ਨਵੀਂ ਦਿੱਲੀ- ਕੰਨੜ ਸੁਪਰਸਟਾਰ ਯਸ਼ ਦੀ ਫਿਲਮ ਕੇਜੀਐੱਫ 2 ਨੂੰ ਲੈ ਕੇ ਫੈਨਜ਼ ’ਚ ਕਿਸ ਕਦਰ ਦਾ ਕੇ੍ਰਜ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾ ਲਵੋ ਕਿ ਫਿਲਮ ਦੀ ਰਿਲੀਜ਼ ਡੇਟ ਵਾਲੇ ਦਿਨ ਨੈਸ਼ਨਲ ਹਾਲੀਡੇਅ ਦੀ ਮੰਗ ਕੀਤੀ ਜਾ ਰਹੀ ਹੈ। ਜੀ ਹਾਂ, ਸੋਸ਼ਲ ਮੀਡੀਆ ’ਤੇ ਇਕ ਲੈਟਰ ਵਾਇਰਲ ਹੋ ਰਿਹਾ ਹੈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੇਜੀਐੱਫ 2 ਦੀ ਰਿਲੀਜ਼ ਡੇਟ ’ਤੇ ਉਹ ਆਧਿਕਾਰਿਤ ਛੁੱਟੀ ਦਾ ਐਲਾਨ ਕਰੋ। ਫਿਲਮ 16 ਜੁਲਾਈ 2021 ਨੂੰ ਥੀਏਟਰ ’ਚ ਰਿਲੀਜ਼ ਕੀਤੀ ਜਾਣੀ ਹੈ।ਇਸ ਦੌਰਾਨ ਯਸ਼ ਦੇ ਫੈਨਜ਼ ਨੇ ਪੀਐੱਮ ਮੋਦੀ ਦੇ ਨਾਂ ਦਾ ਇਕ ਲੈਟਰ ਲਿਖਿਆ ਹੈ ਜਿਸ ’ਚ ਉਨ੍ਹਾਂ ਨੇ ਰਿਕਵੈਸਟ ਕੀਤੀ ਹੈ ਕਿ ਫਿਲਮ ਦੀ ਰਿਲੀਜ਼ ਦੇ ਦਿਨ ਪੀਐੱਮ ਨੈਸ਼ਨਲ ਹਾਲੀਡੇਅ ਦਾ ਐਲਾਨ ਕਰਨ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਯਸ਼ ਸਟਾਰਰ ਕੇਜੀਐੱਫ : ਚੈਪਟਰ 2’ 16/7/2021 ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਆਦਾ ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਇਸ ਲਈ ਅਸੀਂ ਤੁਹਾਡੇ ਤੋਂ ਇਸ ਦਿਨ ਨੈਸ਼ਨਲ ਹਾਲੀਡੇਅ ਕਰਨ ਦੀ ਬੇਨਤੀ ਕਰ ਰਹੇ ਹਾਂ। ਕਿ੍ਰਪਾ ਕਰ ਕੇ ਸਾਡੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਸਿਰਫ ਇਕ ਫਿਲਮ ਨਹੀਂ ਇਹ ਸਾਡੀ ਭਾਵਨਾ ਹੈ। ਸ਼ੁਕਰੀਆ…..ਰਾਕਿੰਗ ਸਟਾਰ ਯਸ਼ ਬਾਸ ਦਾ ਫੈਨ।
previous post