Bollywood

ਪਾਪਰਾਜ਼ੀ ਨਾਲ ਝਗੜੇ ਤੋਂ ਬਾਅਦ ਤਾਪਸੀ ਪੰਨੂ ਨੇ ਤੋੜੀ ਚੁੱਪੀ

ਮੁੰਬਈ – ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਹਾਲ ਹੀ ’ਚ ਪਾਪਰਾਜ਼ੀ ਨਾਲ ਆਪਣੇ ਅਕਸਰ ਵਿਵਾਦਾਂ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ ’ਚ ਤਾਪਸੀ ਪੰਨੂ ਦੇ ਕਈ ਵੀਡੀਓਜ਼ ਵਾਇਰਲ ਹੋਏ ਸਨ, ਜਿਸ ’ਚ ਉਹ ਪਾਪਰਾਜ਼ੀ ’ਤੇ ਗੁੱਸੇ ’ਚ ਨਜ਼ਰ ਆ ਰਹੀ ਸੀ ਪਰ ਹੁਣ ਅਦਾਕਾਰਾ ਨੇ ਇਸ ਮਾਮਲੇ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਹ ਕਹਿੰਦੀ ਹੈ ਕਿ ਉਹ ਫੋਟੋਗ੍ਰਾਫਰਾਂ ਨੂੰ ਖੁਸ਼ ਕਰਨ ’ਚ ਵਿਸ਼ਵਾਸ ਨਹੀਂ ਕਰਦੀ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੰਮ ਨਹੀਂ ਮਿਲੇਗਾ।ਇਕ ਇੰਟਰਵਿਊ ਦੌਰਾਨ ‘ਫਿਰ ਆਈ ਹਸੀਨ ਦਿਲਰੁਬਾ’ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਪਾਪਰਾਜ਼ੀ ਨੂੰ ਪੋਜ਼ ਦੇਣ ਅਤੇ ਖੁਸ਼ ਕਰਨ ਵਿੱਚ ਵਿਸ਼ਵਾਸ ਕਿਉਂ ਨਹੀਂ ਕਰਦੀ ਅਤੇ ਫੋਟੋਗ੍ਰਾਫਰ ਆਪਣੇ ਫਾਇਦੇ ਲਈ ਉਸਦੇ ਬਿਆਨਾਂ ਅਤੇ ਵੀਡੀਓ ਦੀ ਦੁਰਵਰਤੋਂ ਕਰਦੇ ਹਨ। ਮੀਡੀਆ ’ਚ ਛਪੀਆਂ ਖਬਰਾਂ ਨੂੰ ਲੈ ਕੇ ਤਾਪਸੀ ਨੇ ਪੁੱਛਿਆ ਕਿ ਲੋਕ ਸਕਾਰਾਤਮਕ ਖਬਰਾਂ ’ਤੇ ਕਿਵੇਂ ਕਲਿੱਕ ਕਰਨਗੇ? ਉਸਨੇ ਪੁੱਛਿਆ ਕਿ ਅਸਲ ਵਿੱਚ ਅਜਿਹਾ ਕੌਣ ਕਰਦਾ ਹੈ ਅਤੇ ਆਖਰੀ ਵਾਰ ਕਿਸੇ ਨੇ ਸਕਾਰਾਤਮਕ ਖਬਰਾਂ ’ਤੇ ਕਦੋਂ ਕਲਿੱਕ ਕੀਤਾ ਸੀ?ਪਿਛਲੇ ਸਾਲ ਦਸੰਬਰ ’ਚ ਤਾਪਸੀ ਪੰਨੂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ’ਚ ਉਹ ਆਪਣੀ ਕਾਰ ਦੇ ਗੇਟ ਦੇ ਸਾਹਮਣੇ ਪਾਪਰਾਜ਼ੀ ਨੂੰ ਖੜ੍ਹੇ ਦੇਖ ਕੇ ਗੁੱਸੇ ’ਚ ਆ ਗਈ ਸੀ। ਤਾਪਸੀ ਨੇ ਪਾਪਰਾਜ਼ੀ ਨੂੰ ਦੂਰ ਜਾਣ ਲਈ ਕਿਹਾ। ਪਾਪਾਰਾਜ਼ੀ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦੇ ਹੋਏ ਉਸਨੇ ਕਿਹਾ, ‘ਕਿਰਪਾ ਕਰਕੇ ਇਕ ਪਾਸੇ ਹੋ ਜਾਓ, ਨਹੀਂ ਤਾਂ ਤੁਸੀਂ ਕਹੋਗੇ ਕਿ ਤੁਹਾਨੂੰ ਮਾਰਿਆ ਗਿਆ ਹੈ।’ਵਰਕ ਫਰੰਟ ਦੀ ਗੱਲ ਕਰੀਏ ਤਾਂ ਤਾਪਸੀ ਪੰਨੂ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਫਿਰ ਆਈ ਹਸੀਨ ਦਿਲਰੁਬਾ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਵਿੱਚ ਉਹ ਵਿਕਰਾਂਤ ਮੈਸੀ ਅਤੇ ਸੰਨੀ ਕੌਸ਼ਲ ਨਾਲ ਨਜ਼ਰ ਆਵੇਗੀ। ਇਹ ਫਿਲਮ 9 ਅਗਸਤ, 2024 ਨੂੰ O““ ਪਲੇਟਫਾਰਮ Netflix ’ਤੇ ਆਵੇਗੀ।

Related posts

ਬਾਲੀਵੁੱਡ ਹੀਰੋਇਨ ਦੀਪਿਕਾ ਪਾਦੁਕੋਣ, ਡਿਪਰੈਸ਼ਨ ਅਤੇ ਬੇਟੀ ਦੁਆ !

admin

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

IIFA 2025 ਲਈ ਬਾਲੀਵੁੱਡ ਸਿਤਾਰਿਆਂ ਨੇ ‘ਪਿੰਕ ਸਿਟੀ’ ਨੂੰ ਹੋਰ ਖੂਬਸੂਰਤ ਬਣਾ ਦਿੱਤਾ !

admin