ਮਿਹਨਤਕਸ਼ ਬੰਦੇ
ਮਾਂ ਨੂੰ ਬਿਰਧ ਆਸ਼ਰਮ ਵਿੱਚ
ਆਖਰੀ ਮੌਕਾ
———————00000———————
ਲੋਕਾਂ ਦਾ ਕੰਮ
———————00000———————
ਮਾਂ ਮੇਰੀ ਦੀਆਂ ਪੈੜਾਂ
ਦੁੱਖਾਂ ਦੀ ਜਦ ਝੁੱਲੇ ਹਨ੍ਹੇਰੀ ,
ਮੈਨੂੰ ਦੇਂਦੀ ਹੱਲਾਸ਼ੇਰੀ ।
ਹਾਲਾਤ ਖ਼ਿਲਾਫ਼ ਜੇ ਤੇਰੇ ਪੁੱਤਰਾਂ ,
ਮਾਂ ਤੇਰੀ ਤਾਂ ਕੱਲੀ ਬਥੇਰੀ ।
ਸਾਰੀ ਜ਼ਿੰਦਗੀ ਰੜਕਣੀਆਂ ਨੇ ,
ਮਾਣੀਆਂ ਮੌਜਾਂ ਤੇਰੀ ਛਾਂ ਦੀਆਂ ।
ਉਹ ਮਿੱਟੀ ਮੇਰੇ ਲਈ ਸੋਨਾ- ਚਾਂਦੀ ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ ।
ਆਪ ਫਟੇ ਪੁਰਾਣੇ ਪਾ ਸੂਟ ਲੈਦੀ,
ਮੇਰੇ ਲਈ ਨਵੇਂ ਸੀ ਬੂਟ ਲੈਂਦੀ ।
ਆਪ ਰੁੱਖੀਆਂ- ਮਿੱਸੀਆਂ ਖਾ ਲੈਂਦੀ ਏ,
ਪਰ ਮੇਰੇ ਲਈ ਫਲ -ਫਰੂਟ ਲੈਂਦੀ ,
ਮੇਰੇ ਹੱਥੋਂ ਜੇ ੳਹ ਬੁਰਕੀ ਖੋਂਹਦਾ,
ਭੰਨ ਚੁੰਝਾਂ ਦਿੰਦੀ ਕਾਂ ਦੀਆਂ ।
ਉਹ ਮਿੱਟੀ ਮੇਰੇ ਲਈ ਸੋਨਾ -ਚਾਂਦੀ ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।
ਤੇਰੇ ਨਾਲ ਸ਼ਹਿਜ਼ਾਦੀ ਜ਼ਿੰਦਗੀ ,
ਤੇਰੇ ਬਿਨ ਬੇ -ਸੁਆਦੀ ਜ਼ਿੰਦਗੀ ।
ਇੱਕ ਤੇਰੇ ਨਾਲ ਹੀ ਹਾਂਸੇ ਖੇਡਾਂ ,
ਮਾਂ ਤੇਰੀ ਹੋ ਗਈ ਆਦੀ ਜ਼ਿੰਦਗੀ ।
ਸਭ ਨੂੰ ਪਤਾ ਫਿਰ ਮੈਂ ਝੂਠ ਨਾ ਬੋਲਾਂ ,
ਤਾਂ ਹੀ ਲੋਕ ਸੌਹਾਂ ਪਾਉਂਦੇ ਤੇਰੇ ਨਾਂ ਦੀਆਂ ।
ਉਹ ਮਿੱਟੀ ਮੇਰੇ ਲਈ ਸੋਨਾ -ਚਾਂਦੀ ,
ਜਿੱਥੇ ਲੱਗੀਆਂ ਪੈੜਾਂ ਮੇਰੀ ਮਾਂ ਦੀਆਂ।
———————00000———————
ਸ਼ੇਰ-ਏ-ਪੰਜਾਬ
ਸੱਚ ਬੋਲ ਕੇ ਠੋਕਰ
ਮਨ ਨੀਵੇਂ ਮੱਤਾਂ ਉੱਚੀਆਂ ।
ਦੇਸ਼ ਦੇ ਹੀਰੇ
ਬਾਪੂ ਦੇ ਹੱਥ
———————00000———————
ਗਜ਼ਲ
ਹਰ ਕੋਈ ਘਬਰਾਇਆ ਘਬਰਾਇਆ ਏ