Story

ਸ਼ੀਨੂੰ ਤੇ ਮੀਨੂ  

ਇੱਕ ਵਾਰ ਦੀ ਗੱਲ ਹੈ ਇੱਕ ਸ਼ੀਨੂ ਇਨਾਮ ਦਾ ਮੁੰਡਾ ਸੀ  ।ਉਸ ਦੀ ਇੱਕ ਭੈਣ ਸੀ ,ਜਿਸ ਦਾ ਨਾਮ ਮੀਨੂੰ ਸੀ  ।ਇੱਕ ਦਿਨ ਉਹ ਸਕੂਲ ਤੋਂ ਵਾਪਸ ਆ ਰਹੇ ਸਨ । ਰਸਤੇ ਵਿੱਚ ਉਨ੍ਹਾਂ ਨੂੰ ਨ੍ਹੇਰੀ ਆ ਗਈ  ਅਤੇ ਉਹ ਰਸਤਾ ਭਟਕ ਗਏ  ।ਆਪਣੇ ਘਰ ਦਾ ਰਸਤਾ ਭੁੱਲ ਕੇ ਉਹ  ,ਗ਼ਲਤ ਰਸਤੇ ਤੇ ਤੁਰ ਪਏ  ।ਉਹ ਰਸਤਾ ਜੰਗਲ ਨੂੰ ਜਾਂਦਾ ਸੀ  ।ਤੁਰਦੇ -ਤੁਰਦੇ ਉਹ ਜੰਗਲ ਵਿੱਚ ਪਹੁੰਚ ਗਏ  ।ਜੰਗਲ ਵਿੱਚ ਤੁਰਦੇ ਹੋਏ ਸ਼ੀਨੂ ਦੇ ਪੈਰ ਵਿੱਚ ਕੰਡਾ ਲੱਗ ਗਿਆ  ।ਪੀੜ ਹੋਣ ਨਾਲ ਸ਼ੀ ਨੂੰ ਰੋਣ ਲੱਗ ਗਿਆ  ।ਏਨੇ ਨੂੰ ਮੀਨੂੰ ਨੇ ਜੰਗਲ ਵਿਚ ਇਕ ਮਰਦ ਜਾਂਦਾ ਦੇਖਿਆ  ।ਮੀਨੂੰ ਨੇ ਉਸ ਮਰਦ ਨੂੰ ਮਦਦ ਲਈ ਆਵਾਜ਼ਾਂ ਮਾਰੀਆਂ  ।ਉਹ ਮਰਦ ਆਵਾਜ਼ ਸੁਣ ਕੇ  ,ਮੀਨੂੰ  ਤੇ ਸ਼ੀਨੂ ਵੱਲ ਦੇਖ ਕੇ ਅੱਗੇ ਲੰਘ ਗਿਆ  ।ਉਧਰ ਛੇ ਨੂੰ ਪੀੜ ਨਾਲ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ ਰੋ ਰਿਹਾ ਸੀ  ।ਮੀਨੂੰ ਨੇ ਹਿੰਮਤ ਕਰ ਕੇ ਸ਼ੀਨੂੰ ਦਾ ਕੰਡਾ ਪੈਰ ਵਿੱਚੋਂ ਕੱਢ ਦਿੱਤਾ ।ਉਹ ਦੋਵੇਂ ਜੰਗਲ ਚੋਂ ਨਿਕਲਣ ਦਾ ਰਸਤਾ ਲੱਭਣ ਲੱਗੇ  ।ਉਹ ਉਸ ਮਰਦ ਦੇ ਪਿੱਛੇ -ਪਿੱਛੇ ਤੁਰਨ ਲੱਗੇ ।ਦੇਖਦਿਆਂ ਹੀ ਉਸ ਇਮਾਰਤ ਦੇ ਪੈਰ ਵਿੱਚ ਵੀ ਕੰਡਾ ਲੱਗ ਗਿਆ । ਸ਼ੀਨੂ ਅਤੇ ਮੀਨੂੰ ਨੇ ਉਸ ਮਰਦ ਦੀ ਮਦਦ ਕੀਤੀ । ਧੰਨਵਾਦ ਕਰ ਕੇ ਉਹ ਮਰਦ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ।ਉਸ ਨੇ ਦੋਵੇਂ ਬੱਚਿਆਂ ਨੂੰ ਆਪਣੀ ਮਾਤਾ ਨਾਲ ਮਿਲਾਇਆ ਤੇ ਸਾਰੀ ਕਹਾਣੀ ਵੀ ਦੱਸੀ  ।ਉਸ ਮਰਦ ਦੀ ਮਾਤਾ ਕਹਿਣ ਲੱਗੀ ਜੇਕਰ ਤੋਂ ਇਨ੍ਹਾਂ ਦੋਵਾਂ ਬੱਚਿਆਂ ਦੀ ਮਦਦ ਕੀਤੀ ਹੁੰਦੀ  ਤਾਂ ਤੈਨੂੰ ਸਜ਼ਾ ਨਾ ਮਿਲਦੀ  ।ਤੇਰੀ ਗਲਤੀ ਨਾਲ ਹੀ ਤੇਰਾ ਇਹ ਹਾਲ ਹੋਇਆ ਹੈ  ।ਹੁਣ ਤੂੰ ਇਨ੍ਹਾਂ ਦੋਵਾਂ ਬੱਚਿਆਂ ਨੂੰ ਇਨ੍ਹਾਂ ਦੇ ਘਰ ਛੱਡ ਕੇ ਆ  ।ਅੱਗੇ ਤੋਂ ਲੋੜਵੰਦਾਂ ਦੀ ਮਦਦ ਕਰਨ ਦਾ ਪ੍ਰਣ ਵੀ ਲੈ  ।ਉਸ ਦੀ ਮਾਂ ਨੇ ਕਿਹਾ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ  ,ਸਾਨੂੰ ਵੀ ਚੰਗਾ ਲੱਗਦਾ ਹੈ  ।ਸਾਡੇ ਨਾਲ ਵੀ ਸਭ ਕੁਝ ਚੰਗਾ ਹੀ ਹੁੰਦਾ ਹੈ  ।ਇਸ ਕਰਕੇ ਸਾਨੂੰ ਹਮੇਸ਼ਾ ਲੋਡ਼ਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ  ।
– ਜਪਜੀਤ ਕੌਰ, ਜਮਾਤ ਪੰਜਵੀਂ

Related posts

(ਕਹਾਣੀ) ਕਤਲ ਇਉਂ ਵੀ ਹੁੰਦੇ !

admin

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin