India

ਦਿੱਲੀ ਦੀ ਜਨਤਾ ਆਪ-ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ: ਪ੍ਰਿਯੰਕਾ ਗਾਂਧੀ

ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨਵੀਂ ਦਿੱਲੀ ਦੇ ਸੀਮਾਪੁਰੀ ਵਿਖੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦਿੱਲੀ ਦੇ ਜੰਗਪੁਰਾ ਵਿਧਾਨ ਸਭਾ ਹਲਕੇ ’ਚ ਪਾਰਟੀ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਕਾਂਗਰਸ ਨੇ ਪ੍ਰਿਯੰਕਾ ਗਾਂਧੀ ਦੇ ਇਸ ਪ੍ਰਚਾਰ ਦੀਆਂ ਵੀਡੀਓਜ਼ ਐਕਸ ’ਤੇ ਸਾਂਝੀਆਂ ਕੀਤੀਆਂ। ਪਾਰਟੀ ਨੇ ਕਿਹਾ, ‘ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਗਪੁਰਾ ’ਚ ਕਾਂਗਰਸ ਉਮੀਦਵਾਰ ਫਰਹਾਦ ਸੂਰੀ ਦੀ ਹਮਾਇਤ ’ਚ ਘਰ-ਘਰ ਪ੍ਰਚਾਰ ਕੀਤਾ। ਦਿੱਲੀ ਦੀ ਜਨਤਾ ਆਪ-ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ ਅਤੇ ਉਹ ਹੁਣ ਸਿਰਫ ਵਿਕਾਸ ਦੀ ਰਾਜਨੀਤੀ ਨੂੰ ਆਪਣੀ ਹਮਾਇਤ ਦੇ ਰਹੀ ਹੈ।’ ਕਾਂਗਰਸ ਨੇ ਕਿਹਾ, ‘ਜਨਤਾ ਦਾ ਭਰੋਸਾ ਕਾਂਗਰਸ ਨਾਲ ਹੈ। ਇਸ ਲਈ ਦਿੱਲੀ ’ਚ ਆ ਰਹੀ ਹੈ ਕਾਂਗਰਸ।’ ਜੰਗਪੁਰਾ ’ਚ ਆਮ ਆਦਮੀ ਪਾਰਟੀ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਤਰਵਿੰਦਰ ਸਿੰਘ ਮਰਵਾਹ ਉਮੀਦਵਾਰ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਲਈ ਵੋਟਾਂ ਪੰਜ ਫਰਵਰੀ ਨੂੰ ਪੈਣਗੀਆਂ ਤੇ ਚੋਣ ਨਤੀਜੇ 8 ਫਰਵਰੀ ਨੂੰ ਆਉਣਗੇ।

Related posts

ਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ !

admin

ਰੱਖਿਆ ਨਿਰਮਾਣ ‘ਚ ਜਵਾਬੀ ਉਪਾਅ ਬਣਾਉਣ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ !

admin

15ਵਾਂ ਏਅਰੋ ਇੰਡੀਆ-2025 ਦਾ ਆਗਾਜ਼ !

admin