Poetry Geet Gazal

ਗੁਰਵਿੰਦਰ ਸਿੰਘ ਸੰਧੂ, ਹੈੱਡ ਟੀਚਰ, ਦਦੇਹਰ ਸਾਹਿਬ

ਉਚੀਆਂ ਬਾਹਾਂ

ਉਚੀਆਂ ਬਾਹਾਂ ਕਰ ਆਖਦਾ ਹੁਣ ਭਲੀ ਕਰੇ ਕਰਤਾਰ ।

ਮਿੱਟੀ ਪਾਣੀ ਹਵਾ ਆਪਣੀ ਕਰ ਦਿੱਤੀ  ਕਿਉਂ ਤਾਰ-ਤਾਰ।

ਬੋਹੜ ਕਿੱਕਰ ਟਾਹਲੀਆਂ ਵੱਢ ਕੇ ਲਾ ਦਿੱਤੇ ਪਾਮ ਕਰੀਰ।

ਆਕਸੀਜਨ ਨਹੀਂ ਲੱਭ ਰਹੀ ਤੇਰਾ  ਮੰਗਦਾ ਫਿਰੇ ਸਰੀਰ।

ਕੋਈ ਬੂਟਾ ਆਸਾਂ ਲੱਦਿਆ ਹੁਣ ਲਾ ਓਏ ਉਜਾੜੋਂ ਪਾਰ ।

ਕੋਈ ਮਿੱਠਾ ਪਹਾੜੀ ਸ਼ਰਬਤ ਲੱਭ ਕੇ ਹੁਣ ਲੈ ਪੀਰ ਪੁਕਾਰ ।

ਅੱਗਾਂ ਲੱਗ ਰਹੀਆਂ ਕਿਉਂ ਰਾਂਝਿਆ ਤੇਰੇ ਵਿੱਚ ਘਰ ਬੇਲੇ ।

ਤੁਰਦੇ ਬਣੇ ਨੇ ਕਾਫਿਲੇ ਉੱਜੜ ਗਏ ਨੇ ਰੌਣਕਾਂ ਭਰੇ ਮੇਲੇ ।

ਆਪਣਾ ਵਿਹੜਾ ਛੱਡ ਯਾਰਾ ਅਸਾਂ ਲਏ ਨੇ ਪੁਲਾੜ ਖੰਘਾਲ।

ਜਹਾਜ਼ੀ ਲਾਉਂਦਾ ਤੂੰ ਟਾਕੀਆਂ ਤੇਰੇ ਵਿਹੜੇ ਪਿਆ ਜੰਗਾਲ।

ਸੰਧੂਆ ਲੱਭ ਕੋਈ ਜੁਗਤੀ ਪੀਰ ਵਿਹੜੇ ਲਾਵੇ ਧੂਫ ਸ਼ਿੰਗਾਰ।

ਹਰ ਪਾਸੇ ਫਿਰ ਪਸਰੇ ਖ਼ੁਸ਼ਹਾਲੀ ਆਵੇ ਚੁਫੇਰੇ ਵਿਚ ਨਿਖਾਰ।

———————00000———————

ਦਗੇਬਾਜ਼ ਚਮਚੇ

ਮੁੰਹ `ਤੇ ਸਿਫ਼ਤਾਂ ਕਰਨ, ਪਿੱਛੋਂ ਕਰਦੇ ਪਿੱਠ ਵਾਰ ਹੁੰਦੇ।

ਯਾਰੋ ਚਮਚਾ ਮਾਰ ਕਪਟੀ,ਨਾਂ ਜੇ ਕਿਸੇ ਦੇ ਯਾਰ ਹੁੰਦੇ।

ਗੱਲਾਂ ਬਣਾਉਣ ਦੇ ਵਾਲੀ,ਨਾ ਕੋਈ ਕੰਮ ਕਾਰ ਕਰਦੇ।

ਮੁਸੀਬਤ ਪੈਂਦੇ ਭੱਜ ਜਾਣ, ਲੋੜ `ਤੇ ਨਾ ਲੈਂਦੇ ਸਾਰ ਹੁੰਦੇ।

ਦਗਾਬਾਜ਼ੀਆਂ ਦੇ ਮਾਹਰ,ਪੈਰ ਪੈਰ `ਤੇ ਦੇ ਜਾਣ ਧੋਖਾ।

ਐਸੇ ਮਤਲਬਪ੍ਰਸਤ ਸਮਝੋ,ਕਿ ਧਰਤੀ ਉੱਤੇ ਭਾਰ ਹੁੰਦੇ।

ਸਮਾਂ ਲੰਘ ਜਾਂਦਾ ਨਾਲ ਤੇਜੀ, ਗੱਲਾਂ ਯਾਦ ਰਹਿ ਜਾਣ।

ਫ਼ਰੇਬੀ ਕਮੀਨਿਆਂ ਨਾਲ, ਨਾਂ ਤੁਰਦੇ ਬੰਦੇ ਚਾਰ ਹੁੰਦੇ।

ਅਸੀਂ ਦੋਸਤ ਕਮਾਏ ਆ,ਕਹਿੰਦੇ ਹਾਂ ਹਿੱਕ ਦੇ ਜੋਰ `ਤੇ।

ਸਾਡੇ ਰਸਤੇ ਅਵੱਲੜੇ,ਜਿਓਂ ਤਲਵਾਰਾਂ ਦੀ ਧਾਰ ਹੁੰਦੇ।

ਯਾਰੋ ਪੂਛ ਮਾਰ ਬਹਿੰਦੇ, ਸਾਨੂੰ ਨਾ ਦਿਲਾਂ ਤੋਂ ਭਾਉਂਦੇ।

ਅਸਾਨੂੰ ਵੇਖ ਭੱਜ ਜਾਂਦੇ, ਜਿਓਂ ਤਿੱਤਰਾਂ ਦੀ ਡਾਰ ਹੁੰਦੇ।

ਪਰਮਾਤਮਾ ਬਚਾਈ ਰੱਖੀਂ, ਦਗਾਬਾਜ਼ ਚਮਚਿਆਂ ਤੋਂ।

ਮਿੱਤਰਾ!ਵੱਡੇ ਝੋਲੀਚੁੱਕਾਂ ਨੂੰ ਹੀ ਬਹੁਤੇ ਪੈਂਦੇ ਹਾਰ ਹੁੰਦੇ।

ਸਾਡੀ ਜ਼ਮੀਰ ਨਹੀਂ ਮੰਨਦੀ,ਮਤਲਬਖੋਰਾਂ ਦੀਆਂ ਚਾਲ਼ਾਂ।

ਅਸੀਂ ਭਾਰਾ ਪੱਲਾ ਨਹੀਂ ਵੇਖਦੇ,ਨਾਂ ਹੀ ਉਲਾਰ ਹੁੰਦੇ।

ਸੰਧੂ  ਡੱਚ ਡੱਚ ਵੱਜਦੇ, ਅੰਤ ਨੂੰ ਕੰਧਾਂ ਕੋਲਿਆਂ ਨਾਲ,

ਦਗੇਬਾਜ਼ ਕਮੀਣੇ ਹਰਾਮੀਂ ਤੇ ਜੋ ਗਦਾਰ ਹੁੰਦੇ।

Related posts

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin