Food

ਬ੍ਰੈਡ ਪੈਟੀਜ਼

ਸਮੱਗਰੀ

500 ਗ੍ਰਾਮ ਸਬਜ਼ੀ ਜਿਵੇਂ ਆਲੂ, ਮਟਰ, ਬੀਨ, ਗਾਜਰ, ਫੁੱਲਗੋਭੀ ਆਦਿ ਮਿਲਾ ਕੇ, ਚਾਰ ਹਰੀਆਂ ਮਿਰਚਾਂ, ਥੋੜ੍ਹੀ ਜਿਹੀ ਅਦਰਕ, ਅੱਧਾ ਨਿੰਬੂ, ਥੋੜ੍ਹਾ ਜਿਹਾ ਹਰਾ ਧਣੀਆ, ਪੱਚੀ ਸਲਾਈਡ ਸੈਂਡਵਿਚ ਬ੍ਰੈਡ
ਅੱਧਾ ਲੀਟਰ ਛੈਣੇ ਦਾ ਪਾਣੀ (ਸਾਦਾ ਪਾਣੀ ਵੀ ਚੱਲ ਸਕਦਾ ਹੈ), ਸਵਾਦ ਮੁਤਾਬਕ ਨਮਕ, ਸੱਤ ਚਮਚੇ ਸਰ੍ਹੋਂ ਦਾ ਤੇਲ, ਇਕ ਚੌਥਾਈ ਚਮਚਾ ਜੀਰਾ, ਦੋ ਚਮਚੇ ਧਣੀਆ, ਥੋੜ੍ਹੀ ਜਿਹੀ ਪਿਸੀ ਲਾਲ ਮਿਰਚ, ਥੋੜ੍ਹਾ ਜਿਹਾ ਗਰਮ ਮਸਾਲਾ, ਤਲਣ ਦੇ ਲਈ ਤੇਲ।

ਵਿਧੀ:

ਸਬਜ਼ੀ ਦੇ ਛੋਟੇ ਟੁਕੜੇ ਕਰਕੇ ਧੋ ਲਓ।
ਕੜਾਹੀ ਵਿਚ ਤੇਲ ਗਰਮ ਕਰਕੇ ਜੀਰੇ ਦਾ ਤੜਕਾ ਲਗਾ ਕੇ ਸਬਜ਼ੀ ਪਾ ਦਿਓ। ਮਟਰ ਤਾਜ਼ੀ ਹੋਵੇ ਤਾਂ ਨਾਲ ਹੀ ਤੜਕ ਲਓ। ਸੁੱਕੇ ਮਟਰ ਹੋਣ ਤਾਂ ਉਬਾਲ ਕੇ ਅਲੱਗ ਰੱਖ ਲਓ।
ਸਬਜ਼ੀ ਅੱਧੀ ਰਿਝਣ ਤੇ ਉਸ ਵਿਚ ਧਣੀਆ, ਮਿਰਚ, ਥੋੜ੍ਹਾ ਜਿਹਾ ਨਮਕ, ਅਦਰਕ, ਹਰੀ ਮਿਰਚ ਬਰੀਕ ਕੱਟ ਕੇ ਮਿਲਾ ਲਓ। ਪੂਰਾ ਰਿਝਣ ਤੇ ਹੇਠਾਂ ਉਤਾਰ ਕੇ ਮਟਰ, ਨਿੰਬੂ ਦਾ ਰਸ, ਗਰਮ ਮਸਾਲਾ, ਹਰਾ ਧਣੀਆ ਬਰੀਕ ਕੱਟ ਕੇ ਮਿਲਾ ਲਓ।
ਬ੍ਰੈਡ ਦੇ ਚਾਰੇ ਪਾਸੇ ਦੇ ਕਿਨਾਰੇ ਕੱਟ ਲਓ। ਇਕ ਤਸ਼ਤਰੀ ਵਿਚ ਬ੍ਰੈਡ ਡੁੱਬ ਜਾਵੇ, ਇੰਨਾਂ ਪਾਣੀ ਥੋੜ੍ਹਾ ਜਿਹਾ ਨਮਕ ਮਿਲਾ ਕੇ ਪਾਓ। ਇਸ ਵਿਚ ਇਕ ਪੀਸ ਬ੍ਰੈਡ ਨੂੰ ਭਿਉਂ ਕੇ ਉਸ ਸਮੇਂ ਕੱਢ ਲਓ ਅਤੇ ਹਥੇਲੀ ਨਾਲ ਦਬਾਅ ਕੇ ਪਾਣੀ ਕੱਢ ਲਓ।
ਤਿਆਰ ਮਸਾਲੇ ਵਿਚ ਥੋੜ੍ਹਾ ਜਿਹਾ ਮਸਾਲਾ ਬ੍ਰੈਡ ਦੇ ਅੱਧੇ ਹਿੱਸੇ ਤੇ ਰੱਖ ਕੇ ਦੂਜੇ ਅੱਧੇ ਨਾਲ ਢਕ ਦਿਓ। ਇਸਨੂੰ ਚਾਰੇ ਪਾਸਿਉਂ ਚੰਗੀ ਤਰ੍ਹਾਂ ਦਬਾਅ ਕੇ ਪੈਟੀਜ਼ ਦੀ ਸ਼ਕਲ ਦਾ ਬਣਾ ਲਓ।
ਹਿਸੇ ਤਰ੍ਹਾਂ ਸਾਰੀ ਬ੍ਰੈਡ ਨੂੰ ਭਰ ਕੇ ਇਕ ਥਾਲੀ ਵਿਚ ਲਗਾ ਕੇ ਰੱਖ ਲਓ। ਕੜਾਹੀ ਵਿਚ ਤੇਲ ਗਰਮ ਕਰਕੇ ਇਹਨਾਂ ਨੂੰ ਬਦਾਮੀ ਤਲ ਲਓ।
ਚਟਣੀ ਦੇ ਨਾਲ ਗਰਮਾ ਗਰਮ ਪਰੋਸੋ।

Related posts

Dining Out Holds Strong: Australians Continue to Support Hospitality !

admin

ਐਫ਼.ਬੀ.ਆਈ. ਵੱਲੋਂ ਕਪਿਲ ਸ਼ਰਮਾ ਦੇ ਕੈਫੇ ’ਤੇ ਹਮਲਾ ਕਰਵਾਉਣ ਵਾਲਾ ਕਾਬੂ !

admin

ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਵਲੋਂ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ !

admin