Bollywood

ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਜਿੱਤਿਆ ‘ਮਿਸ-ਯੂਨੀਵਰਸ 2023’ ਦਾ ਖ਼ਿਤਾਬ

ਨਵੀਂ ਦਿੱਲੀ – ਮੱਧ ਅਮਰੀਕੀ ਦੇਸ਼ ਨਿਕਾਰਾਗੁਆ ਦੀ ਸ਼ੇਨਿਸ ਪਲਾਸਿਓਸ ਨੇ ਮਿਸ ਯੂਨੀਵਰਸ 2023 ਦਾ ਖ਼ਿਤਾਬ ਜਿੱਤ ਲਿਆ ਹੈ।ਇਸ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿੱਚ ਨਿਕਾਰਾਗੁਆ ਦੀ ਇਹ ਪਹਿਲੀ ਜਿੱਤ ਹੈ।72ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਫਾਈਨਲ ਸ਼ਨਿਚਰਵਾਰ ਦੀ ਰਾਤ ਨੂੰ ਅਲ ਸਲਵਾਡੋਰ ਦੀ ਰਾਜਧਾਨੀ ਸੈਨ ਸਲਵਾਡੋਰ ਦੇ ਜੋਸ ਅਡੋਲਫੋ ਪੀਨੇਡਾ ਅਰਿਨਾ ਵਿਖੇ ਹੋਇਆ।ਇਸ ਮੁਕਾਬਲੇ ਵਿੱਚ ਮਿਸ ਥਾਈਲੈਂਡ ਐਨਟੋਨੀਆ ਪੋਰਸਿਲਡ ਪਹਿਲੀ ਰਨਰ-ਅਪ ਤੇ ਮਿਸ ਆਸਟਰੇਲੀਆ ਮੋਰਿਆ ਵਿਲਸਨ ਦੂਜੀ ਰਨਰ-ਅਪ ਰਹੀ।ਸ਼ੇਨਿਸ ਪਲਾਸੀਓਸ ਨੇ ਇਸ ਸਾਲ ਮਿਸ ਨਿਕਾਰਾਗੁਆ ਦਾ ਤਾਜ ਵੀ ਜਿੱਤਿਆ ਸੀ।ਜਿੱਤ ਤੋਂ ਬਾਅਦ ਸ਼ੇਨਿਸ ਪਲਾਸੀਓਸ ਨੂੰ ਅਮਰੀਕਾ ਦੀ ਮਿਸ ਯੂਨੀਵਰਸ 2022 ਆਰ. ਬੋਨੀ ਗੈਬਰੀਅਲ ਦੁਆਰਾ ਤਾਜ ਪਹਿਨਾਇਆ ਗਿਆ। ਇਸ ਤੋਂ ਪਹਿਲਾਂ ਮਿਸ ਯੂਨੀਵਰਸ-2023 ‘ਚ ਥਾਈਲੈਂਡ ਦੀ ਐਂਟੋਨੀਆ ਪੋਰਸਿਲਡ, ਆਸਟ੍ਰੇਲੀਆ ਦੀ ਅਤੇ ਨਿਕਾਰਾਗੁਆ ਦੀ ਫਾਈਨਲ ਤਿੰਨ ‘’ਚ ਪਹੁੰਚੀਆਂ ਸਨ। ਮਿਸ ਯੂਨੀਵਰਸ ਮੁਕਾਬਲੇ-2023 ਦਾ ਫਾਈਨਲ 19 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਸ਼ੁਰੂ ਹੋਇਆ ਸੀ।ਇਸ ਸਾਲ ਮਿਸ ਯੂਨੀਵਰਸ 2023 ਸੁੰਦਰਤਾ ਮੁਕਾਬਲੇ ਵਿਚ ਕੁੱਲ 90 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ।ਸਾਬਕਾ ਮਿਸ ਯੂਨੀਵਰਸ 2012 ਓਲੀਵੀਆ ਕਲਪੋ ਅਤੇ ਟੀ.ਵੀ. ਸ਼ਖਸੀਅਤ ਜੈਨੀ ਮਾਈ , ਮਾਰੀਆ ਮੇਨਨੋਸ ਦੇ ਨਾਲ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰ ਰਹੀਆਂ ਹਨ।ਇਹ ਪਹਿਲੀ ਵਾਰ ਹੈ ਕਿ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰਨ ਵਾਲੀ ਟੀਮ ਵਿਚ ਸਾਰੀਆਂ ਔਰਤਾਂ ਸ਼ਾਮਲ ਸਨ।ਇਸ ਤੋਂ ਪਹਿਲਾਂ, ਭਾਰਤ ਦੀ ਮਿਸ ਯੂਨੀਵਰਸ ਇੰਡੀਆ ਸ਼ਵੇਤਾ ਸ਼ਾਰਦਾ ਅਤੇ ਮਿਸ ਯੂਨੀਵਰਸ ਪਾਕਿਸਤਾਨ ਏਰਿਕਾ ਰੌਬਿਨ ਮਿਸ ਯੂਨੀਵਰਸ-2023 ਦੇ ਸਿਖਰਲੇ 10 ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀਆਂ। ਹਾਲਾਂਕਿ ਇਹ ਦੋਵੇਂ ਆਪਣੇ ਦੇਸ਼ ਲਈ ਟਾਪ 20 ‘ਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਰਹੀਆਂ।ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲੀ ਵਾਰ ਇਸ ਪ੍ਰਤੀਯੋਗਤਾ ਵਿਚ ਹਿੱਸਾ ਲਿਆ ਹੈ।

Related posts

Aishwarya-Abhishek ਦੇ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਮਿਤਾਭ ਬੱਚਨ ਨੇ ਕੀਤਾ ਪੋਸਟ, ਕਿਹਾ- ਚੁੱਪ-ਚਾਪ…ਬਾਪ

editor

ਸ਼ਾਹਿਦ ਕਪੂਰ ਤੇ ਭੂਮੀ ਪੇਡਨੇਕਰ ਪ੍ਰੀਮੀਅਰ ਮੌਕੇ।

admin

ਫਿਲਮ ‘ਪੁਸ਼ਪਾ 2: ਦ ਰੂਲ’ ਨੇ ਰਿਲੀਜ਼ ਤੋਂ ਪਹਿਲਾਂ ਕੀਤੀ ਵੱਡੀ ਕਮਾਈ !

editor