
ਸਰਹਿੰਦ
ਪਹਿਲੀ ਵਾਰ ਕਰੋਨਾ ਵਾਇਰਸ ਦੀ ਪਛਾਣ 2019 ਵਿੱਚ ਚਾਈਨਾ ਦੇ ਸ਼ਹਿਰ ਵੁਹਾਨ ਵਿੱਚ ਕੀਤੀ ਗਈ ਸੀ ਇਥੋਂ ਹੀ ਇਸ ਦਾ ਨਾਮ ਕੋਵਿਡ-19 (Coronavirus disease 2019) ਪਿਆ। ਕਰੋਨਾ ਵਾਇਰਸ ਬਿਮਾਰੀ ਦੇਖਦੇ ਹੀ ਦੇਖਦੇ ਵਿਸ਼ਵ-ਵਿਆਪੀ ਪੱਧਰ ‘ਤੇ ਫੈਲ ਗਈ। ਜਿਸ ਦੇ ਨਤੀਜੇ ਵਜੋਂ ਸਾਲ 2019–20 ਦੀ ਕਰੋਨਾ ਵਾਇਰਸ (ਕੋਵਿਡ-19) ਇੱਕ ਵੱਡੀ ਮਹਾਂਮਾਰੀ ਬਣ ਗਈ। ਜਿੱਥੇ ਦੁਨੀਆਂ ਦੇ ਦੂਸਰੇ ਮੁਲਕਾਂ ਚ ਇਹ ਬਿਮਾਰੀ ਫੈਲ ਰਹੀ ਸੀ, ਉੱਥੇ ਹੀ ਭਾਰਤ ਵਿਚ ਇਸ ਨੇ ਸਾਲ 2020 ਦੀ ਸ਼ੁਰੂਆਤ ਹੁੰਦੇ ਹੀ ਦਸਤਕ ਦੇ ਦਿੱਤੀ ਸੀ ਤੇ ਸਾਲ 2020 ਦੇ ਖਤਮ ਹੁੰਦੇ-ਹੁੰਦੇ ਇਹ ਕਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਵੀ ਖਤਮ ਹੁੰਦੀ ਨਜ਼ਰ ਆਉਂਦੀ ਸੀ, ਉੱਥੇ ਮੁੜ ਸਾਲ 2021 ਚ ਇਸ ਦੀ ਲਾਗ ਦੇ ਮਾਮਲੇ ਦੋਬਾਰਾ ਵਧਣ ਲੱਗ ਪਏ ਹਨ। ਹੁਣ ਹਾਲਾਤ ਪਿਛਲੇ ਸਾਲ ਵਰਗੇ ਹੀ ਹੁੰਦੇ ਜਾ ਰਹੇ ਜਾਪਦੇ ਹਨ। ਮਾਹਿਰਾਂ ਦੇ ਅਨੁਸਾਰ ਕਰੋਨਾ ਵਾਇਰਸ (ਕੋਵਿਡ-19) ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਪਹਿਲ ਦੇ ਅਧਾਰ ਤੇ ਕਰਨਾ ਚਾਹੀਦਾ ਹੈ। ਕਰੋਨਾ ਵਾਇਰਸ (ਕੋਵਿਡ-19) ਸਬੰਧੀ ਸਰਕਾਰਾ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰ ਕਾਫ਼ੀ ਹੱਦ ਤੱਕ ਇਸ ਮਹਾਂਮਾਰੀ ਤੋਂ ਬਚਿਆਂ ਜਾ ਸਕਦਾ ਹੈ। ਸਾਨੂੰ ਚਾਹੀਦਾ ਹੈ ਕਿ ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਆਪਣੀ ਰੋਜ਼ਮਰ੍ਹਾ ਦੀ ਜੀਵਨ ਸ਼ੈਲੀ ਵਿਚ ਥੋੜੇ ਬਦਲਾਅ ਜ਼ਰੂਰ ਲਿਆਈਏ ਤੇ ਕੁਜ ਸਾਵਧਾਨੀਆਂ ਨੂੰ ਅਪਣਾਈਏ ਕਿਉ ਕਿ ਕਰੋਨਾ ਵਾਇਰਸ (ਕੋਵਿਡ-19) ਅਜੇ ਵੀ ਮੌਜੂਦ ਹੈ। ਸਾਨੂੰ ਵਾਇਰਸ ਖ਼ਤਮ ਕਰਨ ਲਈ ਆਪਣੇ ਹੱਥ ਨਿਯਮਿਤ ਤੌਰ ’ਤੇ ਧੋਣੇ ਚਾਹੀਦੇ ਹਨ। ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 20 ਸਕਿੰਟਾਂ ਲਈ ਹੱਥ ਧੋਣੇ ਚਾਹੀਦੇ ਹਨ ਅਤੇ ਹੱਥ ਧੋਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਸੁਕਾਉਣੇ ਚਾਹੀਦਾ ਹੈ। ਜੇਕਰ ਖਾਂਸੀ ਜਾ ਛਿੱਕਾਂ ਆਉਂਦੀਆਂ ਹੋਣ ਤਾ ਆਪਣਾ ਨੱਕ, ਮੂੰਹ ਤੁਰੰਤ ਢੱਕ ਲੈਣਾ ਚਾਹੀਦਾ ਹੈ ਅਤੇ ਜੇਕਰ ਸਰਦੀ-ਜੁਕਾਮ ਜਾਂ ਫਲੂ ਵਰਗੇ ਲੱਛਣ ਹਨ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਫਰ ਅਤੇ ਭੀੜ ਵਾਲੀਆਂ ਥਾਵਾਂ ਤੇ ਜਾਨ ਤੋਂ ਗੁਰਜੇ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਆਪ ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਕਿ ਅਸੀਂ ਕਿੱਥੇ ਜਾਂਦੇ ਹਾਂ ਅਤੇ ਕਿਸ ਨੂੰ ਮਿਲਦੇ ਹਾਂ ।