Articles

ਪੰ. ਨਹਿਰੂ ਵੱਲੋਂ ‘ਕਾਬੋ ਵੈਲੀ’ ਦਾ ਬਰਮਾ ਨੂੰ ਦੇਣਾ ਇਕ ਇਤਿਹਾਸਕ ਭੁੱਲ

ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ। 90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ ਖੇਤਰਫਲ 21327 ਕਿਲੋਮੀਟਰ ਹੈ। ਇਸ ਪ੍ਰਾਂਤ ਵਿਚ ਕੇਵਲ ਇਕੋ ਸ਼ਹਿਰ ਇੰਫ਼ਾਲ ਹੈ ਜੋ ਕਿ ਇਸ ਦੀ ਰਾਜਧਾਨੀ ਵੀ ਹੈ। ਮੁਖ ਕਿੱਤਾ ਹੈਂਡਲੂਮ ਹੈ। ਲਗਭਗ 5 ਲੱਖ ਕਾਰੀਗਰ ਇਸ ਕਿਤੇ ਨਾਲ ਜੁੜੇ ਹੋਏ ਹਨ।
ਮਨੀਪੁਰ ਦਾ ਜ਼ਿਕਰ ਸਦੀਆਂ ਤੋਂ ਹੁੰਦਾ ਆਇਆ ਹੈ। ਕਈ ਰਾਜਿਆਂ ਨੇ ਇਸ ਉੱਤੇ ਰਾਜ ਕੀਤਾ। ਆਖਿਰ ਵਿਚ ਸੰਨ 1947 ਵਿਚ ਇਹ ਪ੍ਰਾਂਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। 1949 ਵਿਚ ਇਹ ਪ੍ਰਾਂਤ ਭਾਰਤ ਦਾ ਹਿੱਸਾਜ ਬਣ ਗਿਆ। 1956 ਵਿਚ ਇਹ ਭਾਰਤ ਵਿਚ ਯੂ.ਟੀ ਬਣਿਆ ਅਤੇ 1972 ਵਿਚ ਪੂਰਾ ਪ੍ਰਾਂਤ ਬਣਿਆ। ਹੁਣ ਬਕਾਇਦਾ ਅਸੈਂਬਲੀ, ਮੁੱਖ ਮੰਤਰੀ, ਕੈਬਨਿਟ ਅਤੇ ਹਾਈਕੋਰਟ ਆਦਿ ਹਨ।
ਮਨੀਪੁਰ ਅਤੇ ਬਰਮਾ ਦੀ ਹਦ ਉੱਤੇ ਇਕ ਬਹੁਤ ਖੁਬਸੂਰਤ ਪ੍ਰਬੋਧ ਵੈਲੀ ਹੈ ਇਹ ਕੁਦਰਤੀ ਸੋਮਿਆਂ ਨਾਲ ਭਰਪੂਰ ਹੈ। ਲੱਖਾਂ ਲੋਕਾਂ ਦੀ ਜਿੰਦ ਜਾਨ ਹੈ। ਕਈ ਸ਼ਹਿਰ ਇਸ ਨੂੰ ਪੂਰਬ ਦਾ ਕਸ਼ਮੀਰ ਮੰਨਦੇ ਹਨ। ਇਸ ਵੈਲੀ ਦਾ ਖੇਤਰਫਲ 7000 ਸ. ਮੀਲ ਹੈ। ਸ਼ੁਰੂ ਤੋਂ ਹੀ ਇਹ ਵੈਲੀ ਮਨੀਪੁਰ ਦਾ ਹਿੱਸਾ ਹੈ। ਟੀਕ ਲੱਕੜੀ ਦਾ ਘਰ ਹੈ।
13 ਜਨਵਰੀ 1954 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਇਹ ਵੈਲੀ ਬਿਨੀ ਕਿਸੀ ਸ਼ਰਤ ਜਾਂ ਅਧਾਰ ਤੋਂ ਬਰਮਾ ਨੂੰ ਤੋਹਫ਼ੇ ਵਜੋਂ ਦੇ ਦਿੱਤੀ। ਮਨੀਪੁਰ  ਸਿੱਧਾ ਕੇਂਦਰ ਸਰਕਾਰ ਅਧੀਨ ਸੀ। ਇਸ ਫ਼ੈਸਲੇ ਬਾਰੇ ਨਹਿਰੂ ਨੇ ਮਨੀਪੁਰ ਦੇ ਲੋਕਾਂ ਨੂੰ ਵਿਸ਼ਵਾਸ਼ ਵਿਚ ਨਹੀਂ ਲਿਆ। ਲੋਕ ਸਭਾ ਤੋਂ ਮਨਜ਼ੂਰੀ ਨਹੀਂ ਲਈ। ਦੇਸ਼ ਦਾ ਕਾਨੂੰਨ ਇਸ ਤਰ੍ਹਾਂ ਤੋਹਫਾ ਦੇਣ ਦੀ ਆਗਿਆ ਨਹੀਂ ਦਿੰਦਾ। ਇਥੋਂ ਤਕ ਕਿ ਕੋਈ ਵੀ ਵਿਅਕਤੀ ਆਪਣੀ ਨਿਜੀ ਜਾਇਦਾਦ ਕਿਸੇ ਦੂਜੇ ਮੁਲਕ ਨੂੰ ਨਹੀਂ ਦੇ ਸਕਦਾ।
ਪ੍ਰੰਤੂ ਦੁਖ ਦੀ ਗਲ ਇਹ ਹੈ ਕਿ ਉਸ ਸਮੇਂ ਦੇ ਨੇਤਾਵਾਂ ਨੇ ਵਿਰੋਧੀ ਧਿਰ ਨੇ ਕੋਈ ਆਵਾਜ਼ ਨਹੀਂ ਉਠਾਈ ਨਾ ਹੀ ਕਿਸੇ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਨਹੀਂ ਦਿੱਤੀ, ਪਰ ਨਹਿਰੂ ਦੇ ਹੁਕਮ ਨੂੰ ਆਖਰੀ ਹੁਕਮ ਮੰਨ ਲਿਆ।
ਇਕ ਪਾਸੇ ਤਾਂ ਕਾਬੋ ਵੈਲੀ ਦਾਨ ਦਿੱਤੀ ਗਈ ਦੂਜੇ ਪਾਸੇ ਕਸ਼ਮੀਰ ਵੈਲੀ ਦਾ ਮਸਲਾ ਅਜੇ ਤੱਕ ਚੱਲ ਰਿਹਾ ਹੈ। ਇਸ ਤਰ੍ਹਾਂ ਇਹ ਪੰ: ਨਹਿਰੂ ਦੀ ਇਤਿਹਾਸਕ ਭੁੱਲ ਸੀ।

ਲੇਖਕ: ਮਹਿੰਦਰ ਸਿੰਘ ਵਾਲੀਆ, ਜਿਲ੍ਹਾ ਸਿੱਖਿਆ ਅਫ਼ਸਰ (ਸੇਵਾ ਮੁਕਤ), ਬਰਮਿੰਗਟਨ

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin