BusinessArticlesInternationalTravel

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

ਡੁਬਈ ਦੇ ਵਰਲਡ ਆਇਲੈਂਡਜ਼ ‘ਤੇ ਸਥਿਤ ਵੋਕੋ ਡੁਬਈ ਨਾਈਸ (ਫੋਟੋ: ਵੈਭਵ ਮਹਿਤਾ)।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਡੁਬਈ ਦਾ ਹੋਟਲ ਉਦਯੋਗ ਹੁਣ ਸਿਰਫ਼ ਵੱਡੇ ਆਕਾਰ ਜਾਂ ਸ਼ਾਨਦਾਰ ਇਮਾਰਤਾਂ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਹੁਣ ਇਹ ਤਜ਼ਰਬਾ-ਕੇਂਦਰਿਤ, ਡਿਜ਼ਾਈਨ-ਅਧਾਰਿਤ ਅਤੇ ਵਿਸ਼ੇਸ਼ ਮਹਿਮਾਨਨਿਵਾਜ਼ੀ ਵੱਲ ਵਧ ਰਿਹਾ ਹੈ। ਵੈਲਨੈੱਸ ਰਿਜ਼ੋਰਟਾਂ ਤੋਂ ਲੈ ਕੇ ਬਾਲਗਾਂ ਲਈ ਖਾਸ ਟਾਪੂਆਂ ਅਤੇ ਮੈਡੀਟਰੇਨੀਅਨ ਥੀਮ ਵਾਲੇ ਬੀਚਫਰੰਟ ਸਟੇਅ ਤੱਕ, 2026 ਵਿੱਚ ਖੁੱਲਣ ਵਾਲੇ ਕਈ ਵੱਡੇ ਹੋਟਲ, ਡੁਬਈ ਦੀ ਵਧਦੀ ਹੋਈ ਵੱਖ-ਵੱਖ ਰਹਿਣ-ਸਹਿਣ ਦੀ ਪੇਸ਼ਕਸ਼ ਨੂੰ ਦਰਸਾਉਂਦੇ ਹਨ।

ਇਸੇ ਸਾਲ 2026 ਵਿੱਚ ਡੁਬਈ ਦੇ ਹੋਟਲ ਤਜ਼ਰਬੇ ਨੂੰ ਨਵੀਂ ਵਿਆਖਿਆ ਦੇਣ ਵਾਲੇ ਕੁੱਝ ਪ੍ਰਮੁੱਖ ਹੋਟਲ ਖੁੱਲ੍ਹਣ ਜਾ ਰਹੇ ਹਨ, ਜਿਹਨਾਂ ਦਾ ਬਿਓਰਾ ਇਥੇ ਦਿੱਤਾ ਜਾ ਰਿਹਾ ਹੈ:

ਸਿਕਸ ਸੈਂਸਿਜ਼ ਦਾ ਪਾਮ, ਡੁਬਈ

ਵੈਲਨੈੱਸ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਬ੍ਰਾਂਡ Six Senses ਆਪਣੀ ਬਹੁਤ ਉਡੀਕ ਕੀਤੀ ਡੁਬਈ ਐਂਟਰੀ Six Senses The Palm ਨਾਲ ਕਰ ਰਿਹਾ ਹੈ। ਇਹ ਇੱਕ ਬੂਟੀਕ ਰਿਜ਼ੋਰਟ ਹੋਵੇਗਾ, ਜਿਸ ਵਿੱਚ ਸਿਰਫ਼ 61 ਹੋਟਲ ਕਮਰੇ ਅਤੇ 162 ਬ੍ਰਾਂਡਡ ਰਿਹਾਇਸ਼ਾਂ ਸ਼ਾਮਲ ਹਨ, ਜੋ ਸ਼ਾਨੋ-ਸ਼ੌਕਤ ਦੀ ਥਾਂ ਨਿੱਜਤਾ, ਸ਼ਾਂਤੀ ਅਤੇ ਭਾਈਚਾਰਕ ਅਨੁਭਵ ‘ਤੇ ਧਿਆਨ ਕੇਂਦਰਿਤ ਕਰਦਾ ਹੈ।

ਪਾਮ ਜੁਮੇਰਾਹ ‘ਤੇ ਸਥਿਤ, ਇਸ ਰਿਜ਼ੋਰਟ ਦੀ ਆਰਕੀਟੈਕਚਰ ਕੋਰਲ ਰੀਫ਼ਾਂ ਅਤੇ ਸਮੁੰਦਰੀ ਪ੍ਰਣਾਲੀਆਂ ਤੋਂ ਪ੍ਰੇਰਿਤ ਹੈ। ਇੱਥੇ 60,000 ਵਰਗ ਫੁੱਟ ਦਾ ਵੈਲਨੈੱਸ ਅਤੇ ਸੋਸ਼ਲ ਕਲੱਬ, Six Senses ਸਪਾ ਅਤੇ ਰਵਾਇਤੀ ਐਮੀਰਾਤੀ ਮਜਲਿਸ ਤੋਂ ਪ੍ਰੇਰਿਤ ਸਾਂਝੇ ਸਥਾਨ ਸ਼ਾਮਲ ਹਨ। ਜੋ ਯਾਤਰੀ ਸ਼ੋਰ-ਸ਼ਰਾਬੇ ਦੀ ਥਾਂ ਆਰਾਮ ਅਤੇ ਸਿਹਤ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਲਈ ਇਹ ਹੋਟਲ ਇੱਕ ਵੱਡੀ ਖਾਸ ਪੇਸ਼ਕਸ਼ ਹੋਵੇਗੀ। ਸਿਕਸ ਸੈਂਸਿਜ਼ ਦਾ ਪਾਮ, 2026 ਦੀ ਤੀਜੀ ਤਿਮਾਹੀ ਵਿੱਚ ਖੁੱਲ੍ਹਣ ਦੀ ਉਮੀਦ ਕੀਤੀ ਜਾ ਰਹੀ ਹੈ।

ਵੋਕੋ ਡੁਬਈ ਨਾਈਸ – ਦਾ ਹਾਰਟ ਆਫ ਯੋਰਪ

ਡੁਬਈ ਦੇ ਵਰਲਡ ਆਇਲੈਂਡਜ਼ ‘ਤੇ ਸਥਿਤ voco Dubai Nice, ਕਲੇਂਨਡਿਏਂਨਸਟ ਗਰੁੱਪ ਦੇ ਬਹੁ-ਮੰਤਵੀ  Heart of Europe ਪ੍ਰੋਜੈਕਟ ਅਧੀਨ ਦੂਜੀ ਵੋਕੋ ਬ੍ਰਾਂਡਡ ਪ੍ਰਾਪਰਟੀ ਹੈ। ਇਹ ਸਿਰਫ਼ ਬਾਲਗਾਂ ਲਈ ਬਣਾਇਆ ਗਿਆ ਟਾਪੂ ਰਿਟਰੀਟ ਹੈ, ਜੋ ਫ੍ਰੈਂਚ ਰਿਵੀਏਰਾ ਦੀ ਐਨਰਜ਼ੀ ਤੋਂ ਪ੍ਰੇਰਿਤ ਹੈ।

264 ਕਮਰਿਆਂ ਵਾਲਾ ਇਹ ਹੋਟਲ ਮੇਨਲੈਂਡ ਡੁਬਈ ਤੋਂ ਸਿਰਫ਼ 15 ਮਿੰਟ ਦੀ ਸਪੀਡਬੋਟ ਦੂਰੀ ‘ਤੇ ਸਥਿਤ ਹੈ। ਇਹ ਹੋਟਲ ਬੀਚ ਕਲੱਬ ਕਲਚਰ ਨੂੰ ਨਾਈਟਲਾਈਫ ਵਾਲੀ ਮਹਿਮਾਨਨਿਵਾਜ਼ੀ ਦੇ ਨਾਲ ਮਿਲਾਉਂਦਾ ਹੈ। ਜਨਵਰੀ 2026 ਦੇ ਵਿੱਚ ਖੁੱਲ੍ਹਾ ਇਹ ਹੋਟਲ ਦਾ ਹਾਰਟ ਆਫ਼ ਯੋਰਪ ਦੇ ਡਿਵੈਲਪਮੈਂਟ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਜੋ 5000 ਚਾਬੀਆਂ ਵਾਲੇ, 20 ਹੋਟਲ ਵਾਲੇ ਆਈਲੈਂਡ ਡੈਸਟੀਨੇਸ਼ਨ ਦੇ ਤੌਰ ‘ਤੇ ਮਸ਼ਹੂਰ ਹੈ। ਅਰਬ ਸਾਗਰ ਦੇ ਨਜ਼ਾਰੇ ਵਾਲਾ ਇੱਕ ਬੋਲਡ, ਰੰਗੀਨ ਸ੍ਹਾਮਣੇ ਦਾ ਹਿੱਸਾ, ਇੱਕ ਸੈਂਟਰਲ ਪਾਰਟੀ ਪੂਲ ਅਤੇ ਬੀਚ ਫਰੰਟ ਸੀਫੂਡ ਤੋਂ ਲੈਕੇ ਸ਼ੈਂਪੇਨ ਬਾਰ ਅਤੇ ਲੇਟ ਨਾਈਟ ਕਲੱਬ ਤੱਕ ਪੰਜ ਵੱਖ-ਵੱਖ ਡਾਇਨਿੰਗ ਅਤੇ ਨਾਈਟ ਲਾਈਫ਼ ਮਨੋਰੰਜਨ ਸਥਾਨ ਸ਼ਾਮਲ ਹਨ। ਇਹ ਹੋਟਲ ਕਲਾਈਮੇਟ ਕੰਟਰੋਲ ਰੇਨਿੰਗ ਸਟ੍ਰੀਟ ਨਾਲ ਵੀ ਜੁੜਿਆ ਹੋਇਆ ਹੈ। ਜੋ ਯੋਰਪੀਅਨ ਮੌਸਮ ਦੀ ਸਥਿਤੀ ਨੂੰ ਫਿਰ ਤੋਂ ਬਨਾਉਣ ਵਾਲਾ ਇੱਕ ਸਿਗਨੇਚਰ ਅਟਰੇਕਸ਼ਨ ਹੈ। ਇਹ ਇੱਕ ਵੱਡੇ ਕੋਟੇ ਡੀਅਯੂਰ ਕਲੱਸਟਰ ਦਾ ਹਿੱਸਾ ਹੈ ਜਿਸ ਵਿੱਚ ਕੇਨਸ ਅਤੇ ਟ੍ਰੋਪੇਜ਼ ਥੀਮ ਵਾਲੇ ਹੋਟਲ ਸ਼ਾਮਿਲ ਹੋਣਗੇ।

ਮਾਰਬੇਲਾ ਡੁਬਈ

ਦਾ ਹਾਰਟ ਆਫ਼ ਯੋਰਪ ਵਿੱਚ ਵੀ ਖੁੱਲ੍ਹਣ ਵਾਲਾ ਮਾਰਬੇਲਾ ਰਿਜ਼ੋਰਟ ਹੋਟਲ ਡੁਬਈ ਦੇ ਔਫ਼ਸ਼ੋਰ ਆਈਲੈਂਡਸ ਵਿੱਚ ਅੰਡਾਲੂਸੀਅਨ ਸ਼ਾਨ ਨੂੰ ਡੁਬਈ ਦੇ ਟਾਪੂਆਂ ‘ਤੇ ਲਿਆਉਂਦਾ ਹੈ। 157 ਕਮਰਿਆਂ ਵਾਲਾ ਇਹ ਰਿਜ਼ੋਰਟ ਨਿੱਜੀ ਬੀਚਾਂ, ਸਾਲ ਭਰ ਮੀਂਹ ਵਾਲੇ ਤਜਰਬੇ ਅਤੇ ਅੰਡਰਵਾਟਰ ਸਮੁੰਦਰੀ ਆਕਰਸ਼ਣਾਂ ਨਾਲ ਭਰਪੂਰ ਇੱਕ ਵਿਲੱਖਣ ਅਨੁਭਵ ਪੇਸ਼ ਕਰਦਾ ਹੈ।

ਇਸ ਦੀ ਖਾਸ ਪਚਾਣ Coral Institute ਹੈ, ਜੋ ਸਮੁੰਦਰੀ ਰੱਖ-ਰਖਾਵ ‘ਤੇ ਕੇਂਦਰਿਤ ਹੈ ਅਤੇ ਜਿੱਥੇ ਮਹਿਮਾਨ ਸਨੋਰਕੈਲਿੰਗ ਅਤੇ ਡਾਈਵਿੰਗ ਰਾਹੀਂ ਕੋਰਲ ਰੀਫ਼ਾਂ ਨੂੰ ਦੇਖ ਸਕਦੇ ਹਨ। ਛੇ ਡਾਇਨਿੰਗ ਥਾਵਾਂ, ਬਾਗ਼, ਸਿਟਰਸ ਗ੍ਰੋਵ ਅਤੇ ਸ਼ਾਂਤ ਮਾਹੌਲ ਇਸਨੂੰ ਹੌਲੀ-ਜੀਵਨ ਸ਼ੈਲੀ ਪਸੰਦ ਕਰਨ ਵਾਲੇ ਯਾਤਰੀਆਂ ਲਈ ਆਦਰਸ਼ ਬਣਾਉਂਦੇ ਹਨ। ਮਾਰਬੇਲਾ ਡੁਬਈ ਦੇ ਸਾਲ 2026 ਦੇ ਪਹਿਲੇ ਅੱਧ ਵਿੱਚ ਖੁੱਲ੍ਹਣ ਦੀ ਉਮੀਦ ਹੈ।

ਗ੍ਰੈਨ ਮੇਲੀਆ ਡੁਬਈ ਜੁਮੇਰਾਹ

ਜੁਮੇਰਾਹ 1 ਵਿੱਚ ਖੁੱਲ੍ਹਣ ਲਈ ਤਿਆਰ, ਗ੍ਰੈਨ ਮੇਲੀਆ ਡੁਬਈ ਜੁੰਮੇਰਾਹ ਯੂਏਈ ਵਿੱਚ ਸਪੈਨਿਸ਼ ਲਗਜ਼ਰੀ ਬ੍ਰਾਂਡ ਦੀ ਪ੍ਰਮੁੱਖ ਐਂਟਰੀ ਹੈ। ਡਬਲ-ਫਰੰਟਡ ਬੀਚਫ੍ਰੰਟ ਪ੍ਰਾਪਰਟੀ ਵਿੱਚ 140 ਮੀਟਰ ਦਾ ਨਿੱਜੀ ਬੀਚ, ਪੋਰਟ ਡੇ ਲਾ ਮੇਰ ਮਰੀਨਾ ਦੇ ਬਿਨਾਂ ਰੁਕਾਵਟ ਵਾਲੇ ਦ੍ਰਿਸ਼ ਅਤੇ ਡੁਬਈ ਦੇ ਸਭ ਤੋਂ ਪ੍ਰਸਿੱਧ ਜੀਵਨ ਸ਼ੈਲੀ ਆਂਢ-ਗੁਆਂਢਾਂ ਵਿੱਚੋਂ ਇੱਕ ਤੱਕ ਸਿੱਧੀ ਪਹੁੰਚ ਹੋਵੇਗੀ।

ਉੱਚ-ਲਗਜ਼ਰੀ ਸ਼੍ਰੇਣੀ ਵਿੱਚ ਮਜ਼ਬੂਤੀ ਨਾਲ ਸਥਿਤ, ਹੋਟਲ ਕਿਉਰੇਟਿਡ ਡਾਇਨਿੰਗ, ਵਿਆਪਕ ਤੰਦਰੁਸਤੀ ਸਹੂਲਤਾਂ ਅਤੇ ਵੱਡੇ ਪ੍ਰੋਗਰਾਮ ਸਥਾਨਾਂ ਦੀ ਪੇਸ਼ਕਸ਼ ਕਰੇਗਾ, ਜਿਸ ਵਿੱਚ ਡੁਬਈ ਦਾ ਪਹਿਲਾ ਨੋਵੀਕੋਵ ਬੀਚ ਸਥਾਨ ਸ਼ਾਮਲ ਹੈ, ਜੋ ਭੋਜਨ ਅਤੇ ਜੀਵਨ ਸ਼ੈਲੀ ਯਾਤਰੀਆਂ ਲਈ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਡਾਊਨਟਾਊਨ, ਲਾ ਮੇਰ ਦੇ ਨੇੜੇ ਇਸਦਾ ਕੇਂਦਰੀ ਸਥਾਨ ਅਤੇ ਵਿਸ਼ੇਸ਼ ਰਿਹਾਇਸ਼ੀ ਖੇਤਰ, ਇਸਨੂੰ ਕਨੈਕਟੀਵਿਟੀ ਨਾਲ ਸਮਝੌਤਾ ਕੀਤੇ ਬਿਨਾਂ, ਬੀਚ ਪਹੁੰਚ ਦੀ ਮੰਗ ਕਰਨ ਵਾਲੇ ਸੈਲਾਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਵੱਲ ਖਿੱਚਦਾ ਹੈ। ਗ੍ਰੈਨ ਮੇਲੀਆ ਡੁਬਈ ਜੁਮੇਰਾਹ ਦਸੰਬਰ 2026 ਵਿੱਚ ਖੁੱਲ੍ਹਣ ਲਈ ਤਹਿ ਕੀਤਾ ਗਿਆ ਹੈ।

Related posts

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

admin

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

admin

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

admin