Poetry Geet Gazal

ਹਰਪ੍ਰੀਤ ਸਿੰਘ ਮੂੰਡੇ

ਜੰਗ

ਬਦਤਰ ਏਹ ਹਾਲਤ ਸਾਰੇ ਅਮਰੀਕਾ ਨੇ ਉਸਾਰੇ ਨੇ
ਜਵਾਨ ਬੱਚੇ ਬੁੱਢੇ ਸਭ ਰਸ਼ੀਆ ਨੇ ਮਾਰੇ ਨੇ

ਜਮੀਨਾ ਹਥਿਆਉਣ ਦੇ ਏਹ ਸਭ ਕਾਰੇ ਨੇ
ਦੇਸ਼ ਦੋਵੇਂ ਵੱਡੇ ਹਥਿਆਰ ਸਭ ਭਾਰੇ ਨੇ

ਗੁਲਾਮੀ ਨਾ ਕਬੂਲ ਸਾਨੂੰ ਕਹਿੰਦੇ ਯੂਕ੍ਰੇਨੀ ਸਾਰੇ ਨੇ
ਸੁਣਦਾ ਏ ਰੋਹ ਏਹ ਤਾਂ ਜੰਗ ਦੇ ਨਗਾਰੇ ਨੇ

ਮੁਲਕ ਦੀ ਸਲਾਮਤੀ ਲਈ ਹਥਿਆਰ ਚੁੱਕੇ ਸਾਰੇ ਨੇ
ਖੁਸ਼ੀਆ ਤੇ ਚਾਅ ਖਾਕ ਹੋਏ ਸਾਰੇ ਨੇ

ਕੁਝ ਕਰਦੇ ਦੁਆ ਜਾਕੇ ਮੰਦਰ ਜੋ ਉਸਾਰੇ ਨੇ
ਆਪਣਿਆਂ ਦੀ ਸਲਾਮਤੀ ਦੇ ਹਰ ਮੁੱਲ ਤਾਰੇ ਨੇ

ਹਰਪ੍ਰੀਤ ਜਲਦੀ ਬੰਦ ਹਊ ਜੋ ਏਹ ਅੱਗ ਦੇ ਫੁੰਕਾਰੇ ਨੇ
ਕੰਮ ਲੋਕਾਂ ਨੂੰ ਮਰਵਾਉਣ ਦੇ ਸਿਆਸਤਿਆਂ ਦੇ ਧਾਰੇ ਨੇ

ਕੁਝ ਦੌੜੇ ਮੂਹ ਲਕੋ ਕੁਝ ਅੜੇ ਗਏ ਮਾਰੇ ਨੇ
ਸਭ ਹੱਕਾਂ ਲਈ ਲੜ ਦੇ ਕੁਝ ਕਹਿਣ ਹਤਿਆਰੇ ਨੇ

———————00000———————

ਰਾਸ਼ਟਰ

ਕੁਝ ਜ਼ਖ਼ਮ ਸੀ ਜੋ ਕਦੇ ਜਾਂਦੇ ਨਾ ਭੁਲਾਏ ਨੇ
ਇਹ ਰਾਸ਼ਟਰ ਨੇ ਸਭ ਧਰਮਾਂ ਤੇ ਕਹਿਰ ਕਮਾਏ  ਨੇ

ਅੰਨ ਪਛਾਣਿਆ ਨੇ ਲਾਸ਼ਾਂ ਖੋਰੇ ਕੌਣ ਕੀਹਦਾ ਭਾਈ ਏ
ਮਾਰ ਮਾਰ ਨਿਰਦੋਸ਼ਾਂ ਨੂੰ ਇਹ ਜਾਂਦੇ ਤਿਲਕ ਲਾਈ ਨੇ

ਏਥੇ ਸਭ ਮਿਲੀ ਭੁਗਤ ਨਾ ਕਿਸੇ ਦੀ ਸੁਣਾਈ ਏ
ਵੱਡਾ ਦੁਨੀਆ ਦਾ ਲੋਕਤੰਤਰ ਖੂਨ ਨਾਲ ਧਰਤੀ ਰੰਗਾਈ ਏ

ਲੰਘੀਆਂ ਈਦਾ ਤੇ ਦੀਵਾਲੀਆ ਨਾ ਕਿਸੇ ਨੇ ਮਨਾਈ ਏ
ਹਰਪ੍ਰੀਤ ਗੱਲ ਕਰੇ ਉਹਨੀਂ ਜਿਨੀ ਕੁ ਸੱਚਾਈ ਏ

ਸ਼ਹੀਦਾਂ ਦੀ ਧਰਤੀ ਤੇ ਫਿਰ ਕਿਆਮਤ ਚੜ੍ਹ ਆਈ ਏ
ਅਸੀਂ ਭਗਤੀ ਤੇ ਸ਼ਕਤੀ ਨਾਲ ਇਹਨੂੰ ਠੱਲ ਪਾਈ ਏ

ਲੱਖ ਗੰਭੀਰ ਹੋਣ ਹਾਲਤ ਤਾਂ ਵੀ ਬਾਣੀ ਨਾ ਭੁਲਾਈ ਏ
ਖੈਬਰ ਤੋਂ ਦਿੱਲੀ ਤੱਕ ਸਭ ਭਾਈ ਭਾਈ ਨੇ
ਇਕੱਠੇ ਹੋਏ ਇਹ ਸਭ ਭਾਈ ਭਾਈ ਨੇ

———————00000———————

 ਰਾਜ

ਰਾਜ ਸਾਡੇ ਕੋਲੋ ਖੋਹੇ ੳਹਦੀ ਕਿ ਸੀ ਮਜਾਲ
ਇਹਦਾ ਸਾਨੂੰ ਨੀ ਸੀ ਪਤਾ ਵਿਚ ਹੋਣਗੇ ਗਦਾਰ

ਗੱਲ ਬਦਲੇ ਜਮਾਨੇ ਦੀ ਸਭ ਕੀਤੇ ਬੇਹਾਲ
ਸੰਘਰਸ਼ ਨੇ ਚਲਦੇ  ਖੂਨ ਖਾਂਦੇ ਨੇ ਉਬਾਲ

ਅੱਜ ਹੱਕਾਂ ਲਈ ਬੈਠੇ ਫਿਰ ਇਕ ਵਾਰ
ਸਬਰ ਤੇ ਸੰਤੋਖ ਹੀ ਸਾਡਾ ਹਥਿਆਰ

ਫਿਰਕੂ ਨੇ ਨੀਤੀਆਂ ਸਰਕਾਰ ਦੀ ਇਹ ਚਾਲ
ਨਹੀ ਜਿੱਤੇ ਬਿਨਾਂ ਜਾਂਦੇ ਇਹ ਗੱਲ ਲਈ ਠਾਨ

ਹਰਪ੍ਰੀਤ ਕਰੇ ਸਜਦਾ ਜੋ ਸ਼ਹੀਦਾਂ ਦੇ ਸਰਤਾਜ
ਜੋ ਹੈ ਕੂੜ ਨੀਤੀ ਮਾਲਕ ਆਪ ਲਓ ਸਾਰ

ਸਭ ਸਮੇਂ ਦੀ ਹੈ ਗੱਲ ਨਾ ਇਹਦਾ ਇਤਬਾਰ
ਦੌਰ ਆਉ ਬਾਜਾਂ ਵਾਲਾ ਸਰਦਾਰੀ ਨੂੰ ਸੰਭਾਲ
ਦੌਰ ਆਉ ਬਾਜਾਂ ਵਾਲਾ ਸਰਦਾਰੀ ਨੂੰ ਸੰਭਾਲ

———————00000———————

ਆਜਾਦੀ

ਅਜਾਦੀ ਦੀ ਲੜਾਈ ਇਹ ਸਾਡੇ ਹਿੱਸੇ ਆਈ ਏ
ਬਾਕੀ ਵੀ ਜਾਗਣਗੇ ਬਸ ਹੌਸਲਾ ਅਫਜਾਈ ਏ

ਹੱਕਾਂ ਨਾਲੋ ਨਾ ਉੱਚਾ ਕੁਝ ਗੱਲ ਪਰਤਾਈ ਏ
ਸਾਡੇ ਗੁਰੂ ਸਾਹਿਬਾਂ ਗੱਲ ਇਹੋ ਸਮਝਾਈ ਏ

ਕਹਿੰਦੇ ਨਸ਼ਾ ਕਰਦੇ ਪੰਜਾਬ ਕਰਜਾਈ ਏ
ਰੱਬ ਨੇ ਉਹਨਾਂ ਹਕੀਕਤ  ਵੀ ਦਿਖਾਈ ਏ

ਸਿਆਸਤੀਆ ਨੇ ਧਰਮਾਂ ਚ ਕੁਰਸੀ ਘੁਮਾਈ ਏ
2 ਪ੍ਰਤੀਸ਼ਤ ਵਾਲਿਆਂ ਨੇ ਜਮੀਰ ਜਗਾਈ ਏ

ਰੁੱਤਾਂ ਨੇ ਜੋਰ ਅਜਮਾਇਸ਼ ਕਰਾਈ ਏ
ਸ਼ਹੀਦਾਂ ਦੇ ਨੇ ਪਹਿਰੇ ਆਪ ਮੇਹਰ ਬਰਸਾਈ ਏ

ਹਰਪ੍ਰੀਤ ਸੱਚ ਲਿਖਦਾ ਮਾਲਕ ਜਾਂਦਾ ਭਾਗ ਲਾਈ ਏ
ਲਹਿੰਦਾ ਤੇ ਚੜਦਾ ਪੰਜਾਬ ਭਾਈ ਭਾਈ ਏ
ਲਹਿੰਦਾ ਤੇ ਚੜਦਾ ਪੰਜਾਬ ਭਾਈ ਭਾਈ ਏ

———————00000———————

ਸੰਘਰਸ਼

ਸੇਵਾ ਕੌਮ ਦੀ ਜਿੰਦੜੀਏ ਨਹੀ ਸੌਖੀ
ਝੰਡੇ ਐਵੈ ਨੀ ਕੇਸਰੀ ਝੁਲਾਏ ਜਾਂਦੇ

ਲਾਉਣਾ ਪੈਂਦਾ ਲੇਖੇ ਸਰਬੰਸ ਪੂਰਾ
ਫੇਰ ਸੱਚੇ ਤਖਤ ਬਨਾਏ ਜਾਂਦੇ

ਜਿਹੜੇ ਬਨਦੇ ਹਿੱਸਾ ਅਜਾਦੀਆਂ ਦਾ
ਉਹਨਾ ਪਰਿਵਾਰਾ ਤੇ ਕਹਿਰ ਬਰਸਾਏ ਜਾਂਦੇ

ਸਭ ਰਾਜਨੀਤੀ ਤੇ ਕੁਝ ਦਲ ਬਦਲੂ
ਪਰ ਇਹ ਦਬਕੇ ਕਦੇ ਨੀ ਬਿਠਾਏ ਜਾਂਦੇ

ਹਰਪ੍ਰੀਤ ਜੋ ਲਿਖਦਾ ਸੱਚ ਲਿਖਦਾ
ਐਵੈ ਝੂਠ ਨੂੰ ਤੜਕੇ ਨੀ ਲਾਏ ਜਾਂਦੇ

ਸਭ ਜਾਗ ਗਏ ਆਪਣੇ ਹੱਕਾਂ ਲਈ
ਤਾਂ ਹੀ ਮੰਜਿਲ ਨੂੰ ਕੂਚ ਕਰਾਏ ਜਾਂਦੇ

ਰੂਹਾਂ ਨਾਲ ਸ਼ਹੀਦਾਂ ਤੇ ਸੂਰਮਿਆਂ ਦੀਆਂ
ਤਾਂ ਹੀ ਅਨਜਾਮੋ ਨਾ ਇਹ ਘਬਰਾਏ ਜਾਂਦੇ
ਤਾਂ ਹੀ ਅਨਜਾਮੋ ਨਾ ਇਹ ਘਬਰਾਏ ਜਾਂਦੇ

———————00000———————

ਸਿਲਸਿਲਾ

ਕੁਦਰਤ ਦੇ ਇਹ ਰੰਗ ਨਿਆਰੇ
ਰੱਬ ਹੀ ਸਾਰੇ ਢੰਗ ਸਵਾਰੇ

ਕਿਸੇ ਨੇ ਜੰਮੇ ਕਿਸੇ ਨੇ ਮਾਰੇ
ਕਰਦਾ ਮਾਲਕ ਬਾਰੇ ਨਿਆਰੇ

ਕੋਈ ਮਿਹਨਤ ਦੇ ਨਾਲ ਭੁੱਖ ਮਿਟਾਵੇ
ਕੋਈ ਬੇਇਮਾਨੀ ਨਾਲ ਮਹਿਲ ਖਡਾਵੇ

ਕੋਈ ਚੰਗਿਆਈ ਦੇ ਪਾਠ ਕਰਾਵੇ
ਕੋਈ ਤਿਲਕ ਲਗਾ ਕੇ ਰੱਬ ਮਨਾਵੇ

ਕੋਈ ਅਜਾਦੀ ਦੇ ਲਈ ਹਥਿਆਰ ਉਠਾਵੇ
ਕੋਈ ਕਲਮ ਨਾਲ ਸਭ ਭੇਦ ਮੁਕਾਵੇ

ਕੋਈ ਪੱਥਰਾਂ ਵਿਚੋ ਰੱਬ ਨੂੰ ਚਾਵੇ
ਕੋਈ ਅੰਦਰੋ ਰੱਬ ਨੂੰ ਲੱਭ ਨਾ ਪਾਵੇ

ਕੋਈ ਪਿਆਰ ਨਾਲ ਸਭ ਵੈਰ ਮੁਕਾਵੇ
ਕੋਈ ਈਰਖਾ ਨਾਲ ਦੋਫਾੜ ਕਰਾਵੇ

———————00000———————

ਜਰਵਾਣੇ

ਜਦੋਂ ਗੱਲ ਹੋਵੇ ਜਰਵਾਣਿਆ ਦੀ ਫੇਰ ਕਿਉ ਨੇ ਅਕਸ ਘੁਮਾਏ ਜਾਂਦੇ
ਜਿਹੜੇ ਸੀ ਹੱਕਦਾਰ ਮੁਲਕ ਦੇ ਪੂਰੇ ਇੱਕ ਝੌਂਪੜੀ ਨਾਲ ਚੁਪ ਕਰਾਏ

ਹੱਕਾਂ ਆਪਣਿਆ ਲਈ ਲਾਉਣ ਜੋਰ ਪੂਰਾ
ਅੱਤਵਾਦੀ ਸਰਕਾਰਾਂ ਤੋਂ ਕਹਾਏ ਜਾਂਦੇ

ਓਸ ਮਾਂ ਦੀ ਕੁੱਖੋ ਨਹੀਓ ਬਾਗੀ ਜੰਮਦੇ
ਜਿਸ ਨੂੰ ਗਾਉਣ ਨਰਿੱਤ ਸਿਖਾਏ ਜਾਂਦੇ

ਅਸੀ ਤਿਆਰ ਬਰ ਤਿਆਰ ਹੀ ਰਹਿੰਦੇ ਸਦਾ
ਨਹੀਉ ਸ਼ਸ਼ਤਰ ਪੇਟਿਆਂ ਚ ਛੁਪਾਏ ਜਾਂਦੇ

ਹਰਪ੍ਰੀਤ ਗੱਲ ਕਰੇ ਸਹਿਜੇ ਹੀ ਜੀ
ਉਝਂ ਜਾਣਵਰ ਤਾਂ ਸੌਖੇ ਭਜਾਏ ਜਾਂਦੇ

ਸੋਚਣ ਵੰਡ ਤੇ ਹੁਣ ਕਮਜੋਰ ਹੋ ਗਏ
ਸਾਨੂੰ ਪਤਾ ਕਿੰਝ ਗਿੱਦੜ ਭਜਾਏ ਜਾਂਦੇ

ਅਸੀ ਸੀ ਰਾਜੇ ਕੌਮ ਸ਼ੇਰਾਂ ਦੀ ਜੀ
ਰਾਜਿਆ ਤੋਂ ਨੀ ਸਿੰਘਾਸਨ ਲੁਕਾਏ ਜਾਂਦੇ

ਰਾਜਿਆ ਤੋਂ ਨੀ ਸਿੰਘਾਸਨ ਲੁਕਾਏ ਜਾਂਦੇ

———————00000———————

Related posts

ਸੁਖਪਾਲ ਸਿੰਘ ਗਿੱਲ, ਅਬਿਆਣਾਂ ਕਲਾਂ

admin

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin