Pollywood

‘ਹੌਸਲਾ ਰੱਖ’ ਦਿਲਜੀਤ ਦੋਸਾਂਝ ਦੀ ਨਵੀਂ ਮੂਵੀ !

ਮੁੰਬਈ – ਦਿਲਜੀਤ ਦੋਸਾਂਝ ਦੀ ਮੋਸਟ ਅਵੇਟਡ ਫ਼ਿਲਮ ‘ਹੌਸਲਾ ਰੱਖ’ ਰੀਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਇਸ ਫ਼ਿਲਮ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ:

‘ਅਲੜ ਬਲੜ ਬਾਵੇ ਦਾ॥

ਬਾਵਾ ਦੁਸਿਹਰੇ ਨੂੰ ਆਵੇਗਾ॥

ਦੇਖਿਓ। ਪੈਂਦੀ ਖੱਪ।

ਰੱਖ ਹੌਂਸਲਾ ਰੱਖ।

ਟ੍ਰੇਲਰ ਆਵੇਗਾ ਇਸ ਸੋਮਵਾਰ 1 ਵਜੇ।”

ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ। ਪੋਸਟਰ ਉੱਤੇ ਸ਼ਹਿਨਾਜ਼ ਗਿੱਲ, ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਨਾਈਟ ਸੂਟ ‘ਚ ਨਜ਼ਰ ਆ ਰਹੇ ਨੇ। ਸ਼ਹਿਨਾਜ਼ ਨੇ ਹੱਥ ਵਿੱਚ ਇੱਕ ਦੋ ਨਰਮ ਖਿਡੌਣੇ ਅਤੇ ਇੱਕ ਫੋਲਡ ਕੀਤਾ ਹੋਇਆ ਤੌਲੀਆ ਚੁੱਕਿਆ ਹੋਇਆ ਹੈ, ਸੋਨਮ ਦੇ ਕੋਲ ਬੇਬੀ ਫੂਡ ਦਾ ਇੱਕ ਡੱਬਾ ਅਤੇ ਬਾਹਾਂ ਵਿੱਚ ਇੱਕ ਖਿਡੌਣਾ ਨਜ਼ਰ ਆ ਰਿਹਾ ਹੈ।

ਦਿਲਜੀਤ ਦੋਵਾਂ ਹੀਰੋਇਨਾਂ ਦੇ ਵਿਚਕਾਰ ਖੜ੍ਹਿਆ ਹੋਇਆ ਹੈ ਜਿਸਦੇ ਇੱਕ ਹੱਥ ਵਿੱਚ ਬੱਚਾ ਚੁੱਕਿਆ ਹੋਇਆ ਹੈ ਤੇ ਦੂਜੇ ਹੱਥ ਵਿੱਚ ਬੱਚੇ ਨੂੰ ਦੁੱਧ ਪਿਲਾਉਣ ਵਾਲੀ ਬੋਤਲ ਚੁੱਕੀ ਹੋਈ ਹੈ। ਉਸਦੇ ਸਾਹਮਣੇ ਇੱਕ ਬੇਬੀ ਸਟੋਰਲਰ ਰੱਖਿਆ ਹੋਇਆ ਨਜ਼ਰ ਆ ਰਿਹਾ ਹੈ।

ਵਰਨਣਯੋਗ ਹੈ ਕਿ ਇਸ ਫ਼ਿਲਮ ਵਿੱਚ ਸ਼ਿੰਦਾ ਗਰੇਵਾਲ ਵੀ ਅਹਿਮ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। ਇਹ ਫ਼ਿਲਮ 15 ਅਕਤੂਬਰ ਨੂੰ ਦੁਸ਼ਹਿਰੇ ‘ਤੇ ਰੀਲੀਜ਼ ਕੀਤੀ ਜਾਵੇਗੀ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਪਤਨੀ ਸੁਨੀਤਾ ਅਹੂਜਾ ਵਿਚਕਾਰ ਰਿਸ਼ਤਿਆਂ ਦੀ ਸੱਚਾਈ !

admin

ਤੇਰਾ ਟਾਈਮ ਆ ਗਿਆ . . . ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ !

admin