ਚੰਡੀਗੜ੍ਹ – ਤਨਾਵ-2 ਓ.ਟੀ.ਟੀ. ਪਲੇਟਫਾਰਮ ਸੋਨੀ ਲਿਵ ‘ਤੇ ਰਿਲੀਜ਼ ਹੋਣ ਲਈ ਤਿਆਰ ਹੈ। ‘ਤਨਾਵ’ ਦਾ ਪਹਿਲਾ ਸੀਜ਼ਨ ਸਾਲ 2022 ‘ਚ ਆਇਆ ਸੀ ਅਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਸੀਰੀਜ਼ ਦੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਚੁੱਕੀ ਹੈ। ਇਸ ਵਾਰ ਵੀ ਸੀਰੀਜ਼ ‘ਚ ਕਈ ਨਵੇਂ ਅਤੇ ਰੋਮਾਂਚਕ ਪਹਿਲੂ ਦੇਖਣ ਨੂੰ ਮਿਲਣਗੇ। ਤਨਾਵ-2 ਦੀ ਸ਼ੂਟਿੰਗ ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ‘ਚ ਹੋਈ ਹੈ। ਸੀਰੀਜ਼ ਦਾ ਨਿਰਦੇਸ਼ਨ ਸੁਧੀਰ ਮਿਸ਼ਰਾ ਤੇ ਈ. ਨਿਵਾਸ ਨੇ ਕੀਤਾ ਹੈ। ਇਸ ਸੀਰੀਜ਼ ਬਾਰੇ ਸਟਾਰ ਕਾਸਟ ਨੇ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ… ਮੈਂ ਇਸ ਕਿਰਦਾਰ ਨੂੰ ਨਹੀਂ ਚੁਣਿਆ, ਸਗੋਂ ਉਨ੍ਹਾਂ ਨੇ ਮੈਨੂੰ ਚੁਣਿਆ ਹੈ। ਇਹ ਮੇਰਾ ਪਹਿਲਾ ਲੀਡ ਰੋਲ ਸੀ, ਇਸ ਲਈ ਇਸ ਨੂੰ ਨਾਂ ਕਹਿਣ ਦੀ ਹਿੰਮਤ ਨਹੀਂ ਹੋਈ। ਮੈਂ ਖ਼ੁਦ ਨੂੰ ਬਹੁਤ ਭਾਗਾਂ ਵਾਲਾ ਮੰਨਦਾ ਹਾਂ ਕਿ ਮੈਨੂੰ ਇਸ ਭੂਮਿਕਾ ਲਈ ਚੁਣਿਆ ਗਿਆ। ਇਸ ਰੋਲ ਲਈ ਕਿਸੇ ਹੋਰ ਨੂੰ ਵੀ ਲਿਆ ਜਾ ਸਕਦਾ ਸੀ। ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ, ਕਿਉਂਕਿ ਪ੍ਰੋਡਕਸ਼ਨ ਟੀਮ ਬਹੁਤ ਵਧੀਆ ਸੀ। ਜੇਕਰ ਕੋਈ ਸਮੱਸਿਆ ਵੀ ਹੁੰਦੀ ਤਾਂ ਵੀ ਉਹ ਸਾਡੇ ਤੱਕ ਨਹੀਂ ਪਹੁੰਚਦੀ ਸੀ, ਜਿਸ ਕਾਰਨ ਅਸੀਂ ਆਰਾਮ ਨਾਲ ਕੰਮ ਕਰ ਕਰਦੇ ਸੀ। ਪ੍ਰੋਡਕਸ਼ਨ ਟੀਮ, ਨਿਰਦੇਸ਼ਨ ਟੀਮ ਤੇ ਤੁਹਾਡੇ ਵਿਭਾਗ ਦੇ ਮੁਖੀ ਚੰਗੇ ਹਨ ਤਾਂ ਸ਼ੂਟਿੰਗ ਦਾ ਤਜ਼ਰਬਾ ਵੀ ਮਜ਼ੇਦਾਰ ਹੋ ਜਾਂਦਾ ਹੈ। ਇਸ ਨਾਲ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਇਕ ਅਭਿਨੇਤਾ ਹਮੇਸ਼ਾ ਅਜਿਹਾ ਹੀ ਮਾਹੌਲ ਚਾਹੁੰਦਾ ਹੈ। -ਮੈਂ ਡਾਇਰੈਕਟ ਨਹੀਂ ਕਰਦਾ ਕਿਉਂਕਿ ਮੈਂ ਕਦੇ ਕੋਈ ਸੀਰੀਜ਼ ਡਾਇਰੈਕਟ ਨਹੀਂ ਕੀਤੀ ਹੈ। ਸੀਰੀਜ਼ ਡਾਇਰੈਕਸ਼ਨ ’ਚ ਮੇਰੀ ਕੋਈ ਦਿਲਚਸਪੀ ਨਹੀਂ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਸ ’ਚ ਮਿਹਨਤ ਕਰਨ ਦੀ ਤਾਕਤ ਵੀ ਨਹੀਂ ਹੈ। ਮੈਨੂੰ ਉਹੋ ਵਿਸ਼ੇ ਉਤਸ਼ਾਹਿਤ ਕਰਦੇ ਹਨ, ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਹੁੰਦੀ ਹੈ ਪਰ ਰਾਜਨੀਤੀ ਮੇਰੇ ਲਈ ਦਿਲਚਸਪ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ‘ਚ ਕੋਈ ਬਹੁਤਾ ਫਰਕ ਹੈ। ਫਰਕ ਸਿਰਫ ਇੰਨਾ ਹੈ ਕਿ ਫਿਲਮ 90 ਮਿੰਟ ਦੀ ਹੁੰਦੀ ਹੈ ਤੇ ਸੀਰੀਜ਼ 300 ਮਿੰਟ ਦੀ। ਆਖ਼ਰਕਾਰ, ਤੁਹਾਨੂੰ ਉਹੀ ਸਕ੍ਰਿਪਟ ਪੜ੍ਹਣੀ ਹੁੰਦੀ ਹੈ ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਫਿਲਮ ਲਈ ਹੈ ਜਾਂ ਸੀਰੀਜ਼ ਲਈ। ਮੇਰੇ ਕਿਰਦਾਰ ਦਾ ਨਾਂ ਫਰੀਦ ਉਰਫ ਅਲਦਮਿਸ਼ ਹੈ, ਜਿਸਦਾ ਮਤਲਬ ਹੈ ‘ਸੀਰੀਆ ‘ਚ ਸਿਖਲਾਈ ਪ੍ਰਾਪਤ’। ਉਹ ਆਪਣੇ ਪਿਤਾ ਦਾ ਬਦਲਾ ਲੈਣ ਲਈ ਆਇਆ ਹੈ। ਉਸਦੇ ਤੇ ਪਿਤਾ ਦੇ ਵਿਚਾਰਾਂ ‘ਚ ਬਹੁਤ ਅੰਤਰ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਸੀਰੀਆ ਗਿਆ ਤੇ ਉੱਥੇ ਖੁਦ ਨੂੰ ਟਰੇਂਡ ਕੀਤਾ। ਮੁੰਬਈ ‘ਚ ਅਸੀਂ ਇਕ ਹਫ਼ਤੇ ਦੀ ਐਕਸ਼ਨ ਟ੍ਰੇਨਿੰਗ ਲਈ ਸੀ, ਜਿਸ ‘ਚ ਦੱਖਣੀ ਅਫਰੀਕਾ ਤੋਂ ਆਏ ਐਕਸ਼ਨ ਕੋਚ ਨੇ ਸਾਨੂੰ ਵੱਖ-ਵੱਖ ਹਥਿਆਰਾਂ ਦੀ ਵਰਤੋਂ ਸਿਖਾਈ। ਮੈਂ ਫਰੀਦ ਦੇ ਪਿਛੋਕੜ ਬਾਰੇ ਜਾਣਨ ਲਈ 1980 ਦੇ ਕਸ਼ਮੀਰ ਦੇ ਹਾਲਾਤਾਂ ‘ਤੇ ਬਣੀ ਡਾਕਿਊਮੈਂਟ੍ਰੀ ਵੀ ਦੇਖੀ। ਮੇਰਾ ਤਜ਼ਰਬਾ ਬਹੁਤ ਵਧੀਆ ਰਿਹਾ। ਉੱਥੋਂ ਦੀ ਤਾਜ਼ੀ ਹਵਾ ਤੇ ਖ਼ੂਬਸੂਰਤ ਨਜ਼ਾਰਿਆਂ ਨੇ ਸ਼ੂਟਿੰਗ ਨੂੰ ਹੋਰ ਯਾਦਗਾਰ ਬਣਾ ਦਿੱਤਾ। ਉੱਥੇ ਦੇ ਲੋਕ ਬਹੁਤ ਚੰਗੇ ਹਨ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਸਨਮਾਨ ਅਤੇ ਪਿਆਰ ਦਿੰਦੇ ਹੋ, ਤਾਂ ਉਹ ਬਦਲੇ ਵਿਚ ਤੁਹਾਨੂੰ ਦਸ ਗੁਣਾ ਪਿਆਰ ਅਤੇ ਸਤਿਕਾਰ ਦਿੰਦੇ ਹਨ।