Sport

ਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫ਼ਰੀਕਾ ਬੋਰਡ

ਡਰਬਨ – ਕ੍ਰਿਕਟ ਦੱਖਣੀ ਅਫਰੀਕਾ (ਸੀ ਐੱਸ ਏ) ਪਿਛਲੇ 3 ਸਾਲਾਂ ਵਿੱਚ ਹੋਏ 6.3 ਮਿਲੀਅਨ ਡਾਲਰ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਭਾਰਤ ਬਨਾਮ ਦੱਖਣੀ ਅਫਰੀਕਾ ਸੀਰੀਜ਼ ’ਤੇ ਨਜ਼ਰ ਰੱਖ ਰਿਹਾ ਹੈ। ਭਾਰਤੀ ਟੀਮ ਨੇ ਦਸੰਬਰ 2021 ਵਿੱਚ ਕੋਵਿਡ-19 ਮਹਾਂਮਾਰੀ ਦੇ ਬਾਅਦ ਤੋਂ ਦੱਖਣੀ ਅਫਰੀਕਾ ਦਾ ਦੌਰਾ ਨਹੀਂ ਕੀਤਾ ਸੀ। ਵੱਡੇ ਮੈਚਾਂ ਦੀ ਘਾਟ ਕਾਰਨ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੂੰ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਸੀ। ਪਰ ਹੁਣ ਅਫਰੀਕੀ ਬੋਰਡ ਨੂੰ ਭਾਰਤ ਦੇ ਖ਼ਿਲਾਫ਼ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਤੋਂ 68.7 ਮਿਲੀਅਨ ਡਾਲਰ ਦੀ ਵੱਡੀ ਰਕਮ ਦੀ ਕਮਾਈ ਹੋਣ ਦੀ ਉਮੀਦ ਹੈ। ਇਹ 3 ਸਾਲਾਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਕਾਫ਼ੀ ਹੋਵੇਗਾ। ਇਸ ਦੌਰਾਨ ਟੀਮ ਇੰਡੀਆ ਦੇ ਨੌਜਵਾਨ ਖਿਡਾਰੀ ਭਾਰਤ-ਏ ਟੀਮ ਦੀ ਤਰਫੋਂ ਦੱਖਣੀ ਅਫਰੀਕਾ-ਏ ਦੇ ਖ਼ਿਲਾਫ਼ ਦੋ 4-ਦਿਨੀਂ ਪਹਿਲੇ ਦਰਜੇ ਦੇ ਮੈਚ ਵੀ ਖੇਡਣਗੇ। ਇਸ ਨਾਲ ਕ੍ਰਿਕਟ ਬੋਰਡ ਵੀ ਆਪਣੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰੇਗਾ।ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਦੱਖਣੀ ਅਫਰੀਕਾ ਨੂੰ ਪਿਛਲੇ ਤਿੰਨ ਸਾਲਾਂ ‘’ਚ ਕ੍ਰਮਵਾਰ 6.3 ਮਿਲੀਅਨ ਡਾਲਰ, 10.5 ਮਿਲੀਅਨ ਡਾਲਰ ਅਤੇ 11.7 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ।
ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਸਮਾਂ ਸੂਚੀ
ਪਹਿਲਾ ਟੀ-20 ਮੈਚ, ਡਰਬਨ – 10 ਦਸੰਬਰ
ਦੂਜਾ ਟੀ-20 ਮੈਚ, ਗਕੇਬਰਹਾ – 12 ਦਸੰਬਰ
ਤੀਜਾ ਟੀ-20 ਮੈਚ, ਜੋਹਾਨਸਬਰਗ – 14 ਦਸੰਬਰ
ਪਹਿਲਾ ਵਨਡੇ, ਜੋਹਾਨਸਬਰਗ – 17 ਦਸੰਬਰ
ਦੂਜਾ ਵਨਡੇ, ਗਕੇਬਰਹਾ – 19 ਦਸੰਬਰ
ਤੀਜਾ ਵਨਡੇ, ਪਾਰਲ – 21 ਦਸੰਬਰ
ਪਹਿਲਾ ਟੈਸਟ, ਸੈਂਚੁਰੀਅਨ – 26-30 ਦਸੰਬਰ
ਦੂਜਾ ਟੈਸਟ, ਕੇਪਟਾਊਨ – 3-7 ਜਨਵਰੀ (2024)

Related posts

Rohit Sharma ਅਤੇ ਰਿਤਿਕਾ ਨੇ ਬੇਟੇ ਦੇ ਨਾਂ ਦਾ ਕੀਤਾ ਖੁਲਾਸਾ, ਜਾਣ ਕੇ ਤੁਸੀਂ ਵੀ ਕੋਹੇਗੇ ‘ਵਾਹ’

editor

ਪਾਕਿਸਤਾਨ ਦੇ ਹੱਥੋਂ ਗਈ ਮੈਚ ਦੀ ਮੇਜ਼ਬਾਨੀ, ਕਿਸ ਦੇਸ਼ ‘ਚ ਹੋਵੇਗਾ ਭਾਰਤ-ਪਾਕਿਸਤਾਨ ਚੈਂਪੀਅਨਜ਼ ਟਰਾਫੀ ਮੁਕਾਬਲਾ ? BCCI ਅੱਗੇ ਝੁਕਿਆ PCB

editor

IND vs AUS: ਕੀ ਰੋਹਿਤ ਸ਼ਰਮਾ ਦੀ ਐਂਟਰੀ ਨਾਲ ਦੂਜੇ ਟੈਸਟ ਤੋਂ ਬਾਹਰ ਹੋਣਗੇ KL Rahul? ਜਾਣੋ ਸ਼ੁਭਮਨ ਕਿਸ ਨੂੰ ਕਰਨਗੇ ਰਿਪਲੇਸ

editor