ਬੇਰੂਤ – ਹਿਜ਼ਬੁੱਲਾ ਦੇ ਉਪ ਮੁਖੀ ਨੇ ਸਮੂਹ ਦੇ ਚੋਟੀ ਦੇ ਬਹੁਤ ਸਾਰੇ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ ਇਜ਼ਰਾਈਲ ਵਿਰੁੱਧ ਲੜਾਈ ਜਾਰੀ ਰੱਖਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਅੱਤਵਾਦੀ ਸਮੂਹ ਲੰਬੇ ਯੁੱਧ ਲਈ ਤਿਆਰ ਹੈ। ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਚੋਟੀ ਦੇ ਨੇਤਾਵਾਂ ਵਿੱਚ ਹਿਜ਼ਬੁੱਲਾ ਨੇਤਾ ਹਸਨ ਨਸਰੁੱਲਾ ਵੀ ਸ਼ਾਮਲ ਸੀ। ਨਸਰੁੱਲਾ ਦੀ ਮੌਤ ਤੋਂ ਬਾਅਦ ਸੋਮਵਾਰ ਨੂੰ ਆਪਣੇ ਪਹਿਲੇ ਟੈਲੀਵਿਜ਼ਨ ਬਿਆਨ ਵਿੱਚ ਨਈਮ ਕਾਸੇਮ ਨੇ ਕਿਹਾ ਕਿ ਜੇ ਇਜ਼ਰਾਈਲ ਜ਼ਮੀਨੀ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਹਿਜ਼ਬੁੱਲਾ ਲੜਾਕੇ ਲੜਨ ਅਤੇ ਲੇਬਨਾਨ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਨਈਮ ਕਾਸਿਮ ਹੁਣ ਹਿਜ਼ਬੁੱਲਾ ਦਾ ਕਾਰਜਕਾਰੀ ਨੇਤਾ ਹੈ ਜਦੋਂ ਤੱਕ ਨਸਰੁੱਲਾ ਦੇ ਉੱਤਰਾਧਿਕਾਰੀ ਦਾ ਫ਼ੈਸਲਾ ਨਹੀਂ ਹੋ ਜਾਂਦਾ ਹੈ। ਕਾਸਿਮ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹਿਜ਼ਬੁੱਲਾ ਦੇ ਚੋਟੀ ਦੇ ਫੌਜੀ ਕਮਾਂਡਰਾਂ ਦੀ ਮੌਤ ਦੇ ਬਾਵਜੂਦ, ਸਮੂਹ ਹੁਣ ਨਵੇਂ ਕਮਾਂਡਰਾਂ ‘ਤੇ ਭਰੋਸਾ ਕਰ ਰਿਹਾ ਹੈ। ਕਾਸਿਮ ਨੇ ਕਿਹਾ, “ਇਜ਼ਰਾਈਲ ਸਾਡੀ (ਫੌਜੀ) ਸਮਰੱਥਾਵਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਨਹੀਂ ਹੈ। ਸਾਡੇ ਕੋਲ ਸਬ-ਕਮਾਂਡਰ ਹਨ ਅਤੇ ਜੇਕਰ ਕੋਈ ਚੋਟੀ ਦਾ ਨੇਤਾ ਮਾਰਿਆ ਜਾਂ ਜ਼ਖਮੀ ਹੋ ਜਾਂਦਾ ਹੈ ਤਾਂ ਅਸੀਂ ਕਮਾਂਡਰ ਨੂੰ ਬਦਲ ਸਕਦੇ ਹਾਂ।