ਵਿਸ਼ਵ ਭਰ ਵਿਚ ਸਰੀਰ ਅੰਦਰ ਖੂਨ ਦੀ ਕਮੀ (ਅਨੀਮੀਆ) ਦੀ ਸਮੱਸਿਆ ਬੱਚੇ, ਨੌਜਵਾਨ, ਸੀਨੀਅਰਜ਼ ਅਤੇ ਗਰਭਵਤੀ ਔਰਤਾਂ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੁਐਚਓ) ਨੇ ਆਇਰਨ ਦੀ ਕਮੀ ਨੂੰ ਪੌਸ਼ਣ ਸੰਬੰਧੀ ਵਿਗਾੜ ਦੱਸਿਆ ਹੈ। ਵਿਸ਼ਵ ਦੇ 80% ਲੋਕਾਂ ਦੇ ਸਰੀਰ ਆਇਰਨ ਦੀ ਕਮੀ ਹੈ ਅਤੇ ਲਗਭਗ 25-30% ਲੋਕ ਅਨੀਮੀਆ ਦੇ ਸ਼ਿਕਾਰ ਹਨ। ਆਲਮੀ ਪੱਧਰ ‘ਤੇ ਅਨੀਮੀਆ ਨੇ 162 ਬਿਲੀਅਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਮਰਦਾਂ ਵਿਚ ਆਇਰਨ ਦੀ ਕਮੀ 2%, ਗੈਰ- ਹਿਸਪੈਨਿਕ ਵਾਈਟ ਔਰਤਾਂ ਵਿਚ 9-12%, ਕਾਲੇ ਅਤੇ ਮੈਕਸੀਕਨ-ਅਮਰੀਕੀ ਔਰਤਾਂ ਵਿਚ ਲਗਭਗ 20% ਦਾ ਆਂਕੜਾ ਹੋ ਗਿਆ ਹੈ। 65 ਸਾਲ ਤੋਂ ਵੱਧ ਉਮਰ ਦੇ 9% ਰੋਗੀਆਂ ਵਿਚ ਆਇਰਨ ਦੀ ਕਮੀ ਯਾਨਿ ਅਨੀਮੀਆ ਨਾਲ ਗੈਸਰੋਇੰਟੇਸਟਾਈਨਲ ਕੈਂਸਰ ਵੀ ਦੇਖਿਆ ਗਿਆ ਹੈ।ਡਬਲਯੂਐਚਓ ਅਨੁਸਾਰ 47.4% ਪ੍ਰੀਸਕੂਲ ਦੌਰਾਣ ਬੱਚੇ ਆਇਰਨ ਦੀ ਕਮੀ ਦੇ ਸ਼ਿਕਾਰ ਹੋਏ ਹਨ। ਮੁਖ ਕਾਰਨ ਸਹੀ ਖੂਰਾਕ ਨਾ ਲੈਣਾ ਹੈ। ਸਰੀਰ ਦੇ ਵਿਕਾਸ ਲਈ ਆਇਰਨ ਦੀ ਸਖਤ ਲੌੜ ਹੁੰਦੀ ਹੈ।
ਸਰੀਰ ਅੰਦਰ ਆਇਰਨ ਦੀ ਕਮੀ ਸੀ, ਡੀ, ਏ ਤਿੰਨ ਕਿਸਮ ਹੁੰਦੀ ਹੈ। ਦੂਜੀ ਕਿਸਮ ਦੀ ਆਮ ਅਤੇ ਤੀਜੀ ਰੇਸਟ ਹੈ।ਪੁਰਾਣਾ ਅਨੀਮੀਆ, ਥਕਾਵਟ, ਚਮੜੀ ‘ਤੇ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਹੈ। ਇੱਕ ਸਟਡੀ ਅਨੁਸਾਰ ਬਲੱਡ ਗਰੁੱਪ ਬੀ, ਏ ਜਾਂ ਏਬੀ ਵਾਲੇ ਲੋਕਾਂ ਨੂੰ ਅਨੀਮੀਆ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਬਲੱਡ ਗਰੁੱਪ ਓ ਵਾਲਿਆਂ ਨੂੰ ਬਿਮਾਰੀ ਦੀ ਸੰਭਾਵਨਾ ਘੱਟ ਹੁੰਦੀ ਹੈ। ਆਇਰਨ ਦੀ ਕਮੀ ਦੇ 3 ਪੜਾਅ ਪ੍ਰੀ-ਲੇਟੈਂਟ, ਲੇਟੈਂਟ ਅਤੇ ਆਈ ਡੀ ਏ. ਹੁੰਦੇ ਹਨ। ਹੀਮੋਗਲੋਬਿਨ ਲਾਲ ਖੂਨ ਦੇ ਸੈੱਲਾਂ ਦਾ ਉਹ ਹਿੱਸਾ ਹੈ ਜੋ ਖੂਨ ਨੂੰ ਆਪਣਾ ਲਾਲ ਰੰਗ ਦਿੰਦਾ ਹੈ ਅਤੇ ਲਾਲ ਖੂਨ ਦੇ ਸੈੱਲਾਂ ਨੂੰ ਪੂਰੇ ਸਰੀਰ ਅੰਦਰ ਆਕਸੀਜਨਿਤ ਬਲੱਡ ਲਿਜਾਣ ਦੇ ਯੋਗ ਬਣਾਉਂਦਾ ਹੈ। ਅਨੀਮੀਆ ਕੁੱਝ ਮਹੀਨੇ ਤੋਂ ਲੈ ਕੇ ਜਿਆਦਾ ਲੰਬੇ ਸਮੇਂ ਤੱਕ ਰਹਿਣ ਨਾਲ ਗੰਭੀਰ ਵੀ ਹੋ ਸਕਦਾ ਹੈ।ਸਰੀਰ ਦੇ ਟਿਸ਼ੁਆਂ ਨੂੰ ਆਕਸੀਜ਼ਨ ਪਹੁੰਚਾਣ ਲਈ ਲਾਲ ਲਹੂ ਦੇ ਸੈੱਲਾਂ ਦਾ ਸਿਹਤਮੰਦ ਹੋਣਾ ਜਰੂਰੀ ਹੈ। ਅਨੀਮੀਆ ਦੈ ਆਮ ਹਾਲਤ ਵਿਚ ਮਾਨਸਿਕ-ਸਰੀਰਕ ਥਕਾਵਟ ਰਹਿਣਾ, ਸਰੀਰ ਦੇ ਵਿਕਾਸ ਵਿਚ ਦੇਰੀ, ਖੁਸ਼ਕੀ ‘ਤੇ ਚਮੜੀ ਦੇ ਰੌਗਾਂ ਤੋਂ ਪਰੇਸ਼ਾਨੀ, ਕਮਜੋਰ ਨਾਖੁਣ, ਛਾਤੀ ‘ਚ ਦਰਦ, ਤੇਜ਼ ਧੜਕਣ ਦੇ ਨਾਲ ਸਾਹ ਔਖਾ ਆਉਣਾ, ਹੱਥ-ਪੈਰ ਠੰਢੇ ਮਹਿਸੂਸ ਹੋਣਾ, ਸਿਰ ਦਰਦ ਦੇ ਨਾਲ ਚੱਕਰ ਆਉਣੇ, ਕਦੇ ਕਬਜ਼-ਕਦੇ ਦਸਤ, ਹਾਜ਼ਮਾ ਖਰਾਬ ‘ਤੇ ਜੀਭ ਦੀ ਸੌਜਸ਼ ਹੋ ਜਾਂਦੀ ਹੈ। ਔਰਤਾਂ ਵਿਚ ਜਿਆਦਾ ਪੀਰੀਅਡ ਰਹਿਣ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ। ਭੌਜਨ ਤੋਂ ਪੌਸ਼ਿਟਕ ਤੱਤਾਂ ਨੂੰ ਜਜ਼ਬ ਕਰਨ ਦੀ ਯੋਗਤਾ ਘੱਟ ਸਕਦੀ ਹੈ।
ਸਰੀਰ ਦੇ ਵਿਕਾਸ ਅਤੇ ਗਰਭਵਤੀ ਔਰਤਾਂ ਅਤੇ ਪੇਟ ਅੰਦਰ ਪਲ ਰਹੇ ਬੱਚੇ ਨੂੰ ਆਇਰਨ ਦੀ ਖਾਸ ਲੌੜ ਹੁੰਦੀ ਹੈ। ਗੈਰ-ਪੋਸ਼ਿਟਕ ‘ਤੇ ਜੰਕ ਫੂਡ ਦਾ ਜ਼ਿਆਦਾ ਇਸਤੇਮਾਲ ‘ਤੇ ਲੰਬੇ ਸਮੇਂ ਤੱਕ ਸਰੀਰ ਅੰਦਰ ਆਇਰਨ ਦੀ ਕਮੀ ਕਾਰਨ ਪੈਪਟਿਕ ਅਲਸਰ, ਕੋਲੇਰੋਟਲ ਕੈਂਸਰ, ਆਂਤੜੀ ਦੇ ਗੰਭੀਰ ਰੌਗ ਹੋ ਸਕਦੇ ਹਨ। ਆਪਣੀ ਮਰਜ਼ੀ ਨਾਲ ਆਇਰਨ ਸਪਲੀਮੈਂਟਸ ਸ਼ੁਰੂ ਕਰਨ ਨਾਲ ਜ਼ਿਗਰ ਖਰਾਬ ‘ਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਹੀ ਸਪਲੀਮੈਂਟ ਸ਼ੁਰੂ ਕਰੋ।
- ਹੀਮੋਗਲੋਬਿਨ ਦਾ ਆਮ ਲੈਵਲ : ਨਵਜੰਮੇ ਬੱਚੇ ਵਿਚ 17-22 ਗ੍ਰਾਮ/ਡੀਐਲ, ਇਕ ਹਫਤੇ ਦੀ ਉਮਰ ਵਿਚ 15-20 ਗ੍ਰਾਮ/ਡੀਐਲ, ਇਕ ਮਹੀਨੇ ਦੀ ਉਮਰ ਵਿਚ 11-15 ਗ੍ਰਾਮ/ਡੀਐਲ, ਬੱਚੇ 11-13 ਗ੍ਰਾਮ/ਡੀਐਲ, ਬਾਲਗ ਮਰਦ 14-18 ਗ੍ਰਾਮ/ਡੀਐਲ, ਔਰਤਾਂ ਵਿਚ 12-16 ਗ੍ਰਾਮ/ਡੀਐਲ, ਮਿਡਲ ਉਮਰ ਦੇ ਮਰਦਾਂ ਵਿਚ 12.4-14.9 ਗ੍ਰਾਮ/ਡੀਐਲ, ਅਤੇ ਮੱਧ ਉਮਰ ਦੀਆਂ ਔਰਤਾਂ ਵਿਚ 11.7-13.8ਗ੍ਰਾਮ/ਡੀਐਲ ਦੇਖਿਆ ਜਾਂਦਾ ਹੈ।
- ਸਰੀਰ ਦੇ ਵਿਕਾਸ ਲਈ ਤਾਜ਼ੇ ਫੱਲ ਅੰਗੂਰ, ਸੰਤਰਾ, ਬਿਨਾ ਚੀਨੀ ਨਿੰਬੂ-ਸ਼ਿਕੰਜੀ, ਬਿਨਾ ਫੈਟ ਯੇਗਰਟ, ਦਹੀਂ ਦੀ ਲੱਸੀ, ਪੱਤੇਦਾਰ ਸਾਗ-ਸਬਜ਼ੀਆਂ, ਲਾਲ ਮੀਟ, ਮੱਛੀ, ਅੰਡੇ, ਬੀਨਜ਼, ਟੌਫੂ ਮਟਰ, ਦਾਲਾਂ, ਗਿਰੀਦਾਰ ਅਤੇ ਬੀਜ ਸੁੱਕੇ ਫੱਲਸੌਗੀ, ਖੁਰਮਾਨੀ ਵਗੈਰਾ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ। ਕਿਡਨੀ ਬੀਨਜ਼, ਐਵੋਕਾਡੋ, ਮੂੰਗਫਲੀ, ਬਰਾਉਣ ਚਾਵਲ, ਤਾਜ਼ੀ ਪਾਲਕ ਦਾ ਸੂਪ, ਮਟਰ ਅਤੇ ਦਾਲਾਂ ਵਿਚ ਮੌਜੂਦ ਫੋਲੇਟ, ਪ੍ਰੋਟੀਨ, ਫਾਈਬਰ, ਵਿਟਾਮਿਨ,’ਤੇ ਖਣਿਜ ਬਿਮਾਰੀਆਂ ਦੇ ਜੋਖਮ ਨੂੰ ਘਟਾ ਸਕਦੇ ਹਨ।
- ਸਵੇਰੇ ਸ਼ਾਮ ਬੀਟਰੂਟ, ਅਨਾਰ ‘ਤੇ ਤਾਜ਼ਾ ਜਿੰਜਰ ਮਿਲਾ ਕੇ ਲਗਾਤਾਰ ਜੂਸ ਪੀਣ ਨਾਲ ਥਕਾਵਟ, ਕਮਜੋਰੀ ਦੂਰ ਹੋ ਜਾਂਦੀ ਹੈ।
- 1 ਚਮਚ ਸੈਸਮੇ (ਤਿਲ) ਸੀਡਜ਼ ਪਾਣੀ ‘ਚ ੩ਘੰਟੇ ਲਈ ਭਿਗੋ ਦਿਓ। ਬਾਅਦ ਵਿਚ ਪੀਸ ਕੇ ਸ਼ਹਿਦ ਮਿਕਸ ਕਰਕੇ ਡੇਲੀ ਇਸਤੇਮਾਲ ਕਰ ਸਕਦੇ ਹੋ।
- ਨਾਰੀਅਲ ਦਾ ਦੁੱਧ, ਡਾਰਕ ਚਾਕਲੇਟ ਅਤੇ ਜੈਗਰੀ (ਗੁੜ), ਅਤੇ ਐਂਟੀਆਕਸੀਡੈਂਟ ਫੱਲ ਪਰੂਨ ‘ਤੇ ਜੂਸ, ਮਲਬੇਰੀ, ਸਟ੍ਰਾਬੇਰੀ, ਕੀਵੀ ਅਤੇ ਆਲਿਵ ਦੀ ਵਰਤੋਂ ਨਾਲ ਸਰੀਰ ਅੰਦਰ ਆਇਰਨ ਦੀ ਕਮੀ ਦੂਰ ਕੀਤੀ ਜਾ ਸਕਦੀ ਹੈ। ਆਯੁਰਵੈਦਿਕ ਸਪਲੀਮੈਂਟ ਚਿਅਵਨਪ੍ਰਾਸ਼ ਵੀ ਲੈ ਸਕਦੇ ਹੋ।
ਨੌਟ: ਗੰਭੀਰ ਬਿਮਾਰੀ ਤੋਂ ਬਚਣ ਲਈ ਸਰੀਰ ਅੰਦਰ ਖੂਨ ਦੀ ਕਮੀ ਦੇ ਆਮ ਲੱਛਣ ਮਸੂਸ ਹੁੰਦੇ ਹੀ ਬਿਨਾ ਦੇਰ ਕੀਤੇ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਇਲਾਜ਼ ਸ਼ੁਰੂ ਕਰ ਦਿਓ।
ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ