Articles Culture

ਪੇਂਡੂ ਕਿਰਤ ਦਾ ਸੰਦ: ਸੁਹਾਗਾ

ਸੰਦ ਕੋਈ ਵੀ ਚੀਜ਼ ਜੋ ਲੋੜ ਮੁਤਾਬਕ ਲੋੜ ਪੂਰੀ ਕਰ ਦੇਵੇ ਉਸ ਨੂੰ ਸੰਦ ਕਹਿੰਦੇ ਹਨ। ਪੇਂਡੂ ਕਿਰਤ ਦੇ ਸੰਧ ਤੋ ਮੁਰਾਦ ਉਹ ਵਸਤਾਂ ਜਿਸ ਦੀ ਵਰਤੋਂ ਕਰਦੇ ਕਿਸਾਨ ਆਪਣੀ ਵਾਹੀ ਜੋਤੀ ਕਰਦੇ ਹਨ।ਇਹਨਾਂ ਸੰਦਾਂ ਦੀ ਵਰਤੋਂ ਅਰੱਭ ਤੋ ਲੈਕੇ ਹੁਣ ਤੱਕ ਹੁੰਦੀ ਆਈ ਹੈ। ਜੋ ਮਸੀਨੀਕਰਨ ਦੀ ਭੇਟ ਚੜ ਗਈ ਹੈ। ਇਹਨਾ ਸੰਦਾਂ ਵਿੱਚ ਜੋ ਮੇਨ ਸੰਧ ਵਾਹੀ ਵਿੱਚ ਵਰਤੇ ਜਾਂਦੇ ਸੀ ਜਿਵੇਂ ਹੱਲ, ਰੱਸਾ, ਪੰਜਾਲ਼ੀ , ਤੰਗਲ਼ੀ, ਟੋਕਾ, ਕੁਹਾੜੀ, ਰੰਬਾ, ਘੱਹੀ, ਛੱਜ, ਚਿਮਟਾ, ਚਕਲਾ, ਕਰਾਹਾਂ, ਵੇਲਨਾਂ, ਛਾਨਣਾ ਆਦਿ ਮੈ ਇੱਥੇ ਗੱਲ ਸੁਹਾਗੇ ਦੀ ਕਰ ਰਿਹਾ ਹਾ। ਸੁਹਾਗੇ ਦੀ ਬਨਾਵਟ ਮੋਟੇ ਫਟੇ ਵਰਗੀ ਹੁੰਦੀ ਹੈ।ਇਹ 10 ਕੁ ਫੁੱਟ ਲੰਬਾ,11/4 ਫੁੱਟ ਚੌੜਾ,8/10 ਇੰਚ ਮੋਟਾ ਹੁੰਦਾ ਹੈ।ਆਮ ਤੌਰ ਤੇ 2/3 ਫੱਟਿਆਂ ਨੂੰ ਲੋਹੇ ਦੇ ਕਾਬਲਿਆਂ ਨਾਲ ਜੋੜ ਕੇ ਬਣਾਇਆਂ ਜਾਂਦਾ ਹੈ।ਇਹ ਉਸ ਵੇਲੇ ਪਿੰਡ ਦੇ ਮਿਸਤਰੀ ਕੋਲੋ ਬਣਾਉਂਦੇ ਸੀ।ਜਿਸ ਪਾਸੋ ਖੇਤੀ ਦੇ ਸੰਧ ਚੰਡਾਉਂਦੇ ਅਤੇ ਦੰਦੇ ਕਢਾਉਂਦੇ ਸੀ।ਹਾੜੀ ਸਾਉਣੀ ਤੇ ਮਿਸਤਰੀ ਨੂੰ ਦਾਣੇ ਦਿੰਦੇ ਸੀ।ਲੱਕੜੀ ਦੇ ਇੱਕ ਮੋਟੇ ਫੱਟਿਆਂ ਵਾਲੇ ਵਾਹੀ ਜ਼ਮੀਨ ਨੂੰ ਪੱਧਰਾ ਕਰਣ ਵਾਲੇ,ਦੋ ਬਲਦਾਂ ਦੀਆਂ ਜੋਗਾਂ ਨਾਲ ਚੱਲਣ ਵਾਲੇ ਖੇਤੀ ਸੰਧ ਨੂੰ ਸੁਹਾਗਾ ਕਹਿੰਦੇ ਸਨ।ਸੁਹਾਗੇ ਦੀ ਵਰਤੋ ਵਾਹੀ ਹੋਈ ਜ਼ਮੀਨ ਵਿੱਚ ਉਠੇ ਢੇਲੇ,ਡਲ਼ਿਆਂ ਨੂੰ ਭੰਨਣ ਲਈ ਤੋੜਨ ਲਈ ਕੀਤੀ ਜਾਂਦੀ ਹੈ।ਸੁਹਾਗਾ ਫੇਰਨ ਨਾਲ ਵਾਹੀ ਹੋਈ ਜ਼ਮੀਨ ਨੂੰ ਧੁੱਪ ਅਤੇ ਗਰਮੀ ਦਾ ਘੱਟ ਅਸਰ ਹੋਣ ਕਾਰਣ ਜ਼ਮੀਨ ਵਿੱਚ ਨਰਮੀ ਰਹਿੰਦੀ ਸੀ।ਦਾਣੇ ਮਿੱਟੀ ਵਿੱਚ ਢੱਕੇ ਜਾਂਦੇ ਸੀ।ਪੰਛੀਆਂ ਦੇ ਚੁੰਗਨ ਤੋ ਬਚ ਜਾਂਦੇ ਸੀ।ਸੁਹਾਗਾ ਪਹਿਲਾ ਦੋ ਬਲਦਾ ਦੀਆਂ ਜੋੜੀਆਂ,ਇੱਕ ਜੋੜੀ ਜਾਂ ਊਠ ਨਾਲ ਚਲਾਇਆ ਜਾਂਦਾ ਸੀ।ਅਸੀਂ ਬੱਚੇ ਲੋਕ ਵੀ ਸੁਹਾਗੇ ਤੇ ਚੜ ਕੇ ਹੂਟੇ ਲਹਿੰਦੇ ਸੀ।ਬੜਾ ਮਜ਼ਾ ਆਉਦਾ ਸੀ।ਜਦੋਂ ਖੂਹ ਵਾਇਆ ਜਾਂਦਾ ਸੀ ਅਸੀਂ ਗਾੜੀ ਦੇ ਪਿੱਛੇ ਬੈਠ ਕੇ ਹੂਟੇ ਲਹਿੰਦੇ ਸੀ।ਬਲਦਾਂ ਦੇ ਵਜਦੇ ਘੁੰਗਰੂ ਰਾਗਨੀ ਸੰਗੀਤ ਦਾ ਕੰਮ ਕਰਦੇ ਸੀ।ਅੱਜ ਦੇ ਮਸੀਨੀਕਰਨ ਨਾਲ ਹੁਣ ਲੱਕੜ ਤੇ ਲੋਹੇ ਦੇ ਸੁਹਾਗੇ ਟਰੈਕਟਰ ਪਿੱਛੇ ਪਾਕੇ ਚਲਾਉਂਦੇ ਹਨ।ਬਲਦਾਂ ਤੇ ਊਠਾਂ ਵਾਲੇ ਸੁਹਾਗੇ ਅਲੋਪ ਹੋ ਗਏ ਹਨ।
ਨਵੀਂ ਪੀੜੀ ਆਪਣੇ ਪੁਰਖਿਆ ਦੀ ਮਿਹਨਤ ਤੋਂ ਅਨਜਾਨ ਹੈ,ਲੋੜ ਹੈ ਨਵੀਂ ਪੀੜੀ ਨੂੰ ਆਪਣੇ ਪੁਰਾਣੇ ਸਭਿਚਾਰ ਵਿਰਸੇ ਬਾਰੇ ਜਾਣੂ ਕਰਵਾਉਣ ਦੀ।ਬੱਚਿਆ ਨੂੰ ਖੇਤੀ ਦੇ ਸੰਧਾ ਦੇ ਨਾਂ ਤਾ ਕੀ ਆਉਣੇ ਹਨ ਪੰਜਾਬੀ ਦੇ ਠੇਠ ਲਫ਼ਜ਼ ਵੀ ਨਹੀਂ ਆਉਦੇ।ਜੋ ਪਹਿਲੀ ਪੀੜੀ ਦੇ ਅਸੀਂ ਲੋਕ ਹੀ ਹਾ ਜਿੰਨਾ ਨੂੰ ਇਹਨਾ ਲਫ਼ਜ਼ਾਂ ਬਾਰੇ ਜਾਣਕਾਰੀ ਹੈ।ਲੋੜ ਹੈ ਇਸ ਨੂੰ ਸਾਂਭਣ ਦੀ,ਐਸਾ ਨਾਂ ਹੋਵੇ ਸਾਡੀ ਪੀੜੀ ਦੇ ਜਾਣ ਨਾਲ ਇਹ ਸੰਧਾ ਤੇ ਪੰਜਾਬੀ,ਦੇ ਲਫਜ ਅਲੋਪ ਹੋ ਜਾਣ।
– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

25 ਦਸੰਬਰ ਸੁਸ਼ਾਸਨ ਦਿਵਸ 2024: ਭਾਰਤ ਦੇ ਅਦਭੁਤ ਨੇਤਾ ਅਟਲ ਬਿਹਾਰੀ ਵਾਜਪਾਈ ਦੀ ਵਿਰਾਸਤ ਦਾ ਜਸ਼ਨ ਮਨਾਉਂਦੇ ਹੋਏ !

admin

ਗੰਗੂ ਪਾਪੀ ਬਨਾਮ ਗੁਰੂ-ਪਿਆਰ ਵਾਲ਼ੇ ਗੰਗੂ !

admin

ਫੀਸ-ਮੁਕਤ TAFE ਲੇਬਰ ਦੇ ਨਾਲ ਰਹਿਣ ਲਈ ਇਥੇ ਹੈ !

admin