Articles Bollywood

ਸਲਮਾਨ ਖਾਨ ਨੂੰ ਲੜਿਆ ਸੱਪ: ‘ਭਾਈਜਾਨ’ ਦਾ ਅੱਜ ਹੈ ਜਨਮ ਦਿਨ

ਸਲਮਾਨ ਖਾਨ ਅੱਜ 27 ਦਸੰਬਰ ਨੂੰ ਆਪਣਾ 56ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ ਪਰ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਅਦਾਕਾਰ ਨਾਲ ਵੱਡੀ ਦੁਰਘਟਨਾ ਵਾਪਰ ਗਈ। ਪਨਵੇਲ ਸਥਿਤ ਆਪਣੇ ਫਾਰਮ ਹਾਊਸ ‘ਤੇ ਕ੍ਰਿਸਮਸ ਅਤੇ ਆਪਣਾ ਜਨਮਦਿਨ ਮਨਾਉਣ ਗਏ ਅਦਾਕਾਰ ਸਲਮਾਨ ਖਾਨ ਨੂੰ ਸੱਪ ਲੜ ਗਿਆ ਜਿੱਥੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਇਹ ਘਟਨਾ ਸ਼ਨੀਵਾਰ ਨੂੰ ਫਾਰਮ ਉਪਰ ਦੇਰ ਰਾਤ ਵਾਪਰੀ। ਇਸ ਤੋਂ ਬਾਅਦ ਸਲਮਾਨ ਨੂੰ ਦੁਪਹਿਰ 3 ਵਜੇ ਕਾਮੋਠੇ ਦੇ ਐਮਜੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਸੱਪ ਜ਼ਹਿਰੀਲਾ ਨਹੀਂ ਸੀ ਅਤੇ ਇਲਾਜ ਤੋਂ ਬਾਅਦ ਸਲਮਾਨ ਨੂੰ ਛੁੱਟੀ ਦੇ ਦਿੱਤੀ ਗਈ ਹੈ ਹੁਣ ਉਸਦੀ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਲਾਜ ਤੋਂ ਬਾਅਦ ਸਲਮਾਨ ਐਤਵਾਰ ਨੂੰ ਆਪਣੇ ਫਾਰਮ ਹਾਊਸ ਵਾਪਸ ਪਰਤ ਆਏ। ਉਹ ਪਰਿਵਾਰ ਅਤੇ ਦੋਸਤਾਂ ਨਾਲ ਕ੍ਰਿਸਮਸ ਮਨਾਉਣ ਲਈ ਪਨਵੇਲ ਫਾਰਮ ਹਾਊਸ ਪਹੁੰਚੇ ਸਨ। ਇਹ ਇਲਾਕਾ ਪਹਾੜੀਆਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਸ ਕੰਪਲੈਕਸ ਵਿੱਚ ਸੱਪ ਅਤੇ ਅਜਗਰ ਅਕਸਰ ਦੇਖੇ ਜਾਂਦੇ ਹਨ।

ਸਲਮਾਨ ਦੇ ਪਿਤਾ ਦਾ ਬਿਆਨ

ਸਲਮਾਨ ਦੇ ਪਿਤਾ ਅਤੇ ਲੇਖਕ ਸਲੀਮ ਖਾਨ ਨੇ ਮੀਡੀਆ ਨੂੰ ਦੱਸਿਆ, “ਜਦੋਂ ਅਜਿਹਾ ਹੋਇਆ ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਚਿੰਤਤ ਸੀ ਅਤੇ ਸਲਮਾਨ ਟੀਕਾ ਲਗਵਾਉਣ ਲਈ ਨੇੜੇ ਦੇ ਹਸਪਤਾਲ ਪਹੁੰਚੇ। ਪਰ ਰੱਬ ਦਾ ਸ਼ੁਕਰ ਹੈ ਕਿ ਸੱਪ ਜ਼ਹਿਰੀਲਾ ਨਹੀਂ ਸੀ। ਇਸ ਤੋਂ ਬਾਅਦ ਅਸੀਂ ਸਲਮਾਨ ਨੂੰ ਦੱਸਿਆ ਕਿ ਉਹ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਆਰਾਮ ਕਰਨ।

ਅੱਜ ਹੈ ਸਲਮਾਨ ਜਨਮ ਦਿਨ

ਬਾਲੀਵੁੱਡ ਦੇ ਭਾਈਜਾਨ ਵਜੋਂ ਮਸ਼ਹੂਰ ਸਲਮਾਨ ਖਾਨ ਅੱਜ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਾ ਨੇ 31 ਸਾਲਾਂ ਦੇ ਫਿਲਮੀ ਕਰੀਅਰ ਵਿੱਚ ਬਾਲੀਵੁੱਡ ਨੂੰ ਮੈਂ ਪਿਆਰ ਕੀਆ, ਹਮ ਆਪਕੇ ਹੈਂ ਕੌਨ, ਹਮ ਦਿਲ ਦੇ ਚੁਕੇ ਸਨਮ, ਹਮ ਸਾਥ-ਸਾਥ ਹੈ ਵਰਗੀਆਂ ਕਈ ਸ਼ਾਨਦਾਰ ਅਤੇ ਹਿੱਟ ਫਿਲਮਾਂ ਦਿੱਤੀਆਂ ਹਨ। ਫਿਲਮਾਂ ਤੋਂ ਇਲਾਵਾ ਸਲਮਾਨ ਆਪਣੇ ਸੋਸ਼ਲ ਵਰਕ, ਰਿਲੇਸ਼ਨਸ਼ਿਪ ਅਤੇ ਵਿਵਾਦਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਰਹੇ ਹਨ।

ਪਹਿਲਾਂ ਵੀ ਕਈ ਵੱਡੇ ਹਾਦਸਿਆਂ ਤੋਂ ਬਚ ਚੁੱਕੇ

ਸਲਮਾਨ ਖਾਨ ਨੂੰ ਸੱਪ ਨੇ ਕੱਟਿਆ ਹੈ ਪਰ ਇਸ ਤੋਂ ਪਹਿਲਾਂ ਵੀ ਇਹ ਐਕਟਰ ਕਈ ਵੱਡੇ ਹਾਦਸਿਆਂ ਤੋਂ ਬਚ ਚੁੱਕੇ ਹਨ। ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਸੱਪ ਵਲੋਂ ਕੱਟਣ ਤੋਂ ਤੁਰੰਤ ਬਾਅਦ ਹਸਪਤਾਲ ਲਿਜਾਇਆ ਗਿਆ। ਅਭਿਨੇਤਾ ਕ੍ਰਿਸਮਿਸ ਮਨਾਉਣ ਲਈ ਪਨਵੇਲ ਸਥਿਤ ਫਾਰਮ ਹਾਊਸ ਗਏ ਸਨ, ਜਿੱਥੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਨਾਲ ਕੋਈ ਵੱਡਾ ਹਾਦਸਾ ਵਾਪਰਿਆ ਹੋਵੇ। ਬਲਾਕਬਸਟਰ ਹਿੱਟ ਫਿਲਮ ‘ਤੇਰੇ ਨਾਮ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਵਾਲ-ਵਾਲ ਬਚ ਗਏ। ਫਿਲਮ ਦੇ ਇੱਕ ਸੀਨ ਲਈ ਸਲਮਾਨ ਨੂੰ ਟਰੇਨ ਦੇ ਸਾਹਮਣੇ ਟ੍ਰੈਕ ‘ਤੇ ਚੱਲਣਾ ਪਿਆ। ਸ਼ਾਟ ‘ਚ ਗੁਆਚੇ ਸਲਮਾਨ ਨੂੰ ਇਹ ਵੀ ਅਹਿਸਾਸ ਨਹੀਂ ਹੋਇਆ ਕਿ ਤੇਜ਼ ਰਫਤਾਰ ਟਰੇਨ ਉਨ੍ਹਾਂ ਦੇ ਨੇੜੇ ਆ ਗਈ ਹੈ। ਖੁਸ਼ਕਿਸਮਤੀ ਨਾਲ ਸਲਮਾਨ ਦੇ ਸਹਿ ਕਲਾਕਾਰਾਂ ਵਿੱਚੋਂ ਇੱਕ ਨੇ ਉਸ ਨੂੰ ਟਰੈਕ ਤੋਂ ਹੇਠਾਂ ਧੱਕ ਦੇ ਕੇ ਉਸ ਦੀ ਜਾਨ ਬਚਾਈ। ਬਿੱਗ ਬੌਸ 15 ਵਿੱਚ ਬਿੱਗ ਪਿਕਚਰ ਨੂੰ ਪ੍ਰਮੋਟ ਕਰਨ ਆਏ ਰਣਵੀਰ ਸਿੰਘ ਨੂੰ ਸਲਮਾਨ ਨੇ ਦੱਸਿਆ ਕਿ ਫਿਲਮ ਸੂਰਿਆਵੰਸ਼ੀ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਚੀਤੇ ਨਾਲ ਲੜਨਾ ਪਿਆ ਸੀ। ਇਸ ਦੇ ਲਈ ਚੀਤੇ ਦੇ ਸਾਰੇ ਨਹੁੰ ਕੱਟ ਦਿੱਤੇ ਗਏ ਸਨ ਪਰ ਜਦੋਂ ਸ਼ੂਟਿੰਗ ਦਾ ਸਮਾਂ ਆਇਆ ਤਾਂ ਉਸ ਦੇ ਨਹੁੰ ਫਿਰ ਤੋਂ ਵਧ ਗਏ ਸਨ ਅਤੇ ਸ਼ੂਟਿੰਗ ਦੌਰਾਨ ਚੀਤੇ ਨੇ ਸਲਮਾਨ ਦੀ ਪਿੱਠ ‘ਤੇ ਕਈ ਵਾਰ ਕੀਤੇ ਸਨ ਪਰ ਸਲਮਾਨ ਕਿਸੇ ਤਰ੍ਹਾਂ ਉਸ ਤੋਂ ਬਚ ਗਏ। ਸਾਲ 2016 ‘ਚ ਫਿਲਮ ‘ਟਿਊਬਲਾਈਟ’ ਦੀ ਸ਼ੂਟਿੰਗ ਦੌਰਾਨ ਪੈਰ ਫਿਸਲਣ ਕਾਰਨ ਸਲਮਾਨ ਨਦੀ ‘ਚ ਰੁੜ੍ਹ ਗਏ ਸਨ। ਇਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ। ਫਿਲਮ ਟਿਊਬਲਾਈਟ ਦੀ ਸ਼ੂਟਿੰਗ ਦੌਰਾਨ ਹੀ ਸਲਮਾਨ ਖਾਨ ਨੂੰ ਟ੍ਰਾਈਜੇਮਿਨਲ ਨਿਊਰਲਜੀਆ ਨਾਂ ਦੀ ਅਨੋਖੀ ਬੀਮਾਰੀ ਹੋ ਗਈ ਸੀ। ਫਿਲਮ ਟਿਊਬਲਾਈਟ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਅਦਾਕਾਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਟ੍ਰਾਈਜੇਮਿਨਲ ਨਿਊਰਲਜੀਆ ਨਾਂ ਦੀ ਖਤਰਨਾਕ ਨਿਊਰੋਲੌਜੀਕਲ ਬੀਮਾਰੀ ਹੈ। ਇਹ ਬਿਮਾਰੀ ਇੰਨੀ ਖ਼ਤਰਨਾਕ ਹੈ ਕਿ ਇਸ ਨੂੰ ਖੁਦਕੁਸ਼ੀ ਰੋਗ ਵੀ ਕਿਹਾ ਜਾਂਦਾ ਹੈ। ਪੀੜਿਤ ਦਰਦ ਕਾਰਨ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗਦਾ ਹੈ। ਸਲਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਬੀਮਾਰੀ ਕਾਰਨ ਕਈ ਵਾਰ ਖੁਦਕੁਸ਼ੀ ਕਰਨ ਦਾ ਵਿਚਾਰ ਆਇਆ ਸੀ।

ਸੋਸ਼ਲ ਮੀਡੀਆ ‘ਤੇ ਸਲਮਾਨ ਖਾਨ ਹੋ ਰਹੇ ਟ੍ਰੋਲ

ਅਦਾਕਾਰ ਸਲਮਾਨ ਖਾਨ ਨੂੰ ਸ਼ਨੀਵਾਰ ਨੂੰ ਸੱਪ ਨੇ ਡੰਗ ਲਿਆ। ਸਲਮਾਨ ਕ੍ਰਿਸਮਸ ਮਨਾਉਣ ਪਨਵੇਲ ਸਥਿਤ ਆਪਣੇ ਫਾਰਮ ਹਾਊਸ ‘ਤੇ ਗਏ ਸਨ। ਇਹ ਘਟਨਾ ਉੱਥੇ ਦੇਰ ਰਾਤ ਵਾਪਰੀ। ਇਸ ਤੋਂ ਬਾਅਦ ਸਲਮਾਨ ਨੂੰ ਦੁਪਹਿਰ 3 ਵਜੇ ਕਾਮੋਠੇ ਦੇ ਐਮਜੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਸੱਪ ਜ਼ਹਿਰੀਲਾ ਨਹੀਂ ਸੀ। ਇਲਾਜ ਤੋਂ ਬਾਅਦ ਸਲਮਾਨ ਨੂੰ ਵੀ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਸ ਖਬਰ ਤੋਂ ਬਾਅਦ ਨੇਟੀਜ਼ਨ ਸਲਮਾਨ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਕੈਟ ਯਾਨਿ ਕੈਟਰੀਨਾ ਨੇ ਡੰਗ ਲਿਆ, ਹੁਣ ਜੇਕਰ ਸੱਪ ਨੇ ਡੰਗ ਲਿਆ ਤਾਂ ਕੀ ਹੋਵੇਗਾ।

Related posts

ਬਾਲੀਵੁੱਡ ਦਿੱਗਜ਼ਾਂ ਨੂੰ ਧਮਕੀਆਂ: ਪੁਲਿਸ ਹੋਰ ਚੌਕਸ

admin

‘ਛਾਵਾ’ ‘ਚ ਵਿੱਕੀ ਕੌਸ਼ਲ ਨਵੀਂ ਲੁੱਕ ਵਿੱਚ ਨਜ਼ਰ ਆਵੇਗਾ !

admin

ਸੈਫ਼ ਅਲੀ ਦਾ ਹਮਲਾਵਰ: ਘਰ ‘ਚ ਦਾਖਲ ਹੋਣ ਵਾਲਾ ਹੋਰ ਅਤੇ ਗ੍ਰਿਫ਼ਤਾਰ ਕੀਤਾ ਦੋਸ਼ੀ ਹੋਰ?

admin