
ਸਰਹਿੰਦ
ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਆਪਣੇ-ਆਪਣੇ ਢੰਗ ਨਾਲ ਹਰ ਵਰਗ ਦੇ ਲੋਕ ਸੰਘਰਸ਼ ਕਰ ਰਹੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਲੜਾਈ ਬਣਦੀ ਨਜਰ ਆ ਰਹੀ ਹੈ, ਕਿਸਾਨਾ ਵੱਲੋ ਸ਼ੁਰੂ ਕੀਤੀ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਵਿਚ ਮਜਦੂਰਾ ਅਤੇ ਨੋਜਵਾਨ ਦੀ ਪਹਿਲੇ ਦਿਨ ਤੋਂ ਹੀ ਸ਼ਮੂਲੀਅਤ ਨੇ ਕਿਸਾਨੀ ਅੰਦੋਲਨ ਨੂੰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਹੁਣ ਸਮਾਂ ਹੈ ਕਿ ਕਿਸਾਨ ਆਗੂ ਆਪਣੇ ਛੋਟੇ-ਮੋਟੇ ਆਪਸੀ ਮੱਤ-ਭੇਦ ਮਿਟਾ ਅੰਦੋਲਨ ਦੀ ਮਜਬੂਤੀ ਲਈ ਨੋਜਵਾਨਾ ਵਰਗ , ਵਿਦਿਆਰਥੀ ਵਰਗ, ਮੁਲਾਜਮ ਵਰਗ ਕਹਿਣ ਦਾ ਭਾਵ ਜੋ ਵੀ ਇਸ ਸੰਘਰਸ਼ ਵਿਚ ਨਾਲ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ “ਜੀ ਆਇਆ” ਆਖ ਇਹ ਅੰਦੋਲਨ ਦੀ ਖਿੰਡਰੀ ਹੋਈ ਤਾਕਤ ਨੂੰ ਇਕੱਠਾ ਕਰਨ ਅਤੇ ਇਕ ਮੰਚ ਤੇ ਲਿਆਉਣ ਅਤੇ ਵਿਚਾਰ ਵਟਾਂਦਰਾ ਕਰ ਅਗਲੇ ਪ੍ਰੋਗਰਾਮ ਉਲੀਕ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਦੇਣ, ਕਿਉਕਿ ਇਹ ਕਿਸਾਨ ਅੰਦੋਲਨ ਹੁਣ ਸੀਮਿਤ ਨਹੀਂ ਰਿਹਾ, ਇਹ ਇਕ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾਂ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਹੀ ਨਹੀਂ ਬਲਕਿ ਪੂਰੇ ਦੇਸ਼ ਤੋਂ ਲੋਕ ਇਸ ਕਿਸਾਨ ਅੰਦੋਲਨ ਚ ਸਹਿਯੋਗ ਕਰਨ ਲਈ ਅੱਗੇ ਆ ਰਹੇ ਹਨ।