India

ਨਵੰਬਰ ’ਚ ਗਰਮ ਰਹੇਗਾ ਮੌਸਮ, ਸਰਦੀਆਂ ਦਾ ਕੋਈ ਸੰਕੇਤ ਨਹੀਂ : ਮੌਸਮ ਵਿਭਾਗ

ਨਵੀਂ ਦਿੱਲੀ – ਵਿਸ਼ਵ ਸਿਹਤ ਮੰਤਰਾਲੇ ਮੁਤਾਬਕ ਭਾਰਤ ’ਚ 1901 ਤੋਂ ਬਾਅਦ ਇਸ ਸਾਲ ਅਕਤੂਬਰ ਦਾ ਸੱਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ ਅਤੇ ਔਸਤ ਤਾਪਮਾਨ ਇਸ ਮੌਸਮ ਦੇ ਔਸਤ ਤੋਂ 1.23 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਮੌਸਮ ਵਿਭਾਗ ਨੇ ਨਵੰਬਰ ’ਚ ਵੀ ਗਰਮ ਮੌਸਮ ਦੀ ਭਵਿੱਖਬਾਣੀ ਕੀਤੀ ਹੈ, ਆਉਣ ਵਾਲੀ ਸਰਦੀਆਂ ਬਾਰੇ ਕੋਈ ਸੰਕੇਤ ਨਹੀਂ ਦਿਤਾ ਹੈ। ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਦੇ ਡਾਇਰੈਕਟਰ ਜਨਰਲ ਮ੍ਰਿਤਿਊਂਜੈ ਮਹਾਪਾਤਰਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਛਮੀ ਗੜਬੜੀ ਅਤੇ ਬੰਗਾਲ ਦੀ ਖਾੜੀ ’ਚ ਸਰਗਰਮ ਘੱਟ ਦਬਾਅ ਪ੍ਰਣਾਲੀਆਂ ਦੀ ਅਣਹੋਂਦ ਕਾਰਨ ਪੂਰਬੀ ਹਵਾਵਾਂ ਨੂੰ ਗਰਮ ਮੌਸਮ ਦਾ ਕਾਰਨ ਦਸਿਆ।ਮਹਾਪਾਤਰਾ ਨੇ ਕਿਹਾ ਕਿ ਅਕਤੂਬਰ ’ਚ ਔਸਤ ਤਾਪਮਾਨ 26.92 ਡਿਗਰੀ ਸੈਲਸੀਅਸ ਰਿਹਾ, ਜੋ 1901 ਤੋਂ ਬਾਅਦ ਦਾ ਸੱਭ ਤੋਂ ਗਰਮ ਤਾਪਮਾਨ ਹੈ, ਜਦਕਿ ਆਮ ਤਾਪਮਾਨ 25.69 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਮਹੀਨੇ ਪੂਰੇ ਦੇਸ਼ ’ਚ 20.01 ਡਿਗਰੀ ਸੈਲਸੀਅਸ ਮੁਕਾਬਲੇ ਆਮ ਘੱਟੋ-ਘੱਟ ਤਾਪਮਾਨ 21.85 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਹਾਪਾਤਰਾ ਨੇ ਕਿਹਾ, ‘‘ਉੱਤਰ-ਪਛਮੀ ਭਾਰਤ ’ਚ ਤਾਪਮਾਨ ਡਿੱਗਣ ਲਈ ਉੱਤਰ-ਪਛਮੀ ਹਵਾਵਾਂ ਦੀ ਲੋੜ ਹੁੰਦੀ ਹੈ। ਮਾਨਸੂਨ ਦਾ ਪ੍ਰਵਾਹ ਵੀ ਵੇਖਿਆ ਗਿਆ ਹੈ, ਜੋ ਤਾਪਮਾਨ ਨੂੰ ਡਿੱਗਣ ਨਹੀਂ ਦਿੰਦਾ।’’ ਉਨ੍ਹਾਂ ਕਿਹਾ ਕਿ ਉੱਤਰ-ਪਛਮੀ ਮੈਦਾਨੀ ਇਲਾਕਿਆਂ ’ਚ ਤਾਪਮਾਨ ਘੱਟੋ-ਘੱਟ ਅਗਲੇ ਦੋ ਹਫਤਿਆਂ ਤਕ ਆਮ ਨਾਲੋਂ 2-5 ਡਿਗਰੀ ਵੱਧ ਰਹੇਗਾ, ਜਿਸ ਤੋਂ ਬਾਅਦ ਹੌਲੀ-ਹੌਲੀ ਇਸ ’ਚ ਗਿਰਾਵਟ ਆਵੇਗੀ।ਮਹਾਪਾਤਰਾ ਨੇ ਕਿਹਾ ਕਿ ਮੌਸਮ ਵਿਭਾਗ ਨਵੰਬਰ ਨੂੰ ਸਰਦੀਆਂ ਦੇ ਮਹੀਨੇ ਵਜੋਂ ਨਹੀਂ ਗਿਣਦਾ। ਉਨ੍ਹਾਂ ਕਿਹਾ ਕਿ ਜਨਵਰੀ ਅਤੇ ਫ਼ਰਵਰੀ ਨੂੰ ਸਰਦੀਆਂ ਦਾ ਮਹੀਨਾ ਮੰਨਿਆ ਜਾਂਦਾ ਹੈ, ਜਦਕਿ ਦਸੰਬਰ ’ਚ ਠੰਡ ਦੇ ਸੰਕੇਤ ਮਿਲਦੇ ਹਨ।

Related posts

15-16 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Bunty

ਅਫ਼ਗ਼ਾਨਿਸਤਾਨ ਤੋਂ ਭਾਰਤੀਆਂ ਨੂੰ ਕੱਢਣ ’ਚ ਲੱਗੀ ਸਰਕਾਰ

Bunty

ਨਹੀਂ ਕਰਨੀ ਪਵੇਗੀ ਜ਼ਿਆਦਾ ਉਡੀਕ, ਜੂਨ ਵਿਚ ਆਏਗੀ ਨਵੀਂ ਸਰਕਾਰ: ਸ਼ਸ਼ੀ ਥਰੂਰ

Bunty