ਸੰਯੁਕਤ ਰਾਸ਼ਟਰ – ਦੁਨੀਆਂ ਭਰ ਵਿਚ ਵੱਧ ਰਹੀਆਂ ਜੰਗ ਦੀਆਂ ਘਟਨਾਵਾਂ ਵਿਚ ਫਸੇ ਬੱਚਿਆਂ ਵਿਰੁੱਧ ਹਿੰਸਾ 2023 ਵਿਚ ਸਿਖਰ ’ਤੇ ਪਹੁੰਚ ਗਈ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਇਜ਼ਰਾਈਲ ਅਤੇ ਫਿਲਸਤੀਨ ਦੇ ਇਲਾਕਿਆਂ ਨੂੰ ਲੈ ਕੇ ਸੂਡਾਨ, ਮਿਆਂਮਾਰ ਅਤੇ ਯੂਕ੍ਰੇਨ ਵਿਚ ਵੱਡੀ ਗਿਣਤੀ ’ਚ ਕਤਲੇਆਮ ਹੋਇਆ ਅਤੇ ਕਈ ਲੋਕ ਜ਼ਖ਼ਮੀ ਹੋਏ।ਇਕ ਤੋਂ ਬਾਅਦ ਇਕ ਜੰਗ ’ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ’ਚ 21 ਫੀਸਦੀ ਦਾ ਹੈਰਾਨ ਕਰਨ ਵਾਲਾ ਵਾਧਾ ਹੋਇਆ ਹੈ, ਜਿਸ ਵਿਚ ਕਾਂਗੋ, ਬੁਰਕੀਨਾ ਫਾਸੋ, ਸੋਮਾਲੀਆ ਅਤੇ ਸੀਰੀਆ ਦੇ ਮਾਮਲਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਪਹਿਲੀ ਵਾਰ, ਸੰਯੁਕਤ ਰਾਸ਼ਟਰ ਦੀ ਰਿਪੋਰਟ ਨੇ ਇਜ਼ਰਾਈਲੀ ਬਲਾਂ ਨੂੰ ਉਨ੍ਹਾਂ ਦੇਸ਼ਾਂ ਦੀ ਬਲੈਕਲਿਸਟ ਵਿੱਚ ਰੱਖਿਆ ਹੈ ਜੋ ਬੱਚਿਆਂ ਦੀ ਹੱਤਿਆ ਅਤੇ ਅਪੰਗਤਾ ਅਤੇ ਸਕੂਲਾਂ ਅਤੇ ਹਸਪਤਾਲਾਂ ‘’ਤੇ ਹਮਲਾ ਕਰਨ ਲਈ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ।