ਗੂੰਗੀ ਚੀਖ
ਗੂੰਗੀ ਚੀਖ ਸੁਣੀ ਏ ਕਿਸੇ ਪਹਿਲੀ ਵਾਰੀ! ਜਦ ਪੇਟ ਤੋਂ ਹੋਵੇ ਔਰਤ ਧੀ ਦਾ ਨਾਂ ਸੁਣ ਕੇ ਸਾਰਾ ਟੱਬਰ ਆਖੇ ਲੈ ਜੋ ਜਾ ਕੇ ਵੱਢ ਦੇਵੋ ਇਹਨੂੰ ਅੰਦਰ ਸਾਰੀ ਦੀ ਸਾਰੀ ਗੂੰਗੀ ਚੀਖ ਸੁਣੀ ਕਿਸੇ ਦੂਜੀ ਵਾਰੀ ਪੜਨਾ ਚਾਹਿਆਂ ਪਰ ਅਨਪੜ੍ਹ ਟੋਲੇ ਘਰ ਵਿੱਚ ਸ਼ਰਮ ਖ਼ਾਤਿਰ ਧੀ ਿਬਠਾਲੀ ਗੂੰਗੀ ਚੀਖ ਸੁਣੀ ਤੀਜੀ ਵਾਰ ਸੁਣੀ ਕਿਸੇ ਮਾਂ ਵਿਚਾਰੀ ਨਾਂ ਚਾਹੁੰਦੇ ਹੋਏ ਵੀ ਜਿਹਨੇ ਧੀ ਲਾਡਲੀ ਦਾਜ ਦੀ ਬਲੀ ਚਾੜੀ ਗੂੰਗੀ ਚੀਖ ਸੁਣੀ ਕਿਸੇ ਚੌਥੀ ਵਾਰੀ ਬਹੂ ਘਰ ਦੀ ਇੱਜਤ ਏ ਜੀ ਕਾਹਤੋਂ ਘਰੋਂ ਬਾਹਰ ਕੰਮ ਤੇ ਲਾਣੀ ਗੂੰਗੀ ਚੀਖ ਸੁਣੀ ਕਿਸੇ ਪੰਜਵੀਂ ਵਾਰੀ...
