Articles

ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ

ਮਾਸ਼ਟਰ ਤਾਰਾ ਸਿੰਘ ਵਰਗੇ ਮਹਾਨ ਅਕਾਲੀਆਂ ਵਲੋਂ ਗੁਰਦੁਆਰਿਆ ਨੂੰ ਮਹੰਤਾਂ ਤੋ ਅਜ਼ਾਦ ਕਰਵਾਉਣ ਸਦਕਾ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 15 ਨਵੰਬਰ 1920 ਨੂੰ ਹੌਂਦ ਵਿੱਚ ਆਈ ਤੇ ਅਕਾਲੀ ਦੱਲ ਦੀ ਸਥਾਪਨਾ 14 ਅਕਤੂਬਰ 1920 ਵਿੱਚ ਹੋਈ। ਦੋਹਾ ਸੰਸਥਾਵਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ। ਇਸ ਸੰਸਥਾ ਦੇ ਮਰਜੀਵੜਿਆਂ ਤੋਂ ਸਿੱਦਕੀ ਸਿੱਖਾਂ ਨੇ ਗੁਰਦੁਆਰਿਆ ਨੂੰ ਮਹੰਤਾਂ ਪੁਜਾਰੀਆਂ, ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਮੁੱਕਤ ਕਰਵਾ ਕੇ ਇੰਨਾ ਸਿੱਖ ਸੰਸਥਾਵਾਂ ਅੰਦਰ ਸ਼ਾਮਲ ਕੁਰੀਤੀਆਂ ਤੇ ਕੁਕਰਮਾਂ ਦਾ ਖ਼ਾਤਮਾ ਕੀਤਾ।ਤਰਨਤਾਰਨ ਸਾਹਿਬ ,ਜੈਤੋ ਮੋਰਚਾ, ਨਨਕਾਨਾ ਸਾਹਿਬ, ਗੁਰੂ ਕਾ ਬਾਗ਼ ਦੇ ਮੋਰਚੇ ਸ਼ਾਂਤੀ ਨਾਲ ਚਲਾਏ ਗਏ ਸਨ ਦੀ ਲਾਸਾਨੀ ਕੁਰਬਾਨੀ ਬੇਮਿਸਾਲ ਹੈ। ਸੈਂਕੜੇ ਸਿੱਖ ਆਗੂ, ਕਾਰਕੁੰਨਾਂ ਨੇ ਜੇਲਾ ਕੱਟੀਆਂ ਤੇ ਸ਼ਹੀਦੀਆਂ ਦਿੱਤੀਆਂ, ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਨਾਲ ਸਬੰਧਤ ਚਾਬੀਆਂ ਦੇ ਮੋਰਚੇ ‘ਚ ਅੰਗਰੇਜ਼ ਸਰਕਾਰ ਨੇ ਵਾਪਸ ਬਾਬਾ ਖੜਕ ਸਿੰਘ ਤਤਕਾਲੀ ਪ੍ਰਧਾਨ ਨੂੰ ਵਾਪਸ ਕਰ ਦਿੱਤੀਆਂ ਤਾਂ ਮਹਾਤਮਾ ਗਾਂਧੀ ਨੇ ਵਧਾਈ ਦੀ ਤਾਰ ਭੇਜੀ ।ਹਿੰਦੋਸਤਾਨ ਦੀ ਫੈਸਲਾਕੁੰਨ ਪਹਿਲੀ ਲੜਾਈ ਜਿੱਤੀ ਗਈ ਵਧਾਈਆ। 1925 ਗੁਰਦੁਆਰਾ  ਐਕਟ ਹੋਂਦ ‘ਚ ਆਇਆ। ਸ਼ਿੱਖਾ ਦੀ ਸਰਵਉਚ ਸੰਸਥਾ ਨੂੰ ਮਾਨਤਾ ਮਿਲੀ। ਇਸ ਅਨੁਸਾਰ ਚੋਣ ਪ੍ਰਕਿਰਿਆ ਦੇ ਤਹਿਤ 170 ਮੈਂਬਰ ਪੰਜਾਬ, ਹਿਮਾਚਲ ਪਰਦੇਸ਼, ਹਰਿਆਣਾ  ਤੇ  ਚੰਡੀਗੜ੍ਹ ਵਿੱਚੋਂ ਚੁਣੇ ਜਾਂਦੇ ਹਨ। ਇਸ ਤੋ ਇਲਾਵਾ ਪੂਰੇ ਦੇਸ਼ ਵਿੱਚੋਂ 15 ਮੈਂਬਰ ਨਾਮਜਾਦ ਕੀਤੇ ਜਾਂਦੇ ਹਨ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੋ ਇਲਾਵਾ ਪੰਜ ਤੱਖਤਾ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ, ਮੈਂਬਰਾਂ ਦੀ ਗਿਣਤੀ ਕੁੱਲ 191 ਹੁੰਦੀ ਹੈ। ਕਮੇਟੀ ਦੇ ਅਹੁੱਦੇਦਾਰਾ ਦੀ ਚੋਣ ਹਰ ਸਾਲ ਨਵੰਬਰ ਵਿੱਚ ਹੁੰਦੀ ਹੈ, ਜਿਸ ਵਿੱਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਸਕੱਤਰ ਤੇ ਹੋਰ ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਤਰਾਂ ਇੰਨਾ ਮੈਂਬਰਾਂ ਦੀ ਚੋਣ ਸਿੱਖ ਸੰਗਤ ਵੱਲੋਂ ਕੀਤੀ ਜਾਦੀ ਹੈ। ਇਹ  ਮੈਂਬਰ  ਗੁਰਦੁਆਰਿਆਂ ਦਾ ਪਰਬੰਧ ਕਰਦੇ ਹਨ। ਪਰ ਜੇ ਅੱਜ ਦੀ ਗੱਲ ਕਰੀਏ ਮਨੁੱਖੀ ਜੀਵ 101  ਸਾਲ ਹੋ ਗਏ ਹਨ ਸ਼੍ਰੋਮਣੀ ਅਕਾਲੀ ਦੱਲ ਨੂੰ ਭਾਂਵੇ ਹੌਂਦ ਚ ਆਏ, ਅਜੇ ਵੀ ਮਹੰਤਾਂ, ਪਖੰਡੀ, ਅਖੋਤੀ ਸਾਧੂਆ, ਦੇਹਧਾਰੀ ਦੇ ਡੇਰੇ ਵਿੱਚੋਂ ਰੱਬ ਭਾਲ ਰਿਹਾ ਹੈ, ਉਨ੍ਹਾਂ ਦੇ ਜਨਮ ਦਿਨ ਅਜੇ ਵੀ ਮਨਾ ਰਿਹਾ ਹੈ। ਜੋ ਗੁਰਦੁਆਰੇ ਤਾਂ ਅਜ਼ਾਦ ਹੋ ਗਏ ਪਰ ਇਸ ਦੀ ਜਗਾ ਨਵੇਂ ਡੇਰੇ ਦੇਹਧਾਰੀ ਗੁਰੂਆਂ ਨੇ ਪੈਰ ਪਸਾਰ ਲਏ। ਮਹਾਨ ਅਕਾਲੀ ਦੱਲ ਦੀਆਂ ਕੁਰਬਾਨੀਆਂ ਨੂੰ ਵਿਸਾਰ ਕੇ ਅਕਾਲੀ ਦੱਲ ਖੇਰੂੰ ਖੇਰੂੰ ਹੋ ਗਿਆ ਹੈ।ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆ ਹਨ।ਅਕਾਲ ਤੱਖਤ ਦੇ ਜਥੇਦਾਰ ਨੂੰ ਚਾਬੀ ਨਾਲ ਚਲਾਇਆ ਜਾ ਰਿਹਾ ਹੈ।ਅੱਜ ਜਦੋਂ ਗੁਰੂ ਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਮਨਾਇਆਂ ਗਿਆ  ਹੈ ਸਰੋਮਣੀ ਅਕਾਲੀ ਦੱਲ ਸਥਾਪਨਾ ਦਿਵਸ ਮਨਾਇਆਂ ਜਾ ਰਿਹਾ ਹੈ।ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਨ ਲਈ ਹੁਕਮ ਦਿੱਤਾ ਸੀ।ਪਰ ਹੁਣ ਵੀ ਕਈ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਨ ਦੀ ਬਜਾਏ ਅੰਧਵਿਸ਼ਵਾਸ ਵਿੱਚ ਮੜੀਆਂ, ਮਸੰਦਾ ਤੇ  ਦੇਹਧਾਰੀ ਗੁਰੂਆ ਨੂੰ ਧਿਆਅ ਰਿਹਾ ਹੈ।ਸ਼ਰੋਮਨੀ ਅਕਾਲੀ ਦੱਲ ਦੇ ਸਾਰੇ ਧੜਿਆ ਨੂੰ ਇਕੱਠਿਆਂ ਹੋਕੇ ਏਕਤਾ ਦਾ ਪ੍ਰਤੀਕ ਹੋਕੇ ਦਿਨ ਮਨਾਉਣਾ ਚਾਹੀਦਾ ਹੈ। ਸ਼ਰੋਮਨੀ  ਕਮੇਟੀ ਨੂੰ ਪ੍ਰਚਾਰ ਰਾਹੀਂ ਜਾਗਰੂਕ ਲੋਕਾਂ ਨੂੰ ਕਰਣਾ ਚਾਹੀਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਉਪਦੇਸ਼ਾਂ ਬਾਰੇ ਜਾਗਰੂਕ ਕਰ ਇਸ ਅਧੇਰੀ ਅੰਧਵਿਸ਼ਵਾਸ ਦੀ ਘੁੰਮਨਘੇਰੀ ਵਿੱਚੋਂ ਬਾਹਰ ਕੱਢਨਾਂ ਚਾਹੀਦਾ ਹੈ,ਫਿਰ ਹੀ ਸ਼੍ਰੋਮਣੀ ਅਕਾਲੀ ਦੱਲ ਦੇ ਸਥਾਪਨਾ ਅਵਸਰ ਮਨਾਉਣੇ ਮਹਿਣਾ ਰੱਖਦੇ ਹਨ।ਸ਼ਰੋਮਨੀ ਕਮੇਟੀ ਸ਼ਰੋਮਨੀ ਅਕਾਲੀ ਦੱਲ  ਦੱਲ ਨੂੰ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਣ ਲਈ ਅਤੇ ਪੰਜਾਬੀ ਬੋਲਦੇ ਇਲਾਕੇ ਨੂੰ ਵਾਪਸ ਲੈਣ ਵਾਸਤੇ ਠੋਸ ਨੀਤੀ ਅਪਨਾ ਉਪਰਾਲੇ ਕਰਣੇ ਚਾਹੀਦੇ ਹਨ।ਸਕੂਲਾਂ ਵਿੱਚ ਪੰਜਾਬੀ ਲਾਜ਼ਮੀ ਕਰਵਾਈ ਜਾਵੇ।ਸਿੱਖਾਂ ਦੇ ਬੱਚਿਆ ਵਾਸਤੇ ਮੁੱਫਤ ਸਿਹਤ ਸਹੂਲਤਾਂ,ਪੜਾਈ,ਰੁਜ਼ਗਾਰ,ਮੁਹੱਈਆ ਕਰਵਾਉਣਾ ਚਾਹੀਦਾ ਹੈ। ਸਕੂਲ ਲੈਵਲ ਤੋਂ ਬੱਚਿਆ ਨੂੰ ਸਿੱਖ ਇਤਹਾਸ ਤੇ ਗੱਤਕੇ ਦੀ ਸਿਖਲਾਈ ਲਈ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਹੈ।

– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਸਪੈਕਟਰ ਪੁਲਿਸ

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin