Articles

ਕੋਰੋਨਾ ਮਹਾਂਮਾਰੀ ਦੌਰਾਨ ਉਲਟਾ ਪੁਲਟਾ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸੰਮਤ ਹਿਜਰੀ ਹੋਵੋ ਜਾਂ ਬਿਕਰਮੀ, ਨਾਨਕ ਸ਼ਾਹੀ ਹੋਵੇ ਜਾਂ ਈਸਵੀ, ਪਰ ਸਭਨਾ ਵਿੱਚ ਇਕ ਗੱਲ ਸਾਂਝੀ ਰਹੀ ਹੈ ਕਿ ਇਹਨਾਂ ਦੇ ਸਾਲਾਂ ਚ ਵਿੱਚ ਅੱਗੜ ਪਿਛੜ ਦਾ ਹੇਰ ਫੇਰ ਹੋਣ ਦੇ ਬਾਵਜੂਦ ਵੀ ਸਾਲ ਵਿੱਚ ਮਹੀਨੇ 12 ਦੇ 12 ਹੀ ਰਹੇ ਹਨ, ਪਰ 2019 ਦੇ ਦਸੰਬਰ ਮਹੀਨੇ ਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਈਸਵੀ ਦੇ ਸਾਲ 2020 ਦੇ ਸਿਰਫ ਪੰਜ ਕੁ ਮਹੀਨੇ ਭਾਵ ਜਨਵਰੀ, ਫ਼ਰਵਰੀ, ਮਾਰਚ, ਕੋਰੋਨਾ ਤੇ ਕ੍ਰਿਸਮਿਸ ਹੀ ਰਹਿ ਗਏ, ਬਾਕੀ ਸਾਰੇ ਮਹੀਨੇ ਲਾ ਪਾ ਕੇ ਕੋਰੋਨਾ ਮਹਾਂਮਾਰੀ ਦੀ ਭੇਂਟ ਹੀ ਚੜ੍ਹ ਗਏ ਜਾਂ ਇੰਜ ਕਹਿ ਲਓ ਕਿ ਬਾਕੀ ਦੇ ਮਹੀਨੇ ਕੋਰੋਨਾ ਮਹਾਂਮਾਰੀ ਖਾ ਗਈ ।
ਇਸ ਮਹਾਂਮਾਰੀ ਦੇ ਪਰਕੋਪ ਨਾਲ ਪੂਰੇ ਵਿਸ਼ਵ ਦੇ ਲੋਕਾਂ ਦੇ ਰਹਿਣ ਸਹਿਣ ਵਿੱਚ ਬਹੁਤ ਵੱਡੀ ਤਬਦੀਲੀ ਦਾ ਉਲਟ ਫੇਰ ਹੋਣ ਦੇ ਨਾਲ ਨਾਲ ਇਕ ਭੰਬਲ਼ਭੂਸਾ ਇਹ ਵੀ ਵਾਪਰਿਆਂ ਕਿ ਲੋਕਾਂ ਨੂੰ ਆਏ ਦਿਨ ਨਿੱਤ ਨਵੀਂਆਂ ਸਰਕਾਰੀ ਗਾਈਡ ਲਾਈਨਜ ਦਾ ਸਾਹਮਣਾ ਕਰਨਾ ਪਿਆ ਤੇ ਇਸੇ ਕਾਰਨ ਕਈਆਂ ਨੂੰ ਖਾਹਮੁਖਾਹ ਪੁਲਿਸ ਦੀ ਫੈਂਟੀ ਦਾ ਸਾਹਮਣਾ ਵੀ ਕਰਨੀ ਪਿਆ ।
ਹੈਰਾਨੀ ਇਹ ਵੀ ਹੋਈ ਕਿ ਇਸ ਮਹਾਮਾਰੀ ਦੌਰਾਨ ਸਰਕਾਰਾਂ ਵੱਲੋਂ ਇਕ ਬਜ਼ਾਰ ਵਿੱਚ ਇੱਕੋ ਵਸਤੂ ਦੋ ਭਾਅ ਹੋ ਜਾਣ ਵਾਲੀ ਹਾਸੋਹੀਣੀ ਸਥਿਤੀ ਵੀ ਪੈਦਾ ਕੀਤੀ ਗਈ, ਜਿਸ ਕਾਰਨ ਪਰਚੂਨ ਦੇ ਦੁਕਾਨਦਾਰਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੇ ਵੱਖੋ ਵੱਖਰੇ ਨਿਰਦੇਸ਼ ਦਿੱਤੇ ਗਏ । ਪਰਚੂਨ ਦੀਆ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ ਸੱਤ ਵਜੇ ਤੋਂ ਸ਼ਾਮ ਦੇ ਪੰਜ ਵਜੇ ਤੱਕ ਤੇ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਕੀਤਾ ਗਿਆ ਜਿਸ ਕਾਰਨ ਇਸ ਤਰਾਂ ਲੱਗਾ ਜਿਵੇਂ ਕਿ ਕੋਰੋਨਾ ਵੀ ਗਰਾਹਕ ਤੇ ਵਪਾਰੀ ਵੱਲੋਂ ਖਰੀਦੀਆਂ ਤੇ ਵੇਚੀਆ ਜਾਣ ਵਾਲ਼ੀਆਂ ਵਸਤਾਂ ਦੇ ਅਧਾਰ ‘ਤੇ ਆਪਣਾ ਹਮਲਾ ਕਰਦਾ ਹੋਵੇ ।
ਇਸ ਤੋਂ ਵੀ ਦੋ ਕਦਮ ਹੋਰ ਅੱਗੇ ਕੁੱਜ ਇਸ ਤਰਾਂ ਦੇ ਹਾਸੋਹੀਣੇ ਦਿਸ਼ਾ ਨਿਰਦੇਸ਼ ਵੀ ਸਾਹਮਣੇ ਆਏ ਕਿ ਲੋਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਿੱਥੇ ਮਰਜ਼ੀ ਘੁੰਮਣ ਫਿਰਨ ਪਰ ਸ਼ਨੀਵਾਰ ਤੇ ਐਤਵਾਰ ਉਹਨਾਂ ਨੂੰ ਆਪੋ ਆਪਣੇ ਘਰਾਂ ਚ ਤੜ ਕੇ ਰਹਿਣ ਵਾਸਤੇ ਮਜਬੂਰ ਕੀਤਾ ਗਿਆ, ਜਿਸ ਤੋਂ ਬਹੁਤੇ ਲੋਕਾਂ ਨੂੰ ਇਸ ਤਰਾਂ ਲੱਗਾ ਕਿ ਜਿਵੇਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਰਕਾਰ ਦੀ ਕੋਰੋਨਾ ਨਾਲ ਕੋਈ ਖ਼ਾਸ ਡੀਲ ਹੋ ਗਈ ਹੋਵੇ ਤੇ ਉਸ ਡੀਲ ਮੁਕਾਬਿਕ ਕੋਰੋਨਾ ਨੇ ਸਰਕਾਰ ਨਾਲ ਲਿਖਤੀ ਇਕਰਾਰਨਾਮਾ ਕਰ ਲਿਆ ਹੋਵੇ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਹ ਰਾਜ ਦੇ ਲੋਕਾਂ ਨੂੰ ਕੁੱਜ ਵੀ ਨਹੀਂ ਕਹੇਗਾ ਪਰ, ਜੇਕਰ ਕੋਈ ਸ਼ਨੀਵਾਰ ਜਾਂ ਐਤਵਾਰ ਵਾਲੇ ਦਿਨ ਬਾਹਰ ਘੁੰਮਦਾ ਨਜ਼ਰ ਆ ਗਿਆ ਤਾਂ ਉਸ ਦੀ ਐਸੀ ਘੁੱਗੀ ਘੈਂ ਕਰੇਗਾ ਕਿ ਵਾਪਸ ਜਿਊਂਦਾ ਘਰ ਨਹੀਂ ਪਰਤ ਸਕੇਗਾ ।
ਇਸੇ ਦੌਰਾਨ ਇਹ ਵੀ ਦੇਖਿਆ ਗਿਆ ਕਿ ਪੰਜਾਬ ਚ ਧਰਨੇ, ਮੁਜ਼ਾਹਰੇ ਤੇ ਰੈਲੀਆਂ ਲਗਾਤਾਰ ਹੁੰਦੇ ਰਹੇ । ਜੇਕਰ ਕੋਈ ਧਰਨਾ ਤੇ ਮੁਜ਼ਾਹਰਾ ਅਕਾਲੀਆਂ ਨੇ ਕੀਤਾ ਤਾਂ ਕਾਂਗਰਸ ਵਾਲਿਆਂ ਉਹਨਾ ‘ਤੇ ਕੋਰੋਨਾ ਫੈਲਾਉਣ ਦਾ ਦੋਸ਼ ਲਾਇਆ ਤੇ ਜੇਕਰ ਕਾਂਗਰਸ ਨੇ ਕਿਸਾਨ ਬਿੱਲਾਂ ਦੇ ਵਿਰੋਧ ਚ ਰੈਲੀ ਕੱਢੀ ਤਾਂ ਅਕਾਲੀ ਤੇ ਆਪ ਪਾਰਟੀ ਵਾਲਿਆਂ ਨੇ ਉਕਤ ਦੋਸ਼ ਕਾਂਗਰਸ ‘ਤੇ ਲਾਇਆ, ਪਰ ਅਸਲੋਂ ਮਹਾਂਮਾਰੀ ਦੇ ਨਿਯਮਾਂ ਦੀਆ ਧੱਜੀਆ ਉਡਾਉਣ ਦੀ ਕਸਰ ਬਾਕੀ ਕਿਸੇ ਇਕ ਪਾਰਟੀ ਨੇ ਵੀ ਨਹੀਂ ਛੱਡੀ । ਸਰਕਾਰ ਦੇ ਮੰਤਰੀ ਦਾਣਾ ਮੰਡੀਆ ਤੇ ਜਨਤਕ ਸਥਾਨਾਂ ਤੇ ਸ਼ਰੇਆਮ ਕੋਰੋਨਾ ਨਿਯਮਾਂ ਨੂੰ ਕਿੱਲੀ ‘ਤੇ ਟੰਗਕੇ ਤੁਰਦੇ ਫਿਰਦੇ ਨਜ਼ਰ ਆਏ ।
ਇਸੇ ਤਰਾਂ ਜਨਤਾ ਵਿੱਚ ਵੀ ਸਭ ਉਲਟਾ ਪੁਲਟਾ ਹੀ ਚੱਲਦਾ ਰਿਹਾ ਜੋ ਅਜੇ ਤੱਕ ਲਗਾਤਾਰ ਜਾਰੀ ਹੈ । ਅੱਜ ਵੀ ਪੰਜਾਬ ਚ
ਬਹੁਤੇ ਲੋਕਾਂ ਵੱਲੋਂ ਆਪਣੇ ਮੂੰਹ ‘ਤੇ ਮਾਸਕ ਤੇ ਸਿਰ ‘ਤੇ ਹੈਲਮੇਟ ਆਪਣੀ ਸੁਰੱਖਿਆ ਵਾਸਤੇ ਨਹੀਂ ਬਲਕਿ ਪੁਲਿਸ ਤੋਂ ਬਚਣ ਵਾਸਤੇ ਹੀ ਪਹਿਨਿਆ ਜਾ ਰਿਹਾ ਹੈ । ਬਹੁਤਿਆਂ ਵਲੋ ਫੇਸ ਮਾਸਕ ਮੂੰਹ ਅਤੇ ਨੱਕ ‘ਤੇ ਪਹਿਨਣ ਦੀ ਬਜਾਏ ਗਲ ਚ ਲਟਕਾਇਆ ਹੋਇਆ ਜਾਂ ਫਿਰ ਠੋਡੀ ਉਤੇ ਚਾੜਿ੍ਹਆ ਹੋਇਆ ਆਮ ਹੀ ਦੇਖਿਆ ਜਾਂਦਾ ਹੈ ਤੇ ਕਈ ਇਸ ਤੋਂ ਵੀ ਅੱਗੇ ਨਿਕਲ ਜਾਂਦੇ ਹਨ, ਜਦ ਫੇਸ ਮਾਸਕ ਦੀ ਸਿਰਫ ਇਕ ਪਾਸੇ ਵਾਲੀ ਤਣੀ ਇਕ ਕੰਨ ‘ਤੇ ਟੰਗੀ ਇਧਰ ਬਾਪਰਵਾਹ ਹੋ ਘੁੰਮਦੇ ਹਨ ।
ਕੋਰੋਨਾ ਮਹਾਂਮਾਰੀ ਕਾਰਨ ਫੇਸ ਮਾਸਕ ਪਹਿਨਣਾ ਜਰੂਰੀ ਹੋ ਗਿਆ ਹੋ ਜਾਣ ਕਾਰਨ ਕਈ ਹੁਣ ਮੂੰਹ ਤੇ ਨੱਕ ਨੂੰ ਵੀ ਗੁਪਤ ਅੰਗ ਹੀ ਸਮਝਣ ਲੱਗ ਪਏ ਹਨ । ਕੁਜ ਲੋਕਾਂ ਨੂੰ ਕੰਨਾ ਦੀ ਅਹਿਮੀਅਤ ਦਾ ਪਤਾ ਨਹੀ ਸੀ ਜਿਸ ਕਾਰਨ ਆਪਣਾ ਚਿਹਰਾ ਸ਼ੀਸ਼ੇ ਵਿੱਚ ਦੇਖ ਕੇ ਆਪਣੇ ਕੰਨਾ ਦੇ ਵਿੰਗ ਵਲੇਵਿਆਂ ਵਿਚ ਹੀ ਨੁਕਸ ਕੱਢਦੇ ਰਹਿੰਦੇ ਸਨ । ਕੋਰੋਨਾ ਮਹਾਂਮਾਰੀ ਨੇ ਅਜਿਬੇ ਲੋਕਾਂ ਨੂੰ ਕੰਨਾ ਦੀ ਅਹਿਮਿਅਤ ਸਮਝਾਉਦਿਆ ਬੜੇ ਢੰਗ ਨਾਲ ਦੱਸ ਦਿੱਤਾ ਕਿ ਕੰਨ ਉੰਜ ਤਾਂ ਕੁਦਰਤ ਵੱਲੋਂ ਸੁਣਨ ਵਾਸਤੱ ਹੀ ਬਣਾਏ ਗਏ ਹਨ, ਪਰ ਇਹਨਾ ਦੁਆਲੇ ਘੇਰੇਦਾਰ ਵਿੰਗ ਵਲੇਵੇ ਕੁਦਰਤ ਨੇ ਸਿਰਫ ਐਨਕਾਂ ਤੇ ਫੇਸ ਮਾਸਕ ਟੰਗਣ ਨੂੰ ਬਣਾਏ ਹਨ ।
ਕੋਰੋਨਾ ਮਹਾਂਮਾਰੀ ਚ ਲੋਕਾਂ ਦੇ ਗੁਰਦੇ, ਕੁਡਨੀਆ ਤੇ ਹੋਰ ਅੰਗ ਵੀ ਕਾਫੀ ਸਸਤੇ ਹੋ ਗਏ ਕਿਉਕਿ ਜਿਸ ਦਰ ਨਾਲ ਲੋਕਾਂ ਦੀਆ ਕੋਰੋਨਾ ਨਾਲ ਹੋਈਆ ਮੌਤਾ ਦੀ ਦਰ ਵਧਦੀ ਗਈ, ਉਸੇ ਦਰ ਨਾਲ ਮਨੁੱਖੀ ਅੰਗਾ ਦੇ ਭਾਅ ਹੇਠਾ ਡਿਗਦੇ ਗਏ ਜਿਸ ਕਾਰਨ ਸਿਹਤ ਮਹਿਕਮੇ ਚ ਕੰਮ ਕਰਨ ਵਾਲੇ ਸਿਹਤ ਅਧਿਕਾਰੀ ਤੇ ਕਰਮਚਾਰੀ ਆਪਣੇ ਹੋਰਨਾ ਕੰਮਾ ਦੇ ਨਾਲ ਨਾਲ ਇਸ ਪੱਖੋ ਵੀ ਕਾਫੀ ਰੁਝੇ ਹੋਏ ਨਜਰ ਆਏ ਜਿਸ ਕਾਰਨ ਕੋਰੋਨਾ ਨਾਲ ਹੋਈਆ ਕਥਿਤ ਮੌਤਾਂ ਤੋ ਬਾਦ ਮਿ੍ਰਤਕਾ ਦੀਆ ਲਾਸ਼ਾਂ ਦੀ ਅਦਲਾ ਬਦਲੀ ਵੀ ਆਮ ਹੀ ਸੀਹਮਣੇ ਆਉਂਦੀ ਰਹੀ ਤੇ ਮਿ੍ਰਤਕਾਂ ਦੇ ਵਾਰਿਸਾਂ ਨੂੰ ਲਾਸ਼ਾਂ ਉਲਟ ਪੁਲਟ (ਭਾਵ ਜਿਹਨਾ ਦਾ ਬੰਦਾ ਮਰਿਆ ਉਹਨਾਂ ਨੂੰ ਔਰਤ ਦੀ ਤੇ ਜਿਹਨਾ ਦੀ ਔਰਤ ਮਰੀ ਉਹਨਾ ਨੂੰ ਕਿਸੇ ਅਣਪਛਾਤੇ ਬੰਦੇ ਦੀ ਲਾਸ਼ ਭੇਜੀ ਗਈ) ਕਰਕੇ ਇਹਨਾ ਨਿਰਦੇਸ਼ਾ ਹੇਠ ਭੇਜੀਆ ਜਾਂਦੀਆ ਰਹੀਆਂ ਕਿ ਮਿ੍ਰਤਕ ਦਾ ਮੂੰਹ ਨਾ ਦੇਖਿਆ ਜਾਵੇ, ਜਿੰਨੀ ਜਲਦੀ ਹੋ ਸਕੇ, ਸਿਰਫ ਲਾਸ਼ ਦਾ ਸੰਸਕਾਰ ਕਰ ਦਿੱਤਾ ਜਾਵੇ ।
ਕੋਰੋਨਾ ਮਹਾਂਮਾਰੀ ਦੌਰਾਨ ਉਲਟਾ ਪੁਲਟਾ ਇਹ ਵੀ ਹੋਇਆ ਕਿ ਕੋਰੋਨਾ ਨਾਲ ਪੀੜਤ ਹੋ ਕੇ ਕਥਿਤ ਤੌਰ ‘ਤੇ ਮਰੇ ਲੋਕਾਂ ਦੀਆ ਲਾਸ਼ਾਂ ਦੇ ਨੇੜੇ ਤੱਕ ਜਾਣੋ ਉਹਨਾਂ ਦੇ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਤੱਕ ਨੇ ਇਨਕਾਰ ਕਰ ਦਿੱਤਾ, ਉਹਨਾ ਦਾ ਸੰਸਕਾਰ ਕਰਨਾ ਤਾਂ ਗੱਲ ਹੀ ਦੂਰ ਦੀ ਰਹੀ । ਗਿਆਨੀ ਨਿਰਮਲ ਸਿੰਘ ਵਰਗਿਆ ਦੀਆਂ ਲਾਸ਼ਾਂ ਰੁਲਦੀਆਂ ਵੀ ਦੇਖੀਆ ਗਈਆ ਹਾਲਾਂ ਕਿ ਸ਼ਿਹਤ ਮਾਹਿਰਾ ਮਤਾਬਿਕ ਕਿਸੇ ਮਿਰਤਕ ਤੋਂ ਇਹ ਬੀਮਾਰੀ ਫੈਲਣ ਜਾਂ ਲੱਰਣ ਦਾ ਕੋਈ ਵੀ ਖਤਰਾ ਨਹੀ ਸੀ ਤੇ ਨਾ ਹੀ ਹੈ, ਪਰ ਤਦ ਵੀ ਉਲਟਾ ਪੁਲਟਾ ਆਮ ਹੀ ਹੁੰਦਾ ਵਾਪਰਦਾ ਰਿਹਾ ।
ਹੁਣ ਸਕੂਲ ਖੁਲ੍ਹ ਗਏ ਹਨ, ਬੱਚੇ ਸਕੂਲਾ ਚ ਫੇਸ ਮਾਸਕ ਪਹਿਨਕੇ ਜਾ ਰਹੇ ਹਨ, ਪਰ ਇਸ ਤਰਾ ਦੀਆ ਘਟਨਾਵਾਂ ਵੀ ਵਾਪਰ ਰਹੀਆ ਹਨ ਕਿ ਬੱਚੇ ਆਪਣੇ ਫੇਸ ਮਾਸਕਾਂ ਦਾ ਵਟਾਂਦਰਾ ਕਰ ਰਹੇ ਹਨ ਜਿਸ ਕਾਰਨ ਕੋਰੋਨਾ ਲਾਗ ਦੇ ਫਿਰ ਫੈਲਣ ਦਾ ਇਕ ਵਾਰ ਫਿਰ ਖਦਸ਼ਾ ਪੈਦਾ ਹੁੰਗਾ ਜਿ ਰਿਹਾ ਹੈ ।
ਕੋਰੋਨਾ ਕਾਰਨ ਗਊ ਦੇ ਦੁੱਧ ਨਾਲ਼ੋਂ ਉਸ ਦਾ ਪਿਸ਼ਾਬ ਤੇ ਗੋਵਰ ਮਹਿੰਗੇ ਹੋ ਗਏ, ਥਾਲੀਆਂ, ਚਿਮਟਿਆਂ, ਸੰਖਾਂ ਤੇ ਚਿਮਟਿਆਂ ਦੇ ਭਾਅ ਅਸਮਾਨੀ ਜਾ ਚੜ੍ਹੇ ਪਰ ਦੂਜੇ ਪਾਸੇ ਜੰਤਰ ਮੰਤਰ ਕਰਨ ਵਾਲੇ ਯਾਂਤਰਿਕ ਤੇ ਤਾਂਤਰਿਕ, ਸ਼ਰਤੀਆ ਮੁੰਡਾ ਜੰਮਣ ਦੀ ਗਰੰਟੀ ਦੇਣ ਵਾਲੇ ਤੇ ਪਾਠ ਪੂਜਾ ਨਾਲ ਵਿਦੇਸ਼ ਦਾ ਵੀਜਾ ਲਗਵਾਉਣ ਵਾਲੇ ਸਭ ਆਪੋ ਆਪਣੀ ਦੁੰਮ ਦਬਾਅ ਕੇ ਲੁਕ ਗਏ ।
ਮੁਕਦੀ ਗੱਲ ਇਹ ਕਿ ਕੋਰੋਨਾ ਨਾਲ ਬਹੁਤ ਕੁਜ ਉਲਟਾ ਪੁਲਟਾ ਵਾਪਰ ਰਿਹਾ ਹੈ ਜਿਸ ਕਾਰਨ ਂਕਈ ਵਾਰ ਇੰਜ ਲਗਦਾ ਹਾ ਕਿ ਮਨੁੱਖ ਕੋਰੋਨਾ ਮਹਾਂਮਾਰੀ ਕਾਰਨ ਘਬਰਾਹਟ ਚ ਆ ਕੰ ਬੌਂਦਲ ਗਿਆ ਹੈ । ਇਸ ਵੇਲੇ ਮਨੁੱਖ ਨੂੰ ਇਹ ਸੋਚਣ ਤੇ ਵਿਉੰਤਣ ਦੀ ਲੋੜ ਹੈ ਕਿ ਭਵਿੱਖ ਚ ਹੋਰ ਉਲਟਾ ਪੁਲਟਾ ਨਾ ਹੋਵੋ ਜੋ ਹੋ ਗਿਆ ਹੈ, ਉਸ ਦੇ ਦੁਰ ਪ੍ਰਭਾਵਾ ਦਾ ਹੱਲ ਕੱਢਿਆ ਜਾਵੇ । ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਉਹ ਕੋਰੋਨਾ ਤੋ ਬਚਕੇ ਰਹਿਣ, ਆਪੋ ਆਪਣੇ ਕਿਡਨੀਆ, ਗੁਰਦੇ ਤੇ ਹੋਰ ਅੰਗ ਚੰਗੀ ਤਰਾਂ ਸੰਭਾਲਕੇ ਰੱਖਣ ਦੀ ਆਦਤ ਪਾਉਣ ਤਾਂ ਕਿ ਕੋਰੋਨਾ ਦੇ ਕਾਰਨ ਕਿਸੇ ਉਲਟੇ ਚੱਕਰ ਚ ਫਸਕੇ ਪੁਲਟਾ ਨਾ ਹੋ ਸਕੇ ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin