ਵਿਸ਼ਵ ਸਿਹਤ ਅਸੈਂਬਲੀ ਨੇ 2020 ਨੂੰ ਨਰਸ ਅਤੇ ਦਾਈਆਂ ਦਾ ਅੰਤਰਰਾਸ਼ਟਰੀ ਸਾਲ ਐਲਾਨ ਕੀਤਾ ਹੋਇਆ ਹੈ। ਨਰਸ ਅਤੇ ਦਾਈਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਖਾਸ ਰੋਲ ਅਦਾ ਕਰਦੀਆਂ ਹਨ। ਅੱਜ ਮਹਾਂਮਾਰੀ ਕੋਵਿਡ 19 ਦੋਰਾਨ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਵਾਇਰਸ ਨਾਲ ਪੀੜਿਤ ਲੋਕਾਂ ਦੀ ਜ਼ਿੰਦਗੀ ਬਚਾਓਣ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਵਿਸ਼ਵ ਭਰ ਵਿਚ ਨਰਸਾਂ, ਦਾਈਆਂ ਅਤੇ ਸੋਸ਼ਲ ਵਰਕਰਜ਼ ਵਿਚ 75% ਔਰਤਾਂ ਐਕਟਿਵ ਹਨ। ਇਹ ਓਹ ਲੋਕ ਹਨ ਜੋ ਆਪਣੀ ਜ਼ਿੰਦਗੀ ਡਿਲੀਵਰੀ ਦੌਰਾਣ ਮਾਂ ਅਤੇ ਬੱਚੇ ਦੀ ਜਾਨ ਬਚਾਉਣ ਦੇ ਨਾਲ ਪੂਰੀ ਦੇਖਭਾਲ, ਕਮਿਊਨਿਟੀ ਲਈ ਜੀਵਨ-ਰਕਸ਼ਕ ਵੈਕਸੀਨ, ਸਿਹਤ ਸਲਾਹ ਦੇਣੀ, ਸੀਨੀਅਰਜ਼ ਦੀ ਦੇਖਭਾਲ ਅਤੇ ਰੌਜ਼ਾਨਾਂ ਦੀਆਂ ਸਿਹਤ ਲ਼ੋੜਾਂ ਨੂੰ ਪੂਰਾ ਵੀ ਕਰ ਰਹੀਆਂ ਹਨ।
ਵਿਸ਼ਵ ਪੱਧਰ ਤੇ 2020 ਤੱਕ ਸਿਹਤ ਟੀਚਾ ਪੂਰਾ ਕਰਨ ਲਈ ਦੁਨੀਆ ਨੂੰ 9 ਮਿਲੀਅਨ ਨਰਸਾਂ ਤੇ ਦਾਈਆਂ ਦੀ ਲੋੜ ਹੈ। ਨਰਸਾਂ ਅਤੇ ਦਾਈਆਂ ਦੇ ਕੰਮ ਨੂੰ ਮਨਾਓੁਣ ਦੇ ਇੱਕ ਸਾਲ ਦੇ ਯਤਨਾਂ ਵਿੱਚ ਸੰਸਥਾਂਵਾਂ ਆਈ ਸੀ ਐਮ; ਆਈ ਸੀ ਅੇਨ; ਯੂ ਅੇਨ ਐਫ਼ ਪੀ ਓੇ; ਡਬਲਿਓ ਐਚ ਓ ਦੇ ਸਹਿਯੋਗ ਨਾਲ ਹਰ ਚੁਣੋਤੀ ਦਾ ਸਾਹਮਣਾ ਕਰਨਗੀਆਂ। ਪੂਰੀ ਦੂਨੀਆ ਹਰ ਸਾਲ ਡਬਲਯੂ ਐਚ ਓ ਦੁਆਰਾ ਚਲਾਈ ਹਰ ਮੁਹਿੰਮ ‘ਤੇ ਫੋਕਸ ਰੱਖਦੀ ਹੈ। ਹੈਲਥ ਫਾਰ ਆਲ ਦੁਨੀਆ ਭਰ ਦੇ ਸਹਿਯੋਗ ਨਾਲ ਹੀ ਮੁਮਕਿਨ ਹੈ। ਅੱਜ ਕੁੱਝ ਓਹ ਨਰਸਾਂ ਦਾ ਜ਼ਿਕਰ ਵੀ ਕਰਾਂਗੇ, ਜਿਨਾਂ ਨੇ ਸਮਾਜ ਦੀ ਭਲਾਈ ਲਈ ਨਾ ਭੁਲਣ ਵਾਲਾ ਖਾਸ ਯੋਗਦਾਨ ਦਿੱਤਾ ਹੈ।
- ਫਲੋਰੈਂਸ ਨਾਈਟਿੰਗਲ – ਮਾਡਰਨ ਨਰਸਿੰਗ ਦੀ ਸੰਸਥਾਪਕ (1820-1920)
- ਕਲੇਰਾ ਬਾਰਟਨ – ਅਮੈਰੀਕਨ ਰੈਡ ਕਰਾਸ ਦੀ ਸੰਸਥਾਪਕ (1821-1912)
- ਮੈਰੀ ਬ੍ਰੈਕਿਨਰਿਜ਼ – ਰੂਰਲ ਹੈਲਥ ਕੇਅਰ ਐਂਡ ਫਰੰਟੀਅਰ ਨਰਸਿੰਗ ਸਰਵਿਸ (1881-1965)
- ਡੋਰਥੀਆ ਡਿਕਸ – ਸੰਯੁਕਤ ਰਾਜ ਵਿਚ ਮਾਨਸਿਕ ਤੌਰ ‘ਤੇ ਬਿਮਾਰਾਂ ਦੇ ਹੱਕਾਂ ਲਈ ਖਾਸ ਯੋਗਦਾਨ (1802-1887)
- ਮਾਰਗਰੇਟ ਸੇਂਗਰ – ਯੋਜਨਾਬੱਧ ਮਾਪਿਆਂ ਦੀ ਸੰਸਥਾਪਕ (1879-1966)
- ਐਲਿਜ਼ਾਬੈਥ ਗ੍ਰੇਸ ਨੀਲ – ਨਰਸਿੰਗ ਰਜਿਸਟ੍ਰੇਸ਼ਨ ਸਿਸਟਮ ਦੀ ਸ਼ਰੂਆਤ (1846-1926)
ਸਿਹਤ-ਸੰਭਾਲ ਦੇ ਖੇਤਰ ਵਿੱਚ ਬੱਚੇ ਦੇ ਜਨਮ ਵੇਲੇ ਦਾਈਆਂ ਦਾ ਅਤੇ ਬਿਮਾਰੀ ਵਿੱਚ ਹਸਪਤਾਲ, ਨਰਸਿੰਗ ਹੋਮ, ਹੈਲਥ ਸੈਂਟਰ ਅੰਦਰ ਮਨੁੱਖ ਦੇ ਆਖਰੀ ਸਾਹ ਤੱਕ ਨਰਸਾਂ ਪੂਰੀ ਜਿੰਮੇਵਾਰੀ ਨਾਲ ਕੰਮ ਕਰ ਰਹੀਆਂ ਹਨ।ਹਸਪਤਾਲ, ਮੈਡੀਕਲ ਸੈਂਟਰਾਂ ਵਿੱਚ ਨਰਸਾਂ ਡਾਕਟਰ ਤੋਂ ਪਹਿਲਾਂ ਰੋਗੀਆਂ ਦੀ ਮਦਦ ਕਰਨ ਦੇ ਨਾਲ ਨਰਸਿੰਗ ਦੇਖਭਾਲ ਕਰਦੀਆਂ ਹਨ। ਸਰਜਰੀ ਤੌਂ ਪਹਿਲਾਂ ਆਪ੍ਰੇਸ਼ਨ ਥੀਏਟਰ ਵਿੱਚ ਤਿਆਰੀ ਨਰਸਾਂ ਹੀ ਕਰਦੀਆਂ ਹਨ। ਨਰਸਾਂ ਦਾਈਆਂ ਲੈਬ ਵਿੱਚ ਬਲੱਡ ਵਰਕ, ਮਰੀਜ਼ਾਂ ਦੀ ਮੁਢਲੀ ਜਾਂਚ, ਆਈæਵੀ ਤਰਲ ਪਦਾਰਥ, ਰੋਗੀ ਨੂੰ ਦਵਾਈ ਦੇਣਾ ਤੇ ਜਖਮਾਂ ਦੀ ਡਰੈਸਿੰਗ ਵਗੈਰਾ ਫਰਜ ਅਦਾ ਕਰਦੀਆਂ ਹਨ। ਨਰਸਾਂ ਦਾਈਆਂ 24 ਘੰਟੇ ਰੋਗੀਆਂ ਦੀ ਮਦਦ ਲਈ ਤਿਆਰ ਰਹਿੰਦੀਆਂ ਹਨ।
ਪਹਿਲੇ ਵਿਸ਼ਵ ਯੁੱਧ ਵਿੱਚ ਦੁਨਿਆ ਭਰ ਵਿੱਚ ਕਨੇਡਾ ਪਹਿਲਾ ਮੁਲਕ ਸੀ ਜਿਸਨੇ ਔਰਤਾਂ ਨੂੰ ਫੌਜ ਵਿੱਚ ਸ਼ਾਮਿਲ ਕਰਕੇ ਸਨਮਾਨ ਦਿੱਤਾ ਸੀ।ਯੁੱਧ ਦੇ ਸ਼ੁਰੂ ਵਿੱਚ ਨਰਸਾਂ ਨੂੰ ਅਗਲੀਆਂ ਲਾਈਨਾਂ ਦੇ ਨੇੜੇ ਹਾਦਸਾ ਪੀੜਿਤ ਕਲੀਅਰਿੰਗ ਸਟੇਸ਼ਨਾਂ ‘ਤੇ ਨਹੀਂ ਭੇਜਿਆ ਗਿਆ, ਜਿਥੇ ਗੌਲੀਬਾਰੀ ਦਾ ਸਾਹਮਨਾ ਕਰਨਾ ਪੈ ਸਕਦਾ ਸੀ। ਸੁਰਰੱਖਅਿਤ ਦੂਰੀ ਤੇ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਸੀ। ਜਿੱਥੇ ਜਖਮੀ ਸੈਨਿਕਾਂ ਦਾ ਇਲਾਜ ਕਰਕੇ ਬਚਾਇਆ ਗਿਆ। ਯੁੱਧ ਵੇਲੇ ਹਸਪਤਾਲ ਵਾਲੇ ਜਹਾਜ ਨੂੰ ਦੁਸ਼ਮਣਾਂ ਨੇ ਨਿਸ਼ਾਨਾ ਬਣਾਇਆ, ਸੈਨਿਕਾਂ ਦੇ ਨਾਲ-ਨਾਲ ਨਰਸਾਂ ਵੀ ਮੌਤ ਦਾ ਸ਼ਿਕਾਰ ਹੋ ਗਈਆਂ। ਕੈਨੇਡਿਅਨ ਆਰਮੀ ਮੈਡੀਕਲ ਕੌਰ ਵਿੱਚ ਤਿੰਨ ਹਜਾਰ ਤੌਂ ਵੱਧ “ਨਰਸਿੰਗ ਭੈਣਾਂ ਨੇ ਸੇਵਾ ਕੀਤੀ।ਪਹਿਲੇ ਵਿਸ਼ਵ ਯੁੱਧ ਦੇ ਅੰਤ ਤੱਕ 46 ਕੈਨੇਡੀਅਨ ਭੈਣਾਂ ਦੀ ਮੌਤ ਹੋ ਗਈ ਸੀ। ਡਬਲਿਓੂæ ਐਚæ ਓæ ਦੇ ਮੁਤਾਬਕ ਨਰਸਾਂ ਅਤੇ ਦਾਈਆਂ ਹਰ ਸਿਹਤ ਪ੍ਰਣਾਲੀ ਦੀ ਰੀੜ ਦੀ ਹੱਡੀ ਹਨ। ਸਾਲ 2020 ਵਿਚ ਅਸੀਂ ਸਾਰਿਆਂ ਦੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਨਰਸਾਂ ਅਤੇ ਦਾਈਆਂ ਵਿਚ ਨਿਵੇਸ਼ ਕਰਨ ਲਈ ਕਹਿ ਰਹੇ ਹਾਂ। ਹਰ ਆਦਮੀ ਨੂੰ ਨਰਸ ਤੇ ਦਾਈਆਂ ਦਾ ਸਨਮਾਨ ਅਤੇ ਧੰਨਵਾਦ ਕਰਨਾ ਚਾਹੀਦਾ ਹੈ।
ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ