Articles Bollywood

ਬਾਲੀਵੁੱਡ ਹੀਰੋ ਆਮਿਰ ਅਤੇ ਅਕਸ਼ੈ ਦੀ ਫਿਲਮਾਂ ਕਮਾਈ ਪੱਖੋਂ ਜੂਝ ਰਹੀਆਂ !

ਬਾਲੀਵੁੱਡ ਦੇ ਦੋ ਵੱਡੇ ਸਟਾਰ ਆਮਿਰ ਖਾਨ ਅਤੇ ਅਕਸ਼ੈ ਕੁਮਾਰ ਆਪਣੀਆਂ ਦੋ ਵੱਡੀਆਂ ਫਿਲਮਾਂ ਨੂੰ ਲੈਕੇ ਖੂਬ ਚਿੰਤਾ ਦੇ ਦੇ ਵਿੱਚ ਡੁੱਬੇ ਹੋਏ ਹਨ ਕਿਉਂਕਿ ਇਹਨਾਂ ਦੋਵੇਂ ਸਟਾਰਾਂ ਦੀਆਂ ਫਿਲਮਾਂ ਬਾਕਸ ਆਫ਼ਿਸ ਉਪਰ ਕਮਾਈ ਦੇ ਲਈ ਜੂਝ ਰਹੀਆਂ ਹਨ। 11 ਅਗਸਤ ਨੂੰ ਰੱਖੜੀ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਆਮਿਰ ਖਾਨ ਦੀ ‘ਲਾਲ ਸਿੰਘ ਚੱਢਾ’ ਅਤੇ ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਦੋਵੇਂ ਹੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀਆਂ ਹਨ।

ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ‘ਲਾਲ ਸਿੰਘ ਚੱਢਾ’ 2 ਦਿਨ ਪਹਿਲਾਂ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਕਈ ਲੋਕ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਵੀ ਕਰ ਰਹੇ ਹਨ ਜਦਕਿ ਕਈ ਲੋਕ ਇਸ ਦੇ ਸਮਰਥਨ ‘ਚ ਵੀ ਹਨ। ਪਹਿਲੇ ਦਿਨ ਦੇ ਮੁਕਾਬਲੇ ‘ਲਾਲ ਸਿੰਘ ਚੱਢਾ’ ਦੇ ਕਾਰੋਬਾਰ ‘ਚ 40 ਫੀਸਦੀ ਅਤੇ ਦੂਜੇ ਦਿਨ ‘ਰਕਸ਼ਾ ਬੰਧਨ’ ਦੀ ਸੰਗ੍ਰਹਿ ‘ਚ 30 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 180 ਕਰੋੜ ਦੇ ਬਜਟ ‘ਚ ਬਣੀ ‘ਲਾਲ ਸਿੰਘ ਚੱਢਾ’ ਨੇ ਦੂਜੇ ਦਿਨ ਨੂੰ ਸਿਰਫ 8.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 12 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਸ ਹਿਸਾਬ ਨਾਲ ਇਹ ਫਿਲਮ ਭਾਰਤ ‘ਚੋਂ 2 ਦਿਨਾਂ ‘ਚ ਬਾਕਸ ਆਫਿਸ ‘ਤੇ ਸਿਰਫ 20.5 ਕਰੋੜ ਰੁਪਏ ਹੀ ਕਮਾ ਸਕੀ ਹੈ। ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੇ ਰੁਝਾਨ ਦੇ ਵਿਚਕਾਰ ਆਮਿਰ ਖਾਨ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਮੁੰਬਈ ਵਿੱਚ ਆਪਣੇ ਘਰ ਦੀ ਬਾਲਕੋਨੀ ਵਿੱਚ ਤਿਰੰਗਾ ਝੰਡਾ ਲਹਿਰਾ ਦਿੱਤਾ ਹੈ ਅਤੇ ਉਹ ‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜ ਗਏ ਹਨ।

‘ਲਾਲ ਸਿੰਘ ਚੱਢਾ’ ਅਤੇ ‘ਰਕਸ਼ਾ ਬੰਧਨ’ ਦੋਵੇਂ ਹੀ 11 ਅਗਸਤ ਨੂੰ ਰਕਸ਼ਾ ਬੰਧਨ ਦੇ ਮੌਕੇ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਈਆਂ ਸਨ। ਦੋਵਾਂ ਫਿਲਮਾਂ ਨੂੰ ਤਿੰਨ-ਤਿੰਨ ਹਜ਼ਾਰ ਸਕ੍ਰੀਨਜ਼ ਮਿਲੀਆਂ ਹਨ। ਹਾਲਾਂਕਿ ਬਾਕਸ ਆਫਿਸ ‘ਤੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਦੋਵਾਂ ਫਿਲਮਾਂ ਦੇ ਕਈ ਸ਼ੋਅ ਵੀ ਰੱਦ ਕਰ ਦਿੱਤੇ ਗਏ ਹਨ। 70 ਕਰੋੜ ਦੇ ਬਜਟ ‘ਚ ਬਣੀ ਫਿਲਮ ‘ਰਕਸ਼ਾ ਬੰਧਨ’ ਨੇ ਦੂਜੇ ਦਿਨ 6.4 ਕਰੋੜ ਦਾ ਕਾਰੋਬਾਰ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 8.2 ਕਰੋੜ ਦੀ ਕਮਾਈ ਕੀਤੀ ਸੀ। ਇਸ ਹਿਸਾਬ ਨਾਲ ਇਹ ਫਿਲਮ ਭਾਰਤ ‘ਚੋਂ 2 ਦਿਨਾਂ ‘ਚ ਬਾਕਸ ਆਫਿਸ ‘ਤੇ ਸਿਰਫ 14.6 ਕਰੋੜ ਰੁਪਏ ਹੀ ਕਲੈਕਟ ਕਰ ਸਕੀ ਹੈ।

ਇਸ ਟਕਰਾਅ ਦਾ ਦੋਵਾਂ ਫਿਲਮਾਂ ਦੇ ਬਾਕਸ ਆਫਿਸ ‘ਤੇ ਅਸਰ ਪਿਆ ਹੈ। ਹੁਣ ਦੇਖਣਾ ਇਹ ਹੈ ਕਿ ਬਾਕਸ ਆਫਿਸ ਦੇ ਇਸ ਵੱਡੇ ਮੁਕਾਬਲੇ ਦੇ ਵਿੱਚ ਪਹਿਲੇ ਵੀਕੈਂਡ ‘ਚ ਦੋਵਾਂ ‘ਚੋਂ ਕਿਹੜੀ ਫਿਲਮ ਜਿੱਤ ਹਾਸਲ ਕਰੇਗੀ। ਵਪਾਰਕ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਪਹਿਲੇ ਲੌਂਗ ਵੀਕੈਂਡ ‘ਤੇ ਸੁਤੰਤਰਤਾ ਦਿਵਸ ਦੀਆਂ ਛੁੱਟੀਆਂ ਦਾ ਫਾਇਦਾ ਹੋਵੇਗਾ ਅਤੇ ਦੋਵੇਂ ਫਿਲਮਾਂ ਦੇ ਕਾਰੋਬਾਰ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਵਪਾਰਕ ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ‘ਲਾਲ ਸਿੰਘ ਚੱਢਾ’ 180 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀ ਹੈ ਤਾਂ ਇਹ ਫਿਲਮ ਹਿੱਟ ਮੰਨੀ ਜਾਵੇਗੀ। ਦੂਜੇ ਪਾਸੇ ‘ਰਕਸ਼ਾ ਬੰਧਨ’ ਨੂੰ ਹਿੱਟ ਦਾ ਖਿਤਾਬ ਹਾਸਲ ਕਰਨ ਲਈ 125 ਕਰੋੜ ਰੁਪਏ ਦਾ ਆਲ ਟਾਈਮ ਕਾਰੋਬਾਰ ਕਰਨਾ ਪਵੇਗਾ।

ਓਸਕਰ ਅਕੈਡਮੀ ਨੇ ਸੋਸ਼ਲ ਮੀਡੀਆ ‘ਤੇ ਇਕ ਖਾਸ ਵੀਡੀਓ ਸ਼ੇਅਰ ਕਰਕੇ ‘ਲਾਲ ਸਿੰਘ ਚੱਢਾ’ ਦੀ ਤਾਰੀਫ ਕੀਤੀ ਹੈ। ਓਸਕਰ ਅਕੈਡਮੀ ਵੱਲੋਂ ਸਾਂਝੀ ਕੀਤੀ ਗਈ ਇੱਕ ਵਿਸ਼ੇਸ਼ ਵੀਡੀਓ ਵਿੱਚ ‘ਲਾਲ ਸਿੰਘ ਚੱਢਾ’ ਅਤੇ ‘ਫੋਰੈਸਟ ਗੰਪ’ ਦੋਵਾਂ ਫ਼ਿਲਮਾਂ ਦੇ ਕੁੱਝ ਖਾਸ ਦ੍ਰਿਸ਼ਾਂ ਦੀ ਤੁਲਨਾ ਕੀਤੀ ਗਈ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ‘ਲਾਲ ਸਿੰਘ ਚੱਢਾ’ ਨੇ ਇਕ ਵਾਰ ਫਿਰ ਫੋਰੈਸਟ ਗੰਪ ਦਾ ਜਾਦੂ ਬਿਖੇਰਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਸਕਰ ਅਕੈਡਮੀ ਨੇ ਕੈਪਸ਼ਨ ‘ਚ ਲਿਖਿਆ, “‘ਫੋਰੈਸਟ ਗੰਪ’ ੜS ‘ਲਾਲ ਸਿੰਘ ਚੱਢਾ’। ਰਾਬਰਟ ਗੇਮੇਕਸ ਅਤੇ ਐਰਿਕ ਰੋਥ ਦੀ ਕਹਾਣੀ ਨੇ ਦੁਨੀਆ ਬਦਲ ਦਿੱਤੀ। ਇਸ ਨੂੰ ਅਦਵੈਤ ਚੰਦਨ ਅਤੇ ਅਤੁਲ ਕੁਲਕਰਨੀ ਨੇ ਭਾਰਤ ‘ਚ ਅਪਣਾਇਆ ਅਤੇ ‘ਲਾਲ ਸਿੰਘ’। ਚੱਢਾ ‘ਚ ਟੌਮ ਹੈਂਕਸ ਦਾ ਕਿਰਦਾਰ ਆਮਿਰ ਖਾਨ ਨੇ ਨਿਭਾਇਆ ਹੈ ਅਤੇ ਸ਼ਾਇਦ ਉਹ ਇਸ ਖਿਤਾਬ ਨਾਲ ਮਸ਼ਹੂਰ ਹੋ ਗਏ ਹੋਣਗੇ।

ਵਰਨਣਯੋਗ ਹੈ ਕਿ ਅਦਵੈਤ ਚੰਦਨ ਦੇ ਨਿਰਦੇਸ਼ਨ ‘ਚ ਬਣੀ ‘ਲਾਲ ਸਿੰਘ ਚੱਢਾ’ ‘ਚ ਆਮਿਰ ਤੋਂ ਇਲਾਵਾ ਕਰੀਨਾ ਕਪੂਰ ਖਾਨ, ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਵੀ ਮੁੱਖ ਭੂਮਿਕਾਵਾਂ ‘ਚ ਹਨ। ‘ਲਾਲ ਸਿੰਘ ਚੱਢਾ’ 1994 ਵਿੱਚ ਰਿਲੀਜ਼ ਹੋਈ ਟੌਮ ਹੈਂਕਸ ਦੀ ‘ਫੋਰੈਸਟ ਗੰਪ’ ਦਾ ਅਧਿਕਾਰਤ ਹਿੰਦੀ ਰੀਮੇਕ ਹੈ ਜਦਕਿ ਆਨੰਦ ਐਲ ਰਾਏ ਦੁਆਰਾ ਨਿਰਦੇਸ਼ਤ ‘ਰਕਸ਼ਾ ਬੰਧਨ’ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਭੂਮੀ ਪੇਡਨੇਕਰ, ਸਾਦੀਆ ਖਤੀਬ, ਸਹਿਜਮੀਨ ਕੌਰ, ਦੀਪਿਕਾ ਖੰਨਾ ਅਤੇ ਸਮ੍ਰਿਤੀ ਸ਼੍ਰੀਕਾਂਤ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਭੈਣ-ਭਰਾ ਦੇ ਰਿਸ਼ਤੇ ‘ਤੇ ਆਧਾਰਿਤ ਹੈ।

Related posts

 ਕੁਲਬੀਰ ਸਿੰਘ ਸੂਰੀ ਦਾ ‘ਅੱਧੀ ਛੁੱਟੀ ਸਾਰੀ’ ਬੱਚਿਆਂ ਲਈ ਪੜ੍ਹਨਯੋਗ ਨਾਵਲ

admin

ਸਭ ਤੋਂ ਵੱਡੇ ਕ੍ਰਾਂਤੀਕਾਰੀ ਸ਼੍ਰੀ ਗੁਰੂ ਨਾਨਕ ਦੇਵ ਜੀ !

admin

ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ’ਚ ਵਕੀਲ ਗਿ੍ਫ਼ਤਾਰ

editor