
ਅਚਾਨਕ ਕਿਸੇ ਜਰੂਰੀ ਕੰਮ ਲਈ ਲਾਗਲੇ ਸ਼ਹਿਰ ਜਾਣਾ ਪਿਆ।ਉਸ ਦਿਨ ਮੋਟਰਸਾਈਕਲ ਤੇ ਸਵਾਰ ਸਾਂ ਥੋੜੀ ਜਲਦੀ ਸੀ ਤਾਂ ਮੋਟਰਸਾਈਕਲ ਦੇ ਕਾਗਜ ਤੇ ਆਪਣਾ ਲਸੰਸ(ਲਾਇਸੰਸ) ਘਰ ਹੀ ਭੁੱਲ ਗਿਆ।ਮੋਟਰਸਾਈਕਲ ਚਲਾਉਂਦੇ ਦੇ ਮਨ ‘ਚ ਵਾਰ ਵਾਰ ਆ ਰਿਹਾ ਸੀ ਜੇ ਕਿਤੇ ਟਰੈਫਿਕ ਪੁਲਿਸ ਵਾਲਿਆਂ ਨਾਕਾ ਲਾਇਆ ਹੋਇਆ ਤਾਂ ਅਜ ਚਲਾਨ ਪੱਕਾ ਹੋਏਗਾ,,ਅਜੇ ਇਹ ਸੋਚ ਹੀ ਰਿਹਾ ਸੀ ਕਿ ਅਚਾਨਕ ਇੱਕ ਸਫੈਦ ਵਰਦੀ ਵਾਲੇ ਸਿਪਾਹੀ ਨੇ ਬਾਂਹ ਕੱਢ ਕੇ ਕਿਹਾ,”ਰੁਕ ਓਏ!,,ਕਿੱਧਰ ਦੀਹਦਾ ਨੀ ਨਾਕਾ ਲੱਗਾ,,,ਇਧਰ ਸਾਇਡ ਤੇ ਲਾ, ਜਰਾ ਚੈੱਕ ਕਰੀਏ ਤੇਰੇ ਕਾਗਜ ਪੱਤਰ,,,ਵਿਖਾ ਮੋਟਰਸਾਈਕਲ ਦੀ ਕਾਪੀ, ਲਸੰਸ। “ਮੈਂ ਜਨਾਬ ਥੋੜਾ ਜਲਦੀ ‘ਚ ਹਾਂ ਬਾਹਲਾ ਜਰੂਰੀ ਕੰਮ ਆ ਜਾਣ ਦਿਓ,,ਜਨਾਬ ਮੈਂ ਤਾਂ ਕਾਹਲੀ ਕਾਹਲੀ ਕਾਗਜ ਸਾਰੇ ਘਰ ਈ ਭੁੱਲ ਗਿਆਂ।”,,,,,,ਐਂ ਕਿਵੇੰ ਜਾਣ ਦੇਈਏ,,ਚਲ ਇੱਧਰ ਆ ਸਾਹਬ ਕੋਲ।,,”ਸਾਹਬ ਜੀ ਇਹਦੇ ਕੋਲ ਕੁਸ਼ ਨੀ ਜੀ ਹੈਗਾ,ਕੱਟੋ ਇਹਦਾ ਚਲਾਨ।”ਉਸ ਨੇ ਆਪਣੇ ਵੱਡੇ ਸਾਹਬ ਕੋਲ ਪੇਸ਼ ਕੀਤਾ। ਸਾਹਬ ਕੜਕਿਆ,”ਓਏ ਕਾਕਾ!ਤੇਰੇ ਪਿਓ ਦਾ ਰਾਜ ਆ ਜੋ ਬਿਨਾ ਕਾਗਜਾਂ ਦੇ ਆ ਮੋਟਰਸਾਈਕਲ ਰੇੜੀ ਫਿਰਦੈਂ।’ ,,,,’ਜਨਾਬ ਥੋੜੀ ਕਾਹਲ ਸੀ ਤਾਂ ਕਾਗਜ ਘਰ ਭੁਲ ਗਿਆ,,ਜਨਾਬ ਇਸ ਵਾਰ ਜਾਣ ਦਿਓ,, ਅਗਾਂਹ ਤੋਂ ਨੀ ਭੁੱਲਦਾ,,ਜਾਣ ਦਿਓ ਜਨਾਬ।”,,,,ਮੈਂ ਤਰਲਾ ਕੀਤਾ।,,,”ਐਂ ਕਿਵੇਂ ਜਾਣ ਦੇਈਏ ਬਿਨਾ ਚਾਹ ਪਾਣੀ (ਰਿਸ਼ਵਤ)ਦੇ,,,ਜਾਂ ਕਰਾ ਕਿਸੇ ਲੀਡਰ ਬੰਦੇ ਨਾਲ ਗਲ,,,ਹੈ ਕੋਈ ਸਿਫਾਰਸ਼।,,,,,ਜਨਾਬ ਪੈਸੇ ਤਾਂ ਕੋਲ ਨੀ,,,ਤੇ ਲੀਡਰ ਬੰਦੇ ਦੀ ਸਿਫਾਰਸ਼,,,ਵੀ ਨਹੀਂ।”,,,,, “ਫਿਰ ਤਾਂ ਕਾਕਾ ਚਲਾਨ ਕੱਟਣਾ ਪੈਣਾ।” ,,,,ਜਨਾਬ ਗਰੀਬ ਮਾਰ ਨਾ ਕਰੋ,,,ਤੁਹਾਨੂੰ ਸਿਫਾਰਿਸ਼ ਹੀ ਚਾਹੀਦੀ ਹੈ ਤਾਂ ਮੈਂ ਸਿਫਾਰਿਸ਼ ਦਿੰਦਾ।”,,,,,ਓਏ!ਹੁਣ ਸਿਫਾਰਿਸ਼ ਕੀਹਦੀ?,,,,ਜਨਾਬ “ਰੱਬ ਦੀ ਸਿਫਾਰਸ਼”।,,,”ਮੇਰੇ ਕੋਲ ਓਹਦੀ ਹੀ ਸਿਫਾਰਸ਼ ਹੈ,,ਹੋਰ ਕਿਸੇ ਦੀ ਨੀ,,,ਰੱਬ ਦਾ ਵਾਸਤਾ ਏ,,ਜਾਣ ਦਿਓ। “ਰੱਬ ਦੀ ਸਿਫਾਰਸ਼” ਇਹ ਸ਼ਬਦ ਸੁਣ ਕੇ ਸਾਹਬ ਢਿੱਲਾ ਪਿਆ ਤੇ ਸਿਪਾਹੀ ਨੂੰ ਕਹਿੰਦਾ,,,ਜਾਣ ਦਿਓ ਇਹਨੂੰ,,,ਇਹਦੀ ਤਾਂ ਸਿਫਾਰਿਸ਼ ਹੀ ਬੜੀ ਵੱਡੀ ਹੈ।”