Bollywood

ਕੰਗਣਾ ਵਲੋਂ ਇੰਦਰਾ ਗਾਂਧੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼?

ਮੁੰਬਈ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵਿਵਾਦਾਂ ‘ਚ ਘਿਰਦੀ ਨਜ਼ਰ ਆ ਰਹੀ ਹੈ। ਕਾਂਗਰਸ ਨੇ ਇਤਰਾਜ਼ ਉਠਾਉਂਦੇ ਹੋਏ ਕਿਹਾ ਹੈ ਕਿ ਇਸ ਫਿਲਮ ‘ਚ ਇੰਦਰਾ ਗਾਂਧੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਫਿਲਮ ਰਿਲੀਜ਼ ਤੋਂ ਪਹਿਲਾਂ ਕਾਂਗਰਸ ਨੂੰ ਵੀ ਦਿਖਾਈ ਜਾਵੇ। 1975 ਤੋਂ 1977 ਤੱਕ ਲੱਗੀ ਐਮਰਜੈਂਸੀ ‘ਤੇ ਆਧਾਰਿਤ ਫਿਲਮ ਦੀ ਸ਼ੂਟਿੰਗ ਹਾਲੇ ਵੀ ਜਾਰੀ ਹੈ।

ਫਿਲਮ ਐਮਰਜੈਂਸੀ ਦਾ ਹਾਲ ਹੀ ‘ਚ 14 ਜੁਲਾਈ ਨੂੰ ਟੀਜ਼ਰ ਰਿਲੀਜ਼ ਹੋਇਆ ਸੀ ਅਤੇ ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਨੰਬਰ 1 ਟ੍ਰੈਂਡ ਕਰ ਰਿਹਾ ਹੈ। ਇਸ ਫਿਲਮ ‘ਚ ਕੰਗਣਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਕੰਗਣਾ ਇਸ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੀ ਹੈ। ‘ਮਣੀਕਰਨਿਕਾ’ ਅਤੇ ‘ਥਲਾਈਵੀ’ ਤੋਂ ਬਾਅਦ ਇਹ ਕੰਗਣਾ ਦੀ ਤੀਜੀ ਬਾਇਓਪਿਕ ਹੋਵੇਗੀ। ਕੰਗਣਾ ਆਖਰੀ ਵਾਰ ‘ਧਾਕੜ’ ‘ਚ ਨਜ਼ਰ ਆਈ ਸੀ ਪਰ ਇਹ ਫਿਲਮ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ।

ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਕਾਂਗਰਸ ਮੀਡੀਆ ਵਿਭਾਗ ਦੀ ਉਪ ਪ੍ਰਧਾਨ ਸੰਗੀਤਾ ਸ਼ਰਮਾ ਨੇ ਕੰਗਣਾ ਨੂੰ ਭਾਜਪਾ ਦੀ ਏਜੰਟ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੰਗਣਾ ਭਾਜਪਾ ਦੇ ਇਸ਼ਾਰੇ ‘ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਅਕਸ ਖਰਾਬ ਕਰਨ ਲਈ ਉਸ ਦੀ ਭੂਮਿਕਾ ਨਿਭਾਅ ਰਹੀ ਹੈ। ਸੰਗੀਤਾ ਨੇ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਕਾਂਗਰਸ ਨੂੰ ਦਿਖਾਉਣ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਭਾਜਪਾ ਨੇ ਫਿਲਮ ‘ਤੇ ਕਾਂਗਰਸ ਦੇ ਇਤਰਾਜ਼ ਨੂੰ ਉਨ੍ਹਾਂ ਦੀ ਘਬਰਾਹਟ ਦੱਸਿਆ ਹੈ। ਮੱਧ ਪ੍ਰਦੇਸ਼ ਭਾਜਪਾ ਦੇ ਸਪੀਕਰ ਰਾਜਪਾਲ ਸਿੰਘ ਸਿਸੋਦੀਆ ਨੇ ਕਿਹਾ ਕਿ ਐਮਰਜੈਂਸੀ ਦੇਸ਼ ਦੇ ਲੋਕਤੰਤਰ ‘ਤੇ ਇੱਕ ਕਾਲਾ ਧੱਬਾ ਸੀ ਅਤੇ ਉਸ ਸਮੇਂ ‘ਹੀਰੋਇਨ’ ਇੰਦਰਾ ਗਾਂਧੀ ਸੀ, ਇਸ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।

Related posts

ਦਿਸ਼ਾ ਪਟਾਨੀ ਅਤੇ ਰਣਵਿਜੈ ਸਿੰਘਾ ਉਦਘਾਟਨੀ ਖੇਡ ਸਮਾਰੋਹ ਦੌਰਾਨ !

admin

ਜੁਨੈਦ ਖਾਨ ਤੇ ਖੁਸ਼ੀ ਕਪੂਰ ਆਪਣੀ ਆਉਣ ਵਾਲੀ ਫਿਲਮ ਦੇ ਸਮਾਗਮ ਦੌਰਾਨ !

admin

ਬੌਬੀ ਦਿਓਲ ਨਾਲ ਪੰਮੀ ਦਾ ਕੁਸ਼ਤੀ ਕਰਨਾ ਇੰਨਾ ਸੌਖਾ ਨਹੀਂ ਸੀ !

admin