Punjab

ਖ਼ਾਲਸਾ ਕਾਲਜ ’ਚ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਕਰਵਾਏ ਪ੍ਰੋਗਰਾਮ ਮੌਕੇ ਡਾ. ਏ. ਕੇ. ਕਾਹਲੋਂ ਫੁੱਲਾਂ ਦਾ ਗੁਲਦਸਤਾ ਸ਼੍ਰੀਮਤੀ ਤ੍ਰਿਵੇਣੀ ਸਹਿਗਲ ਨੂੰ ਭੇਂਟ ਕਰਦੇ ਹੋਏ ਨਾਲ ਡਾ. ਦੀਪਕ ਦੇਵਗਨ, ਡਾ. ਸਵਰਾਜ ਕੌਰ, ਡਾ. ਅਜੈ ਸਹਿਗਲ ਤੇ ਹੋਰ। 

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਐੱਨ. ਆਈ. ਆਰ. ਸੀ. ਦੀ ਆਈ. ਸੀ. ਏ. ਆਈ. ਅੰਮ੍ਰਿਤਸਰ ਸ਼ਾਖਾ ਦੇ ਸਹਿਯੋਗ ਨਾਲ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਚਾਰਟਰਡ ਅਕਾਊਂਟੈਂਟ ਸ਼੍ਰੀਮਤੀ ਤ੍ਰਿਵੇਣੀ ਸਹਿਗਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਟ ਵਜੋਂ ਕਾਮਰਸ ਦੇ ਵਿਦਿਆਰਥੀਆਂ ਲਈ ਉਪਲਬਧ ਕਰੀਅਰ ਦੇ ਭਰਪੂਰ ਮੌਕਿਆਂ ਬਾਰੇ ਸੰਬੋਧਨ ਕੀਤਾ।

ਇਸ ਮੌਕੇ ਸ਼੍ਰੀਮਤੀ ਤ੍ਰਿਵੇਣੀ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਹੀ ਇਕ ਅਜਿਹਾ ਪੇਸ਼ਾ ਹੈ ਜੋ ਛੋਟੀ ਉਮਰ ’ਚ ਹੀ ਪੈਸਾ, ਵੱਕਾਰ ਅਤੇ ਰੁਤਬਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿੱਤਾ ਮੁੱਖ ਤੌਰ ’ਤੇ ਟੈਕਸੇਸ਼ਨ, ਲੇਖਾਕਾਰੀ ਅਤੇ ਕਿਸੇ ਵੀ ਕਾਰੋਬਾਰ ਨਾਲ ਸਬੰਧਿਤ ਹੋਰ ਵਪਾਰਿਕ ਮਾਮਲਿਆਂ ਵੱਲ ਧਿਆਨ ਕੇਂਦਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮਦਨ ਟੈਕਸ ਰਿਟਰਨਾਂ ਨੂੰ ਸੰਭਾਲਣਾ, ਵਿੱਤੀ ਰਿਕਾਰਡਾਂ ਦੀ ਸਮੀਖਿਆ ਕਰਨਾ, ਵਿੱਤੀ ਰਿਪੋਰਟਾਂ ਤਿਆਰ ਕਰਨਾ, ਕਿਸੇ ਸੰਸਥਾ ਦੇ ਵਿੱਤੀ ਅਭਿਆਸਾਂ ਦਾ ਲੇਖਾ-ਜੋਖਾ ਕਰਨਾ, ਕਿਸੇ ਵਿਅਕਤੀ ਜਾਂ ਵਪਾਰਿਕ ਫਰਮ ਨੂੰ ਵਿੱਤੀ ਸਲਾਹ ਪ੍ਰਦਾਨ ਕਰਨਾ ਆਦਿ ਚਾਰਟਰਡ ਅਕਾਊਂਟੈਂਸੀ ਦੀਆਂ ਕੁਝ ਨੌਕਰੀਆਂ ’ਚ ਮੁੱਖ ਤੌਰ ’ਤੇ ਸ਼ਾਮਿਲ ਹਨ।

ਸ਼੍ਰੀਮਤੀ ਤ੍ਰਿਵੇਣੀ ਨੇ ਕਿਹਾ ਕਿ ਕਿਸੇ ਵੀ ਫਰਮ ’ਚ ਚਾਰਟਰਡ ਅਕਾਊਂਟੈਂਟ ਨੂੰ ਨਿਯੁਕਤ ਕਰਨ ਦਾ ਮੁੱਖ ਮਕਸਦ ਵਿੱਤ ਲਈ ਗਲਤੀਆਂ-ਖਤਰਿਆਂ ਨੂੰ ਘੱਟ ਕਰਨਾ ਅਤੇ ਮੁਨਾਫਾ ਕਮਾਉਣ ਦੀਆਂ ਸੰਭਾਵਨਾਵਾਂ ਨੂੰ ਵਧਾਉੇਣਾ ਹੈ। ਉਨ੍ਹਾਂ ਨੇ ਅਕਾਊਂਟੈਂਟ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਅਤੇ ਚਾਰਟਰਡ ਅਕਾਊਂਟੈਂਸੀ ’ਚ ਰੁਜ਼ਗਾਰ ਦੇ ਵਪਾਰਿਕ ਉੱਦਮ, ਜਨਤਕ-ਨਿੱਜੀ ਪ੍ਰੈਕਟਿਸ, ਸਰਕਾਰੀ ਸੰਸਥਾਵਾਂ, ਬੈਂਕਿੰਗ ਅਤੇ ਬੀਮਾ ਖੇਤਰ, ਕਾਨੂੰਨ ਫਰਮਾਂ ਨੂੰ ਵੀ ਵਿੱਤੀ ਸੇਵਾਵਾਂ ਤੇ ਸਲਾਹ ਦੀ ਲੋੜ, ਰੇਲਵੇ, ਰੱਖਿਆ ਅਤੇ ਹੋਰ ਸਰਕਾਰੀ ਖੇਤਰਾਂ ’ਚ ਨੌਕਰੀਆਂ ਦੇ ਵੱਖ-ਵੱਖ ਪਹਿਲੂਆਂ ’ਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਪ੍ਰੋਗਰਾਮ ਚੇਅਰਮੈਨ ਅਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਪ੍ਰੋਗਰਾਮ ਡਾਇਰੈਕਟਰ ਡਾ: ਏ. ਕੇ. ਕਾਹਲੋਂ ਵੱਲੋਂ ਉਕਤ ਸਮਾਗਮ ਸਬੰਧੀ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਤੁਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਖ਼ੁਦ ’ਚ ਆਤਮ-ਵਿਸ਼ਵਾਸ ਪੈਦਾ ਕਰਕੇ ਮਿਹਨਤ ਅਤੇ ਸੂਝਵਾਨ ਢੰਗ ਨਾਲ ਕਾਰਜਸ਼ੀਲ ਹੁੰਦੇ ਹੋ ਤਾਂ ਉਦੋਂ ਸੁਪਨੇ ਸਾਕਾਰ ਹੁੰਦੇ ਹਨ। ਇਸ ਮੌਕੇ ਡਾ. ਕਾਹਲੋਂ ਨੇ ਕਿਹਾ ਕਿ ਕਾਮਰਸ ਵਿਦਿਆਰਥੀਆਂ ਲਈ ਕੈਰੀਅਰ ਦੇ ਅਥਾਹ ਮੌਕੇ ਹਨ। ਉਨ੍ਹਾਂ ਕਿਹਾ ਕਿ ਗਿਆਨ ਦੀ ਘਾਟ ਹੀ ਵਿਦਿਆਰਥੀਆਂ ਨੂੰ ਕੈਰੀਅਰ ਦੇ ਮਾਰਗ ਦੀ ਪੜਚੋਲ ਕਰਨ ਤੋਂ ਖਿੱਚਦੀ ਹੈ।

ਇਸ ਮੌਕੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਅਜੈ ਸਹਿਗਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹੁਨਰ, ਰੁਚੀਆਂ ਅਤੇ ਅਭਿਲਾਸ਼ਾਵਾਂ ਨੂੰ ਢੁੱਕਵੇਂ ਕਰੀਅਰ ਵਿਕਲਪਾਂ ਨਾਲ ਜੋੜਨ ’ਚ ਸਹਾਇਤਾ ਪ੍ਰਦਾਨ ਕਰਨਾ ਉਕਤ ਪ੍ਰੋਗਰਾਮ ਦਾ ਮੁੱਖ ਉਦੇਸ਼ ਹੈ, ਜਿਸ ਨਾਲ ਸਫਲਤਾ ਦੀ ਸੰਭਾਵਨਾ ਅਤੇ ਪੂਰਤੀ ਵੱਧ ਤੋਂ ਵੱਧ ਹੁੰਦੀ ਹੈ। ਇਸ ਮੌਕੇ ਡਾ: ਮਨੀਸ਼ਾ ਬਹਿਲ ਨੇ ਮੰਚ ਸੰਚਾਲਨ ਅਤੇ ਪ੍ਰੋ: ਮੀਨੂੰ ਚੋਪੜਾ ਨੇ ਸਮਾਗਮ ਦੇ ਪ੍ਰਸਾਰਣ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਹੋਰ ਫੈਕਲਟੀ ਮੈਂਬਰਾਂ ਤੋਂ ਇਲਾਵਾ ਵਿਭਾਗ ਨਾਲ ਸਬੰਧਿਤ ਸਮੂੰਹ ਵਿਦਿਆਰਥੀ ਹਾਜ਼ਰ ਸਨ।

Related posts

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ

editor

ਰਾਜਪਾਲ ਤੁਰੰਤ ਮੁੱਖ ਮੰਤਰੀ ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਕੇਜਰੀਵਾਲ ਵੱਲੋਂ ਦਿੱਲੀ ਵਿਚ ਮੀਟਿੰਗਾਂ ਲਈ ਤਲਬ ਕਰਨ ਤੋਂ ਰੋਕਣ: ਅਕਾਲੀ ਦਲ

editor

ਚੱਬੇਵਾਲ ‘ਚ ਆਮ ਆਦਮੀ ਪਾਰਟੀ ਨੂੰ ਮਿਲੀ ਮਜ਼ਬੂਤੀ, ਕਾਂਗਰਸ ਨੂੰ ਲੱਗਿਆ ਵੱਡਾ ਝਟਕਾ!

editor