਈ।” ਦੀਆ ਮਿਰਜ਼ਾ ਨੇ ਕਮੈਂਟ ਕਰਦੇ ਹੋਏ ਕਿਹਾ, ਵਧਾਈ ਹੋਵੇ। ਪਿਆਰ ਪਿਆਰ ਅਤੇ ਹਮੇਸ਼ਾਂ ਪਿਆਰ।”
ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੇ ਵਿਆਹ ਦੀਆਂ ਫੋਟੋਆਂ ਵਿੱਚ ਇੱਕ ਹੋਰ ਖਾਸ ਗੱਲ ਸੀ ਪੱਤਰਲੇਖਾ ਦਾ ਦੁਪੱਟਾ, ਜਿਸ ਵਿੱਚ ਬੰਗਾਲੀ ਵਿੱਚ ਲਿਖਿਆ ਸੀ, ਅਮਰ ਪ੍ਰਾਣ ਭੋਰਾ ਭਲੋਭਾਸ਼ਾ ਅਮੀ ਤੋਮੇ ਸ਼ੋਮਪੂਰਣਾ ਕੋਰਿਲਮ। ਭਾਵ, ਮੈਂ ਤੁਹਾਨੂੰ ਆਪਣਾ ਸਾਰਾ ਪਿਆਰ ਦੇਣ ਦਾ ਵਾਅਦਾ ਕਰਦੀ ਹਾਂ। ਪੱਤਰਲੇਖਾ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸ ਨੇ ਵੀ ਇਹੀ ਲਿਖੀਆ ਹੈ, ਪਰ ਆਪਣੇ ਅੰਦਾਜ਼ ਵਿੱਚ। ਪੱਤਰਲੇਖਾ ਲਿਖਦੀ ਹੈ, “ਮੈਂ ਅੱਜ ਆਪਣੀ ਹਰ ਚੀਜ਼ ਨਾਲ ਵਿਆਹ ਕਰ ਲਿਆ ਹੈ; ਮੇਰੇ ਪ੍ਰੇਮੀ, ਮੇਰਾ ਕ੍ਰਾਈਮ ਪਾਰਟਨਰ, ਮੇਰਾ ਪਰਿਵਾਰ, ਮੇਰਾ ਜੀਵਨ ਸਾਥੀ। ਪਿਛਲੇ 11 ਸਾਲਾਂ ਤੋਂ ਮੇਰਾ ਸਭ ਤੋਂ ਵਧੀਆ ਦੋਸਤ। ਤੁਹਾਡੀ ਪਤਨੀ ਹੋਣ ਤੋਂ ਵੱਡਾ ਕੋਈ ਅਹਿਸਾਸ ਨਹੀਂ ਹੈ। ਇਹ ਸਾਡਾ ਹੈ, ਸਦਾ ਦੇ ਲਈ. . .।”
ਰਾਜਕੁਮਾਰ-ਪੱਤਰਲੇਖਾ ਦੀ ਪਹਿਲਾਂ ਮੰਗਣੀ ਹੋਈ
ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੀ ਮੰਗਣੀ 13 ਨਵੰਬਰ ਸ਼ਨੀਵਾਰ ਨੂੰ ਹੋਈ ਸੀ। ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਕੁੜਮਾਈ ਦਾ ਥੀਮ ਆਲ-ਵਾਈਟ ਰੱਖਿਆ ਗਿਆ ਸੀ। ਵਾਇਰਲ ਵੀਡੀਓ ‘ਚ ਰਾਜਕੁਮਾਰ ਨੇ ਗੋਡਿਆਂ ਭਾਰ ਹੋ ਕੇ ਪੱਤਰਲੇਖਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਮੰਗਣੀ ਦੀ ਅੰਗੂਠੀ ਪਹਿਨਾਈ। ਪੱਤਰਲੇਖਾ ਨੇ ਵੀ ਰਾਜਕੁਮਾਰ ਨੂੰ ਗੋਡੇ ਟੇਕਕੇ ਮੰਗਣੀ ਦੀ ਅੰਗੂਠੀ ਪਹਿਨਾ ਦਿੱਤੀ। ਮੰਗਣੀ ਤੋਂ ਬਾਅਦ 14 ਨਵੰਬਰ (ਐਤਵਾਰ) ਨੂੰ ਦੋਵਾਂ ਨੇ ਮਹਿੰਦੀ ਅਤੇ ਸੰਗੀਤ ਫੰਕਸ਼ਨ ਕੀਤਾ ਸੀ। ਇਨ੍ਹਾਂ ਦੋਹਾਂ ਦੀ ਵੈਡਿੰਗ ‘ਚ ਬਹੁਤ ਥੋੜ੍ਹੇ ਮਹਿਮਾਨ ਸ਼ਾਮਲ ਹੋਏ ਸਨ, ਇਸ ਲਈ ਵਿਆਹ ਦੀਆਂ ਤਿਆਰੀਆਂ ਨੂੰ ਬਹੁਤ ਹੀ ਗੁਪਤ ਰੱਖਿਆ ਗਿਆ ਸੀ।
ਰਾਜਕੁਮਾਰ-ਪੱਤਰਲੇਖਾ 11 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ
ਰਾਜਕੁਮਾਰ ਰਾਓ ਅਤੇ ਪੱਤਰਲੇਖਾ ਪਿਛਲੇ 11 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਇਕ ਇੰਟਰਵਿਊ ਦੌਰਾਨ ਪੱਤਰਲੇਖਾ ਨੇ ਦੱਸਿਆ ਸੀ ਕਿ ਉਸ ਨੇ ਰਾਜਕੁਮਾਰ ਰਾਓ ਨੂੰ ਪਹਿਲੀ ਵਾਰ ਫਿਲਮ ‘ਲਵ ਸੈਕਸ ਔਰ ਧੋਖਾ’ ‘ਚ ਦੇਖਿਆ ਸੀ। ਪਹਿਲੀ ਵਾਰ ਪੱਤਰਲੇਖਾ ਨੂੰ ਲੱਗਾ ਕਿ ਰਾਜਕੁਮਾਰ ਫਿਲਮ ਦੇ ਕਿਰਦਾਰ ਵਾਂਗ ਅਜੀਬ ਹਨ, ਹਾਲਾਂਕਿ ਅਜਿਹਾ ਨਹੀਂ ਸੀ। ਦੂਜੇ ਪਾਸੇ, ਰਾਜਕੁਮਾਰ ਰਾਓ ਨੇ ਇੱਕ ਇਸ਼ਿਤਿਹਾਰ ਦੇ ਵਿੱਚ ਪੱਤਰਲੇਖਾ ਨੂੰ ਦੇਖ ਕੇ ਉਸ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਸੀ। ਪੱਤਰਲੇਖਾ ਅਤੇ ਰਾਜਕੁਮਾਰ 2010 ਤੋਂ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਹਨ। ਦੋਵੇਂ 2014 ‘ਚ ਫਿਲਮ ‘ਸਿਟੀ ਲਾਈਟ’ ‘ਚ ਇਕੱਠੇ ਨਜ਼ਰ ਆਏ ਸਨ।