ਗੁਰੂ ਤੇਗ ਬਹਾਦਰ, ਹਿੰਦ ਦੀ ਹੀ ਨਹੀ ਬਲਕਿ ਵਿਸ਼ਵ ਦੀ ਚਾਦਰ ਹਨ !
ਸਿੱਖ ਧਰਮ ਦੇ ਦਸਾਂ ਗੁਰੂਆ ਦੀ ਹੀ ਵਿਸ਼ਵ ਮਨੁੱਖਤਾ ਨੂੰ ਅਨਮੁਲੀ ਦੇਣ ਹੈ ਜੋ ਜਦ ਤੱਕ ਇਹ ਸੰਸਾਰ ਹੈ, ਧਰਤੀ ਅਸਮਾਨ ਸਮੇਤ ਪੂਰਾ ਬ੍ਰਹਿਮੰਡ ਹੈ , ਤਦ ਤੱਕ ਮਨੁੱਖਤਾ ਵਾਸਤੇ ਪਰੇਰਣਾਦਾਇਕ ਰਹਿਨੁਮਾਈ ਕਰਦੀ ਰਹੇਗੀ । ਇਸੇ ਤਰਾਂ ਬੇਸ਼ੱਕ ਵੱਖ ਵੱਖ ਧਰਮਾਂ ਦੇ ਆਪੋ ਆਪਣੇ ਪਵਿੱਤਰ ਹਨ ਤੇ ਉਹਨਾਂ ਦਾ ਆਪਣਾ ਅਨੂਠਾ ਫ਼ਲਸਫ਼ਾ ਹੈ, ਪਰ ਦੁਨੀਆ ਦੇ ਸਭ ਤੋਂ ਨਵੇਂ, ਵਿਗਿਆਨਕ ਤੇ ਉਮਰ ਚ ਨਿੱਕੇ ਸਿੱਖ ਧਰਮ ਦੇ ਗੁਰੂ ਗਰੰਥ ਸਾਹਿਬ ਦੀ ਬਾਣੀ ਜਿੱਥੇ ਲਾ ਜਵਾਬ, ਲਾਮਿਸਾਲ ਤੇ ਜ਼ਿੰਦਗੀ ਜੀਊਣ ਦੇ ਅਸਲ ਮੰਤਵ ਵੱਲ ਸੇਧਤ ਹੈ ਉੱਥੇ ਵਿਸ਼ਵ ਮਨੁੱਖਤਾ ਨੂੰ ਮਨੁੱਖੀ ਭਾਈਚਾਰੇ, ਸਾਂਝੀਵਾਲਤਾ ਤੇ ਭਾਈਚਾਰਕ ਏਕੇ ਦਾ ਸੁਨੇਹਾ ਦੇਣ ਦੇ ਨਾਲ ਨਾਲ ਹੀ ਮਾਨਵਵਾਦ ਤੇ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਵੀ ਬਹੁਤ ਜ਼ੋਰਦਾਰ ਤਰੀਕੇ ਨਾਲ ਕਰਦੀ ਹੈ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਭਨਾ ਗੁਰੂ ਸਾਹਿਬਾਨਾਂ ਨੇ ਮਨੁੱਖੀ ਸਮਾਜ ਵਿਚਲੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਅਵਾਜ...