Australia & New Zealand

ਆਸਟ੍ਰੇਲੀਆਈ ਸੈਨੇਟਰ ਨੇ ਕਿੰਗ ਚਾਰਲਸ ਵਿਰੁੱਧ ਕੀਤੀ ਨਾਅਰੇਬਾਜ਼ੀ

ਸਿਡਨੀ- ਕਿੰਗ ਚਾਰਲਸ ਦੇ ਆਸਟ੍ਰੇਲੀਅਨ ਸੰਸਦ ਦੇ ਦੌਰੇ ਦੌਰਾਨ ਕੁਝ ਅਜਿਹਾ ਵਾਪਰਿਆ, ਜਿਸ ਨੇ ਉੱਥੇ ਦੇ ਲੋਕ ਹੈਰਾਨ ਕਰ ਦਿੱਤੇ। ਕਿੰਗ ਚਾਰਲਸ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਪਹੁੰਚਿਆ ਹੀ ਸੀ ਕਿ ਅਚਾਨਕ ਇੱਕ ਸੰਸਦ ਮੈਂਬਰ ਲਿਡੀਆ ਥੋਰਪੇ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਬਾਕੀ ਲੋਕ ਉਸ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਏ। ਕਿੰਗ ਚਾਰਲਸ ਦੇ ਭਾਸ਼ਣ ਤੋਂ ਬਾਅਦ ਥੋਰਪ ਨੇ ਅਚਾਨਕ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਸ ਨੇ ਕਿਹਾ, ਇਹ ਤੁਹਾਡੀ ਜ਼ਮੀਨ ਨਹੀਂ ਹੈ। ਸਾਡੀ ਜ਼ਮੀਨ ਵਾਪਸ ਦਿਓ। ਦਰਅਸਲ ਅਜ਼ਾਦੀ ਦੇ 123 ਸਾਲਾਂ ਬਾਅਦ ਵੀ ਆਸਟ੍ਰੇਲੀਆ ਅਜੇ ਤੱਕ ਗਣਰਾਜ ਨਹੀਂ ਬਣ ਸਕਿਆ ਹੈ।ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ ਨੇ ਰਾਜਸ਼ਾਹੀ ਦਾ ਵਿਰੋਧ ਕਰਦਿਆਂ ਕਿਹਾ, ਤੁਸੀਂ ਸਾਡੇ ਰਾਜਾ ਨਹੀਂ ਹੋ ਅਤੇ ਨਾ ਹੀ ਇਹ ਜ਼ਮੀਨ ਤੁਹਾਡੀ ਹੈ। ਉਸ ਦੀ ਨਾਅਰੇਬਾਜ਼ੀ ਕਾਰਨ ਕਿੰਗ ਚਾਰਲਸ ਨੂੰ ਆਪਣਾ ਭਾਸ਼ਣ ਰੋਕਣਾ ਪਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਥੋਰਪ ਨੂੰ ਬਾਹਰ ਕੱਢਿਆ। ਦੱਸ ਦੇਈਏ ਕਿ ਆਸਟ੍ਰੇਲੀਆ ਲਗਭਗ ਇਕ ਸਦੀ ਤੋਂ ਬਿ੍ਰਟੇਨ ਦੀ ਬਸਤੀ ਰਿਹਾ ਹੈ। 1901 ਵਿੱਚ ਆਸਟ੍ਰੇਲੀਆ ਵਿੱਚ ਇੱਕ ਸੁਤੰਤਰ ਸਰਕਾਰ ਬਣੀ ਪਰ ਬਿ੍ਰਟਿਸ਼ ਰਾਜਵੰਸ਼ ਨਾਲ ਹੋਏ ਸਮਝੌਤੇ ਤਹਿਤ ਇੱਥੋਂ ਦਾ ਰਾਜਾ ਕਿੰਗ ਚਾਰਲਸ ਹੈ। ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆ ਅੱਜ ਤੱਕ ਪੂਰਨ ਗਣਰਾਜ ਨਹੀਂ ਬਣ ਸਕਿਆ ਹੈ।ਫਿਲਹਾਲ ਚਾਰਲਸ 9 ਦਿਨਾਂ ਦੇ ਅਧਿਕਾਰਤ ਦੌਰੇ ‘ਤੇ ਆਸਟ੍ਰੇਲੀਆ ‘ਚ ਹਨ। ਪਿਛਲੇ ਸਾਲ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਥੋਰਪ ਨੇ ਰਾਜਸ਼ਾਹੀ ਦਾ ਵਿਰੋਧ ਕੀਤਾ ਹੈ।

Related posts

ਫੀਸ-ਮੁਕਤ TAFE ਲੇਬਰ ਦੇ ਨਾਲ ਰਹਿਣ ਲਈ ਇਥੇ ਹੈ !

admin

ਵਿਕਟੋਰੀਆ ‘ਚ ਬਿਜ਼ਨਸ ਰੈਗੂਲੇਟਰਾਂ ਦੀ ਗਿਣਤੀ ਅੱਧੀ ਹੋਣ ਨਾਲ ਕਾਰੋਬਾਰਾਂ ਨੂੰ ਹੋਰ ਵਧਣ ਫੁੱਲਣ ਦੇ ਮੌਕੇ ਮਿਲਣਗੇ !

admin

ਜੌਰਜ ਲੇਕਾਕਿਸ LEAH ਦੀ ਅਗਵਾਈ ਕਰਨਗੇ: ਵਿਕਟੋਰੀਅਨ ਪ੍ਰੀਮੀਅਰ !

admin