Articles

“ਖਾਲਸਾ ਰਾਜ” ਦੀ ਲੋੜ ਅੱਜ ਸਿਰਫ ਸਿੱਖਾਂ ਨੂੰ ਹੀ ਨਹੀਂ, ਬਲਿਕ ਪੂਰੀ ਇਨਸਾਨੀਅਤ ਨੂੰ ਹੈ !

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਆਧੁਨਿਕ ਹਥਿਆਰਾਂ ਦੇ ਦੌਰ ‘ਚ ਤਾਕਤਵਰ ਦੇਸ਼ ਆਪਣੀ ਧੌਂਸ ਜਮਾਉਣ ਲਈ ਦੂਜੇ ਦੇਸ਼ਾਂ ਤੇ ਹਮਲੇ ਕਰ ਰਹੇ ਹਨ । ਭਾਵੇਂ ਅਮਰੀਕਾ ਦਾ ਇਰਾਕ ਜਾਂ ਅਫਗਾਨਿਸਤਾਨ ਤੇ ਹਮਲਾ ਹੋਵੇ, ਰੂਸ ਦਾ ਯੂਕਰੇਨ ਤੇ ਹਮਲਾ ਜਾਂ ਚੀਨ ਦਾ ਤਾਈਵਾਨ ਤੇ ਹਮਲਾ ਹੋਵੇ, ਹਰ ਹਮਲੇ ਪਿੱਛੇ ਕੌਮਾਂਤਰੀ ਪੱਧਰ ਤੇ ਆਪਣੀ ਪਕੜ ਮਜ਼ਬੂਤ ਕਰਨਾ ਹੀ ਹੈ, ਕੋਈ ਵੀ ਦੇਸ਼ ਆਪਸੀ ਭਾਈਚਾਰਕ ਸਾਂਝ, ਅਮਨ-ਸ਼ਾਂਤੀ ਦੀ ਗੱਲ ਨਹੀਂ ਕਰ ਰਿਹਾ, ਕਿਸੇ ਨੂੰ ਪਾਵਰ ਦਾ ਨਸ਼ਾ ਹੈ ਤੇ ਕਿਸੇ ਨੂੰ ਪੈਸੇ ਅਤੇ ਸਾਧਨਾਂ ਦਾ । ਅਜਿਹੇ ਹਾਲਾਤਾਂ ਵਿੱਚ ਜਦੋਂ ਹਰ ਵਿਅਕਤੀ, ਸੰਸਥਾਵਾਂ, ਧਰਮ, ਦੇਸ਼ ਖੁਦਗਰਜ਼ ਹੋ ਗਏ ਹੋਣ ਤਾਂ ਲੋੜ ਹੈ ਇੱਕ ਆਦਰਸ਼ ਰਾਜ ਕਾਇਮ ਕਰਨ ਦੀ ਜਿਸ ਵਿੱਚ ਇਨਸਾਨੀਅਤ ਨੂੰ ਮੁੱਖ ਰੱਖਕੇ ਇੱਕ ਸੱਭਿਅਕ ਸਮਾਜ ਦੀ ਸਥਾਪਨਾ ਕੀਤੀ ਜਾਵੇ ਅਤੇ ਵਿਸ਼ਵ ਨੂੰ ਮਾਨਵੀ ਕਦਰਾਂ-ਕੀਮਤਾਂ ਦੀ ਸੇਧ ਦੇਣ ਲਈ ਰੋਲ ਮਾਡਲ ਹੋਵੇ।

ਅੱਜ ਜਦੋਂ ਭਾਰਤ ਹਿੰਦੂ ਰਾਸ਼ਟਰ ਬਨਣ ਵੱਲ ਵਧ ਰਿਹਾ ਹੈ ਤਾਂ ਦੂਜੇ ਪਾਸੇ ਵੱਖਰੇ ਖਾਲਸਾ ਰਾਜ ਦੀ ਮੰਗ ਬੁਲੰਦ ਹੋਣ ਲੱਗੀ ਹੈ । ਇੱਕ ਵੱਖਰੇ ਹੋਮਲੈਂਡ ਲਈ ਭਾਰਤ ਨੂੰ ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਸਮਰਥਨ ਨਾਲ ਸਿੱਖ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਦੁਨੀਆ ਭਰ ਦੇ ਵਿਚਾਰਕ ਇਸ ਗੱਲ ਤੇ ਸਹਿਮਤ ਹਨ ਕਿ ਮੰਗ ਦੀ ਸਾਰਥਕਤਾ ਅਤੇ ਵਿਵਹਾਰਕਤਾ ਦੇ ਬਾਵਜੂਦ, ਜੇਕਰ ਕੋਈ ਧਾਰਮਿਕ ਭਾਈਚਾਰਾ ਵੱਖਰੇ ਰਾਜ ਦਾ ਹੱਕਦਾਰ ਹੈ, ਤਾਂ ਉਹ ਸਿੱਖ ਕੌਮ ਹੈ ।ਸੰਜੀਦਗੀ ਨਾਲ ਸੋਚਿਆ ਜਾਵੇ ਤਾਂ ਖਾਲਸਾ ਰਾਜ ਦੀ ਲੋੜ ਅੱਜ ਸਿਰਫ ਸਿੱਖਾਂ ਨੂੰ ਨਹੀਂ ਬਲਿਕ ਪੂਰੀ ਇਨਸਾਨੀਅਤ ਨੂੰ ਹੈ । 26 ਮਿਲੀਅਨ ਭਾਈਚਾਰੇ ਨੇ ਮਾਨਵਤਾਵਾਦੀ ਮੁੱਦਿਆਂ ਲਈ ਆਪਣੀ ਚਿੰਤਾ ਵਿੱਚ ਹੋਰ ਸਾਰੇ ਧਾਰਮਿਕ ਸਮੂਹਾਂ ਨੂੰ ਪਛਾੜ ਦਿੱਤਾ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਇੱਕ ਵੀ ਅਜਿਹਾ ਮਨੁੱਖਤਾਵਾਦੀ ਸੰਕਟ ਨਹੀਂ ਆਇਆ ਜਿਸ ਦਾ ਸਿੱਖ ਕੌਮ ਨੇ ਆਪਣੇ ਸਾਧਨਾਂ ਨਾਲ ਜਵਾਬ ਨਾ ਦਿੱਤਾ ਹੋਵੇ।ਸਿੱਖਾਂ ਦੀ ਵੱਖਰੇ ਰਾਜ ਦੀ ਮੰਗ ਕੌਮਾਂਤਰੀ ਸੰਸਥਾਵਾਂ ਯੂਐਨਓ, ਹਿਊਮਨ ਰਾਈਟਸ ਕਮਿਸ਼ਨ ਕੋਲ ਪਹੁੰਚ ਚੁੱਕੀ ਹੈ ਅਤੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਸਾਹਮਣੇ ਸੰਸਥਾਵਾਂ ਵੀ ਲਾਜਵਾਬ ਕਰ ਦਿੱਤਾ ਹੈ।

ਅੱਜ ਕਹਿਣ ਨੂੰ ਭਾਵੇਂ ਪੂਰਾ ਵਿਸ਼ਵ ਇੱਕ ਪਿੰਡ ਬਣ ਗਿਆ ਹੈ । ਹਵਾਈ, ਸਮੁੰਦਰੀ ਮਾਰਗਾਂ ਨਾਲ ਤਾਂ ਪਹਿਲਾਂ ਹੀ ਦੁਨੀਆ ਭਰ ਦੇ ਦੇਸ਼ ਜੁੜੇ ਹੋਏ ਸਨ, ਸੜਕੀ ਮਾਰਗਾਂ ਨਾਲ ਵੀ ਵਿਸ਼ਵ ਨੂੰ ਜੋੜਣ ਦੇ ਉਪਰਾਲੇ ਕੀਤੇ ਜਾ ਰਹੇ ਹਨ । ਅੱਜ ਦੁਨੀਆ ਦੀ ਅਬਾਦੀ 7.97 ਬਿਲੀਅਨ ਯਾਨੀ 8 ਸੋ ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ ਜਿਸ ਵਿੱਚ ਹਜ਼ਾਰਾਂ ਭਾਸ਼ਾਵਾਂ, ਧਰਮ, ਜਾਤ, ਰੰਗ, ਨਸਲ, ਸੱਭਿਆਚਾਰਾਂ ਦੇ ਲੋਕ ਵੱਸਦੇ ਹਨ । ਹਰੇਕ ਵਰਗ ਦਾ ਇੱਕ ਆਪਣਾ ਖਿੱਤਾ, ਦੇਸ਼ ਅਤੇ ਇਲਾਕਾ ਹੈ ਜਿੱਥੇ ਉਹ ਆਪਣੀ ਸੰਸਕ੍ਰਿਤੀ, ਸੱਭਿਆਚਾਰ, ਧਰਮ, ਵਿਰਸੇ ਦਾ ਆਨੰਦ ਮਾਣਦੇ ਹਨ ।

ਅੱਜ ਦੁਨੀਆ ਨੂੰ ‘ਖਾਲਸਾ ਰਾਜ’ ਦਾ ਸਮਰਥਨ ਕਰਨ ਦੀ ਲੋੜ ਕਿਉਂ ਹੈ? ਇਸ ਦੇ ਅਨੇਕਾਂ ਕਾਰਣ ਹਨ । ਦੁਨੀਆ ਭਰ ‘ਚ ਭਟਕ ਰਹੇ ਯਹੂਦੀਆਂ ਨੂੰ ਹੋਮਲੈਂਡ ਦੇਣ ਲਈ ਕੌਮਾਂਤਰੀ ਭਾਈਚਾਰੇ ਨੇ ਮਿਲ ਕੇ ਕੋਸ਼ਿਸ਼ਾਂ ਕੀਤੀਆਂ ਅਤੇ 1948 ਵਿੱਚ ਯਹੂਦੀ ਰਾਜ ਇਸਰਾਈਲ ਸੰਭਵ ਹੋ ਸਕਿਆ । ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਦ ਬੰਗਾਲੀ ਲੋਕ ਪਾਕਿਸਤਾਨ ਨਾਲ ਨਹੀਂ ਰਹਿਣਾ ਚਾਹੁੰਦੇ ਸਨ ਭਾਰਤ ਨੇ ਆਪਣਾ ਪ੍ਰਭਾਵ ਵਰਤਕੇ ਬੰਗਾਲੀ ਲੋਕਾਂ ਨੂੰੰ ਹੋਮਲੈਂਡ ਦੇਣ ਲਈ ਬੰਗਲਾਦੇਸ਼ ਨੂੰ ਵਜੂਦ ‘ਚ ਲਿਆਂਦਾ । ਜਦੋਂ ਵਿਸ਼ਵਗੁਰੂ ਭਾਰਤ ਸਾਰੀ ਦੁਨੀਆ ਦੇ ਲੋਕਾਂ ਲਈ ਦਰਿਆ ਦਿਲੀ ਰੱਖਦਾ ਹੈ ਤਾਂ ਆਪਣੇ ਹੀ ਦੇਸ਼ ਦੇ ਬਹਾਦੁਰ ਯੋਧਿਆਂ ਲਈ ਸਖਤ ਰਵੱਈਆਂ ਕਿਉਂ ਰੱਖ ਰਿਹਾ ਹੈ । ਆਦਰਸ਼ ਸਿੱਖ ਰਾਸ਼ਟਰੀ ਰਾਜ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ, ਰੰਗ, ਨਸਲ, ਜਾਤ, ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਤਰਜੀਹ ਦਿੱਤੀ ਜਾ ਸਕੇਗੀ।

ਹਰ ਧਰਮ ਦਾ ਮੂਲ ਉਦੇਸ਼ ਮਾਨਵਤਾ ਦੀ ਸੇਵਾ ਹੁੰਦਾ ਹੈ ਪਰੰਤੂ ਕੋਈ ਵਿਰਲਾ ਹੀ ਅੱਜ ਧਰਮ ਦੇ ਮਾਪਦੰਡਾਂ ਤੇ ਪੂਰਾ ਉੱਤਰ ਰਿਹਾ ਹੈ ।ਈਸਾਈ ਆਮ ਤੌਰ ‘ਤੇ ਉਨ੍ਹਾਂ ਦੇ ਸਮਾਜਿਕ ਕੰਮ ਦੇ ਲਾਭਪਾਤਰੀਆਂ ਤੋਂ ਉਨ੍ਹਾਂ ਦੇ ਵਿਸ਼ਵਾਸ ਨੂੰ ਬਦਲਣ ਦੀ ਉਮੀਦ ਕਰਦੇ ਹਨ ਜਦੋਂ ਕਿ ਯਹੂਦੀ ਮੁੱਖ ਤੌਰ ‘ਤੇ ਯਹੂਦੀ ਜੀਵਨ ਬਾਰੇ ਚਿੰਤਤ ਹੁੰਦੇ ਹਨ। ਹਿੰਦੂ ਸਿਰਫ ਆਪਣੀ ਉੱਚ ਜਾਤੀ ਦੇ ਕਲਿਆਣ ਵਿੱਚ ਹੀ ਦਿਲਚਸਪੀ ਰੱਖਦੇ ਹਨ । ਮੁਸਲਿਮ ਸਮਾਜ ਦੀਆਂ ਧਾਰਮਿਕ ਸਿੱਖਿਆਵਾਂ ਭਾਵੇਂ ਮਾਨਵਤਾ ਦੀ ਸੇਵਾ ਲਈ ਪ੍ਰੇਰਿਤ ਕਰਦੀਆਂ ਹਨ ਪਰੰਤੂ ਅੱਜ ਦੇ ਦੌਰ ‘ਚ ਹਰ ਵਿਅਕਤੀ ਧਰਮ ਨੂੰ ਵੀ ਆਪਣੀ ਸਹੂਲਤ ਮੁਤਾਬਿਕ ਮੰਨਦਾ ਹੈ । ਇਸਲਾਮ ਧਰਮ ਵਿੱਚ ਹਰ ਮੁਸਲਮਾਨ ਨੂੰ ਆਪਣੇ ਆਮਦਨ ਦਾ ਢਾਈ ਪ੍ਰਤੀਸ਼ਤ ਹਿੱਸਾ ਕੱਢ ਕੇ ਗਰੀਬ ਅਤੇ ਜਰੂਰਤਮੰਦਾਂ ਦੀ ਮਦਦ ਲਈ ਖਰਚ ਕਰਨਾ ਹੁੰਦਾ ਹੈ ਪਰੰਤੂ ਸਿੱਖ ਧਰਮ ਵਿੱਚ ਦਸਵੰਦ ਕੱਢਿਆ ਜਾਂਦਾ ਹੈ ਜੋ ਕਿ ਆਪਣੀ ਕਮਾਈ ਦਾ 10% ਹਿੱਸਾ ਹੈ । ਸਿੱਖਾਂ ਦੇ ਕਈ ਦਾਨੀ ਪੁਰਖ ਆਪਣੀ ਕਮਾਈ ਦਾ 70-80 ਪ੍ਰਤੀਸ਼ਤ ਤੱਕ ਹਿੱਸਾ ਵੀ ਮਾਨਵਤਾ ਦੀ ਸੇਵਾ ਲਈ ਖਰਚ ਕਰ ਰਹੇ ਹਨ ।

ਪਿਛਲੇ ਕੁਝ ਦਹਾਕਿਆਂ ਦੌਰਾਨ ਸਿਰਫ਼ ਸਿੱਖ ਕੌਮ ਨੇ ਹੀ ਦਿਖਾਇਆ ਹੈ ਕਿ ਉਹ ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਦੀ ਸੇਵਾ ਕਰ ਸਕਦੀ ਹੈ। ਹਾਲ ਹੀ ਵਿੱਚ ਸਿੱਖ ਕੌਮ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਮਨੁੱਖਤਾ ਦੀ ਸੇਵਾ ਨਿਰਸਵਾਰਥ ਅਤੇ ਬਿਨਾਂ ਕਿਸੇ ਉਮੀਦ ਦੇ ਹੈ। ਅਜਨਬੀਆਂ ਲਈ ਗੁਰੁਦੁਆਰਾ ਸਾਹਿਬਾਨਾਂ ਵਿੱਚ ਲਗਾਤਾਰ 24 ਘੰਟੇ ਭੋਜਨ ਸੇਵਾ ਇਸਦੀ ਮਿਸਾਲ ਹੈ, ਸ੍ਰੀ ਹਰਮਿੰਦਰ ਸਾਹਿਬ ਵਿਖੇ ਵਿਸ਼ਵ ਦਾ ਸਭ ਤੋਂ ਵੱਡਾ ਲੰਗਰ ਸਦੀਆਂ ਤੋਂ ਚੱਲ ਰਿਹਾ ਹੈ।ਪਿਛਲੇ ਦਿਨੀਂ ਵਿਸ਼ਵ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੌਰਾਨ ਖਾਲਸੇ ਦੀ ਲੰਗਰ ਸੇਵਾ ਬੇਮਿਸਾਲ ਰਹੀ ਹੈ ।ਇਹ ਵੱਡੇ ਬਜਟ ਵਾਲੇ ਜ਼ਿਆਦਾਤਰ ਗੈਰ-ਸਰਕਾਰੀ ਸੰਗਠਨਾਂ ਨਾਲੋਂ ਦੁਨੀਆ ਦੇ ਵਧੇਰੇ ਲੋਕਾਂ ਨੂੰ ਭੋਜਨ ਦਿੰਦਾ ਹੈ । ਧਰਮਾਂ ਦੀ ਵਿਸ਼ਵ ਸੰਸਦ ਦੇ ਭਾਗੀਦਾਰਾਂ ਲਈ ਇਸ ਦੀਆਂ ਮੁਫਤ ਭੋਜਨ ਸੇਵਾਵਾਂ ਸੰਸਾਰ ਪ੍ਰਤੀ ਇਸਦੀ ਸਮਰਪਣ ਦਾ ਪ੍ਰਮਾਣ ਹੈ।

ਕਲਪਨਾ ਕਰੋ ਕਿ ਜੇ ਸਿੱਖ ਭਾਈਚਾਰੇ ਦਾ ਆਪਣਾ ਦੇਸ਼ ਹੋਵੇ ਤਾਂ ਇਹ ਭਾਈਚਾਰਾ ਦੁਨੀਆ ਲਈ ਅਮਨ-ਸ਼ਾਂਤੀ, ਸੇਵਾਭਾਵਨਾ ਦਾ ਚੰਗਾ ਸੰਦੇਸ਼ ਲੈ ਕੇ ਆਵੇਗਾ । ਸਿੱਖ ਭਾਈਚਾਰਾ ਆਪਣੇ ਵਸੀਲਿਆਂ ਨੂੰ ਜੀਵਨ ਦੀ ਬਿਹਤਰੀ ਲਈ ਵਰਤਣਾ ਜਾਣਦਾ ਹੈ ਅਤੇ ਆਪਣੇ ਦੇਸ਼ ਰਾਹੀਂ ਮਨੁੱਖਤਾ ਦੀ ਏਕਤਾ ਦੇ ਆਦਰਸ਼ਾਂ ਨੂੰ ਮਜ਼ਬੂਤ ਕਰਨ ਲਈ ਨਵੀਂ ਪਹੁੰਚ ਪੇਸ਼ ਕਰ ਸਕਦਾ ਹੈ । ਜਦੋਂ ਕਿ ਹੋਰ ਧਾਰਮਿਕ ਭਾਈਚਾਰਿਆਂ ਦੇ ਲੋਕ ਆਪਣੇ ਆਦਰਸ਼ਾਂ ਨੂੰ ਜੀਉਣ ਵਿੱਚ ਅਸਫਲ ਰਹੇ ਹਨ, ਸਿੱਖ ਭਾਈਚਾਰੇ ਨੇ ਆਪਣੀਆਂ ਮੂਲ ਕਦਰਾਂ-ਕੀਮਤਾਂ ਪ੍ਰਤੀ ਕਾਰਜਾਂ ਵਿੱਚ ਆਪਣੀ ਵਚਨਬੱਧਤਾ ਦਿਖਾਈ ਹੈ। ਇਨ੍ਹਾਂ ਵਿੱਚ ਸਾਰਿਆਂ ਲਈ ਪਿਆਰ, ਨਿਰਸਵਾਰਥ ਸੇਵਾ, ਨਿਮਰਤਾ, ਦਇਆ, ਸਮਾਨਤਾ ਅਤੇ ਨਿਆਂ ਸ਼ਾਮਲ ਹਨ।ਪਿਛਲੇ 100 ਸਾਲਾਂ ਦੌਰਾਨ, ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ, ਕਿਸੇ ਵੀ ਧਾਰਮਿਕ ਭਾਈਚਾਰੇ ਨੇ ਮਨੁੱਖੀ ਸਨਮਾਨ ਦੀ ਰੱਖਿਆ ਲਈ ਕੰਮ ਨਹੀਂ ਕੀਤਾ ।

ਖਾਲਸਾ ਦਾ ਅਰਥ ਹੈ ‘ਸ਼ੁੱਧ ਹੋਣਾ’ ਜਾਂ ‘ਸਪੱਸ਼ਟ ਹੋਣਾ’ ਜਾਂ ‘ਮੁਕਤ ਹੋਣਾ’ ਜਾਂ ‘ਮੁਕਤ ਹੋਣਾ’।ਦੁਨੀਆ ਦੇ 27 ਮਿਲੀਅਨ ਤੋਂ ਵੱਧ ਸਿੱਖਾਂ ਵਿੱਚੋਂ 91% ਭਾਰਤ ਵਿੱਚ ਰਹਿੰਦੇ ਹਨ ਜਿਸ ਵਿੱਚੋਂ 77% ਪੰਜਾਬ ਵਿੱਚ ਰਹਿੰਦੇ ਹਨ, ਇਸ ਤੋਂ ਬਾਅਦ ਚੰਡੀਗੜ੍ਹ ਵਿੱਚ 13%, ਹਰਿਆਣਾ ਵਿੱਚ 6%, ਰਾਜਸਥਾਨ ਵਿੱਚ 5%, ਦਿੱਲੀ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ 3%, ਅਤੇ ਜੰਮੂ ਅਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੀ ਆਬਾਦੀ 2% ਹੈ। ਸਿੱਖ ਭਾਰਤ ਦੀ ਆਬਾਦੀ ਦਾ ਕਰੀਬ 2% ਹਨ, ਪਰ ਉਹਨਾਂ ਦੀ ਸਾਖਰਤਾ ਦਰ 77% ਤੋਂ ਵੱਧ ਹੈ, ਅਤੇ ਭਾਰਤੀ ਫੌਜ ਵਿੱਚ ਉਹਨਾਂ ਦੀ ਨੁਮਾਇੰਦਗੀ ਅਬਾਦੀ ਦੇ ਅਨੁਪਾਤ ਤੋਂ ਕਿਤੇ ਜ਼ਿਆਦਾ ਹੈ।ਸਿੱਖਾਂ ਦੀ ਇੱਕ ਵੱਡੀ ਗਿਣਤੀ ਆਪਣੇ ਭਾਈਚਾਰੇ ਲਈ ਇੱਕ ਹੋਮਲੈਂਡ, ਖਾਲਿਸਤਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਸਤਾਵਿਤ ਪ੍ਰਭੂਸੱਤਾ ਰਾਜ ਵਿੱਚ ਪੰਜਾਬ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼, ਅਤੇ ਰਾਜਸਥਾਨ ਦੇ ਸ੍ਰੀ ਗੰਗਾਨਗਰ, ਹਨੂੰਮਾਨਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਸ਼ਾਮਲ ਹੋਣਗੇ।

ਈਸਾਈ ਧਰਮ ਆਪਣੇ ਆਪ ਨੂੰ ਨਸਲਵਾਦ ਅਤੇ ਗੋਰਿਆਂ ਦੀ ਸਰਵਉੱਚਤਾ ਤੋਂ ਦੂਰ ਕਰਨ ਵਿੱਚ ਅਸਫਲ ਰਿਹਾ, ਅਤੇ ਯਹੂਦੀ ਧਰਮ ਨੇ ਫਲਸਤੀਨੀਆਂ ਦੀ ਮਨੁੱਖਤਾ ਨੂੰ ਉਹਨਾਂ ਦੇ ਧਰਮਾਂ ਦੀ ਪਰਵਾਹ ਕੀਤੇ ਬਿਨਾਂ ਦੇਖਣ ਤੋਂ ਇਨਕਾਰ ਕਰ ਦਿੱਤਾ। ਭਾਰਤ ਵਿੱਚ ਵੀ.ਐਚ.ਪੀ., ਆਰ.ਐੱਸ.ਐੱਸ. ਅਤੇ ਭਾਜਪਾ ਨੇ ਆਪਣੀਆਂ ਸੰਸਥਾਵਾਂ ਰਾਹੀਂ ਹਿੰਦੂਆਂ ਨੇ ਨਫ਼ਰਤ ਅਤੇ ਹਿੰਸਾ ‘ਤੇ ਬਣੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ।ਅੱਜ ਸਮੁੱਚਾ ਵਿਸ਼ਵ ਸਿੱਖ ਭਾਈਚਾਰੇ ਦੇ ਉਭਾਰ ਦੀ ਉਡੀਕ ਕਰ ਰਿਹਾ ਹੈ ਜੋ ਸਾਰੀ ਮਾਨਵਤਾ ਨੂੰ ਇੱਕ ਸਮਝਦਾ ਹੈ ਅਤੇ ਆਪਣੀ ਕਾਰਵਾਈ ਦੁਆਰਾ ਸਾਬਤ ਕਰਦਾ ਹੈ ਕਿ ਸੇਵਾ ਪ੍ਰਤੀ ਉਸਦੀ ਵਚਨਬੱਧਤਾ ਨਿਰਸਵਾਰਥ ਹੈ । ਪਿਛਲੇ ਕੁਝ ਦਹਾਕਿਆਂ ਦੌਰਾਨ ਸੰਸਾਰ ਨੂੰ ਮੁੜ ਆ ਰਹੇ ਸੰਕਟ ਦੌਰਾਨ, ਸਿੱਖ ਕੌਮ ਨੇ ਅਗਵਾਈ ਕਰਨ ਅਤੇ ਆਪਣਾ ਪੈਸਾ ਜਿੱਥੇ ਲੋੜ ਹੈ, ਉੱਥੇ ਲਗਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ।ਵਰਤਮਾਨ ਵਿੱਚ, ਸਿੱਖ ਕੌਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਸਮਾਜਿਕ ਨੈਤਿਕਤਾ ਦੇ ਸਬੰਧ ਵਿੱਚ ਬਾਕੀ ਸਾਰੇ ਧਾਰਮਿਕ ਸਮੂਹਾਂ ਵਿੱਚ ਚੰਗੇ ਦਾ ਪ੍ਰਤੀਕ ਹੈ।

ਦੁਨੀਆ ਨੂੰ “ਖਾਲਸਾ ਰਾਜ” ਦੀ ਲੋੜ ਕਿਉਂ?

  1. ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਉੱਤਰ ਪੱਛਮੀ ਭਾਰਤੀ ਉੱਪ ਮਹਾਂਦੀਪ ‘ਤੇ ਬੇਮਿਸਾਲ ਖਾਲਸਾ ਰਾਜ ਹੈ ਜਿਸ ਨੇ ਦੁਨੀਆ ਨੂੰ ਰਾਜ ਕਰਨਾ ਸਿਖਾਇਆ ।
  2. ਭਾਰਤ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ।
  3. ਸਿੱਖ ਕੌਮ ਅੱਜ ਦੁਨੀਆ ਦੇ ਹਰ ਦੇਸ਼ ਵਿੱਚ ਮੌਜੂਦ ਹੈ, ਜਿਸ ਨਾਲ ਵਪਾਰਕ ਸਾਂਝ ਵਧੇਗੀ ।
  4. ਖਾਲਸਾ ਰਾਜ ਵਿੱਚ ਕੋਈ ਵੀ ਭੁੱਖਾ ਨਹੀਂ ਰਹੇਗਾ, ਸਿੱਖਾਂ ਦੀ ਲੰਗਰ ਸੇਵਾ ਦੀ ਮਿਸਾਲ ਦੁਨੀਆ ਦੇਖ ਚੁੱਕੀ ਹੈ ।
  5. ਖਾਲਸਾ ਨਿੱਡਰ ਕੌਮ ਹੈ ਵਿਸ਼ਵ ਸ਼ਾਂਤੀ ਲਈ ਰਾਜ ਦਾ ਦਬਾਅ ਸਾਰੇ ਸੰਸਾਰ ਤੇ ਬਣੇਗਾ ।
  6. ਖਾਲਸਾ ਕਿਸੇ ਧਰਮ ਦਾ ਨਿਰਾਦਰ ਨਹੀਂ ਕਰਦਾ, ਹਰ ਧਰਮ ਦਾ ਸਨਮਾਨ ਹੋਵੇਗਾ ।
  7. ਗਰੀਬ ਅਮੀਰ ਦਾ ਫਾਸਲਾ ਖਤਮ ਹੋਵੇਗਾ ਕਿਉਂਕਿ ਇਮਾਨਦਾਰੀ ਨਾਲ ਖਾਲਸਾ ਦਸਵੰਦ ਕੱਢਦਾ ਹੈ ।
  8. ਦੁਨੀਆ ਵਿੱਚ ਇੱਕ ਕਰਾਈਮ ਫਰੀ ਰਾਜ ਹੋਵੇਗਾ ਕਿਉਂਕਿ ਖਾਲਸਾ ਕਿਸੇ ਤੇ ਜ਼ੁਲਮ ਨਹੀਂ ਕਰਦਾ ਅਤੇ ਨਾ ਹੀ ਜ਼ੁਲਮ ਹੁੰਦਾ ਬਰਦਾਸ਼ਤ ਕਰਦਾ ਹੈ ।
  9. ਕੌਮਾਂਤਰੀ ਭਾਈਚਾਰੇ ‘ਚ ਆਪਸੀ ਪਿਆਰ ਵਧੇਗਾ ਕਿਉਂਕਿ ਖਾਲਸਾ ਨਿਰਸਵਾਰਥ, ਨਿਮਰਤਾ, ਦਿਆ, ਨਿਆਂ ਅਤੇ ਸੇਵਾ ਭਾਵਨਾ ਦਾ ਹਾਮੀ ਹੈ ।
  10. ਖਾਲਸਾ ਰਾਜ ਨਾਲ ਸੰਸਾਰ ਵਿੱਚ ਖੇਤੀਬਾੜੀ ਦੇ ਯੰਤਰਾਂ, ਤਕਨੀਕਾਂ ਅਤੇ ਫਲਸਾਂ ਸਬੰਧੀ ਆਦਾਨ ਪ੍ਰਦਾਨ ਵਧਗਾ ।

ਇੱਕ ਮੁਸਲਮਾਨ ਹੋਣ ਦੇ ਨਾਤੇ ਮੈਂ ਖਾਲਸਾ ਰਾਜ ਦਾ ਸਮਰਥਨ ਕਰ ਰਿਹਾ ਹਾਂ, “ਖਾਲਸਾ ਰਾਜ” ਦੀ ਲੋੜ ਅੱਜ ਸਿਰਫ ਸਿੱਖਾਂ ਨੂੰ ਹੀ ਨਹੀਂ, ਬਲਿਕ ਪੂਰੀ ਇਨਸਾਨੀਅਤ ਨੂੰ ਹੈ । ਸਿੱਖ ਭਾਈਚਾਰੇ ਦੀ ਮਾਨਵਤਾ ਲਈ ਕੀਤੀ ਨਿਰਸਵਾਰਥ ਸੇਵਾ ਦੀ ਮੇਰੇ ਮਨ ‘ਤੇ ਗੂੜ੍ਹੀ ਛਾਪ ਹੈ । ਮੇਰਾ ਮਜ਼ਹਬ ਹੀ ਮੈਨੂੰ ਇਹ ਸਿੱਖਿਆ ਦਿੰਦਾ ਹੈ ਕਿ ਜੇਕਰ ਕੋਈ ਵਿਅਕਤੀ ਜਾਂ ਕੌਮ ਮਾਨਵਤਾ ਲਈ ਚੰਗਾ ਕੰਮ ਕਰ ਰਹੀ ਹੈ ਤਾਂ ਉਸਨੂੰ ਸਰਾਹਿਆ ਜਾਵੇ ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin