Literature

ਗੁਰੂ ਕਾਸ਼ੀ ਸਾਹਿਤ ਅਕਾਦਮੀ ਵੱਲੋ ਪੁਸਤਕ ਰੀਲੀਜ਼ ਸਮਾਰੋਹ 

ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲੋ ਪੁਸਤਕ ਰੀਲੀਜ਼ ਸਮਾਰੋਹ ਪੰਜਾਬੀ ਅਦਬ ਦੀ ਹੋਣਹਾਰ ਸ਼ਾਇਰਾ ਰਾਜਨਦੀਪ ਕੌਰ ਮਾਨ ਦਾ ਸੱਜਰਾ ਕਾਵਿ ਪਰਾਗਾ (ਕਲਮ ਦੀ ਆਹਟ) ਅਤੇ ਉਭਰਦੇ ਕਹਾਣੀਕਾਰ ਗੁਰਵਿੰਦਰ ਸਿੰਘ ਖੁਸ਼ੀਪੁਰ ਦਾ ਪਲੇਠਾ ਕਹਾਣੀ ਸੰਗ੍ਰਿਹ (ਤੱਤੀਆਂ ਹਵਾਵਾਂ)  ਲੋਕਅਰਪਣ ਕੀਤਾ ਗਿਆ।ਇਹ ਸਮਾਰੋਹ ਸੰਸਥਾ ਦੇ ਪ੍ਰਧਾਨ ਹਰਗੋਬਿੰਦ ਸਿੰਘ ਸ਼ੇਖਪੁਰੀਆ ਤੇ ਚੇਅਰਮੈਨ  ਬਲਵੀਰ ਸਿੰਘ ਸਨੇਹੀ ਦੀ ਪ੍ਰਧਾਨਗੀ ਹੇਠ ਹੋਇਆ । ਮੀਤ ਪ੍ਰਧਾਨ ਪ੍ਰੋ ਗੁਰਜੀਤ ਸਿੰਘ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਤੇ ਗੁਰੂ ਕੀ ਕਾਸ਼ੀ ਬਾਰੇ ਚਾਨਣਾ ਪਾਇਆ।
ਇਸ ਮੌਕੇ ਜਰਨਲ ਸਕੱਤਰ ਭੁਪਿੰਦਰ ਪੰਨੀਵਾਲੀਆ, ਨਿਰੰਜਣ ਸਿੰਘ ਪ੍ਰੇਮੀ, ਗੀਤਕਾਰ ਮੀਤ ਸਕਰੌਦੀ, ਲਾਲ ਚੰਦ, ਪ੍ਰੈਸ ਸਕੱਤਰ ਸੁਰਿੰਦਰਪਾਲ ਸਿੰਘ ਸਾਥੀ ਆਦਿ ਪ੍ਰਧਾਨੀ ਮੰਡਲ ਸ਼ਾਮਿਲ ਸਨ। ਆਏ ਹੋਏ ਮੁੱਖ ਮਹਿਮਾਨਾਂ ਤੇ ਮੈਨੇਜਮੈਂਟ ਕਮੇਟੀ ਨੇ ਦੋਹਾਂ ਲੇਖਕਾਂ ਨੂੰ ਬਣਦਾ ਸਨਮਾਨ ਦਿੱਤਾ। ਇਸ ਮੌਕੇ ‘ਤੇ ਇਕ ਮਹਾਨ ਕਵੀ ਦਰਬਾਰ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬੀ ਅਦਬ ਦੇ ਚੰਗੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜਰੀ ਲਵਾਈ। ਇਸ ਕਵੀ ਦਰਬਾਰ ਦਾ ਸੰਦੀਪ ਗਿੱਦੜਬਾਹਾ, ਸੁਖਰਾਜ ਮੰਡੀ ਕਲਾਂ, ਗਗਨ ਫੂਲ, ਨਿਰਮਲ ਵਿਗਿਆਨੀ, ਕੰਵਰ ਜੀਤ, ਪ੍ਰੀਤ ਕੈਂਥ, ਹਰਗੋਬਿੰਦ ਦੇਸੂ, ਮੁਬਾਰਕ ਪਥਰਾਲਵੀਂ ਅਤੇ ਗਗਨ ਦੀਪ ਸਿੰਘ ਅੰਮ੍ਰਿਤਸਰ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਮੌਕੇ ਸੰਚਾਲਕ ਸਕੱਤਰ
ਗੁਰੀ ਆਦੀਵਾਲ ਨੇ ਸਟੇਜ ਸੰਚਾਲਕ ਦੇ ਤੌਰ ‘ਤੇ ਮਹੱਤਪੂਰਨ ਭੂਮੀਕਾ ਨਿਭਾਈ. ਇਸ ਮੌਕੇ ਕੈਫੇ ਵਰਲਡ ਪਬਲੀਕੇਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਅੰਤ ਇਹਨਾ ਦੋਹਾਂ ਲਿਖਾਰੀਆਂ ਨੂੰ  ਵਧਾਈਆਂ ਦਿੰਦਾ ਹੋਇਆ ਪ੍ਰਧਾਨ ਸ਼ੇਖਪੁਰੀਆ ਨੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਵੱਲੋਂ ਸਲਾਨਾ ਪੰਜ ਅਵਾਰਡ ਦੇਣ ਐਲਾਨ ਕੀਤਾ ਤੇ ਕਿਹਾ  ਅਕਾਦਮੀ ਅਜਿਹੇ ਹੋਰ ਵੱਡੇ ਸਮਾਗਮ ਕਰਦੀ ਰਹੇਗੀ।

Related posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin