ਪੈਰਿਸ – ਪੈਰਿਸ ਓਲੰਪਿਕ ਖੇਡਾਂ 2024 ਖਤਮ ਹੋ ਗਈਆਂ ਹਨ। ਭਾਰਤ ਦੇ ਲਈ ਪੈਰਿਸ ਦਾ ਓਲੰਪਿਕ ਕਾਫ਼ੀ ਮਿਲਿਆ-ਜੁਲਿਆ ਰਿਹਾ। ਭਾਰਤ ਦੇ ਖਾਤੇ ਵਿੱਚ ਕੁੱਲ 6 ਮੈਡਲ ਆਏ,ਜਿਸ ਵਿੱਚ 5 ਕਾਂਸੀ ਤੇ 1 ਮੈਡਲ ਸ਼ਾਮਿਲ ਰਿਹਾ। ਇਸ ਵਾਰ ਭਾਰਤ ਦੇ ਖਾਤੇ ਵਿੱਚ ਗੋਲਡ ਮੈਡਲ ਨਹੀਂ ਆ ਸਕਿਆ। ਇਸ ਵਾਰ ਉਮੀਦ ਕੀਤੀ ਹੈ ਰਹੀ ਸੀ ਕਿ ਭਾਰਤ ਮੈਡਲ ਲਿਆਉਣ ਵਿੱਚ ਦਹਾਈ ਦਾ ਅੰਕੜਾ ਪਾਰ ਕਰੇਗਾ, ਪਰ ਅਜਿਹਾ ਨਹੀਂ ਹੋ ਸਕਿਆ।ਦੱਸ ਦੇਈਏ ਕਿ ਪੈਰਿਸ ਓਲੰਪਿਕ ਵਿੱਚ ਯੂਨਾਈਟਿਡ ਸਟੇਟਸ ਨੇ ਸਭ ਤੋਂ ਜ਼ਿਆਦਾ 126 ਮੈਡਲ ਜਿੱਤੇ, ਜਿਸ ਵਿੱਚ 40 ਗੋਲ੍ਡ, 44 ਸਿਲਵਰ ਤੇ 42 ਕਾਂਸੀ ਦੇ ਤਗਮੇ ਸ਼ਾਮਿਲ ਰਹੇ। ਚੀਨ ਲਿਸਟ ਵਿੱਚ ਦੂਜੇ ਨੰਬਰ ‘ਤੇ ਰਿਹਾ। ਚੀਨ ਦੇ ਖਾਤੇ ਵਿੱਚ ਕੁੱਲ 91 ਮੈਡਲ ਆਏ, ਜਿਸ ਵਿੱਚ 40 ਗੋਲਡ, 27 ਸਿਲਵਰ ਤੇ 24 ਕਾਂਸੀ ਸ਼ਾਮਿਲ ਰਹੇ। ਅਮਰੀਕਾ ਤੇ ਚੀਨ ਇਸ ਵਾਰ ਦੇ ਪੈਰਿਸ ਓਲੰਪਿਕ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲੇ ਦੇਸ਼ ਰਹੇ।ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੈਰਿਸ ਓਲੰਪਿਕ ਦੀ ਮੈਡਲ ਟੈਲੀ ਵਿੱਚ 6 ਮੈਡਲਾਂ ਨਾਲ 71ਵੇਂ ਸਥਾਨ ‘ਤੇ ਰਿਹਾ। ਇੱਥੇ ਹੀ ਸਿਰਫ਼ ਇੱਕ ਮੈਡਲ ਜਿੱਤਣ ਵਾਲਾ ਪਾਕਿਸਤਾਨ ਮੈਡਲ ਟੈਲੀ ਵਿੱਚ ਭਾਰਤ ਤੋਂ ਉੱਪਰ ਰਿਹਾ। ਪਾਕਿਸਤਾਨ ਨੇ ਪੈਰਿਸ ਵਿੱਚ ਸਿਰਫ਼ ਇੱਕ ਮੈਡਲ ਜਿੱਤਿਆ, ਜਿਸਦੇ ਨਾਲ ਉਹ ਮੈਡਲ ਟੈਲੀ ਵਿੱਚ 62ਵੇਂ ਸਥਾਨ ‘ਤੇ ਕਾਬਜ਼ ਰਿਹਾ। ਮੈਡਲ ਟੈਲੀ ਵਿੱਚ ਕਿਸੇ ਵੀ ਦੇਸ਼ ਦਾ ਸਥਾਨ ਸਭ ਤੋਂ ਜ਼ਿਆਦਾ ਗੋਲਡ, ਸਿਲਵਰ ਤੇ ਕਾਂਸੀ ਜਿੱਤਣ ਦੇ ਨਾਲ ਤੈਅ ਕੀਤਾ ਜਾਂਦਾ ਹੈ।