International

ਅਮਰੀਕਾ ਟਰੰਪ ਦੀ ਰੈਲੀ ਨਜ਼ਦੀਕ ਹਥਿਆਰਬੰਦ ਵਿਅਕਤੀ ਗਿ੍ਰਫ਼ਤਾਰ

ਲਾਸ ਏਂਜਲਸ – ਅਮਰੀਕਾ ਦਾ ਸਾਉਥਰਨ ਕੈਲੀਫੋਰਨੀਆ ਵਿਚ ਸ਼ਨੀਵਾਰ ਰਾਤ ਨੂੰ ਡੋਨਲਡ ਟਰੰਪ ਦੀ ਰੈਲੀ ਸਥਾਨ ਨੇੜੇ ਇਕ ਜਾਂਚ ਚੌਂਕੀ ’ਤੇ ਨੇਵੇਦਾ ਵਾਸੀ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਦੇ ਵਾਹਨ ਵਿਚੋਂ ਹਥਿਆਰ ਅਤੇ ਗੋਲਾ ਬਾਰੂਦ, ਕਈ ਫਰਜ਼ੀ ਪਾਰਸਪੋਰਟ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੂੰ ਉਸੇ ਦਿਨ 5000 ਅਮਰੀਕੀ ਡਾਲਰ ਦੀ ਜ਼ਮਾਨਤ ’ਤੇ ਉਸਨੂੰ ਰਿਹਾ ਕਰ ਦਿੱਤਾ ਗਿਆ।ਰਿਵਰਸਾਈਡ ਕਾਂਉਟੀ ਦੇ ਅਧਿਕਾਰੀ ਚਾਡ ਬਿਯਾਂਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 49 ਸਾਲਾ ਲਾਸ ਵੇਗਸ ਵਾਸੀ ਇਕ ਗੈਰ ਰਜਿਸਟਰਡ ਐੱਸਯੁਵੀ ਚਲਾ ਰਿਹਾ ਸੀ ਜਿਸ ਤੇ ਅਵੈਧ ਲਾਈਸੈਂਸ ਪਲੇਟ ਲੱਗੀ ਸੀ ਅਤੇ ਵਿਅਕਤੀ ਪੱਤਰਕਾਰ ਹੋਣ ਦਾ ਦਾਅਵਾ ਕਰ ਰਿਹਾ ਹੀ ਪਰ ਉਸ ਕੋਈ ਅਧਿਕਾਰਤ ਪ੍ਰਮਾਣ ਪੱਤਰ ਨਹੀਂ ਸੀ। ਆਨਲਾਈਨ ਰਿਕਾਰਡ ਅਨੁਸਾਰ ਵਿਅਕਤੀ ਨੂੰ 2 ਜਨਵਰੀ, 2025 ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin