ਗੂੰਗੀ ਚੀਖ
ਸੁਣੀ ਏ ਕਿਸੇ ਪਹਿਲੀ ਵਾਰੀ!
ਜਦ ਪੇਟ ਤੋਂ ਹੋਵੇ ਔਰਤ
ਧੀ ਦਾ ਨਾਂ ਸੁਣ ਕੇ ਸਾਰਾ ਟੱਬਰ ਆਖੇ
ਲੈ ਜੋ ਜਾ ਕੇ ਵੱਢ ਦੇਵੋ ਇਹਨੂੰ ਅੰ
ਗੂੰਗੀ ਚੀਖ
ਸੁਣੀ ਕਿਸੇ ਦੂਜੀ ਵਾਰੀ
ਪੜਨਾ ਚਾਹਿਆਂ
ਪਰ ਅਨਪੜ੍ਹ ਟੋਲੇ
ਘਰ ਵਿੱਚ ਸ਼ਰਮ ਖ਼ਾਤਿਰ ਧੀ ਿਬਠਾਲੀ
ਗੂੰਗੀ ਚੀਖ
ਸੁਣੀ ਤੀਜੀ ਵਾਰ ਸੁਣੀ ਕਿਸੇ ਮਾਂ ਵਿ
ਨਾਂ ਚਾਹੁੰਦੇ ਹੋਏ ਵੀ
ਜਿਹਨੇ ਧੀ ਲਾਡਲੀ ਦਾਜ ਦੀ ਬਲੀ ਚਾੜੀ
ਗੂੰਗੀ ਚੀਖ
ਸੁਣੀ ਕਿਸੇ ਚੌਥੀ ਵਾਰੀ
ਬਹੂ ਘਰ ਦੀ ਇੱਜਤ ਏ ਜੀ
ਕਾਹਤੋਂ ਘਰੋਂ ਬਾਹਰ ਕੰਮ ਤੇ ਲਾਣੀ
ਗੂੰਗੀ ਚੀਖ
ਸੁਣੀ ਕਿਸੇ ਪੰਜਵੀਂ ਵਾਰੀ
ਮਾਂ ਕੋਲ ਈ ਰਹੀ ਏ ਉਮਰ ਸਾਰੀ
ਅੱਜ ਨਹੀਂ
ਮਹੀਨੇ ਬਾਅਦ ਏ ਪੇਕੇ ਮਿਲਣ ਦੀ ਤੇਰੀ
ਗੂੰਗੀ ਚੀਖ
ਜੋ ਸਭ ਨੇ ਸੁਣ ਕੇ
ਅਣਗੌਲੇ ਕੀਤੀ ਵਾਰੀ-ਵਾਰੀ
ਘਰ ਵਿੱਚ ਜਾ ਭਰੇ ਬਜਾਰੀ
ਬਲਾਤਕਾਰ ਹੋ ਗਿਆ
ਮਾਪੇ ,ਸਰਕਾਰ ਸਭ ਨੇ ਸੁਣ ਕੇ ਲੱਭੇ
ਗੂੰਗੀ ਚੀਖ
ਸੁਣੀ ਗਈ ਆਖਰ ਰੱਬ ਦੇ ਦਰਬਾਰੀ
ਮੌਤ ਦੇ ਫ਼ਰਿਸ਼ਤੇ ਆਣ ਖਲੋਤੇ
ਗੋਦ ਵਿੱਚ ਵਾਪਿਸ ਲੈ ਲਈ ਰੱਬ ਨੇ ਜਿੰ
– ਪ੍ਰੀਤ ਨਵੀਂ