International

ਜਾਪਾਨ ‘ਚ ਵੱਡੀ ਸਿਆਸੀ ਹਲਚਲ, ਫੂਮਿਓ ਕਿਸ਼ਿਦਾ ਨੇ ਕੈਬਨਿਟ ਤੋਂ ਦਿੱਤਾ ਅਸਤੀਫਾ

ਟੋਕੀਓ – ਜਾਪਾਨ ‘ਚ ਵੱਡੀ ਰਾਜਨੀਤਿਕ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਧਾਨਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਕਿਸ਼ਿਦਾ ਨੇ 2021 ‘ਚ ਅਹੁਦਾ ਸੰਭਾਲਿਆ ਸੀ, ਪਰ ਉਹ ਅਹੁਦਾ ਛੱਡ ਰਹੇ ਹਨ ਤਾਂ ਕਿ ਪਾਰਟੀ ਨੂੰ ਇਕ ਨਵਾਂ ਨੇਤਾ ਮਿਲ ਸਕੇ ਕਿਉਂਕਿ ਸਰਕਾਰ ਘੁਟਾਲਿਆਂ ‘ਚ ਘਿਰੀ ਹੋਈ ਹੈ।ਕਿਸ਼ਿਦਾ ਤੋਂ ਬਾਅਦ ਹੁਣ ਉਸ ਦੇ ਸੰਭਾਵੀ ਉੱਤਰਾਧਿਕਾਰੀ ਸ਼ਿਗੇਰੂ ਇਸ਼ੀਬਾ ਲਈ ਅਹੁਦਾ ਸੰਭਾਲਣ ਦਾ ਰਸਤਾ ਸਾਫ਼ ਹੋ ਗਿਆ ਹੈ।-ਇਸ਼ੀਬਾ ਨੇ 27 ਅਕਤੂਬਰ ਨੂੰ ਸੰਸਦੀ ਚੋਣਾਂ ਕਰਵਾਉਣ ਲਈ ਯੋਜਨਾ ਬਣਾਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਸਮੀ ਰੂਪ ਨਾਲ ਪ੍ਰਧਾਨ ਮੰਤਰੀ ਦੇ ਰੂਪ ‘ਚ ਚੁਣ ਲਿਆ ਜਾਵੇਗਾ।ਇਸ਼ਿਬਾ ਨੂੰ ਅੱਜ ਹੀ ਸੰਸਦ ‘ਚ ਵੋਟਾਂ ਤੋਂ ਬਾਅਦ ਪ੍ਰਧਾਨ ਮੰਤਰੀ ਚੁਣਿਆ ਜਾ ਸਕਦਾ ਹੈ, ਕਿਉਕਿ ਸੰਸਦ ‘ਚ ਉਨ੍ਹਾਂ ਦੀ ਪਾਰਟੀ ਦਾ ਸੱਤਾਧਾਰੀ ਗੱਠਜੋੜ ਦਾ ਦਬਦਬਾ ਹੈ। ਮੁੱਖ ਕੈਬਨਿਟ ਸਕੱਤਰ ਯੋਸ਼ੀਮਾਸਾ ਹਯਾਸ਼ੀ ਨੇ ਕਿਹਾ ਕਿ ਕਿਸ਼ਿਦਾ ਤੇ ਉਨ੍ਹਾਂ ਦੇ ਮੰਤਰੀਆਂ ਨੇ ਸਵੇਰੇ ਕੈਬਨਿਟ ਦੀ ਬੈਠਕ ‘ਚ ਅਹੁਦਾ ਛੱਡ ਦਿੱਤਾ।ਕਿਸ਼ਿਦਾ ਦੇ ਸਭ ਤੋਂ ਕਰੀਬੀ ਹਯਾਸ਼ੀ ਨੇ ਕਿਹਾ ਕਿ ਦੁਨੀਆ ਨੂੰ ਜਾਪਾਨ ਦੀ ਕੂਟਨੀਤਕ ਭੂਮਿਕਾ ਨਾਲ ਬਹੁਤ ਉਮੀਦ ਹੈ। ਉਨ੍ਹਾਂ ਨੇ ਯੂਕਰੇਨ ‘ਚ ਰੂਸ ਦੀ ਜੰਗ ਤੇ ਮੱਧ ਪੂਰਵ ਸੰਘਰਸ਼ ਨੂੰ ਲੈ ਕੇ ਵਿਸ਼ਵਵਿਆਪੀ ਵੰਡ ਨੂੰ ਡੂੰਘਾ ਹੁੰਦਿਆ ਦੇਖਿਆ ਹੈ।

Related posts

ਅਰਥ ਸ਼ਾਸਤਰ ਦਾ ਨੋਬਲ ਡੇਰੋਨ ਏਸੇਮੋਗਲੂ, ਸਾਈਮਨ ਜੌਹਨਸਨ ਅਤੇ ਜੇਮਸ ਏ.ਰੌਬਿਨਸਨ ਨੂੰ ਦਿੱਤਾ

editor

ਅਮਰੀਕਾ ਟਰੰਪ ਦੀ ਰੈਲੀ ਨਜ਼ਦੀਕ ਹਥਿਆਰਬੰਦ ਵਿਅਕਤੀ ਗਿ੍ਰਫ਼ਤਾਰ

editor

ਟਰੰਪ ਦੀ ਅਮਰੀਕੀ ਫੌਜਾਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦੇਸ਼ ’ਚ ਤਾਇਨਾਤ ਕਰਨ ਦੀ ਯੋਜਨਾ

editor