International

ਦੱਖਣੀ ਅਫ਼ਰੀਕਾ ’ਚ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16

ਕੇਪਟਾਊਨ –  ਦੱਖਣੀ ਅਫ਼ਰੀਕਾ ਦੇ ਕੇਪ ਸੂਬੇ ’ਚ ਇੱਕ ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ, ਜਦਕਿ 36 ਨਿਰਮਾਣ ਮਜਦੂਰ ਮਲਬੇ ਹੇਠਾਂ ਦੱਬੇ ਹੋਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਕੇਪ ਸੂਬੇ ਦੇ ਕੇਪ ਟਾਊਨ ਤੋਂ ਲੱਗਭਗ 400 ਕਿਲੋਮੀਟਰ ਪੂਰਬ ਵਿੱਚ ਸਥਿਤ ਤੱਟਵਰਤੀ ਸ਼ਹਿਰ ਜਾਰਜ ਵਿੱਚ ਨਿਰਮਾਣ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਸੋਮਵਾਰ ਦੁਪਹਿਰ ਢਹਿ ਗਈ। ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਰਜ ਮਿਊਂਸੀਪਲ ਪ੍ਰਸ਼ਾਸਨ ਨੇ ਐਤਵਾਰ ਸਵੇਰੇ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ 6ਵੇਂ ਦਿਨ ਵੀ ਜਾਰੀ ਰਹੇ। ਘਟਨਾ ਦੌਰਾਨ ਮੌਜੂਦ 81 ਵਿਅਕਤੀਆਂ ਵਿੱਚੋਂ 45 ਨੂੰ ਟਰੇਸ ਕਰ ਲਿਆ ਗਿਆ ਹੈ। ਇਨ੍ਹਾਂ 45 ਮਜ਼ਦੂਰਾਂ ਵਿੱਚੋਂ 16 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ, ਜਦੋਂ ਕਿ 36 ਲਾਪਤਾ ਹਨ। ਜਾਰਜ ਮਿਉਂਸਪੈਲਿਟੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 32 ਸਾਲਾ ਗੈਬਰੀਅਲ ਗੁਆਂਬੇ ਨੂੰ ਲੱਗਭਗ 5 ਦਿਨਾਂ ਤਕ ਮਲਬੇ ਹੇਠ ਫ਼ਸੇ ਰਹਿਣ ਤੋਂ ਬਾਅਦ ਚਮਤਕਾਰੀ ਢੰਗ ਨਾਲ ਬਚਾ ਲਿਆ ਗਿਆ। ਬਿਆਨ ਅਨੁਸਾਰ ਗੈਬਰੀਅਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਉਸ ਨੇ 118 ਘੰਟੇ ਬਿਨਾਂ ਭੋਜਨ ਅਤੇ ਪਾਣੀ ਦੇ ਬਿਤਾਏ। ਉਸ ਦੀ ਹਾਲਤ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਨਗਰ ਪਾਲਿਕਾ ਦੇ ਬਿਆਨ ਦੇ ਨਾਲ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਗੈਬਰੀਏਲ ਨੇ ਸਾਰੇ ਬਚਾਅ ਕਰਮਚਾਰੀਆਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਨਗਰ ਪਾਲਿਕਾ ਨੇ ਕਿਹਾ ਕਿ ਮੌਕੇ ’ਤੇ ਮੌਜੂਦ ਬਚਾਅ ਟੀਮਾਂ ਨੂੰ ਅਜੇ ਤਕ ਲਾਪਤਾ ਲੋਕਾਂ ਦੀ ਭਾਲ ਦੇ ਚੁਣੌਤੀਪੂਰਨ ਕਾਰਜ ਦੌਰਾਨ ਆਪਣੀ ਲਗਨ ਅਤੇ ਸਖ਼ਤ ਮਿਹਨਤ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Related posts

ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਪੂਰਾ ਜੀਵਨ ਸਾਦਗੀ ਤੇ ਪਰਮਾਤਮਾ ਦੀ ਸੇਵਾ ਨੂੰ ਸਮਰਪਿਤ ਸੀ ! 

admin

ਟਰੰਪ ਪਨਾਮਾ ਨਹਿਰ ਅਤੇ ਗਰੀਨਲੈਂਡ ਉਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ?

admin

ਹਮਾਸ ਯੁੱਧ ਰਣਨੀਤੀ ਬਦਲ ਕੇ ਗਾਜ਼ਾ ਵਿੱਚ ਇਜ਼ਰਾਈਲ ਦਾ ਤਣਾਅ ਵਧਾਏਗਾ !

admin