Business

ਪੀਜ਼ਾ ਹੱਟ ਆਸਟ੍ਰੇਲੀਆ ਵਿਚ ਖੋਲ੍ਹੇਗੀ 250 ਆਊਟਲੈਟ

ਮੈਲਬੌਰਨ – ਆਸਟ੍ਰੇਲੀਆ ਦੀ ਪ੍ਰਾਈਵੇਟ ਇਕੁਇਟੀ ਫੰਡ ਮੈਨੇਜਰ ਅਲੈਗਰੋ ਨਾਲ ਅਮਰੀਕੀ ਬੇਸਡ ਯੂਮ ਬ੍ਰਾਂਡਸ ਮਿਲ ਕੇ ਆਸਟ੍ਰੇਲੀਆ ਵਿਚ ਆਪਣੇ 250 ਆਊਟਲੈਟ ਖੋਲ੍ਹਣ ਜਾ ਰਹੀ ਹੈ। ਸਥਾਨਕ ਮੈਨੇਜਮੈਟ ਟੀਮ ਫਾਸਟ ਫੂਡ ਮਾਹਿਰ ਕੰਪਨੀ ਨੂੰ ਅਮਰੀਕੀ ਕੰਪਨੀ ਦੇ ਨਿਵੇਸ਼ ਨਾਲ ਭਾਰੀ ਫਾਇਦਾ ਹੋਵੇਗਾ। ਦੋਵੇਂ ਕੰਪਨੀਆਂ ਵਿਚਕਾਰ ਸਮਝੌਤਾ ਸਿਖਰ ਚੜ੍ਹ ਗਿਆ ਹੈ। ਹੁਣ ਤੱਕ ਰਕਮ ਦਾ ਐਲਾਨ ਨਹੀਂ ਕੀਤਾ ਗਿਆ। ਇਸ ਡੀਲ ਮੁਤਾਬਕ ਪੀਜ਼ਾ ਹੱਟ ਦੀ 4 ਬਿਲੀਅਨ ਡਾਲਰ ਨਿਵੇਸ਼ ਨਾਲ ਆਸਟ੍ਰੇਲੀਆ ਦੀ ਫੂਡ ਮਾਰਕੀਟ ਵਿਚ 19 ਫੀਸਦੀ ਹਿੱਸੇਦਾਰੀ ਹੋ ਜਾਵੇਗੀ। ਪੀਜ਼ਾ ਹੱਟ ਦੇ ਆਸਟ੍ਰੇਲੀਆ ਸਥਿਤ ਜਨਰਲ ਮੈਨੇਜਰ ਗ੍ਰੇਮ ਹਿਊਸਟਨ ਨੇ ਦੱਸਿਆ ਕਿ ਇਹ ਇਕ ਬਹੁਤ ਵੱਡਾ ਕਦਮ ਹੈ ਅਤੇ ਪੀਜ਼ਾ ਹੱਟ ਮਾਰਕੀਟ ਦੇ ਵਿਚ ਇਕ ਵੱਡਾ ਨਿਖਾਰ ਆ ਜਾਵੇਗਾ ਅਤੇ ਸਾਰੇ ਆਸਟ੍ਰੇਲੀਆ ਵਿਚ ਪੀਜ਼ਾ ਹੱਟ ਉਪਲਬਧ ਹੋਣਗੇ। ਹਾਲਾਂਕਿ ਇਹ ਬਿਜਨਸ ਦੇ ਨਜ਼ਰੀਏ ਨਾਲ ਕੀਤਾ ਜਾਵੇਗਾ, ਪਰ ਇਸ ਨਾਲ ਨਿੱਜੀ ਸਮਾਜ ਸੇਵੀ ਏਜੰਡਾ ਵੀ ਅਹਿਮ ਹੋਵੇਗਾ। ਇਸ ਡੀਲ ਦੇ ਤਹਿਤ ਆਸਟ੍ਰੇਲੀਆ ਦੇ ਫਾਸਟ ਫੂਡ ਰੈਸਟੋਰੈਂਟ ਮਾਹਿਰਾਂ ਦੀ ਟੀਮ ਭੋਜਨ ਪਦਾਰਥਾਂ ਦੀ ਨਿਗਰਾਨੀ ਰੱਖੇਗੀ। ਸਮਝੌਤੇ ਦੇ ਤਹਿਤ ਹੁਣ ਸਾਬਕਾ ਮੈਕਡੋਨਲਡ ਕਾਰਜਕਾਰੀ ਮੁਖੀ ਪੀਟਰ ਰੋਡਵੈਲ, ਲਿਸਾ ਰੈਨਸਮ ਅਤੇ ਕ੍ਰਿਸ ਲੈਸਲੀ ਇਸ ਮਾਹਿਰਾਂ ਦੀ ਟੀਮ ਵਿਚ ਸ਼ਾਮਲ ਹੋਣਗੇ। ਇਸ ਸਮਝੌਤੇ ਤਹਿਤ ਕੰਪਨੀ ਦੇ ਚੇਅਰਮੈਨ ਰੈਨਸਮ ਅਤੇ ਮੁੱਖ ਅਪਰੇਟਿੰਗ ਅਫਸਰ ਲੈਸਲੀ ਚੈਫ ਹੋਣਗੇ।
ਐਲਗਰੋ ਕਾਫੀ ਦੇਰ ਤੋਂ ਇਕ ਅਜਿਹਾ ਨੈਟਵਰਕ ਲੱਭ ਰਹੀ ਸੀ, ਜਿਸ ਨਾਲ ਪੀਜ਼ਾ ਹੱਟ ਸਟੋਰਾਂ ਵਿਚ ਵਾਧਾ ਹੋਵੇ ਅਤੇ ਨਿਵੇਸ਼ ਹੋਣ ਦੇ ਨਾਲ ਸਰੋਤ ਅਤੇ ਪ੍ਰਬੰਧਕੀ ਢਾਂਚਾ ਵੀ ਮਿਲ ਸਕੇ। ਐਲਗਰੋ ਦੇ ਫਾਊਂਡਿੰਗ ਪਾਰਟਨਰ ਕ੍ਰੈਸਟਰ ਮੇਨਹੈਨ ਨੇ ਦੱਸਿਆ ਕਿ ਸਾਡੀ ਲਈ ਇਹ ਬਹੁਤ ਅਹਿਮ ਮੌਕਾ ਹੈ ਕਿ ਅਸੀਂ ਆਪਣੇ ਬ੍ਰਾਂਡ ਸਾਰੇ ਆਸਟ੍ਰੇਲੀਆ ਵਿਚ ਪਹੁੰਚਾ ਸਕਾਂਗੇ। ਐਲਗਰੋ ਨੇ ਆਸਟ੍ਰੇਲੀਆ ਦੇ ਨਾਲ ਨਿਊਜ਼ੀਲੈਂਡ ਵਿਚ ਵੀ ਨਿਵੇਸ਼ ਕੀਤਾ ਹੈ। ਯਮ ਫਿਲਹਾਲ ਆਸਟ੍ਰੇਲੀਆ ਵਿਚ ਕੇ ਐਫ਼ ਸੀ ਦੇ ਆਊਟਲੈਟਸ ਦੀ ਚੇਨ ਨੂੰ ਬਰਕਰਾਰ ਰੱਖੇਗੀ।

Related posts

ਨਿਊਯਾਰਕ ਸਟਾਕ ਐਕਸਚੇਂਜ ‘ਚ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਦਾ ਸਵਾਗਤ !

admin

 ਕ੍ਰੈਡਿਟ ਕਾਰਡ ਦੀ ਵਰਤੋਂ ਕਰੋ  ਪਰ ਸਾਵਧਾਨੀ ਤੇ ਸਮਝਦਾਰੀ ਨਾਲ !

admin

ਈ-ਰੁਪਏ ਤੋਂ ਕਿਸਨੂੰ ਫਾਇਦਾ ਹੁੰਦਾ ਹੈ ?

admin