India

ਜੰਮੂ-ਕਸ਼ਮੀਰ ਦੇ ਡੋਡਾ ‘ਚ ਮੁੱਠਭੇੜ, ਫੌਜ ਦਾ ਕੈਪਟਨ ਦੀਪਕ ਹੋਇਆ ਸ਼ਹੀਦ, 4 ਅੱਤਵਾਦੀਆਂ ਦੇ ਵੀ ਮਾਰੇ

ਜੰਮੂ – ਜੰਮੂ-ਕਸ਼ਮੀਰ ਦੇ ਡੋਡਾ ਦੇ ਪਟਨੀਟੋਪ ਦੇ ਜੰਗਲਾਂ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਇਸ ’ਚ ਫੌਜ ਦਾ ਇੱਕ ਕਪਤਾਨ ਸ਼ਹੀਦ ਹੋ ਗਿਆ ਹੈ। ਫੌਜ ਨੇ ਕਿਹਾ- 4 ਅੱਤਵਾਦੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਫੌਜ ਨੇ ਦੱਸਿਆ ਕਿ ਸ਼ਹੀਦ ਕੈਪਟਨ ਦੀਪਕ ਚੱਲ ਰਹੇ ਮੁਕਾਬਲੇ ਵਿਚ ਆਪਣੀ ਟੀਮ ਦੀ ਅਗਵਾਈ ਕਰ ਰਹੇ ਸਨ। ਬੁੱਧਵਾਰ ਸਵੇਰੇ ਗੋਲੀ ਲੱਗਣ ਤੋਂ ਬਾਅਦ ਵੀ ਉਹ ਆਪਣੀ ਟੀਮ ਦੇ ਜਵਾਨਾਂ ਨੂੰ ਹਦਾਇਤਾਂ ਦੇ ਰਿਹਾ ਸੀ।ਇਸ ਤੋਂ ਬਾਅਦ ਉਸ ਨੂੰ ਘਟਨਾ ਵਾਲੀ ਥਾਂ ਤੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੁਕਾਬਲਾ ਅਜੇ ਵੀ ਜਾਰੀ ਹੈ। ਆਕਰ ਇਲਾਕੇ ‘ਚ ਇਕ ਨਦੀ ਨੇੜੇ ਅੱਤਵਾਦੀ ਲੁਕੇ ਹੋਏ ਹਨ ਅਤੇ ਗੋਲੀਬਾਰੀ ਕਰ ਰਹੇ ਹਨ। ਅੱਤਵਾਦੀ ਬੁੱਧਵਾਰ ਸਵੇਰੇ ਮੁਕਾਬਲੇ ਵਾਲੀ ਥਾਂ ‘ਤੇ ਆਪਣੇ ਹਥਿਆਰ ਛੱਡ ਕੇ ਭੱਜ ਗਏ। ਅਮਰੀਕੀ ਐੱਮ4 ਰਾਈਫਲ ਵੀ ਬਰਾਮਦ ਹੋਈ ਹੈ। ਤਿੰਨ ਥੈਲਿਆਂ ਵਿੱਚ ਕੁਝ ਵਿਸਫੋਟਕ ਵੀ ਮਿਲੇ ਹਨ।ਇੱਥੇ ਰੱਖਿਆ ਮੰਤਰੀ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਦਿੱਲੀ ਦੇ ਸਾਊਥ ਬਲਾਕ ‘ਚ ਬੈਠਕ ਕਰ ਰਹੇ ਹਨ। ਐੱਨਐੱਸਏ ਅਜੀਤ ਡੋਵਾਲ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਖੀ ਇਸ ਵਿੱਚ ਹਿੱਸਾ ਲੈ ਰਹੇ ਹਨ।ਸੁਤੰਤਰਤਾ ਦਿਵਸ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਜੰਮੂ ਵਿਚ ਫੌਜ ਦੇ 3000 ਤੋਂ ਵੱਧ ਅਤੇ ਬੀਐਸਐਫ ਦੇ 2000 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਅੱਤਵਾਦ ਨਾਲ ਨਜਿੱਠਣ ਲਈ ਆਸਾਮ ਰਾਈਫਲਜ਼ ਦੇ ਕਰੀਬ 1500-2000 ਜਵਾਨ ਵੀ ਤਾਇਨਾਤ ਕੀਤੇ ਜਾ ਰਹੇ ਹਨ।

Related posts

‘ਸ਼ੀਸ਼ ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ: ਮੋਦੀ

admin

ਕੇਜਰੀਵਾਲ ਜੋ ਵਾਅਦੇ ਕਰਦੇ ਹਨ, ਉਸ ਨੂੰ ਪੂਰਾ ਕਰਦੇ ਹਨ: ਭਗਵੰਤ ਮਾਨ

admin

ਯੂਪੀ ਦੇ ਮੁੱਖ-ਮੰਤਰੀ ਤੇ ਮੰਤਰੀਆਂ ਵਲੋਂ ਗੰਗਾ ‘ਚ ਡੁੱਬਕੀਆਂ

admin