ਪੜ੍ਹੇ ਲਿਖੇ ਨੋਜਵਾਨਾ ਨੂੰ ਆਪਣੀ ਤਲੀਮ ਦੀ ਹੈਸੀਅਤ ਮੁਤਾਬਕ ਆਪਣੇ ਮੁਲਕ ਵਿੱਚ ਨੋਕਰੀ ਘੱਟ ਤਨਖਾਹਾ ਤੇ ਮਿਲਣ ਕਾਰਣ ਵਿਦੇਸ਼ਾਂ ਵਿੱਚ ਗ਼ੈਰ ਕਨੂੰਨੀ ਤੋਰ ਤੇ ਵੱਧ ਰਹੇ ਰੁਝਾਨ ਕਾਰਣ ਅਕਸਰ ਲੋਕ ਅਨਰਜਿਸ਼ਟਰਡ ਟਰੈਵਲ ਏਜੇਟਾ ਨੂੰ ਮੋਟੀਆ ਰਕਮਾਂ ਦੇ ਕੇ ਮੋਤ ਦੇ ਮੁੰਹ ਵਿੱਚ ਜਾ ਰਹੇ ਹਨ।ਇਹ ਸਿੰਸਲਾ ਲਗਾਤਾਰ ਜਾਰੀ ਹੈ। ਪਿੱਛੇ ਜਿਹੇ ਵੀ ਅਖਬਾਰ ਵਿੱਚ ਖ਼ਬਰ ਪੜੀ ਕਪੂਰਥਲਾ ਦੇ ਬੇਗੋਵਾਲ ਅਤੇ ਨਵਾਂ ਸ਼ਹਿਰ ਦੇ ਨੋਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਨੇ 24 ਲੱਖ ਦੀ ਠੱਗੀ ਮਾਰੀ ਜਿੰਨਾਂ ਦੀ ਮੈਕਸੀਕੋ ਦੇ ਜੰਗਲ਼ਾ ‘ ਚ ਭੁੱਖ ਪਿਆਸ ਨਾਲ ਮੌਤ ਹੋ ਗਈ।
ਕੁੱਛ ਸਾਲ ਪਹਿਲੇ ਵੀ ਅਖਬਾਰ ਦੇ ਮੇਨ ਪੰਨੇ ਤੇ ਪੜ੍ਹੀ ਖ਼ਬਰ ਕਿ ਵਿਦੇਸ਼ ਜਾਣ ਦੀ ਲਾਲਸਾ ਕਰ ਕੇ ਅਨਰਜਿਸਟਰ ਏਜੰਟਾਂ ਨੂੰ ਲੱਖਾਂ ਰੂਪੇ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਬੰਗਲੌਰ ਦੇ ਜੰਗਲ਼ਾ ਵਿੱਚ ਵਹਿਸ਼ਆਨਾ ਤਰੀਕੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਏਜੰਟ ਵਿਦੇਸ਼ ਜਾਣ ਵਾਲੇ ਨੋਜਵਾਨਾ ਨੂੰ ਦਿੱਲੀ ਤੋਂ ਫਲਾਈਟ ਤੇ ਚੜਾਂ ਕੇ ਬੰਗਲੌਰ ਦੇ ਜੰਗਲ਼ਾ ਵਿੱਚ ਉੱਥੇ ਹਥਿਆਰ ਦੇ ਜ਼ੋਰ ਤੇ ਕਨੇਡਾ ਦੀ ਸਿੰਮ ਕਾਰਡ ਤੋਂ ਫ਼ੋਨ ਕਰਵਾਉਂਦੇ ਹਨ ਕੇ ਅਸੀਂ ਕਨੇਡਾ ਠੀਕ ਠਾਕ ਪਹੁੰਚ ਗਏ ਹਾਂ। ਉਕਤ ਗਰੋਹ ਵੱਲੋਂ ਜੰਗਲ਼ਾ ਵਿੱਚ ਬੰਦੀ ਬਣਾਏ ਪੰਜਾਬ ਤੇ ਹੋਰ ਸੂਬਿਆ ਦੇ ਬੰਦੀ ਬਣਾਏ ਨੌਜਵਾਨਾਂ ਨੂੰ ਭੁੱਖਿਆਂ ਰੱਖਿਆ ਜਾਂਦਾ ਹੈ। ਥੋੜੇ ਦਿਨਾਂ ਬਾਅਦ ਬਦੂੰਕ ਦੇ ਜ਼ੋਰ ਤੇ ਮਾਪਿਆ ਨਾਲ ਗੱਲ ਕਰਵਾ ਕੇ ਏਜੰਟ ਸਾਰੇ ਪੈਸੇ ਵਸੂਲ ਕਰ ਲੈਂਦੇ ਹਨ। ਵਿਰੋਧ ਕਰਨ ਤੇ ਮਾਰ ਕੇ ਜੰਗਲ਼ਾ ਦੀਆ ਝਾੜੀਆਂ ਵਿੱਚ ਸੁੱਟ ਦਿੰਦੇ ਹਨ।ਚਸਮਦੀਨ ਗਵਾਹ ਜਿਸ ਨੇ ਪੁਲਿਸ ਅੱਗੇ ਇੰਕਸਾਫ ਕੀਤਾ ਹੈ ਕਿ ਉਸ ਦੇ ਸਾਹਮਣੇ ਤਿੰਨ ਚਾਰ ਨੌਜਵਾਨਾਂ ਨੂੰ ਮਾਰ ਦਿੱਤਾ। ਇਹ ਮੰਦਭਾਗੀ ਖ਼ਬਰ ਪੜ੍ਹ ਕੇ ਮੰਨ ਇਨਾ ਦੁੱਖੀ ਹੋਇਆ ਕਿ ਪੈਸਿਆਂ ਦੀ ਖ਼ਾਤਰ ਮਨੁੱਖ ਵਹਿਸ਼ਾਨਾ ਦਰਿੰਦਗੀ ਤੇ ਉਤਰ ਆਇਆ ਹੈ। ਉਨਾ ਮਾਪਿਆ ਤੇ ਕੀ ਬੀਤੀ ਹੋਵੇਗੀ ਜਿੰਨਾ ਨੇ ਆਪਣੀ ਸਾਰੀ ਉਮਰ ਦੀ ਪੂੰਜੀ ਵੀ ਤੇ ਆਪਣੇ ਲਾਲ ਵੀ ਗਵਾ ਲਏ।ਪਹਿਲਾ ਲੋਕ ਰੋਜੀ ਰੋਟੀ ਦੀ ਖ਼ਾਤਰ ਵਿਦੇਸ਼ ਜਾਂਦੇ ਸੀ, ਆਪਣੀ ਇਮਾਨਦਾਰੀ ਨਾਲ ਮਿਹਨਤ ਕਰ ਕੇ ਪੈਸੇ ਭਾਰਤ ਭੇਜਦੇ ਸੀ। ਹੁਣ ਉਲਟਾ ਲੋਕ ਆਪਣੀ ਜ਼ਮੀਨ ਜਾਇਦਾਦ ਵੇਚ ਬਾਹਰਲੇ ਮੁਲਕ ਵਿੱਚ ਰਹ ਰਹੇ ਹਨ ਅਤੇ ਪੱਕੇ ਤੋਰ ਤੇ ਉੱਥੇ ਸੈੱਟ ਹੋ ਰਹੇ ਹਨ। ਵਕੀਲ ਡਾਕਟਰ, ਇੰਨਜੀਨੀਅਰ ਭਾਰਤ ਦੀ ਕਰੀਮ ਜਿਸ ਨੂੰ ਭਾਰਤ ਵਿੱਚ ਆਪਣਾ ਭਵਿੱਖ ਧੁੰਧਲਾ ਨਜ਼ਰ ਆ ਰਿਹਾ ਹੈ, ਬਾਹਰ ਜਾ ਰਹੇ ਹਨ। ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ। ਜਿਸ ਦਾ ਅਸਰ ਭਾਰਤ ਨੂੰ ਵਿੱਤੀ ਤੌਰ ਤੇ ਪੈ ਰਿਹਾ ਹੈ। ਜੋ ਚਿੰਤਾ ਦਾ ਵਿਸ਼ਾ ਹੈ। ਮਾਪਿਆ ਵੀ ਮਜਬੂਰ ਆਪਣਿਆ ਬੱਚਿਆ ਨੂੰ ਜੋ ਅੱਜ ਕੱਲ ਇੱਕ ਦੋ ਹੀ ਹਨ, ਬਾਹਰ ਭੇਜ ਰਹੇ ਹਨ। ਜੋ ਬੱਚੇ ਉੱਥੇ ਪੱਕੇ ਸੈੱਟ ਹੋਣ ਕਾਰਣ, ਮਾ ਪਿਉ ਦਾ ਬੁਢਾਪੇ ਵਿੱਚ ਕੋਈ ਸਹਾਰਾ ਨਾ ਹੋਣ ਕਾਰਣ ਰੁੱਲ ਰਹੇ ਹਨ। ਬਾਹਰ ਜਾ ਕੇ ਉਨ੍ਹਾਂ ਦਾ ਦਿੱਲ ਨਹੀਂ ਲੱਗਦਾ। ਪਿੱਛੇ ਇੱਕ ਸੋਸਲ ਮੀਡੀਆ ਤੇ ਇੱਕ ਵੀਡੀਊ ਵਾਇਰਲ ਹੋਈ ਸੀ।ਬੁੱਢੇ ਮਾਂ ਪਿਉ ਜਿੰਨਾ ਦੇ ਤਿੰਨੇ ਬੱਚੇ ਵਿਦੇਸ਼ ਚ ਸਨ, ਉਨ੍ਹਾਂ ਦਾ ਵਿਦੇਸ਼ ਵਿੱਚ ਦਿੱਲ ਨਾ ਲੱਗਣ ਕਾਰਣ ਉਹ ਵਾਪਸ ਭਾਰਤ ਆ ਗਏ।ਬੁੱਢੀ ਮਾਂ ਨੂੰ ਪੈਰਾਲਾਈਜ ਕਾਰਣ ਉਸ ਦੇ ਬੁੱਢੇ ਘਰ ਵਾਲੇ ਨੇ ਉਸ ਦੀ ਬਹੁਤ ਸੇਵਾ ਕੀਤੀ। ਇੱਕ ਰਾਤ ਉਸ ਨੂੰ ਦਿੱਲ ਦਾ ਦੋਰਾ ਪੈਣ ਕਾਰਣ ਮੌਤ ਹੋ ਗਈ। ਬੁੱਢੀ ਔਰਤ ਨੇ ਬੜੀ ਮੁਸ਼ਕਲ ਨਾਲ ਤਿੱਨ ਚਾਰ ਘੰਟੇ ਦੀ ਮੁਸੱਕਤ ਨਾਲ ਗੁਵਾਡੀਆ ਨੂੰ ਫ਼ੋਨ ਕੀਤਾ। ਜਿੰਨਾ ਨੂੰ ਰਾਤ ਪਤਾ ਨਾ ਲੱਗਣ ਤੇ ਸਵੇਰੇ ਜਦੋਂ ਉਨਾ ਨੇ ਮਿੱਸ ਕਾਲ ਦੇਖੀ ਤਾ ਦੇਖਿਆ ਕੇ ਉਹ ਦੋਵੇਂ ਮੁਰਦਾ ਪਏ ਸਨ। ਤਿੰਨੇ ਬੱਚੇ ਮਾਂ ਪਿਉ ਦੇ ਸਸਕਾਰ ਤੇ ਵੀ ਨਹੀਂ ਆ ਸਕੇ ਗੁਵਾਡੀਆ ਨੇ ਸਸਕਾਰ ਕੀਤਾ। ਮਨੁੱਖੀ ਤੱਸਕਰੀ ਬਾਰੇ ਬਿੱਲ ਲੋਕ ਸਭਾ ‘ਚ ਪਾਸ ਅਖਬਾਰ ਦੇ ਪੰਨੇ ਤੇ ਲੱਗੀ ਖ਼ਬਰ ਪਿੱਛੇ ਪੜੀ ਜੋ ਮਨੁੱਖੀ ਤੱਸਕਰੀ ਨਾਲ ਸਬੰਧਤ ਵਿਰੋਧੀ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਪੀੜਤਾ, ਗਵਾਹਾਂ, ਸਕਾਇਤਕਰਤਾ ਦਾ ਭੇਤ ਗੁਪਤ ਰੱਖਿਆਂ ਜਾਵੇਗਾ। ਮੁਕੱਦਮਿਆ ਦੀ ਸੁਣਵਾਈ ਅਦਾਲਤਾਂ ਵਿੱਚ ਸੀਮਾ ਬੱਧ ਸਮੇ ਚ ਹੋਵੇਗੀ। 10 ਸਾਲ ਦੀ ਸਜ਼ਾ ਇੱਕ ਲੱਖ ਜੁਰਮਾਨਾ ਹੋਵੇਗਾ। ਕਿਸੇ ਵੀ ਸ਼ੋਸ਼ਲ ਵਰਕਰ ਸੈਕਸ ਵਰਕਰ ਨੂੰ ਪ੍ਰੇਸਾਨ ਨਹੀਂ ਕੀਤਾ ਜਾਵੇਗਾ। ਜੋ ਸਲਾਘਾਯੋਗ ਕੰਮ ਸੀ। ਇਸ ਨਾਲ ਜੋ ਟਰੈਵਲ ਏਜੰਟ ਲੋਕਾ ਨੂੰ ਗ਼ੈਰ ਕਨੂੰਨੀ ਤੌਰ ਤੇ ਜੋ ਵਿਦੇਸ਼ ਭੇਜਦੇ ਹਨ ਠੱਲ ਪਵੇਗੀ। ਕਨੂੰਨ ਦਾ ਡਰ ਹੋਵੇਗਾ।ਮਾਲਟਾ ਵਰਗੇ ਕਾਂਢਾ’ ਚ ਕਮੀ ਆਵੇਗੀ, ਪਰੰਤੂ ਇਸ ਦੇ ਬਾਵਜੂਦ ਵੀ ਬੰਗਲੌਰ ਵਾਲੀ ਦੁੱਖਦਾਈ ਘਟਨਾ ਫਿਰ ਵਾਪਰ ਗਈ ਹੈ। ਜੋ ਘਟਨ ਦਾ ਨਾਂ ਨਹੀ ਲੈ ਰਹੀ। ਪਰ ਇਹ ਕਨੂੰਨ ਤੱਦ ਹੀ ਕਾਮਯਾਬ ਹੋਵੇਗਾ ਜਦੋਂ ਲੋਕ ਆਪਣੀ ਤੀਸਰੀ ਅੱਖ ਖੁੱਲ੍ਹੀ ਰੱਖਣਗੇ ਟਰੈਵਲ ਏਜੰਟ ਦਾ ਲਾਇੰਸੈਸ, ਪੈਸੇ ਦੇਣ ਦਾ ਲਿਖਤੀ ਦਸਤਾਵੇਜ਼ ਸੁਵਿਧਾ ਕੇਂਦਰ ਤੋਂ ਤਸਦੀਕ ਸ਼ੁਦਾ ਅਸ਼ਟਾਮ , ਸੱਭ ਕੁੱਝ ਤਸਦੀਕ ਕਰਨ ਤੇ ਬਾਅਦ ਸੋਚ ਸਮਝ ਕੇ ਪੈਸੇ ਦਿਉ। ਮੈਂ ਆਰਥਿਕ ਅਪਰਾਧ ਸ਼ਾਖਾ ‘ਚ ਰਹਿ ਕੇ ਅਨੇਕਾਂ ਪੜਤਾਲਾ ਇੰਨਾ ਦੇ ਖ਼ਿਲਾਫ਼ ਕੀਤੀਆ ਹਨ। ਇਹ ਬਹੁਤ ਪੜੇ ਲਿਖੇ ਤੇ ਛਾਤਰ ਦਿਮਾਗ ਹੁੰਦੇ ਹਨ।ਸਬਜ਼ ਬਾਗ਼ ਦਿਖਾ ਕੇ ਐਫੀਡੇਵਟ ਤੇ ਪੀੜਤ ਸ਼ਕਾਇਤ ਕਰਤਾ ਦੇ ਦਸਤਖ਼ਤ ਕਰਵਾ ਲੈਂਦੇ ਹਨ ਜਿਸ ਤਰਾਂ ਕੇ ਬੈਂਕ ਵਿੱਚ ਪੈਸੇ ਸੋਅ ਕਰਨ ਦੀ ਜ਼ੁਮੇਵਾਰੀ ਪੜ੍ਹਨ ਵਾਲੇ ਦੀ ਹੈ, ਜਦੋਂ ਕਿ ਪੈਸੇ ਸੋਅ ਕਰਨ ਲਈ ਪੜਣ ਜਾਣ ਵਾਲ਼ਿਆਂ ਪਾਸੋਂ ਮੋਟੀਆਂ ਰਕਮਾਂ ਬਟੋਰਦੇ ਹਨ। ਬੈਂਕ ਦੇ ਜਾਅਲੀ ਕਾਗਚ ਤਿਆਰ ਕਰਕੇ ਸੋਅ ਮੰਨੀ ਕਰ ਦਿੰਦੇ ਹਨ। ਇਸ ਤੋਂ ਇਲਾਵਾ ਜੇਕਰ ਅਬੈਸੀ ਵੀਜ਼ਾ ਨਹੀਂ ਲਗਾਉਂਦੀ ਤਾਂ ਟਰੈਵਲ ਏਜੰਟ ਦੀ ਕੋਈ ਜ਼ੁਮੇਵਾਰੀ ਨਹੀਂ ਹੈ।ਪੜਾਕੂਆ ਪਾਸੋਂ ਐਫੀਡੇਵਟ ਲੈ ਲੈਂਦੇ ਹਨ।ਜੇਕਰ ਇਹ ਫੜੇ ਜਾਂਦੇ ਹਨ ਸਬੂਤਾਂ ਦੀ ਘਾਟ ਕਰ ਕੇ ਜ਼ਮਾਨਤਾਂ ਕਰਵਾ ਲੈਂਦੇ ਹਨ।ਅਦਾਲਤਾਂ ਸਿਰਫ ਦਸਤਾਵੇਜ਼ੀ ਸ਼ਹਾਦਤ ਨੂੰ ਮੰਨਦੀ ਹੈ। ਜ਼ਬਾਨੀ ਸ਼ਹਾਦਤ ਨਹੀਂ ਮੰਨਦੀ। ਜੋ ਦਸਤਾਵੇਜ਼ੀ ਸਬੂਤ ਨਾਂ ਹੋਣ ਕਾਰਨ ਇਹ ਅਦਾਲਤਾਂ ਵਿੱਚੋਂ ਬਰੀ ਹੋ ਜਾਂਦੇ ਹਨ।ਟਰੈਵਲ ਏਜੰਟਾਂ ਦੇ ਖ਼ਿਲਾਫ਼ ਮੇਰੇ ਕੋਲ ਤਫ਼ਤੀਸ਼ ਸੀ। ਮੈ ਹਾਈਕੋਰਟ ਬੇਲ ਐਪਲੀਕੇਸਨ ਪੇਸ਼ ਕਰਨ ਗਿਆ ਜਦੋਂ ਕੇਸ ਦੀ ਸੁਣਵਾਈ ਹੋਈ ਤਾਂ ਟਰੈਵਲ ਏਜੇਟ ਦੇ ਵਕੀਲ ਨੇ ਇਹ ਦਲੀਲ ਦਿੱਤੀ ਕੇ ਬੈਂਕ ਵਿੱਚ ਜੋ ਪੈਸੇ ਵਿਖਾਉਣੇ ਹੁੰਦੇ ਹਨ ਉਸ ਦੀ ਜ਼ੁਮੇਵਾਰੀ ਪੜਾਕੂ ਦੀ ਹੈ। ਟਰੈਵਲ ਏਜੰਟ ਸਿਰਫ ਫਾਈਲ ਤਿਆਰ ਕਰਨ ਦੀ ਆਪਣੀ ਫ਼ੀਸ ਲੈਂਦੇ ਹਨ। ਇਸ ਕਰ ਕੇ ਇੰਨਾ ਦਾ ਕੋਈ ਕਸੂਰ ਨਹੀਂ ਬਣਦਾ ਹੈ।ਸਬੂਤ ਵਜੋਂ ਪੜਨ ਵਾਲ਼ਿਆਂ ਦਾ ਦਿੱਤਾ ਐਫੀਡੇਵਟ ਜੋ ਇੰਨਾ ਧੋਖੇ ਨਾਲ ਦਸਤਖ਼ਤ ਕਰਵਾਏ ਸੀ ਜੱਜ ਸਾਹਿਬ ਦੇ ਪੇਸ਼ ਕਰ ਦਿੱਤਾ।ਜੋ ਜੱਜ ਸਾਹਿਬ ਪੜ ਕੇ ਜ਼ਮਾਨਤ ਲੈਣ ਲੱਗੇ ਤਾਂ ਮੈ ਪੜਾਕੂਆ ਦੇ ਲਏ ਹੋਏ ਬਿਆਨ 161 ਜ਼ਾਬਤਾ ਫ਼ੌਜਦਾਰੀ ਦੇ ਪੇਸ਼ ਕਰ ਦਿੱਤੇ ਜਿਸ ਵਿੱਚ ਉਨਾ ਪੜਣ ਵਾਲ਼ਿਆਂ ਕੋਲੋਂ ਸੋਅ ਮੰਨੀ ਦੇ ਪੈਸੇ ਬੈਂਕ ਵਿੱਚ ਸੋਅ ਕਰਨ ਬਦਲੇ ਪੈਸੇ ਲਏ ਸੀ ਜ਼ਿਕਰ ਕੀਤਾ ਗਿਆ ਸੀ। ਇਸੇ ਤਰਾਂ ਹੋਰ ਵੀ ਪੜਣ ਜਾਣ ਵਾਲਿਆ ਦੇ ਬਿਆਨ ਦਰਜ ਸਨ। ਜੱਜ ਸਾਹਿਬ ਨੇ ਸੀਰੀਅਸ ਮੈਟਰ ਲਿਖ ਕੇ ਜ਼ਮਾਨਤਾਂ ਕੈਸਲ ਕਰ ਦਿੱਤੀਆਂ। ਇਸ ਕਰ ਕੇ ਇਹ ਕਨੂੰਨ ਪਾਸ ਹੋਣ ਦਾ ਤਦ ਹੀ ਫ਼ਾਇਦਾ ਹੈ ਜੇ ਲੋਕ ਜਾਗਰੂਕ ਹੋਣਗੇ। ਆਪਣੀ ਤੀਸਰੀ ਅੱਖ ਖੁੱਲ੍ਹੀ ਰੱਖਣਗੇ, ਅੱਖਾਂ ਮੀਟ ਕੇ ਕੋਈ ਕੰਮ ਨਹੀਂ ਕਰਣਗੇ। ਫਿਰ ਹੀ ਇੰਨਾ ਨੌਸਰਬਾਜ਼ਾਂ ਦੀ ਦਰਿੰਦਗੀ ਤੇ ਅਗੁੰਸ ਲੱਗ ਸਕੇਗਾ।
– ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸਨ