Articles Travel

ਪਾਕਿਸਤਾਨ: ਸੈਰ-ਸਪਾਟੇ ਦੇ ਲਈ ਦੁਨੀਆਂ ਦਾ ਸਭ ਤੋਂ ਸਸਤਾ ਦੇਸ਼ !

ਪੂਰੀ ਦੁਨੀਆ ਵਿਚ ਰਹਿਣ ਦੇ ਲਿਹਾਜ਼ ਨਾਲ ਪਾਕਿਸਤਾਨ ਸਭ ਤੋਂ ਸਸਤਾ ਦੇਸ਼ ਐਲਾਨਿਆ ਗਿਆ ਹੈ। ਪਾਕਿਸਤਾਨ ਦੇ ਸੂਚਨਨਾ ਅਤੇ ਪ੍ਰਸਾਰਣ ਰਾਜ ਮੰਤਰੀ ਫਾਰੂਕ ਹਬੀਬ ਨੇ ਵਿਸ਼ਵ ਜਨਸੰਖਿਆ ਸਮੀਖਿਆ ਸੂਚਾਂਕ ਦੀ ਸਾਲਾਨਾ ਰਿਪੋਰਟ ਸਾਂਝੀ ਕੀਤੀ ਹੈ। ਇਸ ਰਿਪੋਰਟ ਮੁਤਾਬਕ ‘2021 ਵਿਚ ਪਾਕਿਸਤਾਨ ਵਿਚ ਕਾਸਟ ਆਫ ਲਿਵਿੰਗ ਸਭ ਤੋਂ ਘੱਟ’ ਹੈ। ਕੁਝ ਦੇਸ਼ਾਂ ਵਿਚ ਰਹਿਣ ਦੀ ਲਾਗਤ ਬਹੁਤ ਜ਼ਿਆਦਾ ਹੈ, ਵਿਸ਼ੇਸ਼ ਰੂਪ ਵਿਚ ਅਮਰੀਕਾ ਵਰਗੇ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੀ ਕਾਸਟ ਆਫ ਲਿਵਿੰਗ ਵੀ ਕਾਫੀ ਜ਼ਿਆਦਾ ਹੈ।

ਕਿਸੇ ਵੀ ਦੇਸ਼ ਦੀ ਕਾਸਟ ਆਫ ਲਿਵਿੰਗ ਉਥੇ ਆਰਾਮ ਤੋਂ ਰਹਿਣ ਲਈ ਜ਼ਰੂਰੀ ਖਰਚ ਬਾਰੇ ਦੱਸਦੀ ਹੈ। ਜਿਵੇਂ ਹੀ ਉਥੇ ਰਹਿਣ ਦਾ ਕਿਰਾਇਆ, ਰਾਸ਼ਨ, ਟੈਕਸ ਅਤੇ ਹੈਲਥ ਕੇਅਰ ਵਰਗੀਆਂ ਬੁਨਿਆਦੀ ਚੀਜ਼ਾਂ ਦੀਆਂ ਕੀਮਤਾਂ ਦੇ ਆਧਾਰ ’ਤੇ ਤੁਸੀਂ ਤੈਅ ਕਰ ਸਕੋਗੇ ਕਿ ਉਹ ਦੇਸ਼ ਰਹਿਣ ਦੇ ਲਿਹਾਜ਼ ਨਾਲ ਤੁਹਾਡੇ ਲਈ ਕਿਫਾਇਤੀ ਹੈ ਜਾਂ ਨਹੀਂ।

ਕੁਝ ਦੇਸ਼ਾਂ ਵਿਚ ਰਹਿਣ ਦੀ ਲਾਗਤ ਬਹੁਤ ਜ਼ਿਆਦਾ ਹੈ, ਵਿਸ਼ੇਸ਼ ਰੂਪ ਵਿਚ ਅਮਰੀਕਾ ਵਰਗੇ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ। ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਰਗੇ ਸ਼ਹਿਰਾਂ ਦੀ ਕਾਸਟ ਆਫ ਲਿਵਿੰਗ ਵੀ ਕਾਫੀ ਜ਼ਿਆਦਾ ਹੈ। ਦੂੁਜੇ ਪਾਸੇ ਕੁਝ ਦੇਸ਼ਾਂ ਵਿਚ ਰਹਿਣ ਦੀ ਲਾਗਤ ਬਹੁਤ ਘੱਟ ਹੈ ਅਤੇ ਲੋਕ ਆਪਣੇ ਬਜਟ ਦੇ ਹਿਸਾਬ ਨਾਲ ਰਹਿਣ ਲਈ ਇਨ੍ਹਾਂ ਦੇਸ਼ਾਂ ਵਿਚ ਜਾਣਾ ਪਸੰਦ ਕਰਦੇ ਹੋ।

ਵਿਸ਼ਵ ਜਨਸੰਖਿਆ ਸੂਚਾਂਕ ਮੁਤਾਬਕ ਪਾਕਿਸਤਾਨ 18.58 ਇੰਡੈਕਸ ਦੇ ਨਾਲ ਸਭ ਤੋਂ ਸਸਤਾ ਦੇਸ਼ ਹੈ। ਇਸ ਤੋਂ ਬਾਅਦ ਅਫਗਾਇਨਸਤਾਨ ਅਤੇ ਭਾਰਤ ਦਾ ਨੰਬਰ ਆਉਂਦਾ ਹੈ। ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਕਾਸਟ ਆਫ ਲਿਵਿੰਗ ਇੰਡੈਕਸ 24.51 ਜਦਕਿ ਭਾਰਤ ਦੀ ਕਾਸਟ ਆਫ ਲਿਵਿੰਗ 25.14 ਹੈ। ਭਾਰਤ ਤੋਂ ਬਾਅਦ ਸੀਰੀਆ ਚੌਥਾ ਸਭ ਤੋਂ ਸਸਤਾ ਦੇਸ਼ ਹੈ।

ਉਜ਼ਬੇਕਿਸਤਾਨ ਦੀ ਇੰਡੈਕਸ 30.25, ਨੇਪਾਲ ਦਾ 30.69, ਨਾਈਜੀਰੀਆ 31.75, ਵੀਅਤਨਾਮ 38.72, ਮਲੇਸ਼ੀਆ 39.46 ਅਤੇ ਬ੍ਰਾਜ਼ੀਲ ਦੀ ਕਾਸਟ ਆਫ ਲਿਵਿੰਗ ਇੰਡੈਕਸ 42.64 ਹੈ। ਰਿਪੋਰਟ ਵਿਚ ਕੇਮੈਨ ਆਈਲੈਂਡਸ ਅਤੇ ਬਾਰਮੂਡਾ ਨੂੰ ਰਹਿਣ ਲਈ ਸਭ ਤੋਂ ਮਹਿੰਗਾ ਦੇਸ਼ ਦੱਸਿਆ ਗਿਆ ਹੈ। ਕੇਮੈਨ ਆਈਲੈਂਡਸ ਦੀ ਕਾਸਟ ਆਫ ਲਿਵਿੰਗ 141.64 ਜਦਕਿ ਬਰਮੂਡਾ ਦੀ 138.22 ਹੈ।

ਅੰਤਰਰਾਸ਼ਟਰੀ ਸੰਗਠਨ ਵੱਲੋਂ ਕਾਸਟ ਆਫ ਲਿਵਿੰਗ ਦੇ ਇਸ ਪੈਮਾਨੇ ਵਿਚ ਇਨ੍ਹਾਂ ਦੇਸਾਂ ਵਿਚ ਰਹਿਣ ਦਾ ਕਿਰਾਇਆ, ਲੋਕਾਂ ਦੀ ਖਰੀਦਣ ਦੀ ਆਰਥਕ ਸਮੱਰਥਾ, ਉਪਭੋਗਤਾ ਮੁੱਲ ਅਤੇ ਕਰਿਆਨਾ ਸੂਚਾਂਕ ਸ਼ਾਮਲ ਹੈ। ਇਸ ਇੰਡੈਕਸ ਵਿਚ ਪਾਕਿਸਤਾਨ ਵਿਚ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ ਸਥਿਰ ਦੱਸੀਆਂ ਗਈਆਂ ਹਨ, ਜਿਸ ਕਾਰਨ ਇਹ ਦੁਨੀਆ ਦਾ ਸਭ ਤੋਂ ਸਸਤਾ ਦੇਸ਼ ਸਿੱਧ ਹੋਇਆ ਹੈ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin