India

ਦਿੱਲੀ ਦੇ 4 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦੇ 4 ਹਸਪਤਾਲਾਂ ਨੂੰ ਮੰਗਲਵਾਰ ਯਾਨੀ ਕਿ ਅੱਜ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਦਿੱਲੀ ਫਾਇਰ ਬਿ੍ਰਗੇਡ ਵਿਭਾਗ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਟੀਬੀ ਹਸਪਤਾਲ, ਦਾਦਾ ਦੇਵ ਹਸਪਤਾਲ, ਹੇਡਗੇਵਾਰ ਹਸਪਤਾਲ ਅਤੇ ਦੀਪਚੰਦ ਬੰਧੂ ਹਸਪਤਾਲ ਤੋਂ ਬੰਬ ਦੀ ਧਮਕੀ ਵਾਲੀਆਂ ਈਮੇਲਾਂ ਮਿਲਣ ਦੀ ਜਾਣਕਾਰੀ ਫ਼ੋਨ ’ਤੇ ਮਿਲੀ।ਅਧਿਕਾਰੀਆਂ ਨੇ ਦੱਸਿਆ ਕਿ ਬੰਬ ਰੋਕੂ ਦਸਤਾ, ਬੰਬ ਦਾ ਪਤਾ ਲਾਉਣ ਵਾਲੀ ਟੀਮ, ਫਾਇਰ ਬਿ੍ਰਗੇਡ ਕਰਮੀ ਅਤੇ ਸਥਾਨਕ ਪੁਲਿਸ ਤਲਾਸ਼ੀ ਲੈਣ ਲਈ ਮੌਕੇ ’ਤੇ ਪਹੁੰਚੇ। ਪੁਲਿਸ ਅਤੇ ਬੰਬ ਰੋਕੂ ਦਸਤਿਆਂ ਨੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋ ਵਾਰ ਜਾਂਚ ਕੀਤੀ ਹੈ, ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਓਧਰ ਦਿੱਲੀ ਪੁਲਿਸ ਨੇ ਧਮਕੀ ਭਰੇ ਈਮੇਲ ਦੇ ਸੋਰਸ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਇਕ ਮਹੀਨੇ ਵਿਚ ਇਹ ਚੌਥੀ ਵਾਰ ਹੈ, ਜਦੋਂ ਸਕੂਲਾਂ ਸਮੇਤ ਵੱਖ-ਵੱਖ ਥਾਵਾਂ ’ਤੇ ਇਸ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਇਸ ਤੋਂ ਦੋ ਦਿਨ ਪਹਿਲਾਂ 20 ਹਸਪਤਾਲਾਂ ਅਤੇ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।

Related posts

ਭਾਰਤ-ਅਮਰੀਕਾ ਵਲੋਂ ਨਵੀਂ ਪਹਿਲ ‘ਯੂਐਸ-ਇੰਡੀਆ ਕੰਪੈਕਟ’ ਦਾ ਐਲਾਨ !

admin

50 ਕਰੋੜ ਤੋਂ ਵੱਧ ਸ਼ਰਧਾਲੂਆਂ ਵਲੋਂ ਤ੍ਰਿਵੇਣੀ ਸੰਗਮ ’ਚ ਡੁੱਬਕੀ !

admin

ਸਿਆਸੀ ਪਾਰਟੀਆਂ ਸੂਚਨਾ ਅਧਿਕਾਰ ਦੇ ਘੇਰੇ ਵਿੱਚ ਆਉਣਗੀਆਂ ?

admin