
ਬੀਤੇ ਦਿਨੀਂ ਵਿਕਟੋਰੀਆ ਰਾਜ ਦੇ ਕਰੇਨਬਰਨ ਕਸਬੇ ਵਿੱਚ ਬਣੇ ਕੇਸੀ ਫੀਲਡਸ ਰੀਜਨਲ ਐਥਲੈਟਿਕ ਸੈਂਟਰ ਦੇ ਸਟੇਡੀਅਮ ਵਿਚ ਖੇਡ ਸਮਾਰੋਹ (ਐਂਡ ਆਫ ਸੀਜ਼ਨ ਡਾਇਮੰਡ ਐਥਲੈਟਿਕ ਮੀਟ) ਕਰਵਾਇਆ ਗਿਆ | ਡਾਇਮੰਡ ਸਪੋਰਟਸ ਕਲੱਬ ਦੇ ਕੋਚ ਤੇ ਪ੍ਰਧਾਨ ਕੁਲਦੀਪ ਸਿੰਘ ਔਲਖ ਵੱਲੋਂ ਉਲੀਕੇ ਇਸ ਸਮਾਰੋਹ ਦੀ ਮੁੱਖ ਖਾਸੀਅਤ ਇਹ ਸੀ ਇਸ ਵਿਚ ਕੋਈ ਵੀ ਮੁੱਖ ਮਹਿਮਾਨ ਨਹੀ ਬੁਲਾਇਆ ਗਿਆ ਸੀ | ਇਸ ਵਿਚ ਪੰਜ ਸਾਲ ਤੋਂ ਲੈ ਕੇ ਚੌਂਦਾਂ ਸਾਲ ਤੱਕ ਦੀ ਉੁਮਰ ਦੇ ਐਥਲੀਟਾਂ ਨੇ ਹਿੱਸਾ ਲਿਆ | ਮੁੱਖ ਖੇਡਾਂ ਚ ਸ਼ੋਟ ਪੁੱਟ, ਲੌਂਗ ਜੰਪ, 70 ਮੀਟਰ ਤੌਂ 400 ਮੀਟਰ ਤੱਕ ਦੀਆਂ ਦੌੜਾਂ ਸ਼ਾਮਿਲ ਸਨ | ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਇਹਨਾਂ ਖੇਡਾਂ ਵਿਚ ਸਿਰਫ ਐਥਲੀਟਾਂ ਤੇ ਉੁਹਨਾਂ ਦੇ ਮਾਤਾ ਪਿਤਾ ਨੂੰ ਹੀ ਸਟੇਡੀਅਮ ਵਿਚ ਜਾਣ ਦੀ ਇਜਾਜਤ ਸੀ |



ਪਹਿਲੇ ਨੰਬਰ ਤੇ ਗੁੰਨਤਾਸ ਕੌਰ, ਦੂਜੇ ਨੰਬਰ ਤੇ ਕੀਰਤ ਕੌਰ ਰਹੀ | ਅੰਡਰ ਅੱਠ (ਲੜਕੀਆਂ) ਵਿਚ ਪਹਿਲੇ ਨੰਬਰ ਐਰਲਿਨ, ਦੂਜੇ ਨੰਬਰ ਤੇ ਪਲਕਦੀਪ ਕੌਰ ਤੀਜੇ ਨੰਬਰ ਉੁੱਤੇ ਅਵਰੀਤ ਤੱਤਲਾ ਰਹੀ | ਅੰਡਰ ਅੱਠ (ਲੜਕੇ) ਵਿਚ ਪਹਿਲੇ ਨੰਬਰ ਤਨਸਾਹਿਬ ਸਿੰਘ, ਦੂਜੇ ਨੰਬਰ ਤੇ ਨੀਲ ਦਾਦਰਾ ਤੀਜੇ ਨੰਬਰ ਉੁੱਤੇ ਕਰਨਵੀਰ ਸਿੰਘ ਰਿਹਾ | ਅੰਡਰ ਨੌ (ਲੜਕੀਆਂ) ਵਿਚ ਪਹਿਲੇ ਨੰਬਰ ਗੁਰਅਰਮਨਦੀਪ ਕੌਰ ਔਲਖ, ਦੂਜੇ ਨੰਬਰ ਤੇ ਐਸ਼ਵੀਰ ਕੌਰ ਤੇ ਤੀਜੇ ਨੰਬਰ ਉੁੱਤੇ ਰੂਹਵੀਨ ਕੌਰ ਸਾਗੂ ਰਹੀ | ਅੰਡਰ ਦੱਸ (ਲੜਕੇ) ਵਿਚ ਪਹਿਲੇ ਨੰਬਰ ਤੇ ਹਰਸਮਰ ਸਿੰਘ ਦੂਜੇ ਨੰਬਰ ਤੇ ਸਿਧਾਰਥ, ਤੀਜੇ ਨੰਬਰ ਉੁੱਤੇ ਗੁਰਸਹਿਜ ਸਿੰਘ ਰਿਹਾ | ਅੰਡਰ ਦੱਸ (ਲੜਕੀਆਂ) ਵਿਚ ਪਹਿਲੇ ਨੰਬਰ ਤੇ ਗੁਰਲੀਨ ਕੌਰ ਤੇ ਦੂਜੇ ਨੰਬਰ ਉੁੱਤੇ ਐਸ਼ਨੂਰ ਕੌਰ ਰਹੀ | ਅੰਡਰ ਗਿਆਰਾਂ (ਲੜਕੀਆਂ) ਵਿਚ ਪਹਿਲੇ ਨੰਬਰ ਸਮਰੀਨ, ਦੂਜੇ ਨੰਬਰ ਤੇ ਐਸ਼ਰੀਨ ਤੀਜੇ ਨੰਬਰ ਉੁੱਤੇ ਏਕਮ ਰਹੀ | ਬਾਰਾਂ ਤੋ ਲੈ ਕੇ ਚੌਦਾਂ ਸਾਲ ਦੇ ਬੱਚਿਆਂ ਨੇ ਵੀ ਆਪਣੀ ਖੇਡਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ | ਇਸ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਮੈਡਲਾਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ |ਕੋਚ ਕੁਲਦੀਪ ਸਿੰਘ ਔਲਖ ਇਸ ਸਮੇ ਆਸਟਰੇਲੀਆ ਦੇ ਨਾਮੀ ਦੌੜਾਕਾਂ ਚੋਂ ਇਕ ਹਨ ਤੇ ਸਭ ਬੱਚਿਆਂ ਨੂੰ ਮੁਫਤ ਵਿਚ ਇਹ ਸੇਵਾਵਾਂ ਪਿਛਲੇ ਤਿੰਨ ਚਾਰ ਸਾਲਾਂ ਤੋ ਮੁਹੱਈਆ ਕਰਵਾ ਰਹੇ ਹਨ | ਉੁਹਨਾਂ ਦੱਸਿਆ ਕਿ ਇਹ ਉੁਹਨਾਂ ਦਾ ਸ਼ੌਂਕ ਸੀ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਉੁਹ ਅੱਗੇ ਵੀ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣਗੇ | ਇਸ ਤੋਂ ਬਾਦ ਸਭ ਐਥਲੀਟਾਂ ਨੂੰ ਗਰਮ ਦੁੱਧ ਤੇ ਜਲੇਬੀਆਂ ਵੀ ਛਕਾਈਆਂ ਗਈਆਂ | ਇਸ ਸਮਾਗਮ ਨੂੰ ਸਫਲ ਬਣਾਉੁਣ ਵਿਚ ਜੀਤ ਸਿੰਘ, ਪਤਵੰਤ ਕੌਰ, ਨਰਿੰਦਰ ਸਿੰਘ, ਗੁਲਸ਼ਨ ਗੁਰਾਇਆ, ਬਲਤੇਜ ਬਰਾੜ, ਸੁੱਖਵਿੰਦਰ ਬਾਸੀ, ਮਨੀ ਸਲੇਮਪੁਰਾ, ਗੁਰਵਿੰਦਰ ਲੋਹਾਮ ਦਾ ਪ੍ਰਮੁੱਖ ਸਹਿਯੋਗ ਰਿਹਾ |
