ਮੁੰਬਈ – ਦਿਲੀਪ ਕੁਮਾਰ ਦਾ 99ਵਾਂ ਜਨਮਦਿਨ ਕੱਲ੍ਹ 11 ਦਸੰਬਰ ਨੂੰ ਸੀ ਪਰ ਦਿਲੀਪ ਕੁਮਾਰ 6 ਮਹੀਨੇ ਪਹਿਲਾਂ ਹੀ ਦੁਨੀਆ-ਏ-ਫਾਨੀ ਛੱਡ ਚੁੱਕੇ ਹਨ। ਉਹਨਾਂ ਦੀ ਪਤਨੀ ਸਾਇਰਾ ਬਾਨੋ ਦਿਲੀਪ ਕੁਮਾਰ ਦੇ ਜਨਮਦਿਨ ‘ਤੇ ਅੱਜ ਫਿਲਮਸਿਟੀ ‘ਚ ਪਹੁੰਚੀ ਜਿੱਥੇ ਸੁਭਾਸ਼ ਘਈ ਦੇ ਫਿਲਮ ਸਕੂਲ ਵੱਲੋਂ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਸਮਾਗਮ ਰੱਖਿਆ ਗਿਆ ਸੀ। ਧਰਮਿੰਦਰ ਅਤੇ ਸਾਇਰਾ ਬਾਨੋ ਨੇ ਸਮਾਗਮ ਵਿੱਚ ਦਿਲੀਪ ਕੁਮਾਰ ਦੀ ਪੇਂਟਿੰਗ ਤੋਂ ਪਰਦਾ ਹਟਾਇਆ। ਸਾਇਰਾ ਲਈ ਇਹ ਦਿਨ ਬਹੁਤ ਹੀ ਭਾਵੁਕ ਰਿਹਾ। ਜਦੋਂ ਧਰਮਿੰਦਰ ਅਤੇ ਸੁਭਾਸ਼ ਘਈ ਉਨ੍ਹਾਂ ਨੂੰ ਲੈਣ ਘਰ ਪਹੁੰਚੇ ਤਾਂ ਦੋਵਾਂ ਨੂੰ ਦੇਖ ਕੇ ਉਹ ਭਾਵੁਕ ਹੋ ਗਈ।
previous post