Poetry Geet Gazal

ਗੁਰਮੀਤ ਸਿੰਘ ਵੇਰਕਾ, ਸੇਵਾ ਮੁੱਕਤ ਇੰਸਪੈਕਟਰ, ਐਮ ਏ ਪੁਲਿਸ ਐਡਮਨਿਸਟਰੇਸਨ

ਮਾਂ ਬੋਲੀ ਦਿਵਸ

ਪੰਜਾਬੀ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਿਆਂ ਸੀ,
ਉਹ ਆਪਣੇ ਹਲਾਤਾਂ ਤੇ ਹੰਝੂੰ ਵਹਾ ਰਿਹਾ ਹੈ,
ਪੜ੍ਹਿਆ ਲਿਖਿਆ ਵਰਗ ਗਵਾਰਾਂ ਦੀ ਭਾਸ਼ਾ ਕਹਿ,
ਆਪਣੇ ਬੱਚਿਆਂ ਨੁੰ ਅੰਗਰੇਜੀ ਸਕੂਲ ਚ ਤਲੀਮ ਦਵਾ ਰਿਹਾ ਹੈ।
ਪੰਜਾਬ ਦੇ ਦਫਤਰਾਂ,ਕੁਚੈਹਰੀਆਂ ਵਿੱਚ ਪੰਜਾਬੀ ‘ ਚ ਨਹੀ ਕੰਮ ਹੁੰਦਾ,
ਹਰ ਕੋਈ ਆਪੋ ਆਪਣੀ ਡਫਲੀ ਵਜਾ ਰਿਹਾ ਹੈ।
ਸਰਕਾਰ ਪੰਜਾਬੀ ਭਾਸ਼ਾ ਤੇ ਗੰਭੀਰ ਦਿਖਾਈ ਨਹੀ ਦਿੰਦੀ,
ਮਾਂ ਬੋਲੀ ਨਾਲੋ ਮੌਹ ਭੰਗ ਕਰ ਵਕਤ ਗਵਾ ਰਿਹਾ ਹੈ।
ਪੰਜਾਬੀ ਬੋਲਦੇ ਇਲਾਕੇ ਤਾਂ ਇੰਨਾ ਕੀ ਲੈਣੇ,
ਭਾਸ਼ਾ ਵਿਭਾਗ ਦੇ ਵਜੂਦ ‘ਚ ਖਤਰਾ ਮੰਡਰਾਅ ਰਿਹਾ ਹੈ।
ਜੰਮੂ ਕਸਮੀਰ ‘ ਚ ਪੰਜਾਬੀ ਦਾ ਦਰਜਾ ਖਤਮ ਕਰਕੇ,
ਕੇਂਦਰ ਸਰਕਾਰ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ।
ਸ਼ਰੋਮਨੀ ਕਮੇਟੀ ਵੀ ਇਸ ਤੇ ਅੱਖਾ ਮੀਟ ਕੇ ਬੈਠੀ,
ਮਾਂ ਬੋਲੀ ਦਿਵਸ ਕੁੱਛ ਘੰਟਿਆਂ ‘ਚ ਸਿਮਟ ਕੇ ਰਹੀ ਜਾ ਰਿਹਾ ਹੈ।

——————00000———————

ਫ਼ੌਜੀ
ਫੌਜ ਦੇ ਵਿੱਚ ਭਰਤੀ ਹੋਕੇ, ਦੇਸ਼ ਦੀ ਸੇਵਾ ਨਿਭਾਂਉਗਾ ਮੈਂ,
ਸਰਹੱਦਾਂ ਦੀ ਰਾਖੀ ਕਰ ਦੁਸ਼ਮਨ ਨੂੰ ਮਾਰ ਭਜਾਉਗਾ ਮੈਂ,
ਦੇਸ਼ ਲਈ ਜੋ ਮਰ ਮਿੱਟਨਾ ਜਾਣੇ, ਮੈਂ ਹਾ ਇੱਕ ਦੁਲਾਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।

ਦੇਸ਼ ਲਈ ਜੇ ਕੰਮ ਆਊ, ਇਹ ਹੀ ਸੱਭ ਤੋ ਵੱਡਾ ਮਾਣ ਹੈ ਮੈਨੂੰ,
ਕਸ਼ਮੀਰ ‘ਚ ਖ਼ੁਸ਼ਹਾਲੀ ਲਿਆਉਣ ਦੀ ਚੜੀ ਹੋਈ ਪਾਣ ਹੈ ਮੈਂਨੂੰ,
ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਨ 1965 ਦੀ ਜੰਗ ਵਿੱਚ,ਜੈ ਜਵਾਨ,
ਜੈ ਕਿਸਾਨ ਦਾ ਨਾਅਰਾ ਲਾਇਆ, ਉਸ ਦੇਸ਼ ਦਾ ਹਾਂ ਮੈਂ ਨਿਆਰਾ  ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।

ਕਸ਼ਮੀਰ ਵੱਲ ਜੇ ਕਿਸੇ ਨੇ ਅੱਖ ਕੀਤੀ, ਉਸ ਅੱਖ ਨੂੰ ਫੋੜ ਦੇਵੂਗਾ ਮੈਂ,
ਜਰਨਲ ਜਗਜੀਤ ਸਿੰਘ ਅਰੌੜਾ ਬਣਕੇ, ਦੁਸ਼ਮਨ ਨੂੰ ਖਦੇੜ ਦੂੰਗਾ ਮੈਂ,
ਜੰਗ ਕਿਸੀ ਸਮੱਸਿਆ ਦਾ ਹੱਲ ਨਹੀਂ, ਤੁਹਾਨੂੰ ਇਹ ਅਹਿਸਾਸ ਕਰਾਉਂਦਾ ਬੱਚਾ,
ਜਿਸ ਬਾਬੇ ਨਾਨਕ ਨੇ ਸਰਬੱਤ ਦਾ ਭਲਾ ਮੰਗਿਆਂ, ਉਸ ਬਾਬੇ ਦਾ ਮੈਂ ਸਚਿਆਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾ ਬੱਚਾ।ਬਾਲ ਗੀਤ

——————00000———————

ਕੁੜੀਆ ਦੀ ਲੋਹੜੀ

ਬੈਠੋ ਬੱਚਿਉ ਮੇਰਿਉ ਦੁੱਲਾ ਭੱਟੀ ਦਾ ਕਿੱਸਾ ਸੁਣਾਵਾਂ,
ਲੋਹੜੀ ਦੀ ਮਹੱਤਤਾ ਬਾਰੇ ਅੱਜ ਜਾਗਰੂਕ ਕਰਾਵਾਂ,
ਦੁੱਲੇ ਭੱਟੀ ਵਾਲੇ ਨੇ ਡਾਕੂਆਂ ਤੋ ਸੁੰਦਰ ਮੁੰਦਰੀ ਨੂੰ ਛੁਡਾਇਆ,
ਧੀਆਂ ਬਣਾ ਵਿਆਹ ਕੇ ਝੋਲੀ ਵਿੱਚ ਸੱਕਰ ਨੂੰ ਪਾਇਆ,
ਸੁੰਦਰ ਮੁੰਦਰੀ ਦੁੱਲੇ ਭੱਟੀ ਦੇ ਲੋਹੜੀ ਤੇ ਗੀਤ ਗਾਏ ਜਾਦੇਂ,
ਇਸੇ ਕਰ ਕੇ ਬੱਚਾ ਹੋਣ ਦੀ ਖੁੱਸ਼ੀ ਚ ਭੰਗੜੇ ਪਾਏ ਜਾਦੇਂ।
ਖੁਸਰੇ ਨੱਚ ਨੱਚ ਅੱਜ ਦੇ ਦਿਨ ਬੰਨਣ ਹਵਾਵਾਂ,
ਬੈਠੋ ਬੱਚਿਉ ਮੇਰਿਉ,ਦੁੱਲਾ ਭੱਟੀ ਦਾ ਕਿੱਸਾ ਸੁਣਾਵਾਂ,
ਲੋਹੜੀ ਦੀ ਮਹੱਤਤਾ ਬਾਰੇ ਜਾਗਰੂਕ ਕਰਾਵਾਂ।

ਮੱਕੀ ਦੀ ਰੋਟੀ ਸਰੋ ਦਾ ਸਾਂਗ ਬੇਬੇ ਚੜਾਉਂਦੀ
ਚੌਲਾ ਦੇ ਵਿੱਚ ਰੌ ਪਾ ਕੇ ਉਹ ਖੀਰ ਬਣਾਉਦੀਂ,
ਬੱਚੇ ਲੋਹੜੀ ਦੇ ਗੀਤ ਗਾ ਲੋਹੜੀ ਮੰਗਦੇ,
ਮੁੰਗਫਲੀ,ਫੁੱਲੇ ਰਿਉੜੀ ਲੋਕ ਦੇਕੇ ਲੋਹੜੀ ਵੰਡਦੇਂ,
ਕੁੜੀਆਂ ਗੀਤ ਗਾ ਉਨਾਂ ਦੀਆ ਗਾਣ ਗੁਥਾਵਾਂ,
ਬੈਠੋ ਬੱਚਿਉ ਮੇਰਿਉ,ਦੁੱਲਾ ਭੱਟੀ ਦਾ ਕਿੱਸਾ ਸੁਣਾਵਾਂ,
ਲ਼ੋਹੜੀ ਦੀ ਮਹੱਤਤਾ ਬਾਰੇ ਜਾਗਰੂਕ ਕਰਾਵਾਂ ।

ਕੁੜੀਆ ਦਾ ਪੁੱਗਾਂ ਬਾਲ ਲੋਹੜੀ ਮਨਾਈ ਜਾਂਦੀ ,
ਭੇਤ ਭਾਵ ਖਤਮ ਹੋ ਗਿਆ ਨਵੀਂ ਕ੍ਰਾਂਤੀ ਲੈ ਆਂਦੀ,
ਪੰਚਾਇਤੀ ਚੋਣਾਂ ਵਿੱਚ ਵੀ ਬਰਾਬਰੀ ਦਾ ਹੱਕ ਦਿੱਤਾ,
ਸਰਕਾਰ ਨੇ ਹੁਣ ਚੰਗੀ ਸੋਚ ਦਾ ਮੁਜ਼ਾਰਾ ਕੀਤਾ,
ਕੁੜੀਆ ਹੁਣ ਕਿਸੇ ਨਾਲ਼ੋਂ ਘੱਟ ਨਹੀਂ ਸੱਚ ਸੱਚ ਬਤਾਵਾਂ,
ਬੈਠੋ ਬੱਚਿਉ ਮੇਰਿਉ,ਦੁੱਲਾ ਭੱਟੀ ਦਾ ਕਿੱਸਾ ਸੁਣਾਵਾਂ ,
ਲੋਹੜੀ ਦੀ ਮਹੱਤਤਾ ਬਾਰੇ ਅੱਜ ਜਾਗਰੂਕ ਕਰਾਵਾਂ।

——————00000———————

ਦਸ਼ਮ ਪਿਤਾ


ਦਸ਼ਮ ਪਿਤਾ ਦੇ ਜਨਮ ਦਿਨ ‘ਤੇ ਗੀਤ ਖ਼ੁਸ਼ੀ ਦੇ ਗਾਉਂਦਾ ਹੂੰ,
ਉਹਨਾਂ ਦੀ ਕੁਰਬਾਨੀ ਅੱਗੇ ਮੈ ਆਪਣਾ ਸੀਸ ਝਕਾਂਉਂਦਾ ਹੂੰ।ਪਟਨਾ ਸਾਹਿਬ ਦੀ ਨਗਰੀ ਨਾਲ ਉਨਾਂ ਦਾ ਬੜ੍ਹਾ ਹੀ ਗਹਿਰਾ ਨਾਤਾ ਏ,
ਇਸ ਧਰਤੀ ਤੇ ਬਾਲਕ ਗੋਬਿੰਦ ਨੇ ਜਨਮ ਲੈ ਕੇ ਨਗਰੀ ਦਾ ਮਾਣ ਵਧਾਇਆ ਏ,
ਅਨੰਦਪੁਰ ਸਾਹਿਬ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾ ਕੇ,
ਗਿੱਦੜਾਂ ਤੋ ਸ਼ੇਰ ਬਣਾਇਆਂ ਏ,
ਗੋਬਿੰਦ ਰਾਏ ਤੋਂ ਗੁਰੂ  ਗੋਬਿੰਦ ਸਿੰਘ ਬਣ ਕੇ,
ਉਹਨਾਂ ਦੇ ਖਾਲਸਾ ਪੰਥ ਸਜਾਉਣ ਤੇ ਸਦਾਬਲਹਾਰੀ ਜਾਦਾਂ ਹੂੰ,
ਦਸ਼ਮ ਪਿਤਾ ਦੇ ਜਨਮ ਦਿਨ ਤੇ ਗੀਤ ਖ਼ੁਸ਼ੀ ਦੇ ਗਾਉਂਦਾ ਹੂੰ,
ਉਨਾ ਦੀ ਕੁਰਬਾਨੀ ਅੱਗੇ ਮੈਂ ਆਪਣਾ ਸੀਸ ਝਕਾਉਂਦਾ ਹੂੰ।ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਸੁਣ ਬਾਲਕ ਗੋਬਿੰਦ ਨੇ,
ਪਿਤਾ ਗੁਰੂ ਤੇਗ ਬਹਾਦਰ ਨੂੰ ਸੁਦੇਸ਼ ਸੁਣਾਇਆ ਏ,
ਨੌ ਸਾਲ ਦੇ ਬਾਲਕ ਦਾ ਕਹਿਣਾ ਮੰਨ, ਧਰਮ ਖ਼ਾਤਰ ਦਿੱਲੀ ਵਿਖੇ ਸੀਸ ਕਟਵਾਇਆ ਏ,
ਕਿਤਨੇ ਮਹਾਨ ਹਨ ਮੇਰੇ ਗੁਰੂ ਜੀ ਮੈਂ ਉਨ੍ਹਾਂ ਦੇ ਵਾਰੇ ਵਾਰੇ ਜਾਂਦਾ ਹੂੰ,
ਦਸ਼ਮ ਪਿਤਾ ਦੇ ਜਨਮ ਦਿਨ ਤੇ ਗੀਤ ਖ਼ੁਸ਼ੀ ਦੇ ਗਾਉਂਦਾ ਹੂੰ,
ਉਨਾਂ ਦੀ ਕੁਰਬਾਨੀ ਅੱਗੇ ਮੈਂ ਆਪਣਾ ਸੀਸ ਝਕਾਉਂਦਾ ਹੂੰ।ਚਾਰੇ ਪੁੱਤ ਦਸ਼ਮ ਪਿਤਾ ਜੀ ਦੇ, ਜਿੰਨਾਂ ਧਰਮ ਦੀ ਖ਼ਾਤਰ ਦੇਸ਼ ਤੋ ਜਿੰਦੜੀ ਵਾਰੀ ਏ,
ਉਹ ਸਨ ਮਾਤਾ ਗੁਜਰੀ ਦੇ ਜਾਏ, ਜਿੰਨਾ ਨੂੰ ਜਾਣਦੀ ਦੁੱਨੀਆ ਸਾਰੀ ਏ,
ਜਿਸ ਗੁਰੂ ਨੇ ਆਪਣਾ ਸਰਬੰਸ ਵਾਰਿਆ, ਮੈ ਉਂਨ੍ਹਾਂ ਦੇ ਸੱਚੇ ਕਿੱਸੇ ਸੁਣਾਉਂਦਾ ਹੂੰ,
ਦਸ਼ਮ ਪਿਤਾ ਦੇ ਜਨਮ ਦਿਨ ਤੇ ਗੀਤ ਖ਼ੁਸ਼ੀ ਦੇ ਗਾਉਂਦਾ ਹੂੰ,
ਉਨਾਂ ਦੀ ਕੁਰਬਾਨੀ ਅੱਗੇ ਮੈਂ ਆਪਣਾ ਸੀਸ ਝਕਾਉਂਦਾ ਹੂੰ।ਮਾਛੀਵਾੜੇ ਦੇ ਜੰਗਲ਼ਾ ‘ ਚ ਇੱਟ ਦਾ ਸਿਰਹਾਣਾ ਲੈ ਕੇ,
ਮਿੱਤਰ ਪਿਆਰੇ ਨੂੰ ਹਾਲ ਮੁਰੀਂਦਾਂ ਦਾ ਕਹਿਣਾ ਦਾ ਸ਼ਬਦ ਉਚਾਰਿਆ ਏ,
ਸਾਰੀ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦਾ ਉਪਦੇਸ਼ ਸੁਣਾਇਆ ਏ,
ਉਹਨਾਂ ਦੇ ਇਸ ਉਦੇਸ਼ ਪ੍ਰਤੀ ਵੇਰਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਿੱਤ ਨਿੱਤ ਸੀਸ ਝੁਕਾਉਂਦਾ ਹੂੰ।
ਦਸ਼ਮ ਪਿਤਾ ਜੀ ਦੇ ਜਨਮ ਤੇ ਗੀਤ ਖ਼ੁਸ਼ੀ ਦੇ ਗਾਉਦਾਂ ਹੂੰ,
ਉਨਾਂ ਦੀ ਕੁਰਬਾਨੀ ਅੱਗੇ ਮੈਂ ਆਪਣਾ  ਸੀਸ ਝਕਾਉਂਦਾ ਹੂੰ।
——————00000———————
ਨਵਾ ਸਾਲ

ਨਵੇਂ ਸਾਲ ਦੀ ਆਮਦ ਤੇ ਰੱਬ ਅੱਗੇ, ਸੱਚੇ ਦਿੱਲੋਂ ਅਰਦਾਸ ਕਰਾਵਾਗਾਂ ਮੈਂ,
ਓਮੀਕ੍ਰੋਨ ਬਾਰੇ ਜਾਗਰੂਕ ਕਰਣ ਲਈ, ਬੱਚਿਆਂ ਦੀ ਟੀਮ ਬਣਾਵਾਂਗਾ ਮੈਂ ,
ਓਮੀਕ੍ਰੋਨ ਨੂੰ ਜੋ ਭਜਾਉਣਾ ਚਾਹਵੇ, ਮੈਂ ਹਾਂ ਇੱਕ ਨਿਆਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾ ਬੱਚਾ।ਸਰੀਰਕ ਦੂਰੀ ਦੀ ਪਾਲਣਾ ਕਰਣ ਲਈ, ਏਡੀ ਚੋਟੀ ਦਾ ਜ਼ੋਰ ਲਗਾਵਾਂਗਾ ਮੈਂ,
ਸਨਟੈਜਰ ਦੀ ਵਰਤੋ ਕਰ,ਮਾਸਕ ਬੰਨ ਸਕੂਲੇ ਜਾਵਾਂਗਾ ਮੈਂ,
ਜਿਸ ਪ੍ਰਧਾਨ ਮੰਤਰੀ ਨੇ ਕਰੋਨਾ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ,
ਉਸ ਦੇਸ਼ ਦਾ ਮੈਂ ਦਿਲਦਾਰਾ ਬੱਚਾ,ਮੈਂ ਹਾ ਇੱਕ ਪੰਜਾਬੀ ਬਾਲਕ,
ਤੇ ਭਾਰਤ ਦਾ ਪਿਆਰਾਂ ਬੱਚਾ।ਜ਼ਰੂਰੀ ਕੰਮ ਵਾਸਤੇ ਘਰੋਂ ਬਾਹਰ ਜਾਵਾਂਗਾ ਮੈਂ,
ਭੀੜ ਭੜੱਕੇ ਵਾਲੀ ਜਗਾ ਪਰ ਸਮਾਜਿਕ ਦੂਰੀ ਬਣਾਵਾਂਗਾ ਮੈਂ,
ਸਰਬੱਤ ਦਾ ਭਲਾ ਜੋ ਮੰਗਦਾ, ਮੈ ਬਾਬੇ ਨਾਨਕ ਦਾ ਬਲਹਾਰਾ ਬੱਚਾ ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾ ਬੱਚਾ।
——————00000———————
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ

 ਊਧਮ ਸਿੰਘ ਦੇ ਜਨਮ ਦਿਨ ਤੇ, ਗੀਤ ਉਹਨਾਂ ਦਾ ਗਾਵਾਂਗਾ ਮੈਂ,
ਉਹਨਾਂ ਵੱਲੋਂ ਦਿੱਤੀ ਕੁਰਬਾਨੀ ਬਾਰੇ, ਬੱਚਿਆਂ ਨੂੰ ਜਾਗਰੂਕ ਕਰਾਵਾਂਗਾ ਮੈਂ,
ਦੇਸ਼ ਦੀ ਅਜ਼ਾਦੀ ਲਈ ਲਈ ਜੋ ਜਾਨ ਵਾਰ ਗਿਆ,
ਊਧਮ ਸਿੰਘ ਨਿਆਰਾ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ, ਤੇ ਭਾਰਤ ਦਾ ਪਿਆਰਾ ਯੋਧਾ।ਭਾਰਤ ਦਾ ਮਹਾਨ ਸ਼ਹੀਦ ਸੀ ਉੱਦਮ, ਇਹ ਹੀ ਵੱਡਾ ਮਾਣ ਹੈ ਸਾਨੂੰ,
ਭਾਰਤ ਮਾਂ ਦੀ ਅਜ਼ਾਦੀ ਦੀ , ਚੜ੍ਹੀ ਹੋਈ ਸੀ ਪਾਨ ਹੈ ਉਸਨੂੰ,
ਜਲਿਆ ਵਾਲੇ ਬਾਗ਼ ਦੇ ਸ਼ਹੀਦਾਂ ਦਾ ,ਬਦਲਾ ਲੈ ਉਡਵਾਇਰ ਨੂੰ ਮਾਰਿਆਂ,
ਉਹ ਸੀ ਇੱਕ ਦੁਲਾਰਾ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ,ਤੇ ਭਾਰਤ ਦਾ ਪਿਆਰਾ ਯੋਧਾ।ਸ਼ਹੀਦਾਂ ਦਾ ਬਦਲਾ ਲੈਕੇ , ਅਜ਼ਾਦੀ ਦਾ ਰਾਹ ਖੁਲਵਾਇਆ,
ਊਧਮ ਸਿੰਘ ਦੀ ਕੁਰਬਾਨੀ ਸਦਕਾ ਦੇਸ਼ ਅਜ਼ਾਦ ਹੋ ਪਾਇਆ,
ਉਸ ਉਡਵਾਇਰ ਦੇ ਹੱਥਾਂ ਤੇ ਖੂੰਨ ਦੇ ਨਿਸ਼ਾਨ ਰਹਿਣਗੇ,
ਊਧਮ ਮਰ ਕੇ ਵੀ ਸ਼ਹੀਦ ਰਹੇਗਾ ਸਿੰਗਾਰਾਂ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ,ਤੇ ਭਾਰਤ ਦਾ ਪਿਆਰਾ ਯੋਧਾ।
——————00000———————
ਅਦੁੱਤੀ ਲਾਮਿਸਾਲ ਸ਼ਹਾਦਤ
ਚਾਰੇ ਸਾਹਿਬਜ਼ਾਦੇ ਦਸ਼ਮ ਪਿਤਾ ਜੀ ਦੇ,  ਜਿੰਨਾ ਧਰਮ ਦੀ ਖ਼ਾਤਰ ਜਿੰਦ ਵਾਰੀ,
ਉਹ ਸੀ ਮਾਤਾ ਦੇ ਗੁਜਰੀ ਦੇ ਜਾਏ, ਜਿੰਨਾ ਨੂੰ ਸਮੁੱਚੀ ਮਾਨਵਤਾ ਜਾਣਦੀ ਸੀ ਸਾਰੀ।
ਸਰਸਾ ਨਦੀ ਤੋਂ ਸਰਬੰਸਦਾਨੀ ਤੋ ਵੱਖ ਹੋ ਗਈ, ਮਾਤਾ ਗੁਜਰੀ ਦੇ ਛੋਟੇ ਲਾਲਾਂ ਦੀ ਜੋੜੀ,
ਜਿੱਥੇ ਮਾਤਾ ਜੀ ਨੂੰ ਗੰਗੂ ਬ੍ਰਾਹਮਣ ਮਿਲਿਆਂ, ਜੋ ਲੈ ਗਿਆ ਆਪਣੇ ਘਰ ਪਿੰਡ ਸਹੇੜੀ,
ਲਾਲਚ ਦੇ ਵਿੱਚ ਆਕੇ ਗੰਗੂ ਬ੍ਰਾਹਮਣ ਨੇ , ਖ਼ਬਰ ਮਰਿੰਡਾ ਦੇ ਥਾਣੇਦਾਰ ਨੂੰ ਦਿੱਤੀ ਸਾਰੀ,
ਚਾਰੇ ਸ਼ਹਿਬਜਾਦੇ ਦਸ਼ਮ ਪਿਤਾ ਜੀ ਦੇ, ਜਿੰਨਾ ਧਰਮ ਦੀ ਖ਼ਾਤਰ ਜਿੰਦ ਵਾਰੀ,
ਉਹ ਸੀ ਮਾਤਾ ਗੁਜਰੀ ਦੇ ਜਾਏ, ਜਿੰਨਾ ਨੂੰ ਸਮੁੱਚੀ ਮਾਨਵਤਾ ਜਾਣਦੀ ਸੀ ਸਾਰੀ।
ਥਾਣੇਦਾਰ ਨੇ ਉਨਾ ਨੂੰ ਗ੍ਰਿਫਤਾਰ ਕਰ ਕੇ, ਸੂਬਾ ਸਰਹਿੰਦ ਦੇ ਹਵਾਲੇ ਕਰਵਾਇਆਂ,
ਜਾਲਮ ਦੇ ਹੁਕਮ ਦੇ ਨਾਲ ਉਨਾ ਨੂੰ ਠੰਡੇ ਬੁਰਜ ‘ ਚ ਰਖਵਾਇਆ,
ਪੋਹ ਦੀ ਠੰਡੀ ਰਾਤ ਭੁੱਖੇ ਪਾਣੀ ਰੱਖ ਕੇ,
ਬੱਚਿਆ ਨੂੰ ਦੀਨ ਮੁਹੰਮਦ ਕਬੂਲ ਕਰਵਾਉਣ ਦੀ ਕਰ ਲਈ ਤਿਆਰੀ,
ਚਾਰੇ ਸਾਹਿਬਜ਼ਾਦੇ ਦਸਮ ਪਿਤਾ ਜੀ ਦੇ,ਜਿੰਨਾ ਧਰਮ ਦੀ ਖ਼ਾਤਰ ਜਿੰਦ ਵਾਰੀ,
ਉਹ ਸੀ ਮਾਤਾ ਗੁਜਰੀ ਦੇ ਜਾਏ, ਜਿੰਨਾ ਨੂੰ ਸਮੁੱਚੀ ਮਾਨਵਤਾ ਜਾਣਦੀ ਸੀ ਸਾਰੀ।
ਸਰਹਿੰਦ ਦੇ ਨਵਾਬ ਨੇ ਦੀਨ ਮੁਹੰਮਦ ਕਬੂਲ ਕਰਣ ਦਾ , ਬੱਚਿਆ ਨੂੰ ਪੈਗ਼ਾਮ ਸੁਣਾਇਆ,
ਬੱਚਿਆ ਨੇ ਰੱਬ ਦਾ ਭਾਣਾ ਮੰਨ ਕੇ, ਦਸ਼ਮ ਪਿਤਾ ਦਾ ਸਿਰ ਫ਼ਖ਼ਰ ਨਾਲ ਉੱਚਾ ਕਰਾਇਆਂ,
ਨਿੱਕੀਆਂ ਜ਼ਿੰਦਾਂ ਨੂੰ ਜ਼ਿੰਦਾ ਹੀ ਨੀਂਹਾਂ ਦੇ ਵਿੱਚ ਚਿਨਣ ਦਾ , ਜਾਲਮਾਨਾ ਹੁਕਮ ਫ਼ਰਮਾਇਆ,
ਅਨੇਕਾਂ ਹੀ ਬੱਚਿਆ ਨੂੰ ਤਸੀਹੇ ਦੇਕੇ , ਸਮਾਣਾ  ਦੇ ਦੋ ਜੱਲਾਦਾਂ ਪਾਸੋਂ ਸ਼ਹੀਦ ਕਰਵਾਇਆਂ,
ਸ਼ਹਿਬਜਾਦਿਆਂ ਦੀ ਅਦੁੱਤੀ ਅਲੌਕਿਕ ਲਾਮਿਸਾਲ ਸ਼ਹਾਦਤ ਤੇ , ਮੈਂ ਜਾਦਾਂ ਹੂੰ ਉਨਾਂ ਦਾ ਸਦਾ ਬਲਹਾਰੀ,
ਚਾਰੇ ਸ਼ਹਿਬਜਾਦੇ ਦਸ਼ਮ ਪਿਤਾ ਦੇ, ਜਿੰਨਾ ਧਰਮ ਖ਼ਾਤਰ ਜਿੰਦ ਵਾਰੀ,
ਉਹ ਸੀ ਮਾਤਾ ਗੁਜਰੀ ਦੇ ਜਾਏ , ਜਿੰਨਾ ਨੂੰ ਸਮੁੱਚੀ ਮਾਨਵਤਾ ਜਾਣਦੀ ਸੀ ਸਾਰੀ।
——————00000———————

ਸ਼ਹੀਦ ਉੱਦਮ ਸਿੰਘ ਦੇ ਜਨਮ ਦਿਵਸ  26 ਦਸੰਬਰ ਪਰ
ਪੁਕਾਰ

ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋਂ,
ਮੈ ਖੜਾ ਪੁਕਾਰਾਂ ,
ਮੈਂ ਪੰਜਾਬ ਦਾ ਸਿੱਖ ਸੂਰਮਾ,
ਅਜ਼ਾਦੀ ਘੁਲਾਟੀਆਂ ਦਾ ਅਨਿਆਈ,
ਮੈਂ ਵੈਰੀ ਨੂੰ ਅੱਜ ਗੋਲੀ ਮਾਰ ਕੇ,
ਲੰਡਨ ਦੀ ਧਰਤੀ ਤੇ ਪਿਆਸ ਬੁਝਾਈ,
ਜਲਿਆ ਵਾਲੇ ਸ਼ਹੀਦਾਂ ਦਾ ਬਦਲਾ ਲੈਕੇ,
ਜਰਨਲ ਐਡਵਾਇਰ ਦੀ ਲਾਸ਼ ਲਾਗੇ ਪੱਟਾਂ ਤੇ ਥਾਪੀਆਂ ਮਾਰਾ,
ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋ,ਮੈਂ ਖੜਾ ਪੁਕਾਰਾ।

ਮੈਂ ਤਾਂ ਅੰਗਰੇਜੋ ਅਜੇ ਤੁਹਾਨੂੰ ਡੈਮੋ ਦਿਖਾਇਆ,
ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਖੂੰਨ,
ਨਹੀਂ ਜਾਣ ਦਿੱਤਾ ਜਾਵੇਗਾ ਜਾਇਆ,
ਮੌਤ ਤੋਂ ਮੈ ਡਰਦਾ ਨਹੀਂ,ਮੈਂ ਸਿਰ ਤੇ ਕੰਫਨ ਬੰਨ ਕੇ ਆਇਆ,
ਕਾਇਰਾ ਵਾਂਗ ਭੱਜਣਾ ਨਹੀਂ ਗੋਰਿਆਂ ਦੀ ਧਰਤੀ ਤੇ ਪਹਿਲਾ ਹੀ ਸੋਚ ਕੇ ਆਇਆ,
ਮੈਂ ਅਪਣਾ ਮਕਸਦ ਪੂਰਾ ਕਰ ਕੇ,
ਅਜ਼ਾਦੀ ਦੀ ਲੜਾਈ ਦੀਆਂ ਖੜਕਾ ਦਿੱਤੀਆਂ ਤਾਰਾਂ,
ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋਂ,ਮੈਂ ਖੜਾ ਪੁਕਾਰਾਂ

ਉੱਦਮ ਸਿੰਘ ਵਰਗੇ ਵੀਰਾਂ ਦੀ ਸ਼ਹੀਦਾਂ ਦੀ ਕੁਰਬਾਨੀ ਕਰਕੇ,
ਸਾਰੇ ਭਾਰਤੀ ਅਜ਼ਾਦੀ ਮਾਣ ਰਹੇ ਹਨ,ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆਂ ਹਨ,
ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ,ਅੱਜ ਉੱਦਮ ਸਿੰਘ ਦੇ ਸ਼ਹੀਦੀ ਦਿਨ ਤੇ,
ਵੇਰਕਾ ਗਾ ਰਿਹਾ ਉਨਾ ਦੀਆਂ ਕੁਰਬਾਨੀਆਂ ਦੀਆਂ ਵਾਰਾਂ,
ਮੈਨੂੰ ਫੜ੍ਹ ਲਉ ਲੰਡਨ ਦੇ ਹੁਕਮਰਾਨੋਂ,ਮੈਂ ਖੜ੍ਹਾ ਪੁਕਾਰਾਂ।

——————00000———————

ਕਿਸਾਨੀ ਮੋਰਚਾ

ਕਿਸਾਨੀ ਮੋਰਚੇ ਨੂੰ ਲੱਗਿਆ ਇੱਕ ਸਾਲ ਹੋਇਆ , ਬੜੇ ਉਤਾਰ ਚੜਾ ਦੇਖੇ,
ਕਿਸਾਨਾਂ ਨੂੰ ਖਾਲਸਤਾਨੀ , ਅੱਤਵਾਦੀ ਕਿਹਾ, ਮੋਰਚੇ ਦੇ ਕਈ ਪੜਾਅ ਦੇਖੇ,
ਕਿੰਨੇ ਕੋਰੋਨਾ ਵਿੱਚ ਮੋਰਚੇ ਤੇ ਕਿਸਾਨ ਮਰੇ, ਪਰਵਾਰਾਂ ਦੇ ਰੋਣ ਕਰਲਾਅ ਦੇਖੇ,
ਕੜਾਕੇ ਦੀ ਠੰਡ ਵਿੱਚ ਸੜਕ ਤੇ ਰੁਲ਼ਦਿਆਂ ਮੋਰਚੇ ਦੇ ਕਈ ਬਦਲਾਅ ਦੇਖੇ
ਬਾਬੇ ਨਾਨਕ ਦੇ ਗੁਰਪੁਰਬ ਤੇ ਬਿੱਲ ਵਾਪਸ ਲੈਕੇ, ਤੋਹਫਾ ਦੇਣ ਤੇ ਜੋਲ ਜਲਾਅ ਦੇਖੇ
ਐਮ ਐਸਪੀ ਤੇ ਕਨੂੰਨ ਬਨਾਉਣ ਲਈ ਸਰਕਾਰ ਕਿਸਾਨਾ ਦੇ ਹੱਕ’ਚ ਨਵਾ ਰਾਹ ਦੇਖੇ।

——————00000———————

ਅੱਛੇ ਦਿਨ
ਮੁਫਤ ਦੀਆਂ ਪੰਜਾਬੀਉ ਸਹੂਲਤਾਂ ਦੇਕੇ ਇਹ ਰਾਜਨੇਤਾ ਤੁਹਾਨੂੰ ਅਪੰਗ ਬਣਾ ਰਹੇ ਨੇ,
ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਸੀ ਉਹਨਾਂ ਨੂੰ ਮੰਗਤੇ ਬਨਣ ਦਾ ਅਹਿਸਾਸ ਦਵਾ ਰਹੇ ਨੇ,
ਚੋਣਾਂ ਵਿੱਚ ਬੇਰੁਜ਼ਗਾਰੀ ਕਦੀ ਮੁੱਦਾ ਨਹੀਂ ਬਣਦਾ ਨਸ਼ੇ ਦੇ ਦਰਿਆ ਪੰਜਾਬ’ਚ ਵਹਾ ਰਹੇ ਨੇ,
ਬਾਹਰ ਦਾ ਪਸਾਰ ਪੈਸਾ ਬਾਹਰ ਜਾ ਰਿਹਾ ਸਨਤਕਾਰ ਕਾਰਖਾਨੇ ਦੇਖੋ ਬਾਹਰ ਲਿਜਾ ਰਹੇ ਨੇ।
ਅਨਪੜ,ਜੁਰਾਇੰਮ ਪੇਸ਼ਾ ਲੋਕਾਂ ਦਾ ਟੋਲਾ ਰਲਿਆ ਰਲ ਕੇ ਖੂੰਨ ਤੁਹਾਡਾ ਲੋਕੋ ਬਹਾ ਰਹੇ ਨੇ,
ਰੁਜ਼ਗਾਰ ਦੇਵੇ ਉਹ ਸਰਕਾਰ ਬਣਾਉ ਚੀਜ਼ਾਂ ਮੁੱਲ ਲਵੋ ਫਿਰ ਸਮਝਾਂਗੇ ਅੱਛੇ ਦਿਨ ਆ ਰਹੇ ਨੇ।

——————00000———————

ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ,ਸਿੱਖ ਧਰਮ ਦੇ ਬਾਨੀ ਏ,
ਪਰਮਾਤਮਾ ਇੱਕ ਹੈ ਲਿਖਿਆਂ ਵਿੱਚ ਗੁਰਬਾਣੀ ਏ।
ਅੱਜ ਥਾਂ ਥਾਂ ਪਖੰਡੀ ਬਾਬਿਆਂ ਨੇ ਡੇਰੇ ਲਾਏ ਨੇ,
ਧਰਮ ਦੀ ਆੜ ਵਿੱਚ ਭੋਲੇ ਭਾਲੇ ਲੋਕ ਫਸਾਏ ਨੇ,
ਆਪਣੇ ਆਪ ਨੂੰ ਰੱਬ ਸਮਝਣ ਵਾਲਾ ਅਖਵਾੳਦਾ,
ਮਹਾਨ ਗਿਆਨੀ ਏ, ਸ੍ਰੀ ਗੁਰੂ ਨਾਨਕ ਦੇਵ ਜੀ,
ਸਿੱਖ ਪਰਮਾਤਮਾ ਧਰਮ ਦੇ ਬਾਨੀ ਏ
ਪਰਮਾਤਮਾ ਇੱਕ ਹੈ ਲਿਖਿਆਂ ਵਿੱਚ ਗੁਰਬਾਣੀ ਏ।

ਅੱਜ ਆਪਣੇ ਪ੍ਰਕਾਸ਼ ਪੁਰਬ ਤੇ ਫਿਰ ਤੂੰ ਫੇਰਾ ਪਾ ਜਾਂਵੀ,
ਅਖੌਤੀ ਬਾਬਿਆਂ ਦੇ ਜਾਲ ‘ ਚ ਫਸੇ ਲੋਕਾਂ ਨੂੰ ਕਢਾਅ ਜਾਂਵੀ,
ਅੱਜ ਪੜਿਆ ਲਿਖਿਆਂ ਬੰਦਾ ਵੀ ਬਣਿਆਂ ਅਗਿਆਨੀ ਏ,
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਏ,
ਪਰਮਾਤਮਾ ਇੱਕ ਹੈ ਲਿਖਿਆਂ ਵਿੱਚ ਗੁਰਬਾਣੀ ਏ।

ਸੱਜਣ ਵਰਗੇ ਠੱਗ ਨੂੰ ਤੂੰ ਰਾਹੇ ਪਾਇਆ ਸੀ,
ਮਲਕ ਭਾਗੋ ਦਾ ਹੰਕਾਰ ਵੀ ਤੂੰ ਮਿਟਾਇਆ ਸੀ,
ਅੱਜ ਜਿਹੜਾ ਜ਼ਿਆਦਾ ਠੱਗੀ ਮਾਰੇ, ਉਹ ਬਣਿਆਂ ਦਾਨੀ ਏ,
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਏ,
ਪਰਮਾਤਮਾ ਇੱਕ ਹੈ ਲਿਖਿਆਂ ਵਿੱਚ ਗੁਰਬਾਣੀ ਏ।

ਵੀਹ ਰੂਪੇ ਦਾ ਤੂੰ ਸੱਚਾ ਸੌਦਾ ਕੀਤਾ ਸੀ,ਨਾਮ ਜਪਣਾ ਵੰਡ ਛਕਣਾ,
ਕਿਰਤ ਕਰਨੀ ਦਾ ਸੱਚਾ ਉਪਦੇਸ਼ ਦਿੱਤਾ ਸੀ,ਮੁੰਹ ਮੇ ਰਾਮ ਰਾਮ
ਬੱਗਲ ਮੇ ਛੁਰੀ,ਹਰ ਬੰਦਾ ਬਣ ਬੈਠਾ ਗਿਆਨੀ ਏ,
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਏ,
ਪਰਮਾਤਮਾ ਇੱਕ ਹੈ ਲਿਖਿਆਂ ਵਿੱਚ ਗੁਰਬਾਣੀ ਏ।

——————00000———————

ਛੋਲਿਆਂ ਵਾਲਾ ਨਾਥੀ

ਏ ਛੋਲਿਆਂ ਵਾਲਾ ਨਾਥੀ ਏ, ਬੱਚਿਆਂ ਦਾ ਬਿਲਕੁਲ ਸਾਥੀ ਏ,
ਸਕੂਲੇ ਇਹ ਰੇੜੀ ਲਾਉਂਦਾ ਏ, ਬੱਚਿਆਂ ਨੂੰ ਰੋਜ਼ ਖਵਾਉਂਦਾ ਏ,
ਇਹਦੇ ਚਾਰ ਪੰਜ ਨਿਆਣੇ ਨੇ, ਕੋਈ ਨਿੱਕੇ ਤੇ ਕੋਈ ਸਿਆਣੇ ਨੇ,
ਬੱਚਿਆਂ ਦੀ ਖ਼ਾਤਰ ਛੋਲੇ ਲਾਉਂਦਾ ਏ,ਆਪਣੀ ਰੋਜੀ ਰੋਟੀ ਕਮਾਉਂਦਾ ਏ,
ਬੱਚਿਆਂ ਨੂੰ ਬੜਾ ਭਾਉਂਦਾ ਏ, ਛੋਲੇ ਸਵਾਦੀ ਬਣਾ ਕੇ ਖਵਾਉਂਦਾ ਏ,
ਜਿਹੜਾ ਇੱਕ ਵਾਰੀ ਛੋਲੇ ਖਾ ਲਵੇ, ਉਹ ਗੀਤ ਇਸ ਦੇ ਗਾਉਂਦਾ ਏ,
ਇਹ ਦਿੱਲ ਦਾ ਬੜਾ ਅਫਾਦੀ ਏ, ਵੇਰਕਾ ਛੋਲੇ ਬੜੇ ਸਵਾਦੀ ਏ।

——————00000———————

ਬਾਲ ਕਵਿਤਾ

ਵੱਡਿਆਂ ਦਾ ਸਤਿਕਾਰ

ਵੱਡਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰੂੰਗਾ,
ਮਾਂ ਦੀਆਂ ਲੋਰੀਆਂ ਦੀ ਹਮੇਸ਼ਾ ਲਾਜ ਰਖੂੰਗਾ,
ਮਾਪੇ ਸਾਡੀ ਹਰ ਦੰਮ ਹਿਫ਼ਾਜ਼ਤ ਕਰਦੇ,
ਸਾਡੇ ਲਈ ਉਹ ਸੰਘਨੀ ਵਾੜ ਨੇ ਬਣਦੇ,
ਜਦੋੇ ਦੋਸਤ ਮਿੱਤਰ ਸਾਥ ਛੱਡ ਜਾਵਣ,
ਮਾਂ ਪਿਉ ਬੱਚਿਆਂ ਨੂੰ ਗਲੇ ਲੈ ਲਾਵਣ,
ਬਜ਼ੁਰਗਾਂ ਦੀ ਹਮੇਸ਼ਾ ਸੱਚੀ ਢਾਲ ਬਣੂਗਾ,
ਵੱਡਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰੂੰਗਾ,
ਮਾਂ ਦੀਆਂ ਲੋਰੀਆਂ ਦੀ ਹਮੇਸ਼ਾ ਲਾਜ ਰਖੂੰਗਾ।

ਬੱਚੇ ਹੱਸਦੇ ਹੱਸਦੇ ਦੇਖ ਖੁੱਸ਼ ਹੋ ਜਾਂਦੇ,
ਰੋਮ ਰੋਮ ਉਹਨਾਂ ਦੇ ਚਿਹਰੇ ਤੇ ਖਿੱੜ ਆਂਦੇ,
ਆਪਣੇ ਆਪ ਨੂੰ ਅਮੀਰ ਸਮਝ ਪਾਅਦੇਂ
ਆਪਣਾ ਆਪ ਉਹ ਨਿਸ਼ਾਵਰ ਕਰ ਜਾਂਦੇ,
ਉਨਾਂ ਲਈ ਮੈਂ ਹਮੇਸ਼ਾ ਪਹਿਰੇਦਾਰ ਬਣੂੰਗਾ,
ਵੱਡਿਆਂ ਦਾ ਮੈਂ ਹਮੇਸ਼ਾ ਸਤਿਕਾਰ ਕਰੂੰਗਾ,
ਮਾਂ ਦੀਆਂ ਲੋਰੀਆਂ ਦੀ ਹਮੇਸ਼ਾ ਲਾਜ ਰੱਖੂੰਗਾ।

ਹਰ ਮੁਸ਼ਕਲ ਮੈ ਹਮੇਸ਼ਾ ਪਾਰ ਕਰੂੰਗਾ,
ਸ਼ਫਲਤਾ ਦੀ ਕੁੰਜੀ ਨੂੰ ਹਮੇਸ਼ਾ ਛੂਹੂਗਾ,
ਖ਼ਤਰੇ ਦਾ ਟਾਕਰਾ ਹਮੇਸ਼ਾ ਮੈਂ ਕਰੂੰਗਾ,
ਬੇਫ਼ਿਕਰੇ ਹੋਕੇ ਦੁੱਨੀਆਂ ਨਾਲ ਹਮੇਸ਼ਾ ਲੜੂੰਗਾ,
ਮਾਪਿਆ ਲ਼ਈ ਮੈਂ ਹਮੇਸ਼ਾ ਮਿਸਾਲ ਬਣੂੰਗਾ,
ਵੱਡਿਆ ਦਾ ਹਮੇਸ਼ਾ ਸਤਿਕਾਰ ਕਰੂੰਗਾ,
ਮਾਂ ਦੀਆਂ ਲੋਰੀਆ ਦੀ ਹਮੇਸ਼ਾ ਲਾਜ ਰੱਖਾਂਗਾ ।

ਗੰਮਾਂ ਦੇ ਸਾਗਰ ਨੇ ਮਾਪੇ
ਪ੍ਰੇਰਨਾ ਰੂਪੀ ਸਲਾਹ ਨੇ ਮਾਪੇ,
ਸਫਲਤਾ ਦਾ ਸ਼ਾਰਕ ਨੇ ਮਾਪੇ,
ਸੁਪਨੇ ਪੂਰੇ ਕਰਦੇ ਨੇ ਮਾਪੇ,
ਤਜੱਰਬੇ ਦਾ ਮੈਂ ਲਾਭ ਲਊਂਗਾ,
ਵੱਡਿਆ ਦਾ ਸਤਿਕਾਰ ਕਰੂੰਗਾ,
ਮਾਂ ਦੀਆਂ ਲੋਰੀਆਂ ਦੀ ਲਾਜ ਰਖੂੰਗਾ।

——————00000———————

 ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਪਰ ਵਿਸ਼ੇਸ਼ ਗੀਤ

ਭਗਤ ਸਿੰਘ ਦੇ ਜਨਮ ਦਿਨ ਪਰ, ਮੈਂ ਗੀਤ ਉਨ੍ਹਾਂ ਦੇ ਸਣਾਉਦਾਂ ਹਾ,
ਉਨਾ ਵੱਲੋਂ ਦੇਸ਼ ਦੀ ਅਜ਼ਾਦੀ ਦੀ ਖ਼ਾਤਰ ਸਘੰਰਸ਼ ਜੋ ਕੀਤਾ,
ਮੈ ਉਨਾਂ ਕਾਰਨਾਮਿਆਂ ਦੀ ਅਜਬ ਕਹਾਣੀ ਸਣਾਉਦਾਂ ਹਾ।

ਭਗਤ ਸਿੰਘ ਦੀ ਸੋਚ ਨੂੰ,ਜਲਿਆਂ ਵਾਲੇ ਬਾਗ਼ ਦੇ ਸਾਕੇ ਨੇ ਬੜਾ ਰੁਲ਼ਾਇਆ ਸੀ,
ਇਸ ਤੋ ਭਾਵੁਕ ਹੋ ਕੇ ਅਸੈਬਲੀ ਚ ਬੰਬ ਮਾਰ ਕੇ,
ਗੋਰਿਆਂ ਨੂੰ ਸੁੱਤਿਆਂ ਹੋੰਇਆਂ ਨੂੰ ਜਗਾਇਆ ਸੀ,
ਜਲਿਆ ਵਾਲੇ ਬਾਗ਼ ‘ਚ ਨਿਹੱਥੇ ਲੋਕਾ ਤੇ,
ਮਾਈਕਲ  ਉਡਵਾਇਰ ਨੇ ਜਿੰਨਾਂ ਤੇ ਗੋਲ਼ੀਆਂ ਚਲਾਈਆਂ,
ਮੈ ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਅੱਗੇ ਸੀਸ ਝਕਾਉਂਦਾ ਹਾ,
ਭਗਤ ਸਿੰਘ ਦੇ ਜਨਮ ਦਿਨ ਪਰ, ਮੈ ਗੀਤ ਉਨਾ ਦੇ ਸਣਾਉਦਾਂ ਹਾ।

ਲਾਜਪੱਤ ਰਾਏ ਦਾ ਬਦਲਾ ਲੈਣ ਲਈ, ਰਾਜ ਗੁਰੂ ਨਾਲ ਮਿਲ,
ਜੇ ਪੀ ਸਾਡਰਸ ਨੂੰ ਗੋਲੀਆ ਨਾਲ ਉਡਾ ਕੇ ਦਿੱਤੀ ਹੋਈ ਸੌਂਹ ਦਾ ਬਚਨ ਨਿਭਾਇਆ ਸੀ,
ਨਨਕਾਨਾ ਸਾਹਿਬ ਗੁਰਦੁਆਰੇ ਦੇ ਮੋਰਚੇ ‘ਚ ਸ਼ਹੀਦੀਆਂ ਜਿੰਨਾ ਪਾਈਆ,
ਮੈ ਉਨਾ ਦੇ ਵਾਰੇ ਵਾਰੇ ਜਾਂਦਾ ਹਾ,
ਭਗਤ ਸਿੰਘ ਦੇ ਜਨਮ ਦਿਨ ਪਰ, ਮੈਂ ਗੀਤ ਉਨਾ ਦੇ ਸੁਣਾਉਂਦਾ ਹਾ।

ਭਗਤ ਸਿੰਘ ਨੇ ਸ਼ਹੀਦਾਂ ਦਾ ਬਦਲਾ ਲੈਣ ਲਈ,
ਗੋਰਿਆ ਨਾਲ ਅਜ਼ਾਦੀ ਦੀ ਲੜਾਈ ਲੜਨ ਦਾ ਸਕੰਲਪ ਦੁਹਰਾਇਆ ਸੀ,
ਰਾਜ ਗੁਰੂ, ਸੁੱਖਦੇਵ ਨਾਲ ਰਲ ਕੇ ਮੇਰਾ ਰੰਗ ਦੇ ਬਸੰਤੀ ਝੋਲਾ ਮਾਏਂ,
ਰੰਗ ਦੇ ਬਸੰਤੀ ਝੋਲਾ ਦਾ ਸੰਦੇਸ਼ ਪੁਚਾਇਆ ਸੀ,
ਨੌਜਵਾਨ ਪੀੜੀ ਨੂੰ ਗੋਰਿਆ ਦੇ ਵਿਰੁੱਧ ਇਕੱਠਾ ਕਰ ਕੇ,
ਭਾਰਤ ਛੱਡਨ ਲਈ ਅਗਾਂਹ ਕਰਾਇਆਂ ਸੀ,
ਭਗਤ ਸਿੰਘ ਨੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆਂ,
ਮੈਂ ਉਨ੍ਹਾਂ ਦੀ ਦਿੱਤੀ ਕੁਰਬਾਨੀ ਦੇ ਸਦਾ ਬਲਹਾਰੀ ਜਾਂਦਾ ਹਾ,
ਭਗਤ ਸਿੰਘ ਦੇ ਜਨਮ ਦਿਨ ਪਰ, ਮੈ ਗੀਤ ਉਨਾ ਦੇ ਸੁਣਾਉਦਾਂ ਹਾ।

ਭਗਤ ਸਿੰਘ ਨੇ ਸ਼ਹੀਦਾਂ ਦੇ ਬਦਲੇ ਦੀ ਅਨੋਖੀ ਮਿਸਾਲ ਪੈਦਾ ਕਰ ਕੇ,
ਦੇਸ਼ ਦੀ ਅਜ਼ਾਦੀ ਲੈਣ ਦਾ ਰਾਹ ਖੁਲਵਾਇਆ ਸੀ,
ਭਗਤ ਸਿੰਘ ਵਰਗੇ ਸ਼ਹੀਦਾਂ ਦੀ ਕੁਰਬਾਨੀ ਸਦਕਾ,
ਹਰ ਭਾਰਤੀ ਅਜ਼ਾਦੀ ਮਾਣ ਰਿਹਾ ਏ,  ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ,
ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਏ,
ਵੇਰਕਾ ਸ਼ਹੀਦ ਦੇ ਜਨਮ ਦਿਨ ਤੇ ਮੈਂ ਉਨਾ ਦੇ ਸੱਚੇ ਕਿੱਸੇ ਸੁਣਾਉਂਦਾ ਹਾ।
ਭਗਤ ਸਿੰਘ ਦੇ ਜਨਮ ਦਿਨ ਪਰ, ਮੈ ਗੀਤ ਉਨਾ ਦੇ ਸਣਾਉਦਾ ਹਾ।

——————00000———————

 ਕਾਵਿ ਵਿਅੰਗ
22 ਦੀ ਫਤਹਿ

22 ਦੀਆਂ ਚੋਣਾਂ ਫਤਹਿ ਕਰਣ ਲਈ,
ਹਰ ਪਾਰਟੀ ਹੱਥ ਕੰਢੇ ਅਪਨਾਅ ਰਹੀ,
ਕਿਸਾਨਾ ਦਾ ਮਸੀਹਾ ਬਣ,
ਉਹ ਉਨ੍ਹਾਂ ਦੇ ਹੱਕ’ਚ ਰੋਸ ਮਾਰਚ ਕਰਾਅ ਰਹੀ,
ਧਰਮ ,ਜਾਤ, ਦਲਿਤ ਦਾ ਪੱਤਾ ਖੇਡ,
ਵੋਟਰਾਂ ਨੂੰ ਆਪਣੇ ਹੱਕ ‘ਚ ਉਕਸਾਅ ਰਹੀ,
ਆਪਣੇ ਗੁਰੂ ਪੀਰਾਂ ਦੀ ਸਿੱਖਿਆ ਤੋਂ ਦੂਰ ਜਾ,
ਧਰਮ ਜਾਤ’ਚ ਵੰਡੀਆਂ ਪਵਾਅ ਰਹੀ,
ਬੇਰੁਜਗਾਰੀ, ਮਹਿੰਗਾਈ ਮੁੱਦਿਆਂ ਤੋਂ ਪਰੇ ਹੱਟ,
ਮੁਫ਼ਤ ਸਹੂਲਤਾਂ ਦੀ ਰੱਟ ਲਗਾਅ ਰਹੀ,
ਵੇਰਕਾ ਚੋਣਾ ਜਿਸ ਤਰਾਂ ਵੀ ਜਿੱਤੀਆਂ ਜਾ ਸਕਣ,
ਹਰ ਪਾਰਟੀ ਵੋਟਰਾਂ ਨੂੰ ਬਹਿਲਾਅ ਰਹੀ।

——————00000———————

 ਅੱਸੂ ਦਾ ਮਹੀਨਾ

ਅੱਸੂ ਦਾ ਮਹੀਨਾ ਆਇਆ, ਗਰਮ ਸਰਦ ਰੁੱਤ ਲੈ ਆਇਆ।

ਬਰਸਾਤ ਦਾ ਖ਼ਾਤਮਾ ਹੋ ਜਾਂਵੇ, ਕਦੀ ਕਦੀ ਬਦਲੀ ਆ ਜਾਵੇ,
ਨਦੀਆਂ ਦਾ ਜਲ ਥੱਲੇ ਆ ਗਿਆ, ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

ਘੱਟਾ ਮਿੱਟੀ ਬੈਠ ਜਾਵੇ, ਮੱਛਰ ਮੱਖੀ ਘੱਟ ਹੋ ਜਾਵੇ,
ਪੰਛੀਆ ਖ਼ੁਸ਼ੀ ਨਾਲ ਗੀਤ ਗਾਇਆ, ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

ਹਰਿਆਵਲ ਦਾ ਮੋਸਮ ਆ ਜਾਵੇ,  ਪੋਦਿਆ ਫੁੱਲਾਂ ਦਾ ਆਗਮਨ ਹੋ ਜਾਵੇ,
ਕ੍ਰਿਸ਼ਨ ਰੁਕਮਨੀ ਲਈ ਦੇਵ ਰੁੱਖ ਲਾਇਆ,  ਅੱਸੂ ਦਾ ਮਹੀਨਾ ਆਇਆ।

ਪਾਣੀ ਮਿੱਠਾ ਹੈ ਜਾਵੇ, ਸਰੀਰ ਸਿਹਤ ਮੰਦ ਹੋ ਜਾਵੇ,
ਪਾਣੀ ਦਾ ਘੜਾ ਰਾਖਵਾਂ ਭਰ ਲਾਇਆ, ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

ਰਾਤ ਨੂੰ ਚਾਨਣ ਹੋ ਜਾਵੇ,  ਵਾਤਾਵਰਣ ਸਾਫ ਹੋ ਜਾਵੇ,
ਵਿਆਹ,ਸ਼ਾਦੀਆਂ ਦਾ ਰੰਗ ਚੜ੍ਹ ਆਇਆ,  ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

ਤ੍ਰੇਲ ਪੈ ਮੰਨ ਤ੍ਰਿਪਤ ਹੋ ਜਾਵੇ,  ਸਰੀਰ ਤਾਜਾ ਨਰੋਇਆ ਹੋ ਜਾਵੇ,
ਰਾਮ ਲੀਲਾ ਲੈਕੇ ਆਇਆ, ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

ਕਿਸਾਨ ਫਸਲਾ ਵੇਚ ਫ਼ਾਰਗ ਹੋ ਜਾਵੇ,  ਪੈਸਾ ਢੇਲਾ ਉਸ ਕੋਲ ਆ ਜਾਵੇ,
ਤਿਉਹਾਰਾਂ ਨੂੰ ਮਨਾਉਣ ਦਾ ਮਜ਼ਾ ਬੜਾ ਆਇਆ,  ਅੱਸੂ ਦਾ ਮਹੀਨਾ ਆਇਆ,
ਗਰਮ ਸਰਦ ਰੁੱਤ ਲੈ ਆਇਆ।

——————00000———————

 ਅੰਮ੍ਰਿਤ ਸਰੋਵਰ
ਗੁਰੂ ਰਾਮ ਦਾਸ ਜੀ ਵੱਲੋਂ,
ਅੰਮ੍ਰਿਤਸਰ ਦੀ ਨਗਰੀ ਵਸਾਉਣ ਸੰਬੰਧੀ,
ਮੈ ਇਤਹਾਸਕ ਗੱਲਾ ਸੁਣਾਉਦਾਂ ਹੂੰ,
ਉਨਾਂ ਵੱਲੋਂ ਰਚਿਤ ਬਾਣੀ ਪ੍ਰਤੀ ਅਥਾਹ ਸ਼ਰਦਾ,
ਪ੍ਰੇਮ ਅੱਗੇ ਆਪਣਾ ਸੀਸ ਝੁਕਾਉਂਦਾ ਹੂੰ,

ਅੰਮ੍ਰਿਤਸਰ ਸ਼ਹਿਰ ਦੀ ਨਗਰੀ ਨਾਲ,
ਗੁਰੂ ਜੀ ਦਾ ਬੜ੍ਹਾ ਹੀ ਗਹਿਰਾ ਰਿਸ਼ਤਾ ਏ,
ਪਹਿਲਾ ਇਸ ਸ਼ਹਿਰ ਦਾ ਨਿਰਮਾਣ ਕਰ,
ਫਿਰ ਅੰਮ੍ਰਿਤ ਸਰੋਵਰ ਤਿਆਰ ਕਰਾਇਆਂ ਏ,
ਗੁਰੂ ਜੀ ਵੱਲੋਂ ਅੰਮ੍ਰਿਤਸਰ ਦੀ ਨਗਰੀ ਵਸਾਉਣ ਤੇ,
ਮੈਂ ਸਦਾ ਬਲਹਾਰੀ ਜਾਂਦਾ ਹੂੰ,
ਉਨ੍ਹਾਂ ਵੱਲੋਂ ਰਚਿਤ ਬਾਣੀ ਪ੍ਰਤੀ ਅਥਾਹ ਸ਼ਰਦਾ,
ਪ੍ਰੇਮ ਅੱਗੇ ਆਪਣਾ ਸੀਸ ਝੁਕਾਉਂਦਾ ਹੂੰ।

ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਚੋ,
19 ਰਾਗਾਂ ਵਿੱਚ ਬਾਣੀ ਰਚ ਕੇ,
ਉਨਾਂ ਨੇ ਅਕਾਲ ਪੁਰਖ ਦਾ ਹੁਕਮ ਨਿਭਾਇਆ ਏ,
8 ਵਾਰਾਂ ਦੀ ਸਿਰਜਣਾ ਕਰ ਕੇ,
ਗੁਰੂ,ਨਾਮ ਭਗਤੀ ਦੀ ਮਹਿੰਮਾ ਦਾ ਸੋਹਿਲਾ ਗਾਇਆ ਏ,
ਕਿਤਨੇ ਮਹਾਨ ਹਨ ਮੇਰੇ ਗੁਰੂ ਜੀ,
ਮੈਂ ਉਨਾਂ ਦੇ ਵਾਰੇ ਵਾਰੇ ਜਾਂਦਾਂ ਹੂੰ,
ਗੁਰੂ ਰਾਮ ਦਾਸ ਜੀ ਵਲੋਂ,
ਅੰਮ੍ਰਿਤਸਰ ਦੀ ਨਗਰੀ ਵਸਾਉਣ ਸੰਬੰਧੀ,
ਮੈਂ ਇਤਹਾਸਕ ਗੱਲਾ ਸੁਣਾਉਂਦਾ ਹੂੰ।

ਗੁਰੂ ਜੀ ਨੇ ਆਪਣੀ ਬਾਣੀ ਵਿੱਚ ਅਰੁਕ ਵਹਾ,ਗਤੀਸ਼ੀਲਤਾ,
ਰਵਾਨਗੀ ਦੀ ਖ਼ੂਬੀ ਨੂੰ ਦਰਸਾਇਆ ਏ,
ਪਖੰਡ,ਕੁਕਰਮ,ਛਲ ਕੱਪਟ ਨੂੰ ਬਾਖੂਬੀ ਸਮਝਾਇਆ ਏ,
ਗੁਰੂ ਜੀ ਦੀ ਇਸ ਲਾਜਵਾਬ ਵਡਿਆਈ ਅੱਗੇ,
ਮੈਂ ਆਪਣਾ ਸੀਸ ਨਿਵਾਉਂਦਾ ਹੂੰ,
ਗੁਰੂ ਰਾਮ ਦਾਸ ਜੀ ਵੱਲੋਂ,
ਅੰਮ੍ਰਿਤਸਰ ਦੀ ਨਗਰੀ ਵਸਾਉਣ ਸੰਬੰਧੀ,
ਮੈਂ ਇਤਹਾਸਕ ਗੱਲਾ ਸੁਣਾਉਂਦਾ ਹੂੰ।

——————00000———————

ਕਾਵਿ ਵਿਅੰਗ

ਪੰਜਾਬੀ ਭਾਸ਼ਾ ਨਾਲ ਵਿਤਕਰਾ
ਪੰਜਾਬ ਵਿੱਚ ਹੀ ਪੰਜਾਬੀਆਂ ਨੇ,
ਪੰਜਾਬੀ ਭਾਸ਼ਾ ਦਾ ਕੀਤਾ ਹੈ ਮਾੜਾ ਹਾਲ ਲੋਕੋ,
ਆਪਣੇ ਬੱਚਿਆ ਨਾਲ ਹਿੰਦੀ,ਅੰਗਰੇਜ਼ੀ ਬੋਲ,
ਕਰ ਰਹੇ ਨੇ ਪੰਜਾਬੀ ਨੂੰ ਹਲਾਲ ਲੋਕੋ,
ਪੰਜਾਬੀ ਨੂੰ ਅਨਪੜਾ ਦੀ ਭਾਸ਼ਾ ਕਹਿ ਕੇ,
ਕਰ ਰਹੇ ਨੇ ਮਾਂ ਬੋਲੀ ਨੂੰ ਬਦਹਾਲ ਲੋਕੋ,
ਦਫ਼ਤਰਾਂ ਕੁਚੈਹਿਰੀਆਂ ਵਿੱਚ ਵੀ ਪੰਜਾਬੀ ਚ ਨਹੀਂ ਕੰਮ ਹੁੰਦਾ,
ਸਰਕਾਰ ਬੋਲੇ ਉਹਦੀ ਕੀ ਮਜਾਲ ਲੋਕੋ,
ਪੰਜਾਬੀ ਨੇਤਾ ਹੀ ਪੰਜਾਬੀ ਵਿੱਚ ਸਹੁੰ ਖਾਂਦੇ,
ਜਿੰਨਾਂ ਦੇ ਹੱਥ ਚ ਪੰਜਾਬੀ ਦੀ ਮਾਹਲ ਲੋਕੋ,
ਰਹਿੰਦੀ ਖੂੰਦੀ ਮੋਦੀ ਨੇ ਜੰਮੂ ਕਸ਼ਮੀਰ ਚ ਪੰਜਾਬੀ ਤੇ ਰੋਕ ਲਾਕੇ,
ਪੰਜਾਬੀ ਨੂੰ ਖਤਮ ਕਰਣ ਦੀ ਉਹਦੀ ਹੈ ਵੱਡੀ ਚਾਲ ਲੋਕੋ,
ਕਨੇਡਾ,ਅਸਟਰੇਲੀਆ ਵਿੱਚ ਪੰਜਾਬੀ ਨੂੰ ਮਿਲਿਆਂ ਦੂਜਾ ਦਰਜਾ,
ਆਪਣੇ ਦੇਸ਼ ਵਿੱਚ ਵਿਤਕਰਾ ਕਰ ਕਰਤਾ ਬੁਰਾ ਪੰਜਾਬੀ ਦਾ ਹਾਲ ਲੋਕੋ,
ਹੁਣ ਵਿਹਲਾ ਹੈ ਸਰੋਮਣੀ ਕਮੇਟੀ ਅੱਗੇ ਆਕੇ ਪੰਜਾਬੀ ਦੀ ਬਾਂਹ ਫੜੇ,
ਜਿਹੜੀ ਸਿੱਖ ਕੌਮ ਦੀ ਨੁਮਾਇੰਦਗੀ ਕਰ ਮਾਂ ਬੋਲੀ ਦੀ ਬਣੀ ਢਾਲ ਲੋਕੋ,
ਮਾਂ ਬੋਲੀ ਦੀ ਬਣੇ ਢਾਲ ਲੋਕੋ।

——————00000———————
ਨਜਾਇਜ ਫਾਇਦਾ
ਕਰੌਨਾ ਮੌਤ ਦਾ ਵਰੰਟ ਬਣ ਕੇ ਘੁੰਮ ਰਿਹਾ ਹੈ,
ਕਈ ਲੈ ਰਹੇ ਹਨ ਇਹਦਾ ਲਾਹ ਲੋਕੋ,
ਪ੍ਰਾਈਵੇਟ ਹਸਪਤਾਲਾਂ ਵਾਲੇ ਇਸ ਤਰਾਂ ਲੁੱਟ ਰਹੇ ਨੇ,
ਨਹੀਂ ਜਾਂਦੀ ਕਿਸੇ ਦੀ ਵਾਹ ਲੋਕੋ,
ਰਹਿੰਦਾ ਖੂੰਦਾਂ ਤੇਲ,ਸਲੰਡਰ,ਬਿਜਲੀ ਦੀਆਂ ਕੀਮਤਾਂ ਨੇ ਲੱਕ ਤੋੜ ਦਿੱਤਾ,
ਨਹੀਂ ਲੱਭਦਾ ਕੋਈ ਰਾਹ ਲੋਕੋ ,
ਲੋਕਾਂ ਨੂੰ ਖਾਣੇ ਦੇ ਲਾਲੇ ਪੈ ਗਏ ਨੇ,
ਮਹਿੰਗਾਈ ਨੇ ਰੋਕ ਦਿੱਤਾ ਲੋਕਾਂ ਦਾ ਸਾਹ ਲੋਕੋ,
ਜਵਾਨ ਪੀੜੀ ਨਸ਼ਿਆਂ ਦੀ ਆਦੀ ਹੋ ਗਈ,
ਮਰ ਰਹੇ ਨੇ ਨਸ਼ੇ ਦੇ ਟੀਕੇ ਲਾ ਲੋਕੋ,
ਕਰੋਨਾ ਦਾ ਨਜਾਇਜ ਫ਼ਾਇਦਾ ਉਠਾ,
ਪੋਜੇਟਿਵ ਰਿਪੋਰਟਾਂ ਦਾ ਲੱਗ ਰਿਹਾ ਭਾਅ ਲੋਕੋ,
ਮਨੁੱਖੀ ਜੀਵ ਦਾ ਲਹੂ ਚਿੱਟਾ ਹੋਇਆ,
ਆਪਣਿਆਂ ਨੂੰ ਨਾਂ ਪਛਾਨ ਲਾ ਰਹੇ ਨੇ ਉਨ੍ਹਾਂ ਨੂੰ ਢਾਅ ਲੋਕੋ।

——————00000———————

 15 ਅਗੱਸਤ ਤੇ ਵਿਸ਼ੇਸ਼ ਗੀਤ

ਜਲਿਆ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ

ਊਧਮ ਸਿੰਘ ਦੀ ਅਦਭੁੱਤ ਬਹਾਦਰੀ ਅਤੇ ਸ਼ਹੀਦੀ ਦੇ ਗੀਤ ਸੁਣਾਉਂਦਾ ਹਾਂ,
ਮਾਈਕਲ ਉਡਵਾਇਰ ਨੂੰ ਮਾਰ ਕੇ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦੇ ਲਏ,
ਬਦਲੇ ਦੀ ਮੈਂ ਤੁਹਾਨੂੰ ਅੱਜ ਬੱਚਿਉ ਸੱਚੀ ਸੱਚੀ ਅਜਬ ਕਹਾਣੀ ਸੁਣਾਉਂਦਾ ਹਾਂ।

ਊਧਮ ਸਿੰਘ ਨੂੰ ਜਲਿਆਂ ਵਾਲੇ ਬਾਗ਼ ਦੇ ਸਾਕੇ ਨੇ ਬੜਾ ਹੀ ਰੁਲ਼ਾਇਆ ਸੀ,
ਭਗਤ ਸਿੰਘ,ਰਾਜਗੁਰੂ,ਸੁੱਖਦੇਵ ਦੀ ਸ਼ਹੀਦੀ ਦੇ ਗਹਿਰੇ ਅਸਰ ਨੇ ਬੜਾ ਸਤਾਇਆ ਸੀ,
ਲੰਡਨ ਜਾਕੇ ਮਾਈਕਲ ਉਡਵਾਇਰ ਨੂੰ ਮਾਰਨ ਦਾ ਉਸ ਨੇ ਪ੍ਰੋਗਰਾਮ ਬਣਾਇਆਂ ਸੀ,
ਜਿਸ ਨੇ ਜਲਿਆਂ ਵਾਲੇ ਬਾਗ਼ ਵਿੱਚ ਨਿਹੱਥੇ ਲੋਕਾ ਤੇ ਗੋਲੀਆ ਚਲਾਈਆਂ,
ਉਸ ਨੂੰ ਮਾਰਨ ਦੀ ਵਿਉਂਤ ਬਣਾਉਂਦਾ ਹਾ,
ਉੱਦਮ ਸਿੰਘ ਦੀ ਬਹਾਦਰੀ ਤੇ ਸ਼ਹੀਦੀ ਦੇ ਗੀਤ ਸੁਣਾਉਦਾ ਹਾਂ।

ਸ਼ਹੀਦਾਂ ਦਾ ਬਦਲਾ ਲੈਣ ਲਈ ਗੋਰਿਆ ਨਾਲ ਲੜਾਈ ਦਾ ਬਿਗਲ ਵਜਾਇਆ ਸੀ,
ਉਡਵਾਇਰ ਨੂੰ ਗੋਲੀਆ ਨਾਲ ਉਡਾ ਸ਼ਹੀਦਾ ਦੇ ਬਦਲੇ ਦਾ ਪ੍ਰਣ ਨਿਭਾਇਆ ਸੀ,
ਜਲਿਆ ਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਹੀਦੀ ਅੱਗੇ ਮੈਂ ਆਪਣਾ ਸੀਸ ਝੁਕਾਉਂਦਾਂ ਹਾ,
ਊਧਮ ਸਿੰਘ ਦੀ ਅਤਭੁੱਤ ਬਹਾਦਰੀ ਅਤੇ ਸ਼ਹੀਦੀ ਦੇ ਗੀਤ ਸੁਣਾਉਦਾ ਹਾ।

ਊਧਮ ਸਿੰਘ ਨੇ ਸ਼ਹੀਦਾ ਦੇ ਲਏ ਬਦਲੇ ਦੀ ਅਨੌਖੀ ਮਿਸਾਲ ਪੈਦਾ ਕਰਕੇ ਦੇਸ਼ ਦੀ ਅਜਾਦੀ ਦਾ ਰਾਹ ਖੁਲਵਾਇਆ ਸੀ,
ਇੰਨ੍ਹਾਂ ਦੀ ਕੁਰਬਾਨੀ ਸਦਕਾ ਮੁਲਕ ਅਜਾਦ ਕਰਵਾਇਆ ਸੀ,
ਊਧਮ ਸਿੰਘ ਦੀ ਬਹਾਦਰੀ ਅਤੇ ਸ਼ਹੀਦੀ ਦੇ ਅੱਗੇ ਮੈਂ ਵਾਰੇ ਵਾਰੇ ਜਾਦਾਂ ਹਾ,
ਊਧਮ ਸਿੰਘ ਦੀ ਅਦਭੁੱਤ ਬਹਾਦਰੀ ਅਤੇ ਸ਼ਹੀਦੀ ਦੇ ਗੀਤ ਸੁਣਾਉਦਾ ਹਾਂ।

 ——————00000———————
 ਵਿਸ਼ੇਸ਼ ਰੱਖੜੀ ਤੇ ਤੀਆਂ ਦੇ ਤਿਉਹਾਰ ਤੇ ਕਾਵਿ ਵਿਅੰਗ
ਫਿੱਕੇ ਤਿਉਹਾਰ
ਕਰੋਨਾ ਮੌਤ ਦਾ ਵਰੰਟ ਲੈ ਘੁੰਮ ਰਿਹਾ ,
ਫਿੱਕੇ ਪੈ ਗਏ ਭਾਈ ਸਾਰੇ ਤਿਉਹਾਰ ਲੋਕੋ,
ਨਾਂ ਕੁੜੀਆਂ ਪਿੱਪਲ਼ੀ ਪੀਂਘਾਂ ਝੂੰਟਨ,
ਨਾਂ ਕਿਸੇ ਦੇ ਚਿਹਰੇ ਤੇ ਦਿਸਦੀ ਬਹਾਰ ਲੋਕੋ।ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨੇ,
ਹਰ ਵਰਗ ਨੂੰ ਕੀਤਾ ਉਦਾਸ ਲੋਕੋ,
ਫਿਲਮੀ,ਗਵੀਈਅੇ ਲੋਕਾਂ ਵਿੱਚ ਰੂਹ ਭਰਦੇ ਸੀ,
ਉਹ ਵੀ ਆਰਥਿਕ ਤੰਗੀ ਤੇ ਹੋਏ ਹਤਾਸ ਲੋਕੋ,ਤੀਆਂ ਖੇਡਦੀਆ ਸੀ ਕੁੜੀਆਂ ਕਿੱਕਲੀ ਪਾ,
ਖੋਰੇ ਕਿਹੜਾ ਲੱਗ ਗਿਆ ਤਿਉਹਾਰਾਂ ਤੇ ਸਰਾਫ਼ ਲੋਕੋ,
ਰੱਖੜ ਪੁੰਨਿਆ ਦੇ ਨਹੀਂ ਹੁਣ ਲੱਗਣ ਮੇਲੇ,
ਕਰੋਨਾਂ ਰੋਗੀਆਂ ਦਾ ਲਗਾਤਾਰ ਵੱਧ ਰਿਹਾ ਗ੍ਰਾਫ ਲੋਕੋ।ਭੈਣ ਭਰਾ ਨੂੰ ਰੱਖੜੀ ਮਿਲਾਵਦੀਂ ਏ,
ਨਾਂ ਕਿਸੇ ਨੂੰ ਰਹਿਆ ਚਾਅ ਲੋਕੋ,
ਜਿਹੜਾ ਭੈਣ ਦੀ ਰੱਖਿਆ ਦਾ ਹੌਕਾ ਭਰਦਾ ਸੀ,
ਕਰੌਨਾ ਅੱਗੇ ਨਾਂ ਰਹੀ ਉਸਦੀ ਵਾਅ ਲੋਕੋ।ਸਮਾਜਿਕ ਦੁਰੀ ਲੈਕੇ ਕਰੋਨਾ ਤੇ ਮਾਤ ਪਾਊ,
ਉਸੇ ਖੁਸ਼ੀਆਂ ਨਾਲ ਤਿਉਹਾਰ ਮਨਾਉ ਲੋਕੋ,
ਪੰਜਾਬੀਆਂ ਨੇ ਧਾੜਵੀਆਂ ਨੂੰ ਜਿਵੇਂ ਮਾਰ ਭਜਾਇਆ,
ਵੇਰਕਾ ਉਸੇ ਤਰਜ ਤੇ ਕਰੋਨਾ ਤੇ ਫਤਹਿ ਪਾਉ ਲੋਕੋ।
 ——————00000———————
 
 ਸਾਵਣ ਦਾ ਮਹੀਨਾ
ਸਾਵਣ ਦਾ ਮਹੀਨਾ ਬਾਗ਼ਾਂ ਵਿੱਚ ਨੱਚਨ ਮੋਰ ,
ਰੱਬਾ ਰੱਬਾ ਮੀਂਹ ਵਰ੍ਹਾ ਬੱਚਿਆਂ ਨੇ ਮਚਾਇਆ ਸ਼ੋਰ।
ਕਾਲੀਆ ਘਟਾਵਾਂ ਆਈਆਂ ਬੂੰਦਾਂ ਬਾਂਦੀ ਲੈਕੇ ਆਈਆ,
ਬੱਚਿਆਂ ਦੇ ਚਿਹਰਿਆਂ ਤੇ ਲਾਲੀਆਂ ਨੇ ਭੱਖ ਆਈਆਂ,
ਉੱਚੀ ਉੱਚੀ ਗਾ ਗਾ ਲਗਾ ਦਿੱਤਾ ਪੂਰਾ ਜ਼ੋਰ,
ਸਾਵਣ ਦਾ ਮਹੀਨਾ ਬਾਗ਼ਾਂ ਵਿੱਚ ਨੱਚਨ ਮੋਰ,
ਰੱਬਾ ਰੱਬਾ ਮੀਂਹ ਵਰਾ, ਬੱਚਿਆਂ ਨੇ ਮਚਾਇਆ ਸ਼ੋਰ।
ਮੰਮੀ ਨੇ ਪਕਾ ਕੇ ਪੂੜੇ ਮੰਜੇ ਉਤੇ ਧਰਤੇ,
ਖੀਰ ਬਣਾ ਕੇ ਭਾਂਡਿਆਂ ਵਿੱਚ ਭਰਤੇ,
ਬੱਚੇ ਖੀਰ ਪੂੜੇ ਖਾਕੇ ਕਹਿੰਦੇ ਬਰਸ ਘਟਾ ਗਨਘੋਰ,
ਸਾਵਣ ਦਾ ਮਹੀਨਾ ਬਾਗ਼ਾਂ ਵਿੱਚ ਨੱਚਨ ਮੋਰ,
ਰੱਬਾ ਰੱਬਾ ਮੀਂਹ ਵਰਾ ਬੱਚਿਆਂ ਨੇ ਮਚਾਇਆ ਸ਼ੋਰ।
ਪਿੱਪਲ਼ੀ ਤੇ ਪੀਂਘ ਪਾ, ਕੁੜੀਆਂ ਨੇ ਚੜ੍ਹਾ ਦੀ,
ਜੁੱਟ ਜੁੱਟ ਹੋਕੇ ਕੁੜੀਆਂ ਅਸਮਾਨੇ ਲਗਾ ਦੀ,
ਬੱਚੇ ਦੇਖ ਕਹਿਣ ਲੱਗੇ ਲਾ ਦਿਉ ਦੀਦੀ ਜ਼ੋਰ ਔਰ,
ਸਾਵਣ ਦਾ ਮਹੀਨਾ ਬਾਗ਼ਾਂ ਵਿੱਚ ਨੱਚਨ ਮੋਰ,
ਰੱਬਾ ਰੱਬਾ ਮੀਂਹ ਵਰਾ, ਬੱਚਿਆਂ ਨੇ ਮਚਾਇਆ ਸ਼ੋਰ।
ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ,
ਬਾਗ਼ਾਂ ਵਿੱਚ ਬੋਲਣ ਮੋਰ ਗਾ, ਕਿੱਕਲੀ ਕੁੜੀਆਂ ਪਾ ਦੀ,
ਵੇਖਦੇ ਵੇਖਦੇ ਕਿੱਕਲੀ ਪਾ ਖਿੱਚ ਲਈ ਪਤੰਗ ਵਾਂਗੂ ਡੋਰ,
ਸਾਵਣ ਦਾ ਮਹੀਨਾ ਬਾਗ਼ਾਂ ਵਿੱਚ ਨੱਚਨ ਮੋਰ,
ਰੱਬਾ ਰੱਬਾ ਮੀਂਹ ਵਰਾ, ਬੱਚਿਆਂ ਨੇ ਮਚਾਇਆ ਸ਼ੋਰ।
 ——————00000———————
 15 ਅਗੱਸਤ ਤੇ ਵਿਸ਼ੇਸ਼ ਬਾਲ ਗੀਤ
ਹੁਕਮਰਾਨਾਂ ਨੂੰ ਪੁਕਾਰ
 ਹੁਣ ਪਾਕਿਸਤਾਨ ਦੇ ਬਾਰਡਰ ਤੇ ਖੜ ਕੇ ਨਾਅਰਾ ਲਾਵਾਂਗਾ ਮੈਂ,
ਖ਼ਬਰਦਾਰ ਉਏ ਪਾਕਿਸਤਾਨੀ ਹੁਕਮਰਾਨੋਂ ਮਲੀਆਮੇਟ ਕਰ ਦੂੰਗਾਂ ਮੈਂ,
ਦੇਸ਼ ਲਈ ਜੋ ਮਰ ਮਿਟਨਾ ਚਾਹੇ,ਮੈਂ ਹਾਂ ਵੋ ਦੁਲਾਰਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।ਭਾਰਤ ਦਾ ਬੱਚਾ ਅਖਵਾਵਾਂ,ਇਹ ਹੀ ਵੱਡਾ ਮਾਣ ਹੈ ਮੈਨੂੰ,
ਭਾਰਤ ਦੀ ਅਜ਼ਾਦੀ ਦੀ ਚੜ੍ਹੀ ਹੋਈ ਬੱਸ ਪਾਣ ਹੈ ਮੈਨੂੰ,
ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਨੇ,ਜੈ ਜਵਾਨ,ਜੈ ਕਿਸਾਨ ਦਾ ਨਾਅਰਾ ਲਾਇਆ,
ਉਸ ਦੇਸ਼ ਦਾ ਮੈਂ ਨਿਰਾਲਾ ਬੱਚਾ,ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।ਕਸ਼ਮੀਰ ਵੱਲ ਜੇ ਅੱਖ ਤੂੰ ਕੀਤੀ,ਉਸ ਅੱਖ ਨੂੰ ਫੋੜ ਦੇਵਾਂਗਾ ਮੈਂ,
ਜਰਨਲ ਜਗਜੀਤ ਸਿੰਘ ਅਰੌੜਾ ਬਣ ਕੇ ਦੁਸ਼ਮਨ ਨੂੰ ਖਦੇੜ ਦਊਗਾ ਮੈਂ,
ਜੰਗ ਕਿਸੀ ਸਮੱਸਿਆ ਦਾ ਹੱਲ ਨਹੀਂ,ਤੁਹਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦਾ ਬੱਚਾ,
ਸਰਬੱਤ ਦਾ ਭਲਾ ਜੋ ਮੰਗਦਾ,ਮੈਂ ਬਾਬੇ ਨਾਨਕ ਦਾ ਅਣਖੀਲਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।
 ——————00000———————
ਰੱਖੜੀ ‘ਤੇ ਵਿਸ਼ੇਸ਼ ਗੀਤ ਅਸਟਰੇਲੀਆ ‘ਚ ਬੈਠੇ ਵੀਰ ਲਈ।
ਰੱਖੜੀ ਵਾਰਤਾਲਾਪ
ਪ੍ਰਦੇਸ਼ ਵਿੱਚ ਬੈਠੇ ਵੀਰ ਨੂੰ ਰੱਖੜੀ ਮੈਂ ਘੱਲਤੀ,
ਪਿਆਰ ਦਾ ਸੰਦੇਸ਼ ਲਿਖ ਪੋਸਟ ਮੈਂ ਕਰਤੀ,
ਗੁਲਾਬੀ ਰੰਗਾ ਰੇਸ਼ਮਾਂ ਧਾਗਾ ਮੈਂ ਭੇਜ ਰਹੀ,
ਮੇਰੇ ਪਿਆਰ ਦੀ ਨਿਸ਼ਾਨੀ ਬੰਨ ਯਾਦ ਕਰ ਲਈ,
ਤੇਰੀ ਲੰਬੀ ਉਮਰ ਦੀ ਕਾਮਨਾ ਮੈ ਕਰ ਰਹੀ,
ਸਦਾ ਸੁੱਖੀ ਰਹੇ ਬਾਬੇ ਅੱਗੇ ਅਰਦਾਸ ਕਰ ਰਹੀ,
ਸਾਂਝ ਸਨੇਹ ਪਿਆਰ ਦਾ ਸਨੇਹਾਂ ਦੇ ਰੱਖੜੀ ਮੈਂ ਘੱਲਤੀ,
ਪ੍ਰਦੇਸ਼ ਵਿੱਚ ਬੈਠੇ ਵੀਰ ਨੂੰ ਰੱਖੜੀ ਮੈਂ ਘੱਲਤੀ,
ਪਿਆਰ ਦਾ ਸੰਦੇਸ਼ ਲਿਖ ਪੋਸਟ ਮੈਂ ਕਰਤੀ।ਮੁੰਹ ਮਿੱਠਾ ਕਰ ਪੂਰਨਮਾਸ਼ੀ ਵਾਲੇ ਦਿਨ ਰੱਖੜੀ ਹੈ ਬੰਨਣੀ,
ਛੋਟੀ ਭੈਣ ਦੀ ਰੱਖਿਆ ਕਰਨ ਵਾਸਤੇ ਅਰਜੋਈ ਕਰਣੀ,
ਔਖੇ ਸੌਖੇ ਵੇਲੇ ਵੀਰਾ ਮੇਰੀ ਬਾਂਹ ਫੜਣੀ,
ਅਗਲੇ ਸਾਲ ਰੱਖੜੀ ਬਨਾਉਣ ਲਈ ਇੰਡੀਆ ਦੀ ਫਲਾਈਟ ਫੜਣੀ,
ਆਪਣੇ ਆਉਣ ਦਾ ਫ਼ੋਨ ਤੇ ਸੰਦੇਸ਼ਾ ਘੱਲਦੀ,
ਪਿਆਰ ਦਾ ਸੰਦੇਸ਼ ਲਿਖ ਲਿਫ਼ਾਫ਼ੇ ਚ ਪਾ ਪੋਸਟ ਕਰ ਘੱਲਦੀ,
ਪ੍ਰਦੇਸ਼ ਵਿੱਚ ਬੈਠੇ ਵੀਰ ਨੂੰ ਰੱਖੜੀ ਮੈਂ ਘੱਲਤੀ,
ਪਿਆਰ ਦਾ ਲਿਖ ਪੋਸਟ ਮੈ ਕਰਤੀ।ਰੱਖੜੀ ਮਿਲਣ ਤੇ ਵੀਰ ਦਾ ਫ਼ੋਨ ਤੇ ਸੰਦੇਸ਼ਾ ਆ ਗਿਆ,
ਮੇਰੀ ਭੈਣਾਂ ਤੇਰੀ ਰੱਖਿਆ ਮੈ ਕਰੂਗਾ,
ਔਖੇ ਵੇਲੇ ਹਰ ਘੜੀ ਤੇਰਾ ਸਾਥ ਦਵਾਗਾ,
ਜਦੋਂ ਵੀ ਤੂੰ ਯਾਦ ਕਰੇ ਫਲਾਈਟ ਫੜ ਕੇ ਆਉਗਾ,
ਮਾੜਾ ਜਿਹਾ ਮੁਬਾਇਲ ਤੇ ਸੁਨੇਹਾ ਘੱਲ ਦੀਂ,
ਪ੍ਰਦੇਸ਼ ਵਿੱਚ ਬੈਠੇ ਵੀਰ ਨੂੱ ਰੱਖੜੀ ਮੈ ਘੱਲਤੀ,
ਪਿਆਰ ਦਾ ਲਿਖ ਸੰਦੇਸ਼ ਪੋਸਟ ਮੈ ਕਰਤੀ।
——————00000———————
  
ਉੱਦਮ ਸਿੰਘ ਦੀ ਸ਼ਹੀਦੀ ਦਿਵਸ 31 ਜੁਲਾਈ ‘ਤੇ ਵਿਸੇਸ ਗੀਤ
ਸ਼ਹੀਦ ਦੀ ਕੁਰਬਾਨੀ

ਉੱਦਮ ਸਿੰਘ ਦੇ ਸ਼ਹੀਦੀ ਦਿਨ ‘ਤੇ ਗੀਤ ਉਹਨਾਂ ਦਾ ਗਾਵਾਂਗਾ ਮੈਂ,
ਉਹਨਾਂ ਵੱਲੋਂ ਦਿੱਤੀ ਕੁਰਬਾਨੀ ਬਾਰੇ ਬੱਚਿਆਂ ਨੂੰ ਜਾਗਰੂਕ ਕਰਾਵਾਂਗਾ ਮੈਂ,
ਦੇਸ਼ ਦੀ ਅਜ਼ਾਦੀ ਲਈ ਲਈ ਜੋ ਜਾਨ ਵਾਰ ਗਿਆ,
ਉੱਦਮ ਸਿੰਘ ਅਣਖੀਲਾ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ ਤੇ ਭਾਰਤ ਦਾ ਪਿਆਰਾ ਯੋਧਾ।ਭਾਰਤ ਦਾ ਮਹਾਨ ਸ਼ਹੀਦ ਸੀ ਉੱਦਮ ਇਹ ਹੀ ਵੱਡਾ ਮਾਣ ਹੈ ਸਾਨੂੰ,
ਭਾਰਤ ਮਾਂ ਦੀ ਅਜ਼ਾਦੀ ਦੀ ਚੜ੍ਹੀ ਹੋਈ ਸੀ ਪਾਨ ਹੈ ਉਸਨੂੰ,
ਜਲਿਆ ਵਾਲੇ ਬਾਗ਼ ਦੇ ਸ਼ਹੀਦਾਂ ਦਾ ਬਦਲਾ ਲੈ ਉਡਵਾਇਰ ਨੂੰ ਮਾਰਿਆਂ,
ਉਹ ਸੀ ਇੱਕ ਨਿਰਾਲਾ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ ਤੇ ਭਾਰਤ ਦਾ ਪਿਆਰਾਂ ਯੋਧਾ।ਸ਼ਹੀਦਾਂ ਦਾ ਬਦਲਾ ਲੈਕੇ ਅਜ਼ਾਦੀ ਦਾ ਰਾਹ ਖੁਲਵਾਇਆ,
ਉੱਦਮ ਸਿੰਘ ਦੀ ਕੁਰਬਾਨੀ ਸਦਕਾ ਦੇਸ਼ ਅਜ਼ਾਦ ਹੋ ਪਾਇਆ,
ਉਸ ਉਡਵਾਇਰ ਦੇ ਹੱਥਾਂ ਤੇ ਖੂੰਨ ਦੇ ਨਿਸ਼ਾਨ ਰਹਿਣਗੇ,
ਉਦਮ ਮਰ ਕੇ ਵੀ ਅਮਰ ਰਹੇਗਾ ਸ਼ਹੀਦੀ ਯੋਧਾ,
ਉਹ ਸੀ ਇੱਕ ਪੰਜਾਬੀ ਬਹਾਦਰ ਤੇ ਭਾਰਤ ਦਾ ਪਿਆਰਾ ਯੋਧਾ।
——————00000———————
 
 ਕਾਵਿ ਵਿਅੰਗ
22 ਦੀਆਂ ਵੋਟਾਂ
ਹਰ ਪਾਰਟੀਆਂ 22 ਦੀਆਂ ਵੋਟਾਂ ਦੇਖ,
ਨਵੇਂ ਨਵੇਂ ਹੱਥ ਕੰਢੇ ਅਪਨਾ ਰਹੀਆਂ ਨੇ,
ਇੱਕ ਦੂਜੇ ਤੇ ਗਲਤ ਦੂਸ਼ਨ ਬਾਜ਼ੀ ਕਰ,
ਵੋਟਰਾਂ ਨੂੰ ਵੋਟਾਂ ਲਈ ਭਰਮਾ ਰਹੀਆਂ ਨੇ,
ਅਹਿਮ ਮੁੱਦਿਆ ਤੋਂ ਪਿੱਛੇ ਹੱਟ,
ਹਿੰਦੂਆਂ ਦਲਿਤਾਂ ਦਾ ਪੱਤਾ ਖੇਡ ਪਰਚਾਅ ਰਹੀਆਂ ਨੇ,
ਮੁੱਫਤ ਸਹੂਲਤਾਂ ਦਾ ਇਹ ਐਲਾਨ ਕਰਕੇ,
ਲੋਕਾ ਨੂੰ ਇਹ ਅਪਾਹਜ ਬਣਾ ਰਹੀਆਂ ਨੇ,
ਇਜਲਾਸ ਨੂੰ ਸਿਆਸਤ ਦਾ ਅਖਾੜਾ ਬਣਾ,
ਅਗਾਮੀ ਚੋਣਾਂ ਲਈ ਦੰਮ ਦਿਖਾ ਰਹੀਆਂ ਨੇ,
ਵੋਟਰ ਠੱਗਿਆ ਮਹਿਸੂਸ ਕਰ ਰਿਹਾ,
ਦੇਖੋ ਇਹ ਪਾਰਟੀੰਆ ਕੀ ਕਰਣ ਜਾ ਰਹੀਆਂ ਨੇ।
———————00000———————
 
ਸ਼ਹੀਦ ਉੱਦਮ ਸਿੰਘ ਦੇ ਸ਼ਹੀਦੀ ਦਿਵਸ 31 ਜੁਲਾਈ
ਪੁਕਾਰ

ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋਂ,
ਮੈ ਖੜਾ ਪੁਕਾਰਾਂ ,
ਮੈਂ ਪੰਜਾਬ ਦਾ ਸਿੱਖ ਸੂਰਮਾ,
ਅਜ਼ਾਦੀ ਘੁਲਾਟੀਆਂ ਦਾ ਅਨਿਆਈ,
ਮੈਂ ਵੈਰੀ ਨੂੰ ਅੱਜ ਗੋਲੀ ਮਾਰ ਕੇ,
ਲੰਡਨ ਦੀ ਧਰਤੀ ਤੇ ਪਿਆਸ ਬੁਝਾਈ,
ਜਲਿਆ ਵਾਲੇ ਸ਼ਹੀਦਾਂ ਦਾ ਬਦਲਾ ਲੈਕੇ,
ਜਰਨਲ ਐਡਵਾਇਰ ਦੀ ਲਾਸ਼ ਲਾਗੇ ਪੱਟਾਂ ਤੇ ਥਾਪੀਆਂ ਮਾਰਾ,
ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋ,ਮੈਂ ਖੜਾ ਪੁਕਾਰਾ।ਮੈਂ ਤਾਂ ਅੰਗਰੇਜੋ ਅਜੇ ਤੁਹਾਨੂੰ ਡੈਮੋ ਦਿਖਾਇਆ,
ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਦਾ ਖੂੰਨ,
ਨਹੀਂ ਜਾਣ ਦਿੱਤਾ ਜਾਵੇਗਾ ਜਾਇਆ,
ਮੌਤ ਤੋਂ ਮੈ ਡਰਦਾ ਨਹੀਂ,ਮੈਂ ਸਿਰ ਤੇ ਕੰਫਨ ਬੰਨ ਕੇ ਆਇਆ,
ਕਾਇਰਾ ਵਾਂਗ ਭੱਜਣਾ ਨਹੀਂ ਗੋਰਿਆਂ ਦੀ ਧਰਤੀ ਤੇ ਪਹਿਲਾ ਹੀ ਸੋਚ ਕੇ ਆਇਆ,
ਮੈਂ ਅਪਣਾ ਮਕਸਦ ਪੂਰਾ ਕਰ ਕੇ,
ਅਜ਼ਾਦੀ ਦੀ ਲੜਾਈ ਦੀਆਂ ਖੜਕਾ ਦਿੱਤੀਆਂ ਤਾਰਾਂ,
ਮੈਨੂੰ ਫੜ ਲਉ ਲੰਡਨ ਦੇ ਹੁਕਮਰਾਨੋਂ,ਮੈਂ ਖੜਾ ਪੁਕਾਰਾਂਉੱਦਮ ਸਿੰਘ ਵਰਗੇ ਵੀਰਾਂ ਦੀ ਸ਼ਹੀਦਾਂ ਦੀ ਕੁਰਬਾਨੀ ਕਰਕੇ,
ਸਾਰੇ ਭਾਰਤੀ ਅਜ਼ਾਦੀ ਮਾਣ ਰਹੇ ਹਨ,ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆਂ ਹਨ,
ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ,ਅੱਜ ਉੱਦਮ ਸਿੰਘ ਦੇ ਸ਼ਹੀਦੀ ਦਿਨ ਤੇ,
ਵੇਰਕਾ ਗਾ ਰਿਹਾ ਉਨਾ ਦੀਆਂ ਕੁਰਬਾਨੀਆਂ ਦੀਆਂ ਵਾਰਾਂ,
ਮੈਨੂੰ ਫੜ੍ਹ ਲਉ ਲੰਡਨ ਦੇ ਹੁਕਮਰਾਨੋਂ,ਮੈਂ ਖੜ੍ਹਾ ਪੁਕਾਰਾਂ।
———————00000———————
 
ਕਾਵਿ ਵਿਅੰਗ
ਚਿੱਟਾ ਹੋ ਗਿਆ ਲਹੂ
ਕੋਰੋਨਾ ਕਾਲ ਚ ਚਿੱਟਾ ਲਹੂ ਹੋਇਆ,
ਲੋਕ ਆਪਣਿਆ ਤੋਂ ਕਿਨਾਰਾ ਕਰ ਰਹੇ ਨੇ,
ਆਕਸੀਜਨ ਸਲੰਡਰਾ ਦੀ ਬਲੈਕ ਕਰ,
ਪੀੜਤਾ ਨਾਲ ਆਰਥਿਕ ਵਰਤਾਵਾ ਕਰ ਰਹੇ ਨੇ ,
ਕੁੱਛ ਸ਼ਰਾਰਤੀ ਅਨਸਰ ਅਫ਼ਵਾਹਾਂ ਫਲਾ ਕੇ,
ਕੋਰੋਨਾਂ ਦੇ ਟੀਕਿਆਂ ਤੋਂ ਲੋਕਾਂ ਨੂੰ ਡਰਾ ਰਹੇ ਨੇ,
ਆਪਣੇ ਦੇਸੀ ਟੋਟਕੇ ਸ਼ੋਸਲ ਮੀਡੀਆ ਤੇ ਪਾਕੇ,
ਲੋਕਾਂ ਦਾ ਸਰੀਰਕ ਸ਼ੋਸਨ ਕਰਾ ਰਹੇ ਨੇ,
ਸੋਸਲ ਮੀਡੀਆ ਲਾਸ਼ਾਂ ਦਾ ਢੇਰ ਦਿਖਾ ਕੇ,
ਲੋਕਾ ਵਿੱਚ ਖਾਮਖਾਹ ਦਹਿਸ਼ਤ ਫਲਾ ਰਹੇ ਨੇ,
ਸਿੱਖਾਂ ਵਰਗੀ ਬਹਾਦਰ ਕੋਮ ਨਹੀਂ ਮਿਲਣੀ,
ਜੋ ਆਕਸੀਜਨ ਸਲੰਡਰਾ ਦੇ ਲੰਗਰ ਲਗਾ ਰਹੇ ਨੇ।
———————00000———————

ਕਾਵਿ ਵਿਅੰਗ
ਮਹਿੰਗਾਈ ਦੀ ਮਾਰ
ਤੇਲ ਦੀਆਂ ਕੀਮਤਾਂ ਰੁਕਨ ਦਾ ਨਹੀਂ ਨਾਂ ਲੈ ਰਹੀਆ,
ਪਰੇਸ਼ਾਨ ਹੈ ਸਾਰਾ ਅਵਾਮ ਮੀਆਂ,
ਰਹਿੰਦੀ ਖੁੰਦੀ ਰਸੋਈ ਗੈਸ ਨੇ ਕਸਰ ਪੂਰੀ ਕਰਤੀ,
ਲੋਕਾਂ ਦਾ ਜੀਨਾਂ ਹੋਇਆ ਹਰਾਮ ਮੀਆ,
ਪੰਜਾਬ ‘ਚ ਬਿਜਲੀ ਸੰਕਟ ਹੋਇਆ ਡੂੰਘਾ,
ਬੰਦਸ਼ਾਂ ਲਗਾ ਦਿੱਤੀਆਂ ਇੱਥੇ ਤਮਾਮ ਮੀਆਂ,
ਪੰਜਾਬ ‘ ਚ ਧਰਨਿਆਂ ਦਾ ਦੌਰ ਚਲ ਰਿਹਾ,
ਰੋਸ ਮਾਰਚ ਕੱਢ ਲਾ ਰਹੇ ਨੇ ਜਾਂਮ ਮੀਆਂ,
ਹਰ ਪਾਰਟੀ ਮੁਫ਼ਤ ਸਹੂਲਤਾਂ ਦੀ ਰੱਟ ਲਾਈ ਜਾਂਦੀ,
ਕਿੱਥੋਂ ਹੋਊ ਪੈਸੇ ਦਾ ਇੰਤਜਾਮ ਮੀਆਂ,
ਵੋਟਰ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ,
ਨੇਤਾ ਆਖਦੇ ਮਹਿੰਗਾਈ ਦਾ ਸੁਭਾ ਵੱਧਣਾ ਇਹਦਾ ਕਾਮ ਮੀਆਂ।

———————00000———————

ਬਾਲ ਕਿਸਾਨੀ ਗੀਤ
ਕਿਸਾਨ ਦੇ ਬੱਚੇ ਦੀ ਪੁਕਾਰ
ਹੁਣ ਦਿੱਲੀ ਦੇ ਬਾਰਡ ਤੇ ਧਰਨੇ ਚ ਸਮੁਲੀਅਤ ਕਰ,ਕਾਲਾ ਝੰਡਾ ਲਹਿਰਾਵਾਂਗਾ ਮੈਂ,
ਕਾਲੀਆਂ ਪੱਗਾਂ ਤੇ ਚੁੰਨੀਆਂ ਨਾਲ ਧਰਨੇ ਤੇ ਜਾਣ ਲਈ,ਲੋਕਾਂ ਨੂੰ ਅਗਾਂਹ ਕਰਾਵਾਂਗਾ ਮੈਂ,
26 ਮਈ ਨੂੰ ਜੋ ਖੇਤੀ ਬਿੱਲਾ ਤੇ ਕਾਲਾ ਦਿਵਸ ਮਨਾਉ,ਮੈਂ ਕਿਸਾਨਾਂ ਦਾ ਪਿਆਰਾ ਬੱਚਾ।
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾ ਬੱਚਾ।

ਕਿਸਾਨ ਦਾ ਬੱਚਾ ਅਖਵਾਊ,ਇਹ ਹੀ ਵੱਡਾ ਮਾਣ ਹੈ ਮੈਨੂੰ,
ਖੇਤੀ ਬਿੱਲਾ ਨੂੰ ਰੱਦ ਕਰਵਾਉਣ ਦੀ ਚੜੀ ਹੋਈ ਬੱਸ ਪਾਨ ਹੈ ਮੈਨੂੰ,
ਇਕ ਉਹ ਪ੍ਰਧਾਨ ਮੰਤਰੀ ਜਿਸ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾਇਆ,
ਉਸ ਦੇਸ਼ ਦਾ ਮੈਂ ਦੁਲਾਰਾ ਬੱਚਾ,ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾਂ ਬੱਚਾ।

ਸ਼ਾਤ ਮਈ ਅੰਦੋਲਨ ਚਲਾ ਇਹ ਬੱਚਾ,ਨਿਸ਼ਚੇ ਕਰ ਆਪਣੀ ਜੀਤ ਕਰੂੰਗਾ,
ਦਿੱਲੀ ਸਰਕਾਰ ਨੂੰ ਖੇਤੀ ਬਿੱਲ ਵਾਪਸ ਕਰਨ ਲਈ ਸ਼ਾਤਮਈ ਅਪੀਲ ਕਰੂੰਗਾ,
ਸਰਬੱਤ ਦਾ ਭਲਾ ਜੋ ਮੰਗਦਾ,ਮੈਂ ਬਾਬੇ ਨਾਨਕ ਦਾ ਅਣਖੀਲਾ ਬੱਚਾ,
ਮੈਂ ਹਾਂ ਇੱਕ ਪੰਜਾਬੀ ਬਾਲਕ ਤੇ ਭਾਰਤ ਦਾ ਪਿਆਰਾ ਬੱਚਾ।

———————00000———————

ਮੌਸਮੀ ਬੱਚਿਆਂ ਦਾ ਗੀਤ

ਭਾਈ ਕੁਲਫ਼ੀਆਂ ਵਾਲਾ
ਭਾਈ ਕੁਲਫ਼ੀਆਂ ਵਾਲਾ ਆਇਆ,
ਪਿੰਡ ਚ ਉਹਨੇ ਹੋਕਾ ਲਾਇਆ।

ਖੋਹੇ ਮਲਾਈ ਵਾਲੀ ਕੁਲਫ਼ੀ ਖਾਉ,
ਦੱਸ ਪੰਦਰਾਂ ਰੂਪੇ ਨਾਲ ਲੈਕੇ ਆਉ,
ਖਾਹ ਕੁਲ਼ਫੀ ਠੰਡੇ ਠਾਰ ਹੋ ਜਾਉ,
ਨਾਲ ਹੀ ਰਬੜ ਵਾਲਾ ਹਾਰਨ ਵਜਾਇਆ,
ਭਾਈ ਕੁਲਫ਼ੀਆਂ ਵਾਲਾ ਆਇਆ,
ਪਿੰਡ ਚ ਉਹਨੇ ਹੋਕਾ ਲਾਇਆ।

ਰੰਗ ਬਰੰਗੀ ਕੁਲ਼ਫੀ ਖਾਉ,
ਆਕੇ ਆਪਣਾ ਮੰਨ ਪਰਚਾਉ,
ਗਰਮੀ ਨੂੰ ਤੁਸੀ ਦੂਰ ਭਜਾਉ,
ਉੱਚੀ ਉੱਚੀ ਹੋਕਾ ਲਾਇਆ,
ਭਾਈ ਕੁਲਫ਼ੀਆਂ ਵਾਲਾ ਆਇਆ
ਪਿੰਡ ਚ ਉਹਨੇ ਹੋਕਾ ਲਾਇਆ।

ਬੱਚੇ ਹਾਰਨ ਸੁਣ ਭੱਜੇ ਆਏ,
ਕੁਲਫ਼ੀ ਖਾਹ ਉਹਨਾਂ ਲੁਤਫ ਉਠਾਏ,
ਛਾਲਾ ਮਾਰ ਉਹਨਾਂ ਢੋਲੇ ਗਾਏ,
ਕੁਲਫ਼ੀ ਦਾ ਜ਼ਾਇਕਾ ਬੜ੍ਹਾ ਆਇਆ,
ਭਾਈ ਕੁਲਫ਼ੀਆਂ ਵਾਲਾ ਆਇਆ,
ਪਿੰਡ ਚ ਉਹਨੇ ਹੋਕਾ ਲਾਇਆ।

ਬਾਲ ਕਵਿਤਾ:
ਜਦੋੰ ਅਸੀਂ ਬਹੁਤ ਛੋਟੇ ਸੀ ਸਕੂਲਾਂ ਵਿੱਚ ਸਨੀਵਾਰ ਬਾਲ ਸਭਾ ਲੱਗਦੀ ਸੀ।ਉਸ ਵੇਲੇ ਬੱਚਿਆਂ ਦੇ ਮਨੋਰੰਜਨ ਲਈ ਗੁੱਲੀ ਡੰਡਾ ਬੜ੍ਹੀ ਪਰਚੱਲਤ ਗੇਮ ਸੀ।ਜਿਸ ਨੇ ਹੁਣ ਮਹਿੰਗੀ ਕ੍ਰਿਕਟ ਦਾ ਰੂਪ ਧਾਰ ਲਿਆ ਹੈ।ਜੋ ਬੱਚਿਆ ਦੀ ਪਹੁੰਚ ਤੋਂ ਬਾਹਰ ਹੈ।ਬਾਲ ਕਵਿਤਾ ਜੋ ਮਾਸਟਰ ਜੀ ਨੇ ਮੈਨੂੰ ਲਿਖ ਕੇ ਦਿੱਤੀ ਜੋ ਮੈਨੂੰ ਅਜੇ ਵੀ ਯਾਦ ਹੈ।ਮੈਂ ਬਾਲ ਸ਼ਭਾ ਚ ਸੁਣਾਈ ਜੋ ਭੁਲਾਇਆ ਵੀ ਨਹੀਂ ਭੁੱਲਦੀ।

ਗੁੱਲੀ ਡੰਡਾ
ਇੱਕ ਦਿਨ ਸੀ ਕੁੱਝ ਮੋਸਮ ਠੰਡਾ,ਯਾਰਾਂ ਖੇਡਿਆ ਗੁੱਲੀ ਡੰਡਾ,
ਗੁੱਲੀ ਮੇਰੀ ਇਸ ਤਰਾਂ ਭੱਜੀ,ਜਾ ਸਿੱਧੀ ਇੱਕ ਦੀ ਅੱਖ ਚ ਵੱਜੀ,
ਜ਼ੋਰ ਦਾ ਮੈਂ ਮਾਰਿਆਂ ਸੀ ਟੁੱਲ,ਅੱਖ ਦਾ ਦੀਵਾ ਹੋ ਗਿਆ ਗੁੱਲ,
ਉਤੋਂ ਇੱਕ ਬੰਦਾ ਆਇਆ,ਉਹਨੇ ਮੈਨੂੰ ਲੰਮਿਆ ਪਾਇਆ,
ਮੇਰੇ ਡੰਡੇ ਨਾਲ ਮੈਨੂੰ ਘੁੱਟ ਕੇ ਉਹਨੇ,ਆਪਣਾ ਸਾਰਾ ਗ਼ੁੱਸਾ ਲਾਇਆ।
ਖਾਹ ਕੇ ਮਾਰ ਮੈਂ ਪੈ ਗਿਆ ਠੰਡਾ,ਵੇਰਕਾ ਫਿਰ ਨਾਂ ਖੇਡਿਆ ਗੁੱਲੀ ਡੰਡਾ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਸਪੈਕਟਰ, ਐਮ ਏ ਪੁਲਿਸ ਐਡਮਨਿਸਟਰੇਸਨ

———————00000———————

ਕਰੋਨਾ ‘ਤੇ ਜਿੱਤ

ਤੇਰੇ ਸੀਸ ਝੁਕਾਂਵਾ ਮੈਂ ਮੇਰੇ ਹਜ਼ੂਰ ਨਾਨਕ,
ਕਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।

ਲਾਕ ਡਾਊਨ ਦੇ ਵਿੱਚ ਤੇਰਾ ਨਾਮ ਉਚਾਰਾਂ ਮੈਂ,
ਤੇਰੇ ਨਾਮ ਦੀ ਭਗਤੀ ਚ ਸਾਰਾ ਦਿਨ ਗੁਜ਼ਾਰਾ ਮੈਂ,
ਅੰਮ੍ਰਿਤ ਵੇਲੇ ਉਠ ਸਰੋਵਰ ਚ ਟੁੱਭੀਆਂ ਮਾਰਾਂ ਮੈਂ,
ਪ੍ਰਮਾਤਮਾਂ ਦਾ ਨਾਮ ਜੱਪ ਉਹ ਦਿੱਲ ਵਿੱਚ ਧਾਰਾ ਮੈਂ,
ਤੇਰਾ ਜਿਉਂ ਜਿਉਂ ਨਾਮ ਜਪਾਂ ਚੜ੍ਹੇ ਸਰੂਰ ਨਾਨਕ,
ਕਰੋਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।

ਬਾਣੀ ਦੀ ਤਾਕਤ ਨਾਲ ਕਰੋਨਾਂ ਨੂੰ ਮਾਤ ਪਾਊ ਗਾ ਮੈਂ,
ਆਤਮ ਵਿਸ਼ਵਾਸ ਨਾਲ ਕਰੋਨਾਂ ਨੂੰ ਮਾਰ ਭਜਾਊ ਗਾ ਮੈਂ,
ਜਪੁਜੀ ਸਾਹਿਬ ਦਾ ਪਾਠ ਪੜ੍ਹ ਕੇ ਬੱਚਿਆਂ ਨੂੰ ਸੁਣਾਊਂ ਗਾ ਮੈਂ,
ਬੱਚਿਆਂ ਨੂੰ ਚੁੰਮ ਚੁੰਮ ਕੇ ਫਿਰ ਗਲੇ ਨਾਲ ਲਗਾਊ ਗਾ ਮੈਂ,
ਮੈਨੂੰ ਬੱਚਿਆ ਚ ਦਿਸਦਾ ਹੈ ਤੇਰਾ ਹੀ ਨੂਰ ਨਾਨਕ,
ਕਰੋਨਾਂ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।

ਸਿੱਖਿਆ ਨਿੱਤ ਨੇਮ ਦੀ ਮੇਰੇ ਦਿੱਲ ਚ ਵੱਸ ਜਾਏ,
ਇਹ ਤੀਰ ਨਿਰਾਲਾ ਏ ਜੋ ਕਰੋਨਾਂ ਨੂੰ ਡੱਸ ਜਾਏ,
ਇਸ ਭੁੱਲੇ ਭਟਕੇ ਨੂੰ ਰੱਬ ਰਸਤਾ ਦੱਸ ਜਾਏ,
ਬਾਬੇ ਦੀ ਕਿਰਪਾ ਨਾਲ ਧਰਤੀ ਚ ਧੱਸ ਜਾਏ,
ਵੇਰਕਾ ਸਾਰੀ ਉਮਰ ਪਾਣੀ ਢੋਊਗਾਂ ਬਣ ਤੇਰਾ ਮਜ਼ਦੂਰ ਨਾਨਕ,
ਕਰੌਨਾ ਨੂੰ ਦੂਰ ਕਰਦੋ ਮੇਰੇ ਹਜ਼ੂਰ ਨਾਨਕ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਸਪੈਕਟਰ, ਐਮ ਏ ਪੁਲਿਸ ਐਡਮਨਿਸਟਰੇਸਨ

Related posts

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin